Breaking News

Krishan Tu Goliya Vechda : ‘ਕ੍ਰਿਸ਼ਨ ਤੂੰ ਗੋਲੀਆਂ ਵੇਚਦਾ” ਵਾਲੀ ਮਹਿਲਾ ਆਈ ਸਾਹਮਣੇ , ਕਿਹਾ – ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ

Krishan Tu Goliya Vechda :

‘ਕ੍ਰਿਸ਼ਨ ਤੂੰ ਗੋਲੀਆਂ ਵੇਚਦਾ” ਵਾਲੀ ਮਹਿਲਾ ਆਈ ਸਾਹਮਣੇ , ਕਹਿੰਦੀ – ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ

Krishan Tu Goliya Vechda : ਪੰਜਾਬ ‘ਚ ਕ੍ਰਿਸ਼ਨ ਤੂੰ ਗੋਲੀਆਂ ਵੇਚਦਾ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੀ ਉਕਤ ਮਹਿਲਾ ਰਾਣੋ ਦਾ ਗੁੱਸਾ ਹੁਣ ਪੰਜਾਬੀਆਂ ‘ਤੇ ਫੁੱਟ ਰਿਹਾ

Krishan Tu Goliya Vechda : ਪੰਜਾਬ ‘ਚ ਕ੍ਰਿਸ਼ਨ ਤੂੰ ਗੋਲੀਆਂ ਵੇਚਦਾ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੀ ਉਕਤ ਮਹਿਲਾ ਰਾਣੋ ਦਾ ਗੁੱਸਾ ਹੁਣ ਪੰਜਾਬੀਆਂ ‘ਤੇ ਫੁੱਟ ਰਿਹਾ ਹੈ। ਉਸਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਪੰਜਾਬੀਆਂ ਨੂੰ ਖਰੀ ਖੋਟੀ ਸੁਣਾਈ ਹੈ। ਉਸਨੇ ਪੰਜਾਬੀਆਂ ‘ਤੇ ਆਪਣੀ ਬੇਜਤੀ ਦਾ ਆਰੋਪ ਲਗਾਇਆ ਹੈ। ਰਾਣੋ ਨੇ ਕਿਹਾ ਕਿ ਪੰਜਾਬੀਆਂ ਨੇ ਏਆਈ ਵੀਡੀਓ ਅਤੇ ਫੋਟੋਆਂ ਬਣਾ ਕੇ ਖ਼ੂਬ ਪੈਸਾ ਕਮਾਇਆ ਹੈ।

ਰਾਣੋ ਦਾ ਕਹਿਣਾ ਹੈ ਕਿ ਜਿਸ -ਜਿਸ ਨੇ ਉਸਦੀ ਆਵਾਜ਼ ਦਾ ਇਸਤੇਮਾਲ ਕੀਤਾ ਹੈ ,ਉਹ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਉਹ ਪੰਜਾਬੀਆਂ ਨੂੰ ਕਹਿ ਰਹੀ ਹੈ ਕਿ ਪਹਿਲਾਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ ਅਤੇ ਫਿਰ ਮੇਰੇ ਖਿਲਾਫ਼ ਗ਼ਲਤ ਕੁਮੈਂਟ ਕਰੋ। ਕੁਝ ਲੋਕ ਉਸ ‘ਤੇ ਪੁਲਿਸ ਨਾਲ ਮਿਲੀਭੁਗਤ ਦਾ ਆਰੋਪ ਲਗਾ ਰਹੇ ਹਨ। ਉਹ ਕਹਿੰਦੀ ਹੈ ਕਿ ਹਰਿਆਣਾ ਪੁਲਿਸ ਦਾ ਪੱਧਰ ਇਨ੍ਹਾਂ ਵੀ ਨਹੀਂ ਡਿੱਗਿਆ ਕਿ ਜੋ ਉਸ ਨਾਲ ਸੈਟਿੰਗ ਹੋ ਜਾਵੇ।

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀਡੀਓ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਰਾਜ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਵਚਨਬੱਧ ਹੈ। ਵਾਇਰਲ ਵੀਡੀਓ ਵਿੱਚ ਇੱਕ ਔਰਤ ਨਾਬਾਲਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਮੁੱਦਿਆਂ ‘ਤੇ ਗੱਲ ਕਰਦੀ ਦਿਖਾਈ ਦਿੰਦੀ ਹੈ, ਜਿਸ ਬਾਰੇ ਕਮਿਸ਼ਨ ਨੇ ਚਿੰਤਾ ਪ੍ਰਗਟ ਕੀਤੀ ਹੈ।

ਕਮਿਸ਼ਨ ਨੇ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਇੱਕ ਸੀਨੀਅਰ ਅਧਿਕਾਰੀ ਤੋਂ ਤੁਰੰਤ ਜਾਂਚ ਕਰਵਾਉਣ ਲਈ ਕਿਹਾ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੀਤੀ ਗਈ ਕਾਰਵਾਈ ਬਾਰੇ ਵਿਸਥਾਰਪੂਰਵਕ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਜ਼ਰੂਰ ਭੇਜੀ ਜਾਵੇ।

ਦੱਸ ਦੇਈਏ ਕਿ ਇਹ ਵੀਡੀਓ ਕਾਫ਼ੀ ਪੁਰਾਣੀ ਹੈ ਪਰ ਇਸ ਮਾਮਲੇ ਨੂੰ ਹੋਰ ਚਰਚਾ ਵਿੱਚ ਉਸ ਵੇਲੇ ਲਿਆਂਦਾ ਗਿਆ ਜਦੋਂ ਮਸ਼ਹੂਰ ਗਾਇਕ Diljit Dosanjh ਦੇ ਨਵੇਂ ਗੀਤ ‘DEALER’ ਵਿੱਚ ਇਸ ਮਹਿਲਾ ਦਾ ਮੀਮ ਵਰਤਿਆ ਗਿਆ। ਗੀਤ ਦੇ ਰਿਲੀਜ਼ ਤੋਂ ਬਾਅਦ ਇਹ ਮਹਿਲਾ ਦੁਬਾਰਾ ਚਰਚਾ ਵਿੱਚ ਆਈ ਅਤੇ ਫਿਰ ਇਸ ਨਾਲ ਜੁੜੀਆਂ ਹੋਰ ਵੀਡੀਓਜ਼ ਸਾਹਮਣੇ ਆਉਣ ਲੱਗੀਆਂ।