Mad Sandhu Case
ਮੈਡ ਸੰਧੂ ਮਾਮਲਾ – ਤੁਸੀਂ ਸਰਕਾਰ ਖਿਲਾਫ ਚੂੰ ਨਹੀਂ ਕਰ ਸਕਦੇ, ਸਰਕਾਰ ਨੂੰ ਸਵਾਲ ਨਹੀਂ ਕਰ ਸਕਦੇ ਕਿ ਇੰਨੇ ਕਤਲ ਕਿਉਂ ਹੋ ਰਹੇ ਇਸ ਕਰਕੇ ਇਹ ਮਾਮਲਾ ਇਕ ਪੂਰੀ ਕਮਿਉਨਟੀ ਦੇ ਸਿਰ ਮੜ੍ਹਤਾ
ਕੀ ਸਾਰੇ ਲੋਕ ਗੇਅ ਜੰਮਦੇ ਹਨ ਜਾਂ ਬਣਾਏ ਵੀ ਜਾਂਦੇ ਨੇ ?
ਫਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕੀਤਾ ਗਿਆ ਮੈਡ ਸੰਧੂ ਦਾ ਕ*ਤਲ ?
ਮੈਂ ਮੈਡ ਸੰਧੂ ਦੇ ਕਤਲ ਨਾਲ ਸਹਿਮਤ ਨਹੀਂ। ਨਾਂ ਹੀ ਕੰਚਨ ਕੁਮਾਰੀ ਦੇ ਕਤਲ ਨਾਲ ਸਹਿਮਤ ਸੀ। ਕੰਚਨ ਕੁਮਾਰੀ ਜਿੱਦਣ ਮਰੀ ਮੈਨੂੰ ਓਦਣ ਪਤਾ ਲੱਗਾ ਕੇ ਏ ਵੀ ਕੋਈ ਸੌਗਾਤ ਸੀ। ਪਰ ਮੈਨੂੰ ਇਹਨਾਂ ਲੋਕਾਂ ਨਾਲ ਕੋਈ ਹਮਦਰਦੀ ਵੀ ਨਹੀਂ। ਸਵਾਲ ਤੇ ਇਹ ਹੈ ਕੇ ਜੋ ਮੀਡੀਆ, show biz world ਇਹਨਾਂ ਨੂੰ influencers ਦਾ ਨਾਮ ਦਿੰਦੇ ਨੇ ਤੇ ਸਕੂਲਾਂ ਕਾਲਜਾਂ ਵਿੱਚ ਇਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਂਦੇ ਨੇ ਓਹ ਕਿਵੇਂ ਇਹਨਾਂ ਦੀ ਚੜ੍ਹਤ ਤੇ ਇਹਨਾਂ ਵੱਲੋਂ ਫੈਲਾਏ ਜਾਂਦੇ ਗੰਦ ਲਈ ਜ਼ੁੰਮੇਵਾਰ ਨਹੀਂ? ਮੈਡ ਸੰਧੂ ਆਮ ਹੀ ਸਕੂਲਾਂ ‘ਚ ਮੁੱਖ ਮਹਿਮਾਨ ਬਣਕੇ ਵਿਚਰਦਾ ਸੀ, ਕੰਚਨ ਕੁਮਾਰੀ ਆਪਣੇ ਨਾਬਾਲਗ ਭਤੀਜੇ ਭਤੀਜੀਆਂ ਨਾਲ ਗੰਦ ਬਕ ਕੇ ਵੀਡੀਓ ਬਣਾਉਂਦੀ ਸੀ। ਪਰ ਫਿਰ ਵੀ ਇਹ ਲੋਕ ਸਮਾਜ ਦੇ ਧਰਮ ਨਿਰਪੱਖ ਤਬਕੇ ‘ਚ ਪ੍ਰਵਾਨ ਸਨ।
