Panama Earthquake: ਪਨਾਮਾ ਵਿੱਚ 7.6 ਸ਼ਿੱਦਤ ਵਾਲਾ ਭੂਚਾਲ; ਬਿਜਲੀ ਸਪਲਾਈ ਠੱਪ; ਕੌਮਾਂਤਰੀ ਹਵਾਈ ਅੱਡਾ ਬੰਦ ਕੀਤਾ
ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਮੈਕਸਿਕੋ ਸਮੇਤ ਕਈ ਦੇਸ਼ਾਂ ਦੇ ਤੱਟੀ ਇਲਾਕਿਆਂ ਵਿਚ ਸੁਨਾਮੀ ਆਉਣ ਦੀ ਚਿਤਾਵਨੀ
Panama Earthquake: ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਸ਼ੁੱਕਰਵਾਰ ਨੂੰ 7.6 ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਅਤੇ ਦੱਸਿਆ ਕਿ ਇਹ ਦੇਸ਼ ਦੇ ਦੱਖਣੀ ਤੱਟ ਨੇੜੇ ਆਇਆ। ਕਈ ਰਿਪੋਰਟਾਂ ਵਿਚ ਇਸ ਦੀ ਸ਼ਿੱਦਤ 7.5 ਤੋਂ 8 ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਨਾਮਾ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਕਈ ਸੂਬਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਭੂਚਾਲ ਦੀ ਤੀਬਰਤਾ ਨੂੰ ਦੇਖਦਿਆਂ ਸੁਨਾਮੀ ਦੇ ਖ਼ਤਰੇ ਬਾਰੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਪਨਾਮਾ ਸਿਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲੇ ਤੱਕ ਜਾਨੀ-ਮਾਲੀ ਨੁਕਸਾਨ, ਇਮਾਰਤਾਂ ਨੂੰ ਹੋਏ ਨੁਕਸਾਨ ਜਾਂ ਲੋਕਾਂ ਦੇ ਜ਼ਖ਼ਮੀ ਹੋਣ ਬਾਰੇ ਕੋਈ ਵੇਰਵਾ ਸਾਹਮਣੇ ਨਹੀਂ ਆਇਆ।
ਜਾਣਕਾਰੀ ਅਨੁਸਾਰ ਮੱਧ ਅਮਰੀਕੀ ਦੇਸ਼ ਪਨਾਮਾ ਦੇ ਤੱਟ ਨੇੜੇ 7.6 ਤੀਬਰਤਾ ਵਾਲੇ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਕਈ ਦੇਸ਼ਾਂ ਦੇ ਤੱਟੀ ਇਲਾਕਿਆਂ ਵਿੱਚ ਸੁਨਾਮੀ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕਾ ਜਿਓਲੋਜੀਕਲ ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਤਿੰਨ ਘੰਟਿਆਂ ਦੌਰਾਨ ਕਈ ਤੱਟੀ ਇਲਾਕਿਆਂ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ।
A massive magnitude 7.7 earthquake struck Panama, shaking buildings more than 100 miles away and prompting evacuations, according to the U.S. Geological Survey.
Tremors were felt in Panama City, where buildings shook and people evacuated into the streets. https://t.co/46kFq5wpSV https://t.co/jsr5g6uLDv
— CBS News (@CBSNews) October 9, 2026
ਰਾਇਟਰਜ਼ ਦੀ ਰਿਪੋਰਟ ਅਨੁਸਾਰ ਸੁਨਾਮੀ ਦਾ ਖ਼ਤਰਾ ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਇਕਵਾਡੋਰ, ਪੇਰੂ, ਨਿਕਾਰਾਗੁਆ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਮੈਕਸਿਕੋ ਦੇ ਕੁਝ ਤੱਟੀ ਹਿੱਸਿਆਂ ਲਈ ਦੱਸਿਆ ਗਿਆ ਹੈ। ਇਸ ਦੌਰਾਨ ਹਵਾਈ ਟਾਪੂਆਂ ਲਈ ਵੀ ਸੁਨਾਮੀ ਦਾ ਖ਼ਤਰਾ ਜ਼ਾਹਰ ਕੀਤਾ ਗਿਆ ਹੈ।
ਤੱਟੀ ਇਲਾਕਿਆਂ ’ਤੇ ਨਜ਼ਰ
ਭੂਚਾਲ ਦੀ ਤੀਬਰਤਾ ਅਤੇ ਇਸ ਤੋਂ ਬਾਅਦ ਸੁਨਾਮੀ ਦੀ ਸੰਭਾਵਨਾ ਕਾਰਨ ਪ੍ਰਭਾਵਿਤ ਦੇਸ਼ਾਂ ਦੇ ਤੱਟੀ ਇਲਾਕਿਆਂ ਵਿੱਚ ਚੌਕਸੀ ਦੀ ਲੋੜ ਹੈ। ਸੁਨਾਮੀ ਦੀਆਂ ਲਹਿਰਾਂ ਸਮੁੰਦਰ ਵਿੱਚ ਭੂਚਾਲ ਆਉਣ ਤੋਂ ਬਾਅਦ ਤੇਜ਼ੀ ਨਾਲ ਫੈਲ ਸਕਦੀਆਂ ਹਨ ਅਤੇ ਤੱਟ ’ਤੇ ਪਹੁੰਚਣ ਸਮੇਂ ਜਾਨ-ਮਾਲ ਲਈ ਖ਼ਤਰਾ ਬਣ ਸਕਦੀਆਂ ਹਨ।
ਰਾਇਟਰਜ਼ ਵੱਲੋਂ ਜਾਰੀ ਰਿਪੋਰਟ ਵਿੱਚ ਹਾਲੇ ਤੱਕ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਜਾਂ ਸੁਨਾਮੀ ਦੀਆਂ ਲਹਿਰਾਂ ਦੇ ਤੱਟਾਂ ’ਤੇ ਪਹੁੰਚਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
