Breaking News

Bathinda – ਉਗਰਾਹਾਂ ਯੂਨੀਅਨ ਦਾ ਕਾਡਰ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ?

Bathinda – ਉਗਰਾਹਾਂ ਯੂਨੀਅਨ ਦਾ ਕਾਡਰ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ?
ਬੀਤੇ ਕੱਲ੍ਹ ਬਠਿੰਡਾ ਵਿੱਚ ਹੋਏ ਘਟਨਾਕ੍ਰਮ ਨੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਆਮ ਕਿਸਾਨ ਅਤੇ ਵਰਕਰ ਪੁਲਿਸ ਨਾਲ ਸਿੱਧਾ ਟਾਕਰਾ ਕਰ ਰਹੇ ਸਨ, ਉੱਥੇ ਹੀ ਜੋਗਿੰਦਰ ਸਿੰਘ ਉਗਰਾਹਾਂ ਕਿਤੇ ਨਜ਼ਰ ਨਹੀਂ ਆਏ।

 

 

 

 

 

 

 

 

 

 

 

 

 

 

 

 

ਹੁਣ ਸ਼ਾਇਦ ਇਹ ਤਰਕ ਦਿੱਤਾ ਜਾਵੇਗਾ ਕਿ ਉਨ੍ਹਾਂ ਨੂੰ ਘਰ ਵਿੱਚ ‘ਨਜ਼ਰਬੰਦ’ ਕਰ ਦਿੱਤਾ ਗਿਆ ਸੀ, ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਤੁਸੀਂ ਖੁਦ ਸੰਘਰਸ਼ ਦਾ ਹੋਕਾ ਦਿੱਤਾ ਸੀ, ਤਾਂ ਫਿਰ ਮੋਰਚੇ ਦੀ ਅਗਵਾਈ ਕਰਨ ਦੀ ਬਜਾਏ ਘਰ ਬੈਠਣ ਦੀ ਨੌਬਤ ਕਿਉਂ ਆਈ?
ਕੀ ਇਹ ਸਿਰਫ਼ ਇੱਕ ਰਣਨੀਤੀ ਸੀ ਜਾਂ ਜ਼ਿੰਮੇਵਾਰੀ ਤੋਂ ਪਾਸਾ ਵੱਟਣਾ?

 

ਹੁਣ ਤੱਕ ਉਗਰਾਹਾਂ ਯੂਨੀਅਨ ਦੀ ਲੀਡਰਸ਼ਿਪ ਮਨਜੀਤ ਸਿੰਘ ਧਨੇਰ ਵਰਗੇ ਆਗੂਆਂ ਦੀਆਂ ਉਦਾਹਰਣਾਂ ਦੇ ਕੇ ਆਪਣੇ ਵਰਕਰਾਂ ਨੂੰ ਜੋਸ਼ੀਲੇ ਸੰਘਰਸ਼ਾਂ ਲਈ ਉਕਸਾਉਂਦੀ ਰਹੀ ਹੈ। ਪਰ ਜਦੋਂ ਅਮਲੀ ਰੂਪ ਵਿੱਚ ਸਾਹਮਣੇ ਆਉਣ ਦੀ ਵਾਰੀ ਆਈ, ਤਾਂ ਸਥਿਤੀ ਕੁਝ ਹੋਰ ਹੀ ਨਿਕਲੀ।
ਕਾਨੂੰਨੀ ਪ੍ਰਕਿਰਿਆ ਬਨਾਮ ਟਕਰਾਅ: ਅੱਜ ਸ਼ਾਮ ਦੋ ਕਿਸਾਨਾਂ ਦੀ ਹੋਈ ਜ਼ਮਾਨਤ ਨੂੰ ਜੋਗਿੰਦਰ ਸਿੰਘ ਉਗਰਾਹਾਂ ਇੱਕ ‘ਵੱਡੀ ਜਿੱਤ’ ਵਜੋਂ ਪ੍ਰਚਾਰ ਰਹੇ ਹਨ। ਜੇਕਰ ਅੰਤ ਵਿੱਚ ਅਦਾਲਤੀ ਪ੍ਰਕਿਰਿਆ (Court Process) ਰਾਹੀਂ ਹੀ ਰਿਹਾਈ ਕਰਵਾਉਣੀ ਸੀ, ਤਾਂ ਫਿਰ ਕਿਸਾਨਾਂ ਦਾ ਪੁਲਿਸ ਨਾਲ ਭੇੜ ਕਰਵਾਉਣ ਅਤੇ ਉਨ੍ਹਾਂ ਨੂੰ ਖ਼ਤਰੇ ਵਿੱਚ ਪਾਉਣ ਦੀ ਕੀ ਜ਼ਰੂਰਤ ਸੀ?

