Breaking News

Mad Sandhu :-**Influencer ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਕਿੱਥੇ? ਮੈਡ ਸੰਧੂ ਤੇ ਕੰਚਨ ਕੁਮਾਰੀ ਬਾਰੇ ਤਿੱਖੇ ਸਵਾਲ**

**Influencer ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਕਿੱਥੇ? ਮੈਡ ਸੰਧੂ ਤੇ ਕੰਚਨ ਕੁਮਾਰੀ ਬਾਰੇ ਤਿੱਖੇ ਸਵਾਲ**

 

 

 

 

 

 

 

 

 

 

 

 

 

 

 

 

 

ਮੈਂ ਮੈਡ ਸੰਧੂ ਦੇ ਕਤਲ ਨਾਲ ਸਹਿਮਤ ਨਹੀਂ। ਨਾਂ ਹੀ ਕੰਚਨ ਕੁਮਾਰੀ ਦੇ ਕਤਲ ਨਾਲ ਸਹਿਮਤ ਸੀ। ਕੰਚਨ ਕੁਮਾਰੀ ਜਿੱਦਣ ਮਰੀ ਮੈਨੂੰ ਓਦਣ ਪਤਾ ਲੱਗਾ ਕੇ ਏ ਵੀ ਕੋਈ ਸੌਗਾਤ ਸੀ। ਪਰ ਮੈਨੂੰ ਇਹਨਾਂ ਲੋਕਾਂ ਨਾਲ ਕੋਈ ਹਮਦਰਦੀ ਵੀ ਨਹੀਂ। ਸਵਾਲ ਤੇ ਇਹ ਹੈ ਕੇ ਜੋ ਮੀਡੀਆ, show biz world ਇਹਨਾਂ ਨੂੰ influencers ਦਾ ਨਾਮ ਦਿੰਦੇ ਨੇ ਤੇ ਸਕੂਲਾਂ ਕਾਲਜਾਂ ਵਿੱਚ ਇਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਂਦੇ ਨੇ ਓਹ ਕਿਵੇਂ ਇਹਨਾਂ ਦੀ ਚੜ੍ਹਤ ਤੇ ਇਹਨਾਂ ਵੱਲੋਂ ਫੈਲਾਏ ਜਾਂਦੇ ਗੰਦ ਲਈ ਜ਼ੁੰਮੇਵਾਰ ਨਹੀਂ? ਮੈਡ ਸੰਧੂ ਆਮ ਹੀ ਸਕੂਲਾਂ ‘ਚ ਮੁੱਖ ਮਹਿਮਾਨ ਬਣਕੇ ਵਿਚਰਦਾ ਸੀ, ਕੰਚਨ ਕੁਮਾਰੀ ਆਪਣੇ ਨਾਬਾਲਗ ਭਤੀਜੇ ਭਤੀਜੀਆਂ ਨਾਲ ਗੰਦ ਬਕ ਕੇ ਵੀਡੀਓ ਬਣਾਉਂਦੀ ਸੀ। ਪਰ ਫਿਰ ਵੀ ਇਹ ਲੋਕ ਸਮਾਜ ਦੇ ਧਰਮ ਨਿਰਪੱਖ ਤਬਕੇ ‘ਚ ਪ੍ਰਵਾਨ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੇਅ ਲੈਸਬੀਅਨ ਹੋਣਾ ਕਿਸੇ ਦੀ ਨਿੱਜਤਾ ਹੋ ਸਕਦਾ, ਪਰ ਓਸ ਵੱਖਰੇਪਣ ਨੂੰ ਬਰਾਂਡ ਬਣਾਕੇ ਕਮਾਈ ਦਾ ਸਾਧਨ ਬਣਾ ਲੈਣਾ ਤੇ ਫਿਰ ਕਿਸੇ ਦੇ ਟੋਕਣ ਤੇ ਪੀੜਤ ਬਣ ਬਹਿਣਾ ਵੀ ਕਿਵੇਂ ਸਹੀ ਆ? ਦੁਨੀਆ ‘ਚ ਟਿਮ ਕੁਕ ਤੇ ਪੀਟਰ ਥੀਲ ਵਰਗੇ ਵੱਡੇ ਬੰਦੇ ਜਨਤਕ ਰੂਪ ‘ਚ ਗੇਅ ਨੇ, ਪਰ ਓਹਨਾਂ ਕਦੇ ਆਪਣੇ ਗੇਅ ਹੋਣ ਨੂੰ ਸੈਲੀਬ੍ਰੇਟ ਕਰਕੇ ਕਮਾਈ ਨਹੀ ਕੀਤੀ, ਕਦੇ ਗੰਦ ਨਹੀ ਪਾਇਆ। ਓਹ ਆਪਣੀ ਕਾਬਲੀਅਤ ਦੇ ਸਿਰ ਤੇ ਮਸ਼ਹੂਰ ਨੇ, ਨਾਂ ਕੇ ਗੇਅ ਹੋਣ ਕਰਕੇ। ਗੇਅ ਹੋਣਾ ਓਹਨਾਂ ਦੀ ਨਿੱਜਤਾ, ਨਾਂ ਕੇ ਬ੍ਰੈਂਡ ਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਿਸੇ ਗੇਅ ਵੱਲੋਂ ਆਪਣੀ sexual orientation ਨੂੰ ਅਧਾਰ ਬਣਾਕੇ ਤੇ ਬੇਹੂਦਾ ਹਰਕਤਾਂ ਕਰਕੇ ਮਸ਼ਹੂਰੀ ਖੱਟਣੀ ਤੇ ਬਿਗ ਬੌਸ ਵਰਗੇ ਵਾਹਿਯਾਤ ਸ਼ੋਆਂ ‘ਚ ਐਂਟਰੀ ਲੈਣ ਲਈ ਬੇਗੈਰਤੀ ਦੀਆਂ ਸਭ ਹੱਦਾਂ ਪਾਰ ਕਰਨੀਆਂ, ਏ ਕਿੱਧਰ ਦੀ ਮਸੂਮੀਅਤ ਆ? ਤੁਸੀਂ ਆਪਣੇ ਘਰ ਦੀ ਚਾਰਦੀਵਾਰੀ ‘ਚ ਜੋ ਵੀ ਹੋ, ਓਹ ਤੁਹਾਡਾ ਨਿੱਜੀ ਮਸਲਾ, ਪਰ ਜਨਤਕ ਤੌਰ ਤੇ ਸਮਾਜ ਦੇ ਨੇਮਾਂ ਨੂੰ ਤੋੜੋਗੇ ਤੇ ਉਹਦਾ ਵਿਰੋਧ ਹੋਵੇਗਾ, ਫਿਰ ਭਾਂਵੇ ਤੁਸੀਂ ਸੁੱਚੇ ਲੰਗਾਹ ਵਰਗੇ ਸਿੱਧੇ ਹੋ ਜਾਂ ਮੈਡ ਸੰਧੂ ਵਰਗੇ ਮੂਧੇ, ਸਮਾਜ ਇਸ ਗੱਲ ਦੀ ਪ੍ਰਵਾਹ ਨਹੀ ਕਰਦਾ।
Pippal Singh

