Tarn Taran Sahib –
ਲਿਵਇਨ ਰਿਲੇਸ਼ਨ ’ਚ ਰਹਿੰਦੀ ਔਰਤ ਨੂੰ ਉਸ ਦੇ ਪ੍ਰੇਮੀ ਨੇ ਬੱਚੇ ਦੀਆਂ ਅੱਖਾਂ ਸਾਹਮਣੇ ਤੇਲ ਪਾ ਕੇ ਸਾੜਿ*ਆ
ਲਿਵਇਨ ਰਿਲੇਸ਼ਨ ’ਚ ਰਹਿਣ ਵਾਲੇ ਪ੍ਰੇਮੀ ਵਲੋਂ ਪ੍ਰੇਮੀਕਾ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੋਤੀ ਕੁਮਾਰੀ ਨਿਵਾਸੀ ਮੁਹੱਲਾ ਜਸਵੰਤ ਸਿੰਘ ਤਰਨਤਰਨ ਜੋ 2 ਬੱਚਿਆਂ ਦੀ ਮਾਂ ਹੈ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ।
ਅੱਜ ਸ਼ਾਮ ਕਰੀਬ ਸਾਢੇ 6 ਵਜੇ ਜਦੋਂ ਉਹ ਸਥਾਨਕ ਸ਼ਹਿਰ ਦੇ ਚਾਰ ਖੰਬਾ ਚੌਕ ’ਚ ਮੌਜੂਦ ਇਕ ਬੇਕਰੀ ਤੋਂ ਕੰਮ ਕਰਕੇ ਵਾਪਸ ਆਪਣੇ 10 ਸਾਲਾ ਬੇਟੇ ਨਾਲ ਘਰ ਵਾਪਸ ਪਰਤ ਰਹੀ ਸੀ।
ਵਾਪਸ ਆਉਂਦੇ ਸਮੇਂ ਜਦੋਂ ਉਹ ਮੁਹੱਲਾ ਜਸਵੰਤ ਸਿੰਘ ਨਜ਼ਦੀਕ ਪੁੱਜੀ ਤਾਂ ਪਿੱਛੇ-ਪਿੱਛੇ ਆ ਰਹੇ ਗੌਰਵ ਉਰਫ ਮਣੀ ਨਾਮਕ ਵਿਅਕਤੀ ਜਿਸ ਨਾਲ ਉਹ ਲਿਵਇਨ ਰਿਲੇਸ਼ਨ ’ਚ ਲੰਮੇ ਸਮੇਂ ਤੋਂ ਰਹਿ ਰਹੀ ਸੀ। ਬੀਤੇ ਕੁਝ ਸਮੇਂ ਤੋਂ ਉਸ ਨੇ ਮਨੀ ਨੂੰ ਛੱਡ ਦਿੱਤਾ ਸੀ।
ਇਸੇ ਗਲ ਦੇ ਗੁੱਸੇ ਵਜੋਂ ਮਣੀ ਨੇ ਤੇਲ ਪਾ ਕੇ ਸ਼ਰੇਆਮ ਬਾਜ਼ਾਰ ’ਚ ਜੋਤੀ ਨੂੰ ਉਸ ਦੇ ਬੱਚੇ ਸਾਹਮਣੇ ਅੱਗ ਲਗਾ ਦਿੱਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿੱਥੇ ਜੋਤੀ ਬੁਰੀ ਤਰ੍ਹਾਂ ਝੁਲਸ ਗਈ ਉੱਥੇ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਬੁਰੀ ਤਰ੍ਹਾਂ ਝੁਲਸ ਚੁੱਕੀ ਜੋਤੀ ਕੁਮਾਰੀ ਨੂੰ ਤੁਰੰਤ ਸਥਾਨਕ ਸਿਵਿਲ ਹਸਪਤਾਲ ਵਿਖੇ ਇਲਾਜ ਲਈ ਲਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਉਸ ਦੀ ਹਾਲਾਤ ਗੰਭੀਰ ਬਣੀ ਹੋਏ ਹਨ।
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਮੌਕੇ ’ਤੇ ਪੁੱਜੇ ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਸਿਵਲ ਹਸਪਤਾਲ ਤਰਨਤਾਰਨ ਦੀ ਐਮਰਜੰਸੀ ਵਾਰਡ ’ਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਮਰੀਜ਼ ਜੋਤੀ ਕੁਮਾਰੀ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
You must be logged in to post a comment.