 

ਯੂਨੀਅਨ ਦਾ ਆਮ ਕਾਡਰ ਅੱਜ ਸੋਚਣ ਲਈ ਮਜਬੂਰ ਹੈ ਕਿ ਕੀ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਕੁਰਬਾਨੀਆਂ ਦੀ ਵਰਤੋਂ ਸਿਰਫ਼ ਸਿਆਸੀ ਚਮਕ ਬਣਾਈ ਰੱਖਣ ਲਈ ਕੀਤੀ ਜਾ ਰਹੀ ਹੈ?
ਜਦੋਂ ਲੀਡਰਸ਼ਿਪ ਸੁਰੱਖਿਅਤ ਘਰਾਂ ਵਿੱਚ ਹੋਵੇ ਅਤੇ ਆਮ ਵਰਕਰ ਸੜਕਾਂ ‘ਤੇ ਪੁਲਿਸ ਦੀਆਂ ਡਾਂਗਾਂ ਖਾ ਰਿਹਾ ਹੋਵੇ, ਤਾਂ ਅਜਿਹੀ ‘ਜਿੱਤ’ ਦਾ ਜਸ਼ਨ ਦੇ ਕੀ ਮਾਇਨੇ?

 

 

 

Bathinda – ਪੰਜਾਬ ਪੁਲਿਸ ਦਾ ਕਿਸਾਨਾਂ ਤੇ ਅਣਮਨੁੱਖੀ ਜਬਰ।
ਬਠਿੰਡਾ ਦੇ ਜਿਉਂਦ ਕਲਾਂ ਵਿੱਚ ਪੰਜਾਬ ਪੁਲਿਸ ਦਾ ਇੱਕ ਅਜਿਹਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੇ ਸੂਬੇ ਦੇ ਲੋਕਤੰਤਰੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਤੇ ਗਏ ਪੱਕੇ ਧਰਨੇ ਦੇ ਸੱਦੇ ਨੂੰ ਕੁਚਲਣ ਲਈ ਪ੍ਰਸ਼ਾਸਨ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਜੰਗੀ ਪੱਧਰ ਦੀ ਤਾਕਤ ਦਾ ਇਸਤੇਮਾਲ ਕੀਤਾ।

 

 

​ਜੰਗ ਦਾ ਮੈਦਾਨ ਬਣੀ ਜਿਉਂਦ ਕਲਾਂ ਪਿੰਡ ਦੀ ਗਲੀ।
​ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਕਿਸਾਨਾਂ ਨੂੰ ਕਿਸੇ ‘ਦੁਸ਼ਮਣ ਫੌਜ’ ਵਾਂਗ ਨਿਸ਼ਾਨਾ ਬਣਾਇਆ।
ਵੀਡੀਓ ਵਿੱਚ ਅੱਥਰੂ ਗੈਸ ਦੇ ਗੋਲੇ ਚੱਲਣ ਦੀਆਂ ਲਗਾਤਾਰ ਅਤੇ ਤੇਜ਼ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਤੰਗ ਗਲੀਆਂ ਵਿੱਚ ਗੋਲੇ ਦਾਗੇ, ਜਿਸ ਕਾਰਨ ਪੂਰਾ ਇਲਾਕਾ ਚਿੱਟੇ ਧੂੰਏਂ ਨਾਲ ਭਰ ਗਿਆ। ਇਸ ਕਾਰਨ ਬਜ਼ੁਰਗ ਕਿਸਾਨਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਈ।