 

 

 

 

 

 

 

 

 

 

 

 

 

 

 

 

 

 

 

 

**Influencer ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਕਿੱਥੇ? ਮੈਡ ਸੰਧੂ ਤੇ ਕੰਚਨ ਕੁਮਾਰੀ ਬਾਰੇ ਤਿੱਖੇ ਸਵਾਲ**

ਲੇਖਕ ਕਹਿਣਾ ਚਾਹੁੰਦਾ ਹੈ ਕਿ ਕਿਸੇ ਦਾ ਕਤਲ ਜਾਇਜ਼ ਨਹੀਂ, ਪਰ influencers ਦੇ ਕੰਟੈਂਟ ਅਤੇ ਉਨ੍ਹਾਂ ਨੂੰ ਮਸ਼ਹੂਰੀ ਦੇਣ ਵਾਲੇ ਮੀਡੀਆ, ਮਨੋਰੰਜਨ ਜਗਤ ਤੇ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ’ਤੇ ਵੀ ਸਵਾਲ ਹੋਣੇ ਚਾਹੀਦੇ ਹਨ।

The writer condemns the killings but questions the responsibility of media outlets, entertainment platforms and educational institutions that promote influencers.
Disclaimer: These are the writer’s personal opinions, not the views of this page. Claims in the statement have not been independently verified. This page does not endorse violence or discrimination.

#MadSandhu #KanchanKumari #KamalKaur #PunjabNews #PunjabiNews #AmritsarNews #BathindaNews #PunjabPolice #InfluencerNews #MediaResponsibility #ContentCreators #SocialMediaEthics