ਗੇਅ ਲੈਸਬੀਅਨ ਹੋਣਾ ਕਿਸੇ ਦੀ ਨਿੱਜਤਾ ਹੋ ਸਕਦਾ, ਪਰ ਓਸ ਵੱਖਰੇਪਣ ਨੂੰ ਬਰਾਂਡ ਬਣਾਕੇ ਕਮਾਈ ਦਾ ਸਾਧਨ ਬਣਾ ਲੈਣਾ ਤੇ ਫਿਰ ਕਿਸੇ ਦੇ ਟੋਕਣ ਤੇ ਪੀੜਤ ਬਣ ਬਹਿਣਾ ਵੀ ਕਿਵੇਂ ਸਹੀ ਆ? ਦੁਨੀਆ ‘ਚ ਟਿਮ ਕੁਕ ਤੇ ਪੀਟਰ ਥੀਲ ਵਰਗੇ ਵੱਡੇ ਬੰਦੇ ਜਨਤਕ ਰੂਪ ‘ਚ ਗੇਅ ਨੇ, ਪਰ ਓਹਨਾਂ ਕਦੇ ਆਪਣੇ ਗੇਅ ਹੋਣ ਨੂੰ ਸੈਲੀਬ੍ਰੇਟ ਕਰਕੇ ਕਮਾਈ ਨਹੀ ਕੀਤੀ, ਕਦੇ ਗੰਦ ਨਹੀ ਪਾਇਆ। ਓਹ ਆਪਣੀ ਕਾਬਲੀਅਤ ਦੇ ਸਿਰ ਤੇ ਮਸ਼ਹੂਰ ਨੇ, ਨਾਂ ਕੇ ਗੇਅ ਹੋਣ ਕਰਕੇ। ਗੇਅ ਹੋਣਾ ਓਹਨਾਂ ਦੀ ਨਿੱਜਤਾ, ਨਾਂ ਕੇ ਬ੍ਰੈਂਡ ਆ।
ਕਿਸੇ ਗੇਅ ਵੱਲੋਂ ਆਪਣੀ sexual orientation ਨੂੰ ਅਧਾਰ ਬਣਾਕੇ ਤੇ ਬੇਹੂਦਾ ਹਰਕਤਾਂ ਕਰਕੇ ਮਸ਼ਹੂਰੀ ਖੱਟਣੀ ਤੇ ਬਿਗ ਬੌਸ ਵਰਗੇ ਵਾਹਿਯਾਤ ਸ਼ੋਆਂ ‘ਚ ਐਂਟਰੀ ਲੈਣ ਲਈ ਬੇਗੈਰਤੀ ਦੀਆਂ ਸਭ ਹੱਦਾਂ ਪਾਰ ਕਰਨੀਆਂ, ਏ ਕਿੱਧਰ ਦੀ ਮਸੂਮੀਅਤ ਆ? ਤੁਸੀਂ ਆਪਣੇ ਘਰ ਦੀ ਚਾਰਦੀਵਾਰੀ ‘ਚ ਜੋ ਵੀ ਹੋ, ਓਹ ਤੁਹਾਡਾ ਨਿੱਜੀ ਮਸਲਾ, ਪਰ ਜਨਤਕ ਤੌਰ ਤੇ ਸਮਾਜ ਦੇ ਨੇਮਾਂ ਨੂੰ ਤੋੜੋਗੇ ਤੇ ਉਹਦਾ ਵਿਰੋਧ ਹੋਵੇਗਾ, ਫਿਰ ਭਾਂਵੇ ਤੁਸੀਂ ਸੁੱਚੇ ਲੰਗਾਹ ਵਰਗੇ ਸਿੱਧੇ ਹੋ ਜਾਂ ਮੈਡ ਸੰਧੂ ਵਰਗੇ ਮੂਧੇ, ਸਮਾਜ ਇਸ ਗੱਲ ਦੀ ਪ੍ਰਵਾਹ ਨਹੀ ਕਰਦਾ।
Pippal Singh

ਫਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕੀਤਾ ਗਿਆ ਮੈਡ ਸੰਧੂ ਦਾ ਕ*ਤਲ ?