 

 

 

 

​ਅੱਜ ਦੀ ਕਾਰਵਾਈ ਦਾ ਹੈਰਾਨੀਜਨਕ ਅਤੇ ਸ਼ਰਮਨਾਕ ਮੰਜ਼ਰ ਉਹ ਸੀ, ਜਿੱਥੇ ਪੁਲਿਸ ਅਤੇ ਕੁਝ ਸਾਦੀ ਵਰਦੀ ਵਿੱਚ ਮੌਜੂਦ ਵਿਅਕਤੀਆਂ ਨੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਕਿਸਾਨਾਂ ਉੱਤੇ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕੀਤਾ।ਵੀਡੀਓ ਵਿੱਚ ਸਪੱਸ਼ਟ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਉੱਪਰੋਂ ਮਾਰੇ ਗਏ ਪੱਥਰ ਕਿਸਾਨਾਂ ਦੇ ਸਿਰਾਂ ਵਿੱਚ ਲੱਗ ਰਹੇ ਸਨ।
​ਅੱਜ ਘਟਨਾ ਦਾ ਸਭ ਤੋਂ ਦਰਦਨਾਕ ਅਤੇ ਰੂਹ ਕੰਬਾਊ ਹਿੱਸਾ ਸੀ, ਇੱਕ ਨੌਜਵਾਨ ਕਿਸਾਨ ਦਾ ਲਹੂ-ਲੁਹਾਨ ਅਤੇ ਵੱਢਿਆ ਹੋਇਆ ਹੱਥ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੁਆਰਾ ਸੁੱਟੇ ਗਏ ਕਿਸੇ ਵਿਸਫੋਟਕ ਜਾਂ ਹਿੰਸਕ ਹਮਲੇ ਕਾਰਨ ਕਿਸਾਨ ਦਾ ਹੱਥ ਦੋ-ਫਾੜ ਹੋ ਗਿਆ। ਵੀਡੀਓ ਵਿੱਚ ਉਸ ਨੂੰ ਬੋਰੀ ਨਾਲ ਹੱਥ ਲਪੇਟ ਕੇ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ, ਜਦਕਿ ਪਿੱਛੇ ਪੁਲਿਸ ਦੀ ਦਹਿਸ਼ਤ ਜਾਰੀ ਸੀ।

 

 

 

 


​ਪੁਲਿਸ ਨੇ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਪਹਿਲਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਕੁੱਟਿਆ ਅਤੇ ਬਾਅਦ ਵਿੱਚ ਜਥੇਬੰਦੀ ਦੇ ਆਗੂਆਂ ਨੂੰ ਗੱਲਾਂ ਵਿੱਚ ਉਲਝਾ ਲਿਆ। ਜਦੋਂ ਕਿਸਾਨਾਂ ਦਾ ਖੂਨ ਵਹਿ ਰਿਹਾ ਸੀ, ਉਦੋਂ ਪੁਲਿਸ ਅਧਿਕਾਰੀ ਉਹਨਾਂ ਨੂੰ ‘ਗ੍ਰਿਫਤਾਰੀ’ ਜਾਂ ‘ਵਾਪਸੀ’ ਦੇ ਬਦਲ ਦੇ ਕੇ ਅੰਦੋਲਨ ਨੂੰ ਖਿੰਡਾਉਣ ਵਿੱਚ ਸਫਲ ਹੋ ਗਏ।

​ਇਸ ਪੂਰੀ ਘਟਨਾ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਇੱਕ ਵੱਡੀ ਅਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ।ਯੂਨੀਅਨ ਪੁਲਿਸ ਦੇ ਇਸ ਪੱਧਰ ਦੇ ਜਬਰ ਦਾ ਅੰਦਾਜ਼ਾ ਲਗਾਉਣ ਵਿੱਚ ਨਾਕਾਮ ਰਹੀ।
ਜਦੋਂ ਵਰਕਰਾਂ ‘ਤੇ ਇੱਟਾਂ ਅਤੇ ਗੋਲੇ ਚੱਲ ਰਹੇ ਸਨ, ਉਦੋਂ ਅਚਾਨਕ ਲੀਡਰਸ਼ਿਪ ਦਾ ਪੁਲਿਸ ਦੇ ਬਹਿਕਾਵੇ ਵਿੱਚ ਆ ਜਾਣਾ ਆਮ ਵਰਕਰਾਂ ਦੇ ਮਨੋਬਲ ਨੂੰ ਸੱਟ ਮਾਰ ਗਿਆ।

