Bathinda – ਸਵੇਰੇ-ਸਵੇਰੇ ਬਠਿੰਡਾ ‘ਚ ਚੱਲੀਆਂ ਗੋਲੀਆਂ..
ਸਵੇਰੇ-ਸਵੇਰੇ ਬਠਿੰਡਾ ‘ਚ ਵੱਡੀ ਕਾਰਵਾਈ, ਪਰਲ ਮਾਲ ‘ਚ ਤਸਕਰ ਨਾਲ ਪੁਲਿਸ ਦਾ ਐਨਕਾਊਂਟਰ, ਇੱਕ ਜਖਮੀ
ਬਠਿੰਡਾ ਵਿੱਚ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਬਠਿੰਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਦ ਪਏ ਪਰਲ ਮਾਲ ਵਿੱਚ ਪੁਲਿਸ ਨੇ ਇੱਕ ਤਸਕਰ ਅਤੇ ਨਸ਼ੇੜੀ ਨਾਲ ਐਨਕਾਊਂਟਰ ਕੀਤਾ ਹੈ। ਇਸ ਕਾਰਵਾਈ ਦੌਰਾਨ ਇੱਕ ਮੁਲਜ਼ਮ ਦੇ ਜਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਬਠਿੰਡਾ: ਬਠਿੰਡਾ ਵਿੱਚ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਬਠਿੰਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਦ ਪਏ ਪਰਲ ਮਾਲ ਵਿੱਚ ਪੁਲਿਸ ਨੇ ਇੱਕ ਤਸਕਰ ਅਤੇ ਨਸ਼ੇੜੀ ਨਾਲ ਐਨਕਾਊਂਟਰ ਕੀਤਾ ਹੈ। ਇਸ ਕਾਰਵਾਈ ਦੌਰਾਨ ਇੱਕ ਮੁਲਜ਼ਮ ਦੇ ਜਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੁਲਿਸ ਮੁਤਾਬਕ ਬੰਦ ਪਏ ਪਰਲ ਮਾਲ ਵਿੱਚ ਕੁਝ ਲੁਟੇਰੇ ਅਤੇ ਨਸ਼ੇੜੀ ਲੰਬੇ ਸਮੇਂ ਤੋਂ ਸਰਗਰਮ ਸਨ, ਜੋ ਲਗਾਤਾਰ ਆਉਣ-ਜਾਣ ਵਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ। ਇਨ੍ਹਾਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅੱਜ ਸਵੇਰੇ ਕਾਰਵਾਈ ਕੀਤੀ ਗਈ।
Punjab Spectrum