Breaking News

Punjab News – ਚੈਕਿੰਗ ਕਰਨ ਗਿਆ ਪਾਵਰਕੌਮ ਦਾ ਐਸਡੀਓ ਪਿੰਡ ਵਾਸੀਆ ਨੇ ਘੇਰਿਆ

Punjab News – ਚੈਕਿੰਗ ਕਰਨ ਗਿਆ ਪਾਵਰਕੌਮ ਦਾ ਐਸਡੀਓ ਪਿੰਡ ਵਾਸੀਆ ਨੇ ਘੇਰਿਆ

ਚੈਕਿੰਗ ਕਰਨ ਗਿਆ ਪਾਵਰਕੌਮ ਦਾ ਐਸਡੀਓ ਪਿੰਡ ਵਾਸੀਆ ਨੇ ਘੇਰਿਆ
ਐਸਡੀਓ ਨੇ ਪਿੰਡ ਵਾਸੀਆ ਤੋਂ ਲਿਖਤੀ ਮੁਆਫੀਨਾਮਾ ਰਾਹੀਂ ਖਹਿੜਾ ਛੁਡਾਇਆ; ਪਿੰਡ ਵਾਸੀਆਂ ਨੇ ਘਰਾਂ ਦੀਆਂ ਕੰਧਾਂ ਟੱਪਣ ਅਤੇ ਔਰਤਾਂ ਨਾਲ ਦੁਰਵਿਹਾਰ ਦੇ ਦੋਸ਼ ਲਾਏ

 

 

 

ਇਸ ਜ਼ਿਲ੍ਹੇ ਦੇ ਪਿੰਡ ਸਰਹਾਲੀ ਵਿਚ ਤਾਇਨਾਤ ਪਾਵਰਕੌਮ ਦੇ ਐਸਡੀਓ ਨੂੰ ਪਿੰਡ ਕਰਮੂੰਵਾਲਾ ਵਿਖੇ ਚੈਕਿੰਗ ਕਰਨੀ ਉਸ ਵੇਲੇ ਮਹਿੰਗੀ ਪੈ ਗਈ, ਜਦ ਐਸਡੀਓ ਨੂੰ ਪਿੰਡ ਵਾਸੀਆਂ ਕੋਲੋਂ ਲਿਖਤੀ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਉਕਤ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

 

 

ਇਸ ਵੀਡੀਓ ਵਿੱਚ ਪਿੰਡ ਕਰਮੂੰਵਾਲਾ ਦੇ ਲੋਕ ਐਸਡੀਓ ਜਸਵਿੰਦਰ ਸਿੰਘ ’ਤੇ ਚੈਕਿੰਗ ਦੇ ਨਾਂਅ ਹੇਠ ਪਿੰਡ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜੁਰਮਾਨੇ ਦੇ ਨਾਂ ’ਤੇ ਲੋਕਾਂ ਕੋਲੋ ਕਥਿਤ ਉਗਰਾਹੀ ਕਰਨ ਦੇ ਨਾਲ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਟੱਪਣ ਅਤੇ ਔਰਤਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਲਾ ਰਹੇ ਹਨ।

 

 

 

 

ਇਸ ਵੀਡੀਓ ਵਿੱਚ ਪਿੰਡ ਦੇ ਲੋਕਾਂ ਨੇ ਆਖਿਆ ਕਿ ਐਸਡੀਓ ਜਸਵਿੰਦਰ ਸਿੰਘ ਚੈਕਿੰਗ ਹੇਠ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਵਿੱਚ ਪਿੰਡ ਵਾਸੀ ਐਸਡੀਓ ਕੋਲੋਂ ਮੁਆਫੀਨਾਮਾ ਲਿਖਵਾਉਂਦੇ ਹੋਏ ਨਜ਼ਰ ਆ ਰਹੇ ਹਨ।

 

 

 

 

ਵੀਡੀਓ ਵਿੱਚ ਐਸਡੀਓ ਜਸਵਿੰਦਰ ਸਿੰਘ ਅੱਗੇ ਤੋਂ ਪਿੰਡ ਕਰਮੂੰਵਾਲਾ ਵਿਖੇ ਚੈਕਿੰਗ ਕਰਨ ਤੋਂ ਤੋਬਾ ਕਰਦੇ ਹੋਏ ਮੁਆਫੀਨਾਮੇ ’ਤੇ ਦਸਤਖ਼ਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮੁਆਫੀਨਾਮੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ਦੇ ਲੋਕ ਉਕਤ ਐਸਡੀਓ ’ਤੇ ਤਰ੍ਹਾਂ-ਤਰ੍ਹਾਂ ਦੇ ਤੰਜ਼ ਕੱਸ ਰਹੇ ਹਨ।

 

 

 

 

ਉਕਤ ਐਸਡੀਓ ਦੀ ਵੀਡੀਓ ਨੂੰ ਕੁੱਝ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਐਸਡੀਓ ਜਸਵਿੰਦਰ ਸਿੰਘ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉੱਥੇ ਹੀ ਮਾਮਲਾ ਭਖਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