ਪੁਲਿਸ ਦੀ ਪੜਤਾਲ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਸਨਸਨੀਖੇਜ਼ ਕ*ਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ (ਲੋਹੀਆਂ ਖਾਸ, ਜਲੰਧਰ ਦਿਹਾਤੀ) ਨੂੰ ਅਹਿਮਦਾਬਾਦ (ਗੁਜਰਾਤ) ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
* ਗ੍ਰਿਫ਼ਤਾਰ ਕੀਤੇ ਗਏ ਕੁੱਲ 06 ਮੁਲਜ਼ਮ:
* ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ) – ਮੁੱਖ ਸ਼ੂਟਰ
* ਅਮਨਦੀਪ ਸਿੰਘ (ਵਾਸੀ ਤਾਸ਼ਪੁਰ, ਕਪੂਰਥਲਾ) – ਮੁੱਖ ਸ਼ੂਟਰ ਦਾ ਭਰਾ
* ਪਰਮਵੀਰ ਸਿੰਘ (ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ) – ਵੈਪਨ ਤੇ ਲੌਜਿਸਟਿਕਸ ਪ੍ਰੋਵਾਈਡਰ
* ਬਲਜਿੰਦਰ ਸਿੰਘ ਉਰਫ਼ ਲਾਲੀ/ਦਿਲਾਵਰ (ਵਾਸੀ ਪਿੰਡ ਦਲਾਵਰਪੁਰ, ਤਰਨ ਤਾਰਨ) – ਟਰਾਂਸਪੋਰਟੇਸ਼ਨ ਮਦਦਗਾਰ
* ਬਲਰਾਜ ਸਿੰਘ ਉਰਫ਼ ਬੰਟੀ (ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ) – ਰੈਕੀ ਕਰਨ ਵਾਲਾ ਫੁੱਟ ਸੋਲਜਰ
* ਵਿਕਾਸ ਸਿੰਘ (ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ) – ਰੈਕੀ ਕਰਨ ਵਾਲਾ ਫੁੱਟ ਸੋਲਜਰ
ਪੁਲਿਸ ਮੁਤਾਬਕ ਕੇਸ ਵਿੱਚ ਸ਼ਾਮਲ ਦੂਜੇ ਮੁੱਖ ਸ਼ੂਟਰ ਦੀ ਵੀ ਪੂਰੀ ਪਛਾਣ (ਫ਼ੋਟੋਗ੍ਰਾਫ਼ਸ ਤੇ ਵੇਰਵੇ) ਹੋ ਚੁੱਕੀ ਹੈ ਅਤੇ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬਾਹਰ ਬੈਠੇ ਬਦਮਾਸ਼ਾਂ ਨੇ ਅਮਨਦੀਪ ਦੇ ਖਾਤੇ ‘ਚ ₹16,000 ਭੇਜੇ ਸਨ। ਅਮਨਦੀਪ ਨੇ ₹11,000 ਆਪਣੇ ਭਰਾ ਪਰਮਿੰਦਰ ਕਾਕਾ ਨੂੰ ਟ੍ਰਾਂਸਫਰ ਕੀਤੇ ਅਤੇ ₹5,000 ਹਥਿਆਰ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਵਾਲੇ ਪਰਮਵੀਰ ਨੂੰ ਦਿੱਤੇ।
