ਪਿਛਲੇ ਹਫ਼ਤੇ ਟਿਕਟੌਕ ਨੇ ਦੋ ਖਾਤੇ ਬੰਦ ਕਰ ਦਿੱਤੇ, ਜੋ ਕੈਨੇਡਾ ਦੇ ਵਿਨੀਪੈਗ ਇਲਾਕੇ ਵਿੱਚ ਅਫੀਮ ਵੇਚਣ ਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਸਨ।
ਕਈ ਪੋਸਟਾਂ ਅਤੇ ਖਾਤਿਆਂ ਦੇ ਨਾਵਾਂ ਵਿੱਚ “ਫੀਮ” ਸ਼ਬਦ ਪੰਜਾਬੀ ਭਾਸ਼ਾ ‘ਚ ਵੀ ਵਰਤਿਆ ਗਿਆ ਸੀ।
ਸ਼ਿਕਾਇਤਾਂ ਹੋਣ ਤੋਂ ਬਾਅਦ ਅਜਿਹਾ ਐਕਸ਼ਨ ਲਿਆ ਗਿਆ।
ਦੱਸਣਯੋਗ ਹੈ ਕਿ ਇਸ ਵੇਲੇ ਕੈਨੇਡਾ ਵਿੱਚ ਕੁਝ ਤੱਤ ਪੁਲਿਸ ਦੀ ਪਰਵਾਹ ਕੀਤੇ ਬਿਨਾ ਟਿਕਟੌਕ ਅਤੇ ਇੰਸਟਾ ਸਮੇਤ ਕੁਝ ਹੋਰ ਸੋਸ਼ਲ ਮੀਡੀਏ ਦੀ ਵਰਤੋਂ ਅਫੀਮ, ਡੋਡੇ, ਚੋਰੀ ਦੀ ਸ਼ਰਾਬ, ਸਰਹੱਦ ਟਪਾਉਣ ਤੇ ਗੱਡੀਆਂ ਟੋਟਲ ਲੌਸ ਕਰਨ ਲਈ ਕਰ ਰਹੇ ਹਨ।
ਲੋਕ ਸ਼ਿਕਾਇਤਾਂ ਨਹੀਂ ਕਰ ਰਹੇ, ਇਸ ਕਾਰਨ ਇਹ ਰੁਝਾਨ ਵਧਦਾ ਜਾ ਰਿਹਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਸੋਸ਼ਲ ਮੀਡੀਏ ‘ਤੇ ਪੁੱਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਵਧੀ
-ਡਰੱਗ ਢੋਹਣ ਦੇ ਮਾਮਲੇ ‘ਚ ਇੱਕ ਹੋਰ ਪੰਜਾਬੀ ਫੜਿਆ ਗਿਆ
-ਗਰੇਟਰ ਵੈਨਕੂਵਰ ‘ਚ ਬਜ਼ੁਰਗਾਂ ਤੋਂ ਸੋਨਾ ਖੋਹਣ ‘ਚ ਵਾਧਾ
-ਭਗਵੰਤ ਮਾਨ ਖਵਾ ਰਿਹੈ ਨਸ਼ਾ ਛੱਡਣ ਦੀਆਂ ਸਹੁੰਆਂ
-ਪੰਜਾਬ ‘ਚ ਮੁੜ ਦਿਸਣਗੀਆਂ ਬਲਦ ਗੱਡੀਆਂ ਦੀਆਂ ਦੌੜਾਂ
-ਜਹਾਜ਼ ਚੜ੍ਹਨ ਤੋਂ ਰੋਕਣ ‘ਤੇ ਕੈਨੇਡਾ ਸਰਕਾਰ ਦੀ ਖਿਚਾਈ ਹੋਈ
-ਇੱਕ ਹੋਰ ਟੋਰੀ ਐਮਪੀ ਨੇ ਮਾਰੀ ਲਿਬਰਲਾਂ ਦੇ ਵਿਹੜੇ ‘ਚ ਛਾਲ
-ਫਿਰੌਤੀਆਂ ਦੀ ਰੋਕਥਾਮ ਲਈ ਬੀਸੀ ਸਰਕਾਰ ਨੇ ਛੇ ਮੈਂਬਰੀ ਕਮੇਟੀ ਬਣਾਈ
-ਸਰਹੱਦ ਪਾਰ ਕਰਦਿਆਂ ਪੰਜਾਬੀ ਸੁਭਾਅ ਤੇ ਆਦਤਾਂ ਛੱਡਣੀਆਂ ਪੈਣਗੀਆਂ
-ਰੋਬੋਟਿਕ ਕੁੱਤੇ ਨੇ ਕਰਵਾਈ ਭਾਰਤੀ ਯੂਨੀਵਰਸਿਟੀ ਦੀ ਤੋਏ-ਤੋਏ
-ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇਸ਼ ਲਈ ਵੱਡਾ ਖ਼ਤਰਾ ਕਰਾਰ
ਪਿਛਲੇ ਸਾਲ ਇੱਕ ਕੈਨੇਡੀਅਨ ਪੰਜਾਬੀ ਨੂੰ ਕਨੂੰਨਨ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਪੁੱਛਗਿੱਛ ਲਈ ਰੋਕਿਆ ਗਿਆ ਤੇ ਫਿਰ ਉਸਦੇ ਫੋਨ ‘ਚ ਮੌਜੂਦ ਸਮੱਗਰੀ ਦੇ ਆਧਾਰ ‘ਤੇ “ਚਾਈਲਡ ਪੋਰਨ” ਦੇ ਚਾਰਜ ਲਾ ਦਿੱਤੇ ਗਏ। ਉਸਦੀ ਤਸਵੀਰ ਸਮੇਤ ਜਾਣਕਾਰੀ ਜਾਰੀ ਕੀਤੀ ਗਈ।
ਉਸਦੇ ਸਬੰਧ ਪੰਜਾਬ ਦੇ ਕੁਝ ਰਾਜਸੀ ਆਗੂਆਂ ਨਾਲ ਹੋਣ ਕਾਰਨ ਇਹ ਇੱਕ ਰਾਜਸੀ ਮੁੱਦਾ ਵੀ ਬਣਾ ਲਿਆ ਗਿਆ।
ਹੁਣ ਪਤਾ ਲੱਗਾ ਹੈ ਕਿ ਇਹ ਦੋਸ਼ ਬਿਲਕੁਲ ਗਲਤ ਸਨ ਤੇ ਅਦਾਲਤ ਵਲੋਂ ਉਸਨੂੰ ਬਾਇੱਜ਼ਤ ਬਰੀ ਕੀਤਾ ਗਿਆ ਹੈ।
ਫੋਨ ਵਿੱਚ ਮੌਜੂਦ ਪਰਿਵਾਰ ਦੇ ਇੱਕ ਬੱਚੇ ਨਾਲ ਲਾਡ ਕਰਦਿਆਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਇਹ ਕੇਸ ਖੜ੍ਹਾ ਕੀਤਾ ਗਿਆ ਸੀ, ਜੋ ਸਬੂਤਾਂ ਅੱਗੇ ਟਿਕ ਨਾ ਸਕਿਆ। ਇਸ ਵਜ੍ਹਾ ਕਾਰਨ ਉਸ ਪੰਜਾਬੀ ਵਿਅਕਤੀ ਨੂੰ ਕਾਫੀ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਝੱਲਣੀ ਪਈ ਤੇ ਨਾਲ ਹੀ ਪਰਿਵਾਰ ਨੂੰ ਵੀ।
ਇਸ ਵਿਅਕਤੀ ਨੇ ਅੱਜ ਸੰਪਰਕ ਕਰਕੇ ਇਹ ਜਾਣਕਾਰੀ ਦਿੱਤੀ ਤੇ ਨਾਲ ਹੀ ਅਪੀਲ ਕੀਤੀ ਕਿ ਭਾਈਚਾਰੇ ਤੱਕ ਉਸਦਾ ਇਹ ਸੁਨੇੁਹਾ ਜ਼ਰੂਰ ਪਹੁੰਚਾਇਆ ਜਾਵੇ ਕਿ ਸਰਹੱਦ ਪਾਰ ਕਰਨ ਲੱਗਿਆਂ ਇਹ ਯਕੀਨੀ ਬਣਾਓ ਕਿ ਤੁਹਾਡੇ ਫੋਨ ‘ਚ ਕੋਈ ਵੀ ਅਜਿਹੀ ਚੀਜ਼ ਨਾ ਹੋਵੇ, ਜਿਸਦੇ ਆਧਾਰ ‘ਤੇ ਅਜਿਹਾ ਗੇੜ ਪਵੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Punjab Spectrum