 

 

 

 

ਬਠਿੰਡਾਂ ਦੇ ਪਿੰਡ ਜਿਉਂਦ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੁਲਿਸ ਵਿੱਚ ਟਕਰਾਅ ਦੌਰਾਨ ਇੱਕ ਨੌਜਵਾਨ ਦਾ ਅੱਥਰੂ ਗੈਸ ਸੈੱਲ ਵੱਜਣ ਕਾਰਨ ਦੋਫਾੜ ਹੋ ਗਿਆ।
ਪੁਲਿਸ ਤੇ ਕਿਸਾਨਾਂ ਵਿੱਚ ਜਬਰਦਸਤ ਟਕਰਾਅ ਦੌਰਾਨ ਦੋਹਾਂ ਪਾਸਿਆ ਤੋਂ ਖੁੱਲ੍ਹ ਕੇ ਇੱਟਾਂ ਰੋੜਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਇਸ ਵੇਲੇ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮੌਕੇ ਤੇ ਹੋਰ ਪੁਲਿਸ ਬਲ ਭੇਜਿਆ ਗਿਆ।

ਬਠਿੰਡਾ ਵਿੱਚ ਪੰਜਾਬ ਪੁਲਿਸ ਦਾ ਤਾਂਡਵ — ਅੱਥਰੂ ਗੈਸ, ਪੱਥਰਬਾਜ਼ੀ ਅਤੇ ਲਹੂ-ਲੁਹਾਨ ਕਿਸਾਨੀ।
​ਬਠਿੰਡਾ: ਅੱਜ ਮਾਲਵੇ ਦੇ ਪਿੰਡਾਂ ਵਿੱਚ ਜੋ ਮੰਜ਼ਰ ਦੇਖਣ ਨੂੰ ਮਿਲਿਆ, ਉਸ ਨੇ ਲੋਕਤੰਤਰ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਨੇ ਕਿਸੇ ਦੁਸ਼ਮਣ ਫੌਜ ਵਾਂਗ ਹਮਲਾ ਕੀਤਾ। ਵਾਇਰਲ ਹੋ ਰਹੀ ਵੀਡੀਓ ਨੇ ਪੁਲਿਸ ਦੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ ਕਿ ਉਹ ਸਿਰਫ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸੀ।
​​ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲਿਆਂ ਦੀ ਬੁਛਾੜ ਕੀਤੀ ਗਈ। ਗੋਲੇ ਚੱਲਣ ਦੀਆਂ ਤੇਜ਼ ਆਵਾਜ਼ਾਂ ਅਤੇ ਚਾਰੇ ਪਾਸੇ ਫੈਲਿਆ ਚਿੱਟਾ ਧੂੰਆਂ ਕਿਸੇ ਜੰਗ ਦੇ ਮੈਦਾਨ ਵਰਗਾ ਭੁਲੇਖਾ ਪਾ ਰਿਹਾ ਸੀ। ਕਿਸਾਨ, ਜੋ ਕਿ ਸਿਰਫ਼ ਆਪਣੀਆਂ ਮੰਗਾਂ ਲਈ ਇਕੱਠੇ ਹੋਏ ਸਨ, ਇਸ ਅਚਾਨਕ ਹੋਏ ਹਮਲੇ ਕਾਰਨ ਅੱਖਾਂ ਪਲੋਸਦੇ ਅਤੇ ਸਾਹ ਲੈਣ ਲਈ ਜੂਝਦੇ ਨਜ਼ਰ ਆਏ।
ਪੁਲਿਸ ਦਾ ਗੈਰ-ਕਾਨੂੰਨੀ ਵਤੀਰਾ,​ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਨੇ ਸਿਰਫ਼ ਸਰਕਾਰੀ ਸਾਜ਼ੋ-ਸਮਾਨ ਦੀ ਹੀ ਵਰਤੋਂ ਨਹੀਂ ਕੀਤੀ, ਸਗੋਂ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਸ਼ਹਿ ‘ਤੇ ਕੁਝ ਲੋਕ ਕਿਸਾਨਾਂ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਦੇ ਵੀ ਦਿਖਾਈ ਦੇ ਰਹੇ ਹਨ। ਘਰਾਂ ਦੀਆਂ ਛੱਤਾਂ ਤੋਂ ਅਤੇ ਗਲੀਆਂ ਦੇ ਮੋੜਾਂ ਦੀ ਆੜ ਵਿੱਚ ਕਿਸਾਨਾਂ ਤੇ ਪੱਥਰਬਾਜ਼ੀ ਗਈ, ਜਿਸ ਕਾਰਨ ਕਈ ਕਿਸਾਨਾਂ ਦੇ ਸਿਰ ਪਾਟ ਗਏ ਅਤੇ ਕਈ ਗੰਭੀਰ ਜ਼ਖ਼ਮੀ ਹੋਏ।

