Breaking News

Punjab ਪੰਜਾਬ ਬੰਦ ਦੌਰਾਨ ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

Punjab ਪੰਜਾਬ ਬੰਦ ਦੌਰਾਨ ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਪੰਜਾਬ ਬੰਦ ਦੌਰਾਨ ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਪੰਜਾਬ ਬੰਦ ਦੌਰਾਨ ਭਗਵੰਤ ਮਾਨ ਸਰਕਾਰ ਦੇ ਬੈਨਰ ਹਟਾਉਂਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਖਿਲਾਫ਼ ਪੰਜਾਬ ਭਰ ਵਿੱਚ ਰੱਖੇ ਬੰਦ ਅਤੇ ਮੁਜ਼ਾਹਰਿਆਂ ਦੌਰਾਨ ਲੁਧਿਆਣਾ ਵਿੱਚ ਇੱਕ ਦੁਖਦਾਈ ਹਾਦਸਾ ਵਾਪਰ ਗਿਆ ਹੈ।

ਜਮਾਲਪੁਰ ਇਲਾਕੇ (ਚੰਡੀਗੜ੍ਹ ਰੋਡ) ਵਿੱਚ ਧਰਨੇ/ਮੁਜ਼ਾਹਰੇ ਦੌਰਾਨ ਬੈਨਰ ਹਟਾਉਂਦੇ ਸਮੇਂ ਲੋਹੇ ਦੀ ਰਾਡ ਉੱਪਰੋਂ ਲੰਘ ਰਹੀਆਂ ਹਾਈ-ਟੈਂਸ਼ਨ (ਲਗਭਗ 11,000 ਵੋਲਟ) ਬਿਜਲੀ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ 22 ਸਾਲਾ ਨੌਜਵਾਨ ਨੂੰ ਤਕੜਾ ਕਰੰਟ ਦਾ ਝਟਕਾ ਲੱਗਿਆ ਅਤੇ ਨੌਜਵਾਨ ਦੀ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ ਚਸ਼ਮਦੀਦਾਂ ਅਨੁਸਾਰ ਉਹ ਲੋਹੇ ਦੀ ਰਾਡ ਨਾਲ ਬੈਨਰ ਸੰਭਾਲ ਰਿਹਾ ਸੀ ਜਦੋਂ ਰਾਡ ਉੱਚੀਆਂ ਬਿਜਲੀ ਤਾਰਾਂ ਨਾਲ ਸੰਪਰਕ ਵਿੱਚ ਆ ਗਈ। ਉਹ ਬੇਹੋਸ਼ ਹੋ ਕੇ ਡਿੱਗ ਪਿਆ। ਸਾਥੀਆਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।