ਇਮਾਰਤਾਂ ਹਿੱਲੀਆਂ, ਲੋਕ ਘਰਾਂ ’ਚੋਂ ਨਿਕਲ ਕੇ ਸੜਕਾਂ ’ਤੇ ਆਏ; ਤਿੰਨ ਸੂਬਿਆਂ ਵਿੱਚ ਨੁਕਸਾਨ ਦੀਆਂ ਰਿਪੋਰਟਾਂ
🚨🇵🇦Watch: 8.0 magnitude #Earthquake in #Panama , this is how it was in the Town Center shopping mall, confirm if everyone is okay. https://t.co/NOAZEERcs7
— World_Breaking_News03 (@Breaking2003) October 9, 2026
ਪਨਾਮਾ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਮਗਰੋਂ ਸ਼ੁੱਕਰਵਾਰ ਨੂੰ ਪਨਾਮਾ, ਕੋਲੰਬੀਆ, ਇਕਵਾਡੋਰ, ਨਿਕਾਰਾਗੁਆ ਅਤੇ ਗੁਆਟੇਮਾਲਾ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਪਨਾਮਾ ਦੇ ਦੱਖਣੀ ਸਿਰੇ ਨੇੜੇ ਪਿਤਾਲੋਜ਼ਾ ਅਰੀਬਾ ਦੀ ਦੂਰ-ਦੁਰਾਡੇ ਵਸੋਂ ਤੋਂ ਲਗਪਗ 10 ਕਿਲੋਮੀਟਰ ਦੱਖਣ-ਪੱਛਮ ਵੱਲ ਸੀ। ਇਹ ਭੂਚਾਲ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।
ਭੂਚਾਲ ਦੇ ਝਟਕੇ ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਮਹਿਸੂਸ ਕੀਤੇ ਗਏ। ਉੱਥੇ ਇਮਾਰਤਾਂ ਹਿੱਲਣ ਕਾਰਨ ਲੋਕ ਘਰਾਂ ਅਤੇ ਇਮਾਰਤਾਂ ’ਚੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ। ਲੋਕ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦੀ ਉਡੀਕ ਕਰ ਰਹੇ ਸਨ ਅਤੇ ਕਾਫ਼ੀ ਡਰੇ ਹੋਏ ਦਿਖਾਈ ਦਿੱਤੇ।
primeras imagenes de los daños del terremoto de panama #earthquake #Terremoto #panama #sismo #temblor https://t.co/zpymnIyo9j
— Tendencia en X HOY (@TendenciaenXHoy) October 9, 2026
ਭੂਚਾਲ ਨਾਲ ਪ੍ਰਭਾਵਿਤ ਹੇਰੇਰਾ ਸੂਬੇ ਦੇ ਰਹਿਣ ਵਾਲੇ 60 ਸਾਲਾ ਰੋਸੇਂਡੋ ਡੋਮਿੰਗੁਏਜ਼ ਨੇ ਦੱਸਿਆ, “ਅਸੀਂ ਭੂਚਾਲ ਦੇ ਝਟਕੇ ਬਹੁਤ ਜ਼ੋਰ ਨਾਲ ਮਹਿਸੂਸ ਕੀਤੇ। ਰਸੋਈ ਵਿੱਚ ਪਈਆਂ ਚੀਜ਼ਾਂ ਡਿੱਗ ਗਈਆਂ ਪਰ ਅਸੀਂ ਠੀਕ ਹਾਂ। ਹਾਲਾਂਕਿ ਅਸੀਂ ਬਹੁਤ ਡਰੇ ਹੋਏ ਹਾਂ। ਹਰ ਕੋਈ ਡਰਿਆ ਹੋਇਆ ਬਾਹਰ ਖੜ੍ਹਾ ਹੈ।”
ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਵੀ ਸ਼ੁੱਕਰਵਾਰ ਨੂੰ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ। ਪਨਾਮਾ ਦੇ ਕੌਮੀ ਮੌਸਮ ਸੇਵਾ ਵਿਭਾਗ ਨੇ ਪੰਜ ਦੇਸ਼ਾਂ ਦੇ ਤੱਟਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ।
ਕੌਮੀ ਨਾਗਰਿਕ ਸੁਰੱਖਿਆ ਸੇਵਾ ਦੇ ਅਧਿਕਾਰੀ ਓਮਰ ਸਮਿੱਥ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨੁਕਸਾਨ ਮੁੱਖ ਤੌਰ ’ਤੇ ਵੇਰਾਗੁਆਸ, ਹੇਰੇਰਾ ਅਤੇ ਲੋਸ ਸਾਂਤੋਸ ਸੂਬਿਆਂ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਉੱਚੀਆਂ ਇਮਾਰਤਾਂ ਲਈ ਜਾਣੇ ਜਾਂਦੇ ਪਨਾਮਾ ਸਿਟੀ ਵਿੱਚ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।
ਸਥਾਨਕ ਮੀਡੀਆ ਮੁਤਾਬਕ ਗੁਆਂਢੀ ਦੇਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਨਾਮਾ ਦੀ ਨਾਗਰਿਕ ਸੁਰੱਖਿਆ ਸੇਵਾ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਨੇੜਲੇ ਇਲਾਕਿਆਂ ਵਿੱਚ ਹੋਏ ਸੰਭਾਵੀ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।
Punjab Spectrum