​ਅੱਜ ਦੇ ਸੰਘਰਸ਼ ਸਭ ਤੋਂ ਦਰਦਨਾਕ ਹਿੱਸਾ ਉਹ ਹੈ ਜਿੱਥੇ ਇੱਕ ਕਿਸਾਨ ਆਗੂ ਦਾ ਹੱਥ ਬੁਰੀ ਤਰ੍ਹਾਂ ਵੱਢਿਆ ਹੋਇਆ ਦਿਖਾਈ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸੁੱਟੇ ਗਏ ਕਿਸੇ ਵਿਸਫੋਟਕ ਜਾਂ ਹਿੰਸਕ ਹਮਲੇ ਕਾਰਨ ਉਸ ਕਿਸਾਨ ਦਾ ਹੱਥ ਦੋ-ਫਾੜ ਹੋ ਗਿਆ। ਲਹੂ-ਲੁਹਾਨ ਹਾਲਤ ਵਿੱਚ ਕਿਸਾਨਾਂ ਨੂੰ ਆਪਣੇ ਸਾਥੀਆਂ ਨੂੰ ਚੁੱਕ ਕੇ ਭੱਜਦੇ ਦੇਖਣਾ ਪ੍ਰਸ਼ਾਸਨ ਦੀ ਬੇਰਹਿਮੀ ਦੀ ਜਿਉਂਦੀ-ਜਾਗਦੀ ਮਿਸਾਲ ਹੈ।
​”ਇਹ ਹਮਲਾ ਸਿਰਫ਼ ਕਿਸਾਨਾਂ ‘ਤੇ ਨਹੀਂ, ਸਗੋਂ ਪੰਜਾਬ ਦੇ ਉਸ ਹੱਕ ‘ਤੇ ਹੈ ਜਿੱਥੇ ਕੋਈ ਆਪਣੀ ਰੋਜ਼ੀ-ਰੋਟੀ ਲਈ ਆਵਾਜ਼ ਉਠਾਉਂਦਾ ਹੈ।”

