Adani ਦੇ ਆਸਟਰੇਲੀਆਈ ਕੋਲਾ ਕਾਰੋਬਾਰ ਨੂੰ ਨਵਾਂ ਝਟਕਾ
ਅਡਾਨੀ ਦੇ ਆਸਟਰੇਲੀਆਈ ਕੋਲਾ ਕਾਰੋਬਾਰ ਨੂੰ ਨਵਾਂ ਝਟਕਾ
ਮੁੱਖ ਅਧਿਕਾਰੀ ਦਾ ਅਸਤੀਫ਼ਾ ਤੇ 2.2 ਕਰੋੜ ਡਾਲਰ ਦਾ ਕਾਨੂੰਨੀ ਵਿਵਾਦ
ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਆਸਟਰੇਲੀਆਈ ਕੰਪਨੀ ਬ੍ਰੇਵਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਕ ਕ੍ਰੋਅ ਨੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਦਾ ਕਾਰਨ ਪਰਿਵਾਰਕ ਦੱਸਿਆ। ਕੰਪਨੀ ਅਨੁਸਾਰ 1600 ਤੋਂ ਵੱਧ ਨੌਕਰੀਆਂ ਪ੍ਰਭਾਵਿਤ ਨਹੀਂ ਹੋਣਗੀਆਂ।

ਇਸ ਦੌਰਾਨ ਕੁਈਨਜ਼ਲੈਂਡ ਦੀ ਕਾਰਮਾਈਕਲ ਕੋਲਾ ਖਾਣ ਤੱਕ ਜਾਂਦੀ 96 ਕਿਲੋਮੀਟਰ ਸੜਕ ਨੂੰ ਲੈ ਕੇ ਆਈਜ਼ੈਕ ਕੌਂਸਲ ਨਾਲ ਕਾਨੂੰਨੀ ਲੜਾਈ ਜਾਰੀ ਹੈ।
ਕੰਪਨੀ ਨੇ 2.2 ਕਰੋੜ ਡਾਲਰ ਦਾ ਦਾਅਵਾ ਕੀਤਾ ਹੈ। ਕੌਂਸਲ ਹੁਣ ਤੱਕ ਕਰੀਬ 25 ਲੱਖ ਡਾਲਰ ਕਾਨੂੰਨੀ ਖ਼ਰਚਿਆਂ ਉੱਤੇ ਲਗਾ ਚੁੱਕੀ ਹੈ। ਸੁਣਵਾਈ ਹੁਣ ਅਗਲੇ ਸਾਲ ਦੇ ਅੱਧ ’ਚ ਹੋਵੇਗੀ। ਕੰਪਨੀ ਸਾਲਾਨਾ ਕੋਲਾ ਉਤਪਾਦਨ ਇੱਕ ਕਰੋੜ ਟਨ ਤੋਂ ਵਧਾ ਕੇ 1.6 ਕਰੋੜ ਟਨ ਕਰਨ ਦੀ ਯੋਜਨਾ ਬਣਾ ਰਹੀ ਹੈ।
ਦੂਜੇ ਪਾਸੇ, ‘ਸਟਾਪ ਅਡਾਨੀ’ ਮੁਹਿੰਮ ਅਤੇ ਆਦਿਵਾਸੀ ਵਿਰੋਧੀ ਧੜੇ ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਪਵਿੱਤਰ ਡੂੰਗਮਾਬੁਲਾ ਚਸ਼ਮਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕਰਦਿਆਂ ਖੁਦਾਈ ਖ਼ਿਲਾਫ਼ ਵਿਰੋਧ ਕਰ ਰਹੇ ਹਨ।
Punjab Spectrum
You must be logged in to post a comment.