Breaking News

Pippal Singh’s Debate with Jasmeet Singh – ਤਰਕ ਬਨਾਮ ਸ਼ਰਧਾ, ਜਾਤਪਾਤ ਅਤੇ ਜੱਟਵਾਦ। ਪਿੱਪਲ਼ ਸਿੰਘ ਦੀ ਜਸਮੀਤ ਸਿੰਘ ਨਾਲ ਬਹਿਸ।

Pippal Singh’s Debate with Jasmeet Singh
ਤਰਕ ਬਨਾਮ ਸ਼ਰਧਾ, ਜਾਤਪਾਤ ਅਤੇ ਜੱਟਵਾਦ। ਪਿੱਪਲ਼ ਸਿੰਘ ਦੀ ਜਸਮੀਤ ਸਿੰਘ ਨਾਲ ਬਹਿਸ।

ਕ੍ਰਿਸਚੈਨਿਟੀ ਅਤੇ ਸਿੱਖੀ ਦੀ ਰੀਤੀ-ਰਿਵਾਜ: ਪਿੱਪਲ ਸਿੰਘ ਦਾ ਕਹਿਣਾ ਹੈ ਕਿ ਗੋਰਿਆਂ ਦੇ ਵੇਲੇ ਪੰਜਾਬ ਵਿੱਚ ਕ੍ਰਿਸਚੈਨਿਟੀ ਆਈ, ਜਿਸ ਤੋਂ ਸਿੱਖਾਂ ਨੂੰ ਕੋਈ ਖਾਸ ਇਤਰਾਜ਼ ਨਹੀਂ ਸੀ। ਪਰ ਰੀਸੈਂਟਲੀ ਕੁਝ ਸਾਲਾਂ ਤੋਂ ਪੈਂਟਾਕੋਸਟਲ ਚਰਚਾਂ ਵਾਲਿਆਂ ਨੇ ਪੰਜਾਬ ਦੇ ਵਿੱਚ ਸਿੱਖਾਂ ਦੀ ਨਕਲ (ਮਮਿਕਰੀ) ਕਰਨੀ ਸ਼ੁਰੂ ਕਰ ਦਿੱਤੀ ਹੈ—ਜਿਵੇਂ ਗੁਰਦਾਸਪੁਰ ਵੱਲੋਂ ਪਾਲਕੀ ਜਾਂ ਪੀੜੇ ਉੱਤੇ ਬਾਈਬਲ ਰੱਖ ਕੇ ਸਿੱਖਾਂ ਵਾਂਗ ਜਲੂਸ ਕੱਢਣਾ। ਇਹ ਸਭ ਸਿੱਖੀ ਨੂੰ ਚੈਲੇਂਜ ਕਰਨ ਲਈ ਕੀਤਾ ਜਾ ਰਿਹਾ ਹੈ।

ਸ਼ਰਧਾ ਬਨਾਮ ਅੰਧਵਿਸ਼ਵਾਸ ਅਤੇ ਐਕਸਪੋਇਟੇਸ਼ਨ: ਉਨ੍ਹਾਂ ਦਾ ਮੰਨਣਾ ਹੈ ਕਿ ਸ਼ਰਧਾ ਅਤੇ ਅੰਧਵਿਸ਼ਵਾਸ ਵਿੱਚ ਬਹੁਤ ਬਰੀਕ ਲਾਈਨ ਹੁੰਦੀ ਹੈ। ਪੰਜਾਬ ਵਿੱਚ ਕਈ ਥਾਵਾਂ ਉੱਤੇ ਪੈਸੇ ਦਾ ਲਾਲਚ ਦੇ ਕੇ ਜਾਂ ਗਰੀਬੀ ਦਾ ਫਾਇਦਾ ਚੁੱਕ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਧਰਮ ਦੇ ਨਾਂ ‘ਤੇ ਗੁਮਰਾਹ ਕੀਤਾ ਜਾਂਦਾ ਹੈ।

ਧਾਰਮਿਕ ਵਿਚਾਰ ਅਤੇ ਤਰਕ: ਪਿੱਪਲ ਸਿੰਘ ਦਾ ਤਰਕ ਹੈ ਕਿ ਗੁਰਬਾਣੀ ਹਰ ਉਸ ਚੋਜ ਦਾ ਵਿਰੋਧ ਕਰਦੀ ਹੈ ਜਿਹੜੀ ਅੰਧਵਿਸ਼ਵਾਸ ਨਾਲ ਜੁੜੀ ਹੋਵੇ। ਗੁਰੂ ਸਾਹਿਬਾਨ ਨੇ ਵੀ ਦੁਨਿਆਵੀ ਨਿਯਮਾਂ ਅਤੇ ਸਾਇੰਸ ਨੂੰ ਸਾਹਮਣੇ ਰੱਖ ਕੇ ਸਵਾਲ ਕਰਨ ਅਤੇ ਤਰਕ ਕਰਨ ਦੀ ਸਿੱਖਿਆ ਦਿੱਤੀ ਹੈ, ਨਾ ਕਿ ਅੱਖਾਂ ਬੰਦ ਕਰਕੇ ਹਰ ਗੱਲ ਨੂੰ ਮੰਨ ਲੈਣ ਦੀ।