Breaking News

Iran Plane Crash: ਦਿੱਲੀ ਲਈ ਉਡਾਨ ਭਰਨ ਤੋਂ ਪਹਿਲਾਂ ਅਮਰੀਕਾ ਨੇ ਕੀਤਾ ਈਰਾਨੀ ਜਹਾਜ਼ ‘ਤੇ ਹਮਲਾ

Iran Plane Crash: ਦਿੱਲੀ ਲਈ ਉਡਾਨ ਭਰਨ ਤੋਂ ਪਹਿਲਾਂ ਅਮਰੀਕਾ ਨੇ ਕੀਤਾ ਈਰਾਨੀ ਜਹਾਜ਼ ‘ਤੇ ਹਮਲਾ, 1 ਅਪ੍ਰੈਲ ਨੂੰ ਆਉਣਾ ਸੀ ਭਾਰਤ…

US-Iran-Israel War: ਟਰੰਪ ਦੀ ਇਰਾਨ ਨੂੰ ਵੱਡੀ ਚਿਤਾਵਨੀ: Kharg Island ’ਤੇ ਕਬਜ਼ਾ ਕਰਨ ਦਾ ਦਿੱਤਾ ਸੰਕੇਤ

ਈਰਾਨ-ਅਮਰੀਕਾ ਜੰਗ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਈਰਾਨੀ ਹਵਾਈ ਜਹਾਜ਼ ਅਮਰੀਕੀ ਹਵਾਈ ਹਮਲੇ ਦਾ ਸ਼ਿਕਾਰ ਹੋ ਗਿਆ ਹੈ। ਮਹਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਅਮਰੀਕੀ ਦੀ ਏਅਰ ਸਟ੍ਰਾਈਕ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਰਾਹਤ ਸਮੱਗਰੀ ਲੈਣ ਲਈ ਦਿੱਲੀ ਆਉਣ ਵਾਲਾ ਸੀ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਰਾਨ ਦੇ ਮੁੱਖ ਤੇਲ ਟਰਮੀਨਲ, ‘ਖਾਰਗ ਟਾਪੂ’ ਤੇ ਅਮਰੀਕੀ ਫੌਜ ਦੇ ਕਬਜ਼ੇ ਦੀ ਸੰਭਾਵਨਾ ਜਤਾ ਕੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ‘ਦਿ ਫਾਈਨੈਂਸ਼ੀਅਲ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਕੋਲ ਕਈ ਵਿਕਲਪ ਮੌਜੂਦ ਹਨ ਅਤੇ ਉਹ ਬਹੁਤ ਆਸਾਨੀ ਨਾਲ ਇਸ ਟਾਪੂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ।

ਉਨ੍ਹਾਂ ਇਰਾਨੀ ਸੁਰੱਖਿਆ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕੀ ਫੌਜ ਉੱਥੇ ਲੰਬੇ ਸਮੇਂ ਤੱਕ ਰੁਕ ਵੀ ਸਕਦੀ ਹੈ। ਦੂਜੇ ਪਾਸੇ, ਇਰਾਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕੀ ਫੌਜ ਨੇ ਉਨ੍ਹਾਂ ਦੀ ਧਰਤੀ ’ਤੇ ਕਦਮ ਰੱਖਿਆ, ਤਾਂ ਉਹ ਖਾੜੀ ਅਰਬ ਦੇਸ਼ਾਂ ’ਤੇ ਜ਼ਮੀਨੀ ਹਮਲਾ ਅਤੇ ਨਵੇਂ ਸਿਰਿਓਂ ਜੰਗੀ ਕਾਰਵਾਈਆਂ ਸ਼ੁਰੂ ਕਰ ਦੇਣਗੇ।

ਇਸ ਦੌਰਾਨ, ਟਰੰਪ ਨੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਖੁਲਾਸਾ ਕੀਤਾ ਕਿ ਹੋਰਮੁਜ਼ ਜਲਮਾਰਗ (Strait of Hormuz) ਰਾਹੀਂ ਤੇਲ ਟੈਂਕਰਾਂ ਲੰਘਾਉਣ ਦੀ ਇਜਾਜ਼ਤ ਉਨ੍ਹਾਂ ਵੱਲੋਂ ਹੀ ਦਿੱਤੀ ਗਈ ਹੈ। ਟਰੰਪ ਨੇ ਦੱਸਿਆ ਕਿ ਪਹਿਲਾਂ ਪਾਕਿਸਤਾਨੀ ਝੰਡੇ ਵਾਲੇ 10 ਟੈਂਕਰਾਂ ਨੂੰ ਰਾਹ ਦਿੱਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 20 ਹੋ ਗਈ ਹੈ। ਰਾਸ਼ਟਰਪਤੀ ਨੇ ਇਸ ਨੂੰ ਇੱਕ ‘ਤੋਹਫ਼ੇ’ ਵਜੋਂ ਪੇਸ਼ ਕਰਦਿਆਂ ਕਿਹਾ ਕਿ ਇਰਾਨ ਨਾਲ ਗੱਲਬਾਤ ਬਹੁਤ ਵਧੀਆ ਦਿਸ਼ਾ ਵਿੱਚ ਜਾ ਰਹੀ ਹੈ।