Breaking News

Gagandeep Randhawa case: ਲੋਕ ਸਭਾ ’ਚ ਹੰਗਾਮੇ ਤੋਂ ਬਾਅਦ Amit Shah ਵੱਲੋਂ CBI ਜਾਂਚ ਦਾ ਭਰੋਸਾ

Gagandeep Randhawa suicide case: ਲੋਕ ਸਭਾ ’ਚ ਹੰਗਾਮੇ ਤੋਂ ਬਾਅਦ Amit Shah ਵੱਲੋਂ CBI ਜਾਂਚ ਦਾ ਭਰੋਸਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਦਾ ਚੁੱਕਿਆ; ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਲਿਖ ਕੇ ਦੇਣ ਲਈ ਕਿਹਾ

ਸਾਰੇ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਗਗਨਦੀਪ ਰੰਧਾਵਾ ਕੇਸ ਦੀ ਜਾਂਚ CBI ਨੂੰ ਸੌਂਪ ਦਿੱਤੀ ਜਾਵੇਗੀ – ਅਮਿਤ ਸ਼ਾਹ

ਪੰਜਾਬ ਦੇ ਅੰਮ੍ਰਿਤਸਰ ਵਿਚ ਵੇਅਰਹਾਊਸ ਦੇ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦਾ ਮਾਮਲਾ ਅੱਜ ਲੋਕ ਸਭਾ ਵਿਚ ਵੀ ਗੂੰਜਿਆ। ਪੰਜਾਬ ਪੁਲੀਸ ਨੇ ਇਸ ਮਾਮਲੇ ਵਿਚ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਹੋਰਾਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਹੈ ਪਰ ਗਗਨਦੀਪ ਦਾ ਪਰਿਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ’ਤੇ ਅੜਿਆ ਹੋਇਆ ਹੈ।

ਇਹ ਮਾਮਲਾ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿਚ ਚੁੱਕਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਬੰਧ ਵਿਚ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਉਹ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰ ਦੇਣਗੇ। ਸ੍ਰੀ ਸ਼ਾਹ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦਾ ਹੈ ਤੇ ਇਸ ਸਬੰਧ ਵਿਚ ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਉਹ ਇਹ ਮਾਮਲਾ ਸੀਬੀਆਈ ਨੂੰ ਸੌਂਪ ਦੇਣਗੇ।

ਗਗਨਦੀਪ ਦਾ ਪਰਿਵਾਰ ਉਸ ਵੇਲੇ ਤਕ ਪੋਸਟਮਾਰਟਮ ਨਾ ਕਰਵਾਉਣ ਲਈ ਅੜਿਆ ਹੋਇਆ ਹੈ ਜਦ ਤਕ ਲਾਲਜੀਤ ਭੁੱਲਰ ਤੇ ਹੋਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।

ਇਸ ਅਧਿਕਾਰੀ ਦੀ ਪਤਨੀ ਉਪੇਂਦਰ ਕੌਰ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਨਿਰਧਾਰਤ ਸਮੇਂ ਅੰਦਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਪਰਿਵਾਰ ਪ੍ਰਦਰਸ਼ਨ ਕਰਨ ਲਈ ਸੜਕਾਂ ’ਤੇ ਆਉਣ ਵਾਸਤੇ ਮਜਬੂਰ ਹੋਵੇਗਾ। ਉਹਨਾਂ ਆਖਿਆ ਕਿ ਪਰਿਵਾਰ ਕੋਲ ਹੁਣ ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ।

ਇਸ ਦੌਰਾਨ ਗਗਨਦੀਪ ਰੰਧਾਵਾ ਦਾ ਜਹਿਰੀਲੀ ਚੀਜ਼ ਖਾਂਦੇ ਹੋਏ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਗਿਆ ਹੈ। ਇਹ ਉਨ੍ਹਾਂ ਦੇ ਘਰ ਦੇ ਵਰਾਂਡੇ ਦਾ ਹੈ ਜਿੱਥੇ ਉਹ ਤੜਕੇ ਪ੍ਰੇਸ਼ਾਨੀ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ ਅਤੇ ਫਿਰ ਕੋਈ ਚੀਜ਼ ਖਾ ਲੈਂਦੇ ਹਨ।

ਇਸ ਦੌਰਾਨ ਘਟਨਾ ਤੋਂ ਬਾਅਦ ਤੀਜੇ ਦਿਨ ਵੀ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਹੈ। ਪਰਿਵਾਰ ਮੰਤਰੀ ਸਮੇਤ ਉਨ੍ਹਾਂ ਸਾਰੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜਿਆ ਹੋਇਆ ਹੈ, ਜਿਨ੍ਹਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

Amrtisar: Punjab Warehousing Corporation (PWC) official suicide case | Deceased Gagandeep Singh Randhawa’s daughter, Harsirat Kaur says,” He was being tortured for more than a week. Arrest him (the guilty) immediately. This is a non-bailable offence.”

AAP MLA Kuldeep Singh Dhaliwal says Punjab CM Bhagwant Mann had taken a rapid action against minister Laljit Singh Bhullar, CM took his resignation & FIR registered against him. We are with a family of deceased DM Gagandeep Singh Randhawa & will also go to their residence. Further, Dhaliwal questions Congress leaders, why they didn’t speak out against their own party leaders, who were responsible for the 1984 Sikh genocide ?