ਵਾਰਦਾਤ ਤੋਂ ਬਾਅਦ ਅਹਿਮਦਾਬਾਦ ‘ਚ ਪੈਸੇ ਖ਼ਤਮ ਹੋਣ ‘ਤੇ ਪਰਮਿੰਦਰ ਨੇ ਆਪਣੇ ਭਰਾ ਅਮਨਦੀਪ ਤੋਂ ਪੈਸੇ ਮੰਗੇ। ਅਮਨਦੀਪ ਪਹਿਲਾਂ ਹੀ ਪੁਲਿਸ ਹਿਰਾਸਤ ‘ਚ ਸੀ, ਇਸ ਲਈ ਪੁਲਿਸ ਨੇ ਅਮਨਦੀਪ ਦੇ ਫੋਨ ਤੋਂ ਇੱਕ ਸਕੈਨਰ QR ਕੋਡ ਭੇਜਿਆ। ਜਿਵੇਂ ਹੀ ਕਾਕਾ ਨੇ ਕੋਡ ਸਕੈਨ ਕੀਤਾ, ਉਸ ਦੀ ਲੋਕੇਸ਼ਨ ਟ੍ਰੈਕ ਹੋ ਗਈ ਅਤੇ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਕਰ ਲਿਆ।
ਬਲਰਾਜ ਸਿੰਘ ਬੰਟੀ ਅਤੇ ਵਿਕਾਸ ਸਿੰਘ ਨੇ ਸਟਾਰਬਕਸ ਤੋਂ ਲੈ ਕੇ ਚਾਹ ਦੀਆਂ ਰੇੜ੍ਹੀਆਂ ਤੱਕ 2-3 ਦਿਨ ਮੈਡ ਸੰਧੂ ਦੀ ਲਗਾਤਾਰ ਰੈਕੀ ਕੀਤੀ ਸੀ। ਹਥਿਆਰ ਪਰਮਵੀਰ ਅਤੇ ਬਲਜਿੰਦਰ ਦੁਆਰਾ ਪਹੁੰਚਾਏ ਗਏ ਸਨ।
125 KM ਲੰਬੀ ਸੀ.ਸੀ.ਟੀ.ਵੀ. ਟ੍ਰੇਲ: ਪੁਲਿਸ ਨੂੰ ਗੁਮਰਾਹ ਕਰਨ ਲਈ ਮੁਲਜ਼ਮਾਂ ਨੇ ਕਈ ਥਾਵਾਂ ‘ਤੇ ਕੱਚੇ ਰਸਤੇ ਲਏ ਅਤੇ ਬਠਿੰਡਾ ਸਿਕਸ-ਲੇਨ ਰੋਡ ‘ਤੇ ਉਲਟ ਸਾਈਡ (Wrong Side) ਗੱਡੀਆਂ ਚਲਾਈਆਂ। ਪੁਲਿਸ ਟੀਮਾਂ ਨੇ ਲਗਾਤਾਰ ਸਵਾ ਸੌ ਕਿਲੋਮੀਟਰ ਤੱਕ ਸੀ.ਸੀ.ਟੀ.ਵੀ. ਟ੍ਰੇਲ ਨੂੰ ਸੰਜੀਦਗੀ ਨਾਲ ਫਾਲੋ ਕਰਕੇ ਕੇਸ ਕ੍ਰੈਕ ਕੀਤਾ।
* ਕਤਲ ਦਾ ਮਕਸਦ: ਪੁਲਿਸ ਅਨੁਸਾਰ ਮੁੱਖ ਮਕਸਦ ਇਲਾਕੇ ‘ਚ ਆਪਣਾ ਨਾਂ ਬਣਾਉਣਾ ਅਤੇ ਦਹਿਸ਼ਤ ਫੈਲਾਉਣਾ ਲੱਗਦਾ ਹੈ, ਤਾਂ ਜੋ ਅੱਗੇ ਚੱਲ ਕੇ ਬਿਜ਼ਨਸਮੈਨਾਂ ਤੋਂ ਫਿਰੌਤੀਆਂ ਮੰਗੀਆਂ ਜਾ ਸਕਣ।
* ਗੈਂਗਸਟਰ ਲਿੰਕ: ਕੇਸ ਵਿੱਚ ਗੋਲਡੀ ਢਿੱਲੋਂ ਅਤੇ ਬਾਹਰ ਬੈਠੇ ਹੋਰ ਗੈਂਗਸਟਰਾਂ ਦੇ ਕਨੈਕਸ਼ਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
* ਰਿਕਵਰੀ: ਵਾਰਦਾਤ ਵਿੱਚ ਵਰਤੇ ਗਏ 4 ਪਿਸਤੌਲ (30 ਬੋਰ) ਅਤੇ 2 ਮੋਟਰਸਾਈਕਲ (ਪਲਸਰ ਤੇ ਸਪਲੈਂਡਰ) ਰਿਕਵਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੈਡ ਸੰਧੂ ਕੋਲ ਕੋਈ ਸਿਕਿਉਰੀਟੀ ਨਹੀਂ ਸੀ।
ਉਸ ਦੇ ਕ*ਤਲ ਵਾਲੇ ਦਿਨ ਇੱਕ ਸਰਪੰਚ ਲੁਧਿਆਣੇ ਮਾ*ਰਿਆ ਗਿਆ।
ਅਗਲੇ ਦਿਨ ਤਰਨਤਾਰਨ ਇੱਕ ਹੋਰ ਸਰਪੰਚ ਮਾਰਿ*ਆ ਗਿਆ।
ਅਜਿਹੇ ‘ਚ ਮੈਡ ਸੰਧੂ ਦਾ ਕ*ਤਲ ਕਿੰਨਾ ਕੁ ਔਖਾ ਕੰਮ ਸੀ ?
ਪਰ ਸਾਰਾ ਮਸਲਾ ਇਹ ਬਣ ਗਿਆ ਕਿ ਪੰਜਾਬੀਆਂ ਦੀ ਉਸ ਨੂੰ ਮਾ*ਰਨ ‘ਚ ਸਹਿਮਤੀ ਸੀ।
ਕੀ ਉਸ ਨੂੰ ਪੰਜਾਬੀਆਂ ਦੀ ਸਹਿਮਤੀ ਨਾਲ ਮਾਰਿਆ ਗਿਆ ?
