Mad Sandhu ਫਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕੀਤਾ ਗਿਆ ਮੈਡ ਸੰਧੂ ਦਾ ਕ*ਤਲ ?
ਪੁਲਿਸ ਦੀ ਪੜਤਾਲ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਸਨਸਨੀਖੇਜ਼ ਕ*ਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ (ਲੋਹੀਆਂ ਖਾਸ, ਜਲੰਧਰ ਦਿਹਾਤੀ) ਨੂੰ ਅਹਿਮਦਾਬਾਦ (ਗੁਜਰਾਤ) ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
* ਗ੍ਰਿਫ਼ਤਾਰ ਕੀਤੇ ਗਏ ਕੁੱਲ 06 ਮੁਲਜ਼ਮ:
* ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ) – ਮੁੱਖ ਸ਼ੂਟਰ
* ਅਮਨਦੀਪ ਸਿੰਘ (ਵਾਸੀ ਤਾਸ਼ਪੁਰ, ਕਪੂਰਥਲਾ) – ਮੁੱਖ ਸ਼ੂਟਰ ਦਾ ਭਰਾ
* ਪਰਮਵੀਰ ਸਿੰਘ (ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ) – ਵੈਪਨ ਤੇ ਲੌਜਿਸਟਿਕਸ ਪ੍ਰੋਵਾਈਡਰ
* ਬਲਜਿੰਦਰ ਸਿੰਘ ਉਰਫ਼ ਲਾਲੀ/ਦਿਲਾਵਰ (ਵਾਸੀ ਪਿੰਡ ਦਲਾਵਰਪੁਰ, ਤਰਨ ਤਾਰਨ) – ਟਰਾਂਸਪੋਰਟੇਸ਼ਨ ਮਦਦਗਾਰ
* ਬਲਰਾਜ ਸਿੰਘ ਉਰਫ਼ ਬੰਟੀ (ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ) – ਰੈਕੀ ਕਰਨ ਵਾਲਾ ਫੁੱਟ ਸੋਲਜਰ
* ਵਿਕਾਸ ਸਿੰਘ (ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ) – ਰੈਕੀ ਕਰਨ ਵਾਲਾ ਫੁੱਟ ਸੋਲਜਰ
ਪੁਲਿਸ ਮੁਤਾਬਕ ਕੇਸ ਵਿੱਚ ਸ਼ਾਮਲ ਦੂਜੇ ਮੁੱਖ ਸ਼ੂਟਰ ਦੀ ਵੀ ਪੂਰੀ ਪਛਾਣ (ਫ਼ੋਟੋਗ੍ਰਾਫ਼ਸ ਤੇ ਵੇਰਵੇ) ਹੋ ਚੁੱਕੀ ਹੈ ਅਤੇ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬਾਹਰ ਬੈਠੇ ਬਦਮਾਸ਼ਾਂ ਨੇ ਅਮਨਦੀਪ ਦੇ ਖਾਤੇ ‘ਚ ₹16,000 ਭੇਜੇ ਸਨ। ਅਮਨਦੀਪ ਨੇ ₹11,000 ਆਪਣੇ ਭਰਾ ਪਰਮਿੰਦਰ ਕਾਕਾ ਨੂੰ ਟ੍ਰਾਂਸਫਰ ਕੀਤੇ ਅਤੇ ₹5,000 ਹਥਿਆਰ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਵਾਲੇ ਪਰਮਵੀਰ ਨੂੰ ਦਿੱਤੇ।
