Shekhar Tonight on Gandhi Jayanti: ਮੈਨੂੰ ਦੇਸ਼ ’ਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ: ਸੰਜੈ ਦੱਤ
ਮੈਨੂੰ ਦੇਸ਼ ’ਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ: ਸੰਜੈ ਦੱਤ
ਅਦਾਕਾਰ ਸੰਜੈ ਦੱਤ ਨੇ ਸ਼ੇਖਰ ਸੁਮਨ ਦੇ ਸ਼ੋਅ ‘ਸ਼ੇਖਰ ਟੂਨਾਈਟ’ ਵਿੱਚ ਗਾਂਧੀ ਜੈਅੰਤੀ ਮੌਕੇ ਮੌਜੂਦਾ ਸਥਿਤੀ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਵਿੱਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਕਰਦਾ।
ਅਦਾਕਾਰ ਸੰਜੈ ਦੱਤ ਨੇ ਸ਼ੇਖਰ ਸੁਮਨ ਦੇ ਸ਼ੋਅ ‘ਸ਼ੇਖਰ ਟੂਨਾਈਟ’ ਵਿੱਚ ਗਾਂਧੀ ਜੈਅੰਤੀ ਮੌਕੇ ਮੌਜੂਦਾ ਸਥਿਤੀ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਵਿੱਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਕਰਦਾ। ਅਦਾਕਾਰ ਨੇ ਭਾਰਤੀ ਨਾਗਰਿਕਾਂ ਦੀ ਮਹਿਮਾਨ ਨਿਵਾਜ਼ੀ ਦੀ ਸ਼ਲਾਘਾ ਕਰਦਿਆਂ ਦੇਸ਼ ’ਚ ਮੁੜ ਸ਼ਾਂਤੀ ਦਾ ਅਨੁਭਵ ਮਾਣਨ ਦੀ ਇੱਛਾ ਜਤਾਈ। ਸੰਜੈ ਦੱਤ ਨੇ ਕਿਹਾ, ‘‘ਇਸ ਦੇਸ਼ ਦੇ ਲੋਕ ਬੜੇ ਪਿਆਰੇ ਹਨ। ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ। ਮੈਨੂੰ ਹੁਣ ਸਾਡੇ ਦੇਸ਼ ’ਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ।
ਅਸੀਂ ਭਾਰਤੀ ਖੁੱਲ੍ਹੇ ਦਿਲ ਵਾਲੇ ਹਾਂ ਅਤੇ ਮਹਿਮਾਨ ਨਿਵਾਜ਼ੀ ਕਰਨ ਵਾਲੇ ਹਾਂ। ਅਸੀਂ ਬਹੁਤ ਕੁੱਝ ਦਿੱਤਾ ਹੈ ਅਤੇ ਸਾਨੂੰ ਹਮੇਸ਼ਾ ਅਜਿਹਾ ਹੀ ਰਹਿਣਾ ਚਾਹੀਦਾ ਹੈ। ਮੈਂ ਸ਼ਿਵਾ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਪੁਰਾਣੇ ਦਿਨ ਜਲਦੀ ਵਾਪਸ ਆਉਣ।’’ ਸ਼ੋਅ ਦੌਰਾਨ ਅਦਾਕਾਰ ਨੂੰ ਪੰਜ ਮਿੰਟ ਲਈ ਖ਼ੁਦ ਦੀ ਪ੍ਰਧਾਨ ਮੰਤਰੀ ਵਜੋਂ ਕਲਪਨਾ ਕਰਦਿਆਂ ਦੇਸ਼ ਨੂੰ ਸੰਬੋਧਨ ਕਰਨ ਵਾਸਤੇ ਕਿਹਾ ਗਿਆ ਸੀ।
ਅਦਾਕਾਰ ਨੇ ਆਪਣੇ ਮਸ਼ਹੂਰ ਕਿਰਦਾਰ ‘ਮੁੰਨਾ ਭਾਈ’ ਦੇ ਅੰਦਾਜ਼ ’ਚ ਗਾਂਧੀ ਜੀ ਨਾਲ ਜੁੜੇ ਤਿੰਨ ਬਾਂਦਰਾਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਅਪੁਨ ਗਾਂਧੀ ਜੀ ਕੋ ਬਹੁਤ ਮਾਨਤਾ ਹੈ, ਔਰ ਗਾਂਧੀ ਜੀ ਕੇ ਤੀਨ ਬੰਦਰ ਸਭ ਕੋ ਪਤਾ ਹੈ- ਬੁਰਾ ਮਤ ਦੇਖੋ, ਬੁਰਾ ਮਤ ਸੁਨੋ, ਬੁਰਾ ਮਤ ਕਰੋ। ਲੇਕਿਨ ਆਜ ਏਕ ਚੌਥਾ ਬੰਦਰ ਭੀ ਮਾਗਤਾ ਹੈ। ਬੁਰਾ ਦੇਖੋ ਤੋਂ ਉਸੇ ਠੀਕ ਕੌਨ ਕਰੇਗਾ?’’
Dhurandhar Actor #SanjayDutt states he doesn’t feel PEACE in India Anymore 👀 https://t.co/7c5zQ0P24F
— The Climax India (@TheClimaxIndia) October 4, 2026
Punjab Spectrum