​ਜਿੱਥੇ ਪੁਲਿਸ ਨੇ ਇੱਟਾਂ-ਪੱਥਰਾਂ ਅਤੇ ਗੋਲਿਆਂ ਨਾਲ ਇਸ ਅੰਦੋਲਨ ਨੂੰ ਖੇਰੂੰ-ਖੇਰੂੰ ਕੀਤਾ, ਉੱਥੇ ਹੀ ਉਗਰਾਹਾਂ ਯੂਨੀਅਨ ਦੀ ਲੀਡਰਸ਼ਿਪ ‘ਤੇ ਵੀ ਸਵਾਲ ਉੱਠ ਰਹੇ ਹਨ। ਜਦੋਂ ਕਿਸਾਨਾਂ ਦਾ ਲਹੂ ਵਹਿ ਰਿਹਾ ਸੀ, ਉਸ ਵੇਲੇ ਪੁਲਿਸ ਅਧਿਕਾਰੀਆਂ ਵੱਲੋਂ ਆਗੂਆਂ ਨੂੰ ਗੱਲਾਂ ਵਿੱਚ ਉਲਝਾ ਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਈ ਪ੍ਰਦਰਸ਼ਨਕਾਰੀ ਯੂਨੀਅਨ ਦੀ ਰਣਨੀਤਕ ਹਾਰ ਮੰਨ ਰਹੇ ਹਨ। ਪੁਲਿਸ ਪਹਿਲਾਂ ਕਿਸਾਨਾਂ ਨੂੰ ਲਹੂ-ਲੁਹਾਨ ਕਰਨ ਵਿੱਚ ਸਫਲ ਰਹੀ ਅਤੇ ਬਾਅਦ ਵਿੱਚ ਉਹਨਾਂ ਨੂੰ ‘ਬਹਿਕਾਵੇ’ ਵਿੱਚ ਲੈ ਕੇ ਧਰਨਾ ਅਸਫਲ ਕਰ ਦਿੱਤਾ।