ਵਾਰਦਾਤ ਤੋਂ ਬਾਅਦ ਅਹਿਮਦਾਬਾਦ ‘ਚ ਪੈਸੇ ਖ਼ਤਮ ਹੋਣ ‘ਤੇ ਪਰਮਿੰਦਰ ਨੇ ਆਪਣੇ ਭਰਾ ਅਮਨਦੀਪ ਤੋਂ ਪੈਸੇ ਮੰਗੇ। ਅਮਨਦੀਪ ਪਹਿਲਾਂ ਹੀ ਪੁਲਿਸ ਹਿਰਾਸਤ ‘ਚ ਸੀ, ਇਸ ਲਈ ਪੁਲਿਸ ਨੇ ਅਮਨਦੀਪ ਦੇ ਫੋਨ ਤੋਂ ਇੱਕ ਸਕੈਨਰ QR ਕੋਡ ਭੇਜਿਆ। ਜਿਵੇਂ ਹੀ ਕਾਕਾ ਨੇ ਕੋਡ ਸਕੈਨ ਕੀਤਾ, ਉਸ ਦੀ ਲੋਕੇਸ਼ਨ ਟ੍ਰੈਕ ਹੋ ਗਈ ਅਤੇ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਕਰ ਲਿਆ।
ਬਲਰਾਜ ਸਿੰਘ ਬੰਟੀ ਅਤੇ ਵਿਕਾਸ ਸਿੰਘ ਨੇ ਸਟਾਰਬਕਸ ਤੋਂ ਲੈ ਕੇ ਚਾਹ ਦੀਆਂ ਰੇੜ੍ਹੀਆਂ ਤੱਕ 2-3 ਦਿਨ ਮੈਡ ਸੰਧੂ ਦੀ ਲਗਾਤਾਰ ਰੈਕੀ ਕੀਤੀ ਸੀ। ਹਥਿਆਰ ਪਰਮਵੀਰ ਅਤੇ ਬਲਜਿੰਦਰ ਦੁਆਰਾ ਪਹੁੰਚਾਏ ਗਏ ਸਨ।
125 KM ਲੰਬੀ ਸੀ.ਸੀ.ਟੀ.ਵੀ. ਟ੍ਰੇਲ: ਪੁਲਿਸ ਨੂੰ ਗੁਮਰਾਹ ਕਰਨ ਲਈ ਮੁਲਜ਼ਮਾਂ ਨੇ ਕਈ ਥਾਵਾਂ ‘ਤੇ ਕੱਚੇ ਰਸਤੇ ਲਏ ਅਤੇ ਬਠਿੰਡਾ ਸਿਕਸ-ਲੇਨ ਰੋਡ ‘ਤੇ ਉਲਟ ਸਾਈਡ (Wrong Side) ਗੱਡੀਆਂ ਚਲਾਈਆਂ। ਪੁਲਿਸ ਟੀਮਾਂ ਨੇ ਲਗਾਤਾਰ ਸਵਾ ਸੌ ਕਿਲੋਮੀਟਰ ਤੱਕ ਸੀ.ਸੀ.ਟੀ.ਵੀ. ਟ੍ਰੇਲ ਨੂੰ ਸੰਜੀਦਗੀ ਨਾਲ ਫਾਲੋ ਕਰਕੇ ਕੇਸ ਕ੍ਰੈਕ ਕੀਤਾ।
* ਕਤਲ ਦਾ ਮਕਸਦ: ਪੁਲਿਸ ਅਨੁਸਾਰ ਮੁੱਖ ਮਕਸਦ ਇਲਾਕੇ ‘ਚ ਆਪਣਾ ਨਾਂ ਬਣਾਉਣਾ ਅਤੇ ਦਹਿਸ਼ਤ ਫੈਲਾਉਣਾ ਲੱਗਦਾ ਹੈ, ਤਾਂ ਜੋ ਅੱਗੇ ਚੱਲ ਕੇ ਬਿਜ਼ਨਸਮੈਨਾਂ ਤੋਂ ਫਿਰੌਤੀਆਂ ਮੰਗੀਆਂ ਜਾ ਸਕਣ।
* ਗੈਂਗਸਟਰ ਲਿੰਕ: ਕੇਸ ਵਿੱਚ ਗੋਲਡੀ ਢਿੱਲੋਂ ਅਤੇ ਬਾਹਰ ਬੈਠੇ ਹੋਰ ਗੈਂਗਸਟਰਾਂ ਦੇ ਕਨੈਕਸ਼ਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
* ਰਿਕਵਰੀ: ਵਾਰਦਾਤ ਵਿੱਚ ਵਰਤੇ ਗਏ 4 ਪਿਸਤੌਲ (30 ਬੋਰ) ਅਤੇ 2 ਮੋਟਰਸਾਈਕਲ (ਪਲਸਰ ਤੇ ਸਪਲੈਂਡਰ) ਰਿਕਵਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Kamaldeep Singh Brar
Punjab Spectrum
You must be logged in to post a comment.