Australia: ਅਤਿਵਾਦੀ ਹਮਲੇ ਦਾ ਫ਼ਰਜ਼ੀ ਪੀੜਤ ਬਣ ਕੇ ਮੁਆਵਜ਼ਾ ਠੱਗਣ ਦੀ ਕੋਸ਼ਿਸ਼; ਭਾਰਤੀ ਮੂਲ ਦਾ ਵਿਅਕਤੀ ਗ੍ਰਿਫਤਾਰ
ਪੁਲੀਸ ਜਾਂਚ ’ਚ ਖੁੱਲ੍ਹੀ ਦਾਅਵੇ ਦੀ ਪੋਲ; 18 ਨਵੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ
ਇੱਥੇ ਵਾਪਰੇ ਬੌਂਡਾਈ ਅਤਿਵਾਦੀ ਹਮਲੇ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ 46 ਸਾਲਾ ਭਾਰਤੀ ਵਿਅਕਤੀ ’ਤੇ ਹਮਲੇ ਦਾ ਫ਼ਰਜ਼ੀ ਪੀੜਤ ਬਣ ਕੇ ਕਰੀਬ 24 ਲੱਖ ਰੁਪਏ (35,000 ਆਸਟਰੇਲੀਆਈ ਡਾਲਰ) ਮੁਆਵਜ਼ਾ ਹਾਸਲ ਕਰਨ ਦੀ ਕਥਿਤ ਕੋਸ਼ਿਸ਼ ਦੇ ਦੋਸ਼ ਲਗਾਏ ਹਨ।

ਪੁਲੀਸ ਮੁਤਾਬਕ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਹਮਲੇ ਦੌਰਾਨ ਧਮਾਕੇ ਜਾਂ ਗੋਲੀਬਾਰੀ ਤੋਂ ਨਿਕਲੇ ਧਾਤ ਦੇ ਟੁਕੜੇ (ਸ਼ਰੈਪਨਲ) ਕਾਰਨ ਉਹ ਜ਼ਖ਼ਮੀ ਹੋਇਆ ਸੀ। ਹਾਲਾਂਕਿ ਜਾਂਚ ਦੌਰਾਨ ਉਸ ਦੇ ਦਾਅਵੇ ਦੀ ਸੱਚਾਈ ਉੱਤੇ ਸਵਾਲ ਖੜ੍ਹੇ ਹੋ ਗਏ। ਇਸ ਮਾਮਲੇ ਵਿੱਚ ਵਿਅਕਤੀ ਨੂੰ ਪੈਰਾਮਾਟਾ ਪੁਲੀਸ ਸਟੇਸ਼ਨ ਵਿਖੇ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਬੌਂਡਾਈ ਬੀਚ ਉੱਤੇ ਯਹੂਦੀ ਭਾਈਚਾਰੇ ਦੇ ਹਨੂਕਾ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ 15 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋਏ ਸਨ।
ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਬੌਂਡਾਈ ਬੀਚ ਉੱਤੇ ਯਹੂਦੀ ਭਾਈਚਾਰੇ ਦੇ ਹਨੂਕਾ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ 15 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋਏ ਸਨ।
Punjab Spectrum
You must be logged in to post a comment.