ਕੀ ਲੁਧਿਆਣੇ ਤੇ ਤਰਨਤਾਰਨ ਵਾਲਾ ਸਰਪੰਚ ਵੀ ਪੰਜਾਬੀਆਂ ਦੀ ਸਹਿਮਤੀ ਨਾਲ ਮਾਰਿਆ ਗਿਆ ?
ਮੈਡ ਸੰਧੂ ਦੇ ਜਿਉਣ ਦਾ ਤਰੀਕਾ ਬਹੁਤ ਲੋਕਾਂ ਨੂੰ ਪਸੰਦ ਨਹੀਂ ਸੀ।
ਪਰ ਕੀ ਉਹ ਉਸ ਨੂੰ ਮਾਰਨਾ ਚਾਹੁੰਦੇ ਸਨ ?
ਜੋ ਲੋਕ ਸਾਰੀ ਦੁਨੀਆਂ ‘ਚ ਗੋਦੀ ਮੀਡੀਏ ਖ਼ਿਲਾਫ਼ ਪਿੱਟ ਸਿਆਪਾ ਕਰਦੇ ਹਨ। ਉਹ ਮੈਡ ਸੰਧੂ ਦੇ ਕਤਲ ਤੋਂ ਬਾਅਦ ਇੰਝ ਫੁੱਟੇ ਜਿਵੇੰ ਬੱਸ ਮੈਡ ਸੰਧੂ ਦਾ ਕ*ਤਲ ਹੀ ਉਡੀਕ ਰਹੇ ਸਨ।
ਇਨਾਂ ਵਿੱਚੋਂ ਬਹੁਤੇ ਉਹੀ ਲੋਕ ਨੇ ਜਿੰਨਾਂ ਨੇ ਪਿਛਲੇ ਦਿਨੀ ਇਜਰਾਈਲੀ ਯਾਤਰੀਆਂ ਵਾਲੇ ਜਹਾਜ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੇ ਧਰਮ ਕਰਕੇ ਸਾਰੇ ਮੁਸਲਮਾਨਾਂ ਨੂੰ ਗਾਲਾਂ ਨਹੀਂ ਕੱਢੀਆਂ । ਸਗੋਂ ਇਸ ਗੱਲ ਦਾ ਸ਼ੱਕ ਵੀ ਕੀਤਾ ਕਿ ਕੀ ਸਾਰੀ ਘਟਨਾ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਸਤੇ ਤਾਂ ਨਹੀਂ ਘੜੀ ਗਈ ?
ਪਰ ਮੈਡ ਸੰਧੂ ਦੇ ਸਰੀਰ ‘ਚ ਹਾਲੇ ਕੁੱਝ ਸਾਹ ਬਾਕੀ ਹੋਣਗੇ ਜਦੋਂ ਸਾਰੇ ਪੰਜਾਬ ਨੂੰ ਉਸ ਦੇ ਕ*ਤਲ ਵਾਸਤੇ ਦੋਸ਼ੀ ਠਹਿਰਾ ਦਿੱਤਾ ਗਿਆ।
ਹੋ ਸਕਦਾ ਸਾਰੇ ਪੰਜਾਬ ਨੇ ਮਿ*ਲ ਕੇ ਹੀ ਕ*ਤਲ ਕਰਵਾਇਆ ਹੋਵੇ। ਪਰ ਸਾਬਤ ਤਾਂ ਹੋ ਲੈਣ ਦਿੳੇ। ਫੇਰ ਸਜ਼ਾ ਸੁਣਾ ਦੇਣਾ
Kamaldeep Singh Brar
Mad Sandhu Case
ਮੈਡ ਸੰਧੂ ਮਾਮਲਾ –
ਕੀ ਸਾਰੇ ਲੋਕ ਗੇ*ਅ ਜੰਮਦੇ ਹਨ ਜਾਂ ਬਣਾਏ ਵੀ ਜਾਂਦੇ ਨੇ ?
#MadSandhu #MadSandhuCase #PunjabNews #PunjabUpdates #PunjabiNews #CrimeNews #CaseUpdate #PoliceInvestigation #JusticeForMadSandhu #PunjabSpectrum
Punjab Spectrum
You must be logged in to post a comment.