ਕਿਸਾਨਾਂ ਦੇ ਸੰਘਰਸ਼ ’ਤੇ ਪੁਲਿਸ ਦਾ ਜਬਰ — ਲੋਕਤੰਤਰੀ ਹੱਕਾਂ ਦਾ ਘਾਣ ਜਾਂ ਯੂਨੀਅਨ ਦੀ ਰਣਨੀਤਕ ਅਸਫਲਤਾ?
​ਅੱਜ ਬਠਿੰਡਾ ਦੀ ਧਰਤੀ ਉਸ ਵੇਲੇ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ ਜਦੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਤੇ ਗਏ ਪੱਕੇ ਧਰਨੇ ਦੇ ਸੱਦੇ ਨੂੰ ਪੰਜਾਬ ਪੁਲਿਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ।
ਭਗਵੰਤ ਮਾਨ ਸਰਕਾਰ ਦੇ ਆਦੇਸ਼ਾਂ ’ਤੇ ਪੁਲਿਸ ਨੇ ਨਾ ਸਿਰਫ ਕਿਸਾਨਾਂ ਨੂੰ ਪਿੰਡਾਂ ਵਿੱਚ ਹੀ ਨਹੀਂ ਰੋਕਿਆ, ਸਗੋਂ ਉਹਨਾਂ ’ਤੇ ਅੰਨ੍ਹੇਵਾਹ ਤਸ਼ੱਦਦ ਕਰਕੇ ਸਰਕਾਰ ਦਾ ‘ਜ਼ਾਲਮਾਨਾ ਚਿਹਰਾ’ ਵੀ ਨੰਗਾ ਕਰ ਦਿੱਤਾ ਹੈ।
​ਘਟਨਾ ਵਾਲੀ ਥਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ, ਪੁਲਿਸ ਨੇ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਘੇਰਨ ਦੀ ਪੂਰੀ ਯੋਜਨਾ ਬਣਾਈ ਹੋਈ ਸੀ। ਕਿਸਾਨਾਂ ਨੂੰ ਆਪਣੇ ਪਿੰਡਾਂ ਤੋਂ ਬਾਹਰ ਨਿਕਲਦੇ ਹੀ ਭਾਰੀ ਫੋਰਸ ਨੇ ਘੇਰ ਲਿਆ। ਪੁਲਿਸ ਅਧਿਕਾਰੀਆਂ ਦਾ ਵਤੀਰਾ ਬੇਹੱਦ ਰੁੱਖਾ ਸੀ, ਜਿਨ੍ਹਾਂ ਨੇ ਕਿਸਾਨਾਂ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਿਹਾ, “ਜਾਂ ਤਾਂ ਗ੍ਰਿਫ਼ਤਾਰੀ ਦੇ ਕੇ ਬੱਸਾਂ ਵਿੱਚ ਚੜ੍ਹ ਜਾਓ ਜਾਂ ਘਰਾਂ ਨੂੰ ਮੁੜ ਜਾਓ, ਨਾਅਰੇਬਾਜ਼ੀ ਦਾ ਤਮਾਸ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਇਹ ਬਿਆਨ ਸਾਫ਼ ਕਰਦਾ ਹੈ ਕਿ ਪ੍ਰਸ਼ਾਸਨ ਕਿਸੇ ਵੀ ਕੀਮਤ ’ਤੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਰੌਂਅ ਵਿੱਚ ਨਹੀਂ ਸੀ।
​ਪੁਲਿਸ ਨੇ ਕਿਸਾਨਾਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਹੀ ਉਹਨਾਂ ’ਤੇ ਟੁੱਟ ਕੇ ਹਮਲਾ ਕਰ ਦਿੱਤਾ। ਅੰਨ੍ਹੇਵਾਹ ਲਾਠੀਚਾਰਜ ਵਿੱਚ ਕਈ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਵੀਡੀਓ ਅਤੇ ਮੌਕੇ ਦੇ ਹਾਲਾਤ ਦਰਸਾਉਂਦੇ ਹਨ ਕਿ ਕਿਸ ਤਰ੍ਹਾਂ ਪੁਲਿਸ ਨੇ ਕਿਸਾਨਾਂ ਨੂੰ ਜਾਨਵਰਾਂ ਵਾਂਗ ਕੁੱਟਿਆ। ਇਸ ਜਬਰ ਨੇ ਸੂਬਾ ਸਰਕਾਰ ਦੇ ਉਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ, ਜਿਸ ਵਿੱਚ ਉਹ ਆਪਣੇ-ਆਪ ਨੂੰ ‘ਕਿਸਾਨ ਹਿਤੈਸ਼ੀ’ ਹੋਣ ਦਾ ਦਮ ਭਰਦੀ ਸੀ।
​ਇਸ ਘਟਨਾ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਇੱਕ ਵੱਡੀ ਅਸਫਲਤਾ ਵਜੋਂ ਵੀ ਦੇਖਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ,ਉਗਰਾਹਾਂ ਯੂਨੀਅਨ ਪੁਲਿਸ ਦੀ ਤਿਆਰੀ ਅਤੇ ਹਮਲਾਵਰ ਰਣਨੀਤੀ ਦਾ ਅੰਦਾਜ਼ਾ ਲਗਾਉਣ ਵਿੱਚ ਨਾਕਾਮ ਰਹੀ।
ਪੁਲਿਸ ਨੇ ਪਹਿਲਾਂ ਕਿਸਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਆਗੂਆਂ ਨੂੰ ਗੱਲਾਂ ਵਿੱਚ ਉਲਝਾ ਕੇ (ਬਹਿਕਾਵੇ ਵਿੱਚ ਲੈ ਕੇ) ਅੰਦੋਲਨ ਦੀ ਧਾਰ ਨੂੰ ਕੁੰਢਾ ਕਰ ਦਿੱਤਾ।
​ਅਚਾਨਕ ਹੋਏ ਹਮਲੇ ਨੇ ਇਹ ਸਾਬਤ ਕਰ ਦਿੱਤਾ ਕਿ ਯੂਨੀਅਨ ਕੋਲ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਕੋਈ ‘ਪਲਾਨ-ਬੀ’ ਮੌਜੂਦ ਨਹੀਂ ਸੀ।

​ਬਠਿੰਡਾ ਦੀ ਇਸ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ‘ਡੰਡੇ ਦੇ ਜ਼ੋਰ’ ’ਤੇ ਆਵਾਜ਼ਾਂ ਨੂੰ ਦਬਾਉਣ ਵਿੱਚ ਯਕੀਨ ਰੱਖਦੀ ਹੈ।
ਦੂਜੇ ਪਾਸੇ, ਕਿਸਾਨ ਜਥੇਬੰਦੀਆਂ ਲਈ ਵੀ ਇਹ ਇੱਕ ਸਬਕ ਹੈ ਕਿ ਉਹਨਾਂ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਜਬਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।