Breaking News

Ganieve Kaur Majithia vs. Inderjit Kaur Mann:

“Ganieve Kaur Majithia vs. Inderjit Kaur Mann: High Drama in Vidhan Sabha over ‘Bhabhi’ Remark and Respect.”
“Heated Exchange in Punjab Assembly: Ganieve Kaur Majithia Confronts AAP MLA Inderjit Kaur Mann over Remarks.”
“‘Why did you laugh at my name?’ – Ganieve Kaur Majithia’s Sharp Rebuttal to AAP MLA Inderjit Kaur.”

‘ਬੀਬਾ ਜੀ’ ਕਹਿਣ ’ਤੇ ਹੋਏ ਹਾਸੇ ’ਤੇ ਭੜਕੀ ਅਕਾਲੀ ਵਿਧਾਇਕਾ

ਪੰਜਾਬ ਵਿਧਾਨ ਸਭਾ ਵਿੱਚ ਸੁਖਪਾਲ ਖਹਿਰਾ ਦੀ ਪੋਸਟ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਮਾਹੌਲ ਉਸ ਵੇਲੇ ਹੋਰ ਭਖ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਵਾਂ ’ਤੇ ਤਿੱਖੇ ਨਿਸ਼ਾਨੇ ਸੇਧੇ। ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਨੀਵ ਕੌਰ ਨੂੰ ਬੋਲਣ ਦਾ ਮੌਕਾ ਦਿੰਦਿਆਂ ਕਿਹਾ, “ਹਾਂ ਬੀਬਾ ਜੀ, ਤੁਸੀਂ ਬੋਲੋ।” ਸਪੀਕਰ ਵੱਲੋਂ ਵਰਤੇ ਗਏ ‘ਬੀਬਾ ਜੀ’ ਸ਼ਬਦ ’ਤੇ ਜਦੋਂ ਸੱਤਾ ਪੱਖ ਦੀਆਂ ਕੁਝ ਮਹਿਲਾ ਵਿਧਾਇਕਾਵਾਂ ਹੱਸਣ ਲੱਗੀਆਂ, ਤਾਂ ਗਨੀਵ ਕੌਰ ਨੇ ਸਖ਼ਤ ਇਤਰਾਜ਼ ਜਤਾਇਆ।

ਉਨ੍ਹਾਂ ਸਿੱਧਾ ਨਿਸ਼ਾਨਾ ਸੇਧਦਿਆਂ ਕਿਹਾ ਕਿ “ਬੀਬਾ ਜੀ” ਕਹਿਣ ’ਤੇ ਹੱਸਣ ਵਾਲੀਆਂ ਇਹ ਵਿਧਾਇਕਾਵਾਂ ਕੀ ਔਰਤਾਂ ਦਾ ਸਨਮਾਨ ਕਰ ਰਹੀਆਂ ਹਨ? ਉਨ੍ਹਾਂ ਅੱਗੇ ਵਧਦਿਆਂ ਸੂਬੇ ਵਿੱਚ ਹੋ ਰਹੇ ਪੁਲੀਸ ਮੁਕਾਬਲਿਆਂ ਦਾ ਮੁੱਦਾ ਚੁੱਕਿਆ ਅਤੇ ਪੁੱਛਿਆ ਕਿ ਪੰਜਾਬ ਵਿੱਚ ਜੋ ਨੌਜਵਾਨ ਮੁਕਾਬਲਿਆਂ ਵਿੱਚ ਮਾਰੇ ਜਾ ਰਹੇ ਹਨ, ਕੀ ਉਨ੍ਹਾਂ ਦੀਆਂ ਮਾਵਾਂ ਨੂੰ ਇਨਸਾਫ਼ ਮਿਲਿਆ ਹੈ? ਗਨੀਵ ਕੌਰ ਦੇ ਇਸ ਹਮਲੇ ਨੇ ਸਦਨ ਵਿੱਚ ਔਰਤਾਂ ਦੇ ਸਨਮਾਨ ਅਤੇ ਕਾਨੂੰਨ ਵਿਵਸਥਾ ਦੀ ਬਹਿਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ।-ਚਰਨਜੀਤ ਭੁੱਲਰ

ਪੰਜਾਬ ਦੇ ਸੂਰਮੇ ਮੁੱਛਾਂ ਨੂੰ ਤਾਅ ਹੀ ਦਿੰਦੇ ਆ ਪਰ ਇਹਨਾਂ ਨੂੰ ਸ਼ਾਇਦ ਸੂਰਮੇ ਚੰਗੇ ਨਹੀਂ ਲੱਗਦੇ।
:- ਗਨੀਵ ਕੌਰ ਮਜੀਠੀਆ
ਕੀ ਕਿਸੇ ਦੀ ਮਾਂ ਭੈਣ ਨੂੰ ਭਾਬੀ ਭਾਬੀ ਕਹਿਣਾ ਸ਼ੋਭਾ ਦਿੰਦਾ ਹੈ? – ਗਨੀਵ ਕੌਰ ਮਜੀਠੀਆ
Ganieve Kaur Majithia ਦੀ ਆਪ MLA ਇੰਦਰਜੀਤ ਕੌਰ ਨਾਲ ਤਿੱਖੀ ਬਹਿਸ, ਕਹਿੰਦੇ ‘ਮੇਰਾ ਨਾਮ ਲੈਣ ‘ਤੇ ਤੁਸੀਂ ਕਿਉਂ ਹੱਸੇ’
ਗਨੀਵ ਕੌਰ ਮਜੀਠੀਆ ਦੀ ‘ਆਪ’ ਵਿਧਾਇਕਾ
ਇੰਦਰਜੀਤ ਕੌਰ ਨਾਲ ਬਹਿਸ,
ਕਹਿੰਦੇ ‘ਮੇਰਾ ਨਾਮ ਲੈਣ ‘ਤੇ ਤੁਸੀਂ ਕਿਉਂ ਹੱਸੇ’