Breaking News

Giani Harpreet Singh Questions Decision Against Two Sikh Leaders in Letter to Akal Takht Jathedar

Giani Harpreet Singh Questions Decision Against Two Sikh Leaders in Letter to Akal Takht Jathedar

ਗਿਆਨੀ ਹਰਪ੍ਰੀਤ ਸਿੰਘ ਨੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਜਥੇਦਾਰ ਨੂੰ ਲਿਖਿਆ ਪੱਤਰ
ਭਾਈ ਮਿੰਟੂ ਸਿੰਘ ਕਾਹਨੇਕੇ ਅਤੇ ਭਾਈ ਜਸਵੰਤ ਸਿੰਘ ਪ੍ਰਵੰਨੇ
ਖਿਲਾਫ ਲਏ ਫੈਸਲੇ ਦਾ ਚੁੱਕਿਆ ਮੁੱਦਾ
‘ਇਸੇ ਦਫਤਰ ਤੋਂ ਕਦੇ ਸੌਦਾ ਸਾਧ ਨੂੰ ਦਿੱਤੀ
ਗਈ ਸੀ ਮੁਆਫੀ’
‘ਦੋਵੇਂ ਆਗੂਆਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ
ਕਰਨ ’ਤੇ ਐਲਾਨਿਆ ਸੀ ਪੰਥ ਦੋਖੀ’

ਸਤਿਕਾਰਯੋਗ ਕਾਰਜਕਾਰੀ ਜਥੇਦਾਰ ਜੀ ,
ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਵਲੋਂ ਕਲ ਜਾਰੀ ਕੀਤੇ ਪੱਤਰ ਨੂੰ ਪੜ੍ਹ ਕੇ ਵੇਦਣਾ ਪ੍ਰਗਟ ਕਰਨ ਲੱਗਾਂ ਹਾਂ।ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਿਰੋਧੀ ਧਿਰ ਦੇ ਸੰਗਤ ਵੱਲੋਂ ਚੁਣੇ ਹੋਏ ਸਤਕਾਰਿਤ ਮੈਂਬਰਾਂ ਭਾਈ ਮਿੱਠੂ ਸਿੰਘ ਕਾਹਨਕੇ ਅਤੇ ਭਾਈ ਜਸਵੰਤ ਸਿੰਘ ਪੁੜੈਣ ਖਿਲਾਫ ਬਿਨ੍ਹਾਂ ਸਪੱਸ਼ਟੀਕਰਨ ਲਿਆ ਉਨ੍ਹਾਂ ਵਿਰੁੱਧ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਨੂੰ ਭੰਗ ਕਰਦਿਆ ਸਿੱਧਾ ਅਤੇ ਇਕਪਾਸੜ ਫੁਰਮਾਨ ਸੁਣਾ ਦਿੱਤਾ ਹੈ। ਇਸ ਫੁਰਮਾਨ ਨੂੰ ਲੈ ਕੇ ਪੰਥ ਦਰਦੀਆਂ ਵਿਚ ਰੋਸ ਪ੍ਰਗਟ ਹੋਣਾ ਸੁਭਾਵਿਕ ਹੈ। ਤੁਸੀ ਦੋਸ਼ ਲਾਇਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਜਿਸ ਨੂੰ ਅਸੀਂ ਪੰਥ ਦੋਖੀ ਦੀ ਸੰਗਿਆ ਦਿੱਤੀ ਹੈ। ਤੁਹਾਡੇ ਵੱਲੋਂ ਇਹ ਪੱਤਰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਆਰੰਭ ਹੋਣ ਤੋ ਪਹਿਲ਼ਾ ਸਿੱਧਾ ਸਕੱਤਰ ਨੂੰ ਭੇਜਿਆ ਜਾਂਦਾ ਹੈ ਤੇ ਵਿਰੋਧੀ ਧਿਰ ਦੇ ਮੈਂਬਰ ਨੂੰ ਅਧਿਕਾਰੀਆਂ ਵੱਲੋਂ ਉੱਨਾਂ ਨੂੰ ਮੀਟਿੰਗ ਚ ਆਉਣੋਂ ਰੋਕ ਦਿੱਤਾ ਜਾਂਦਾ ਹੈ। ਇਸ ਵਰਤਾਰੇ ਤੋ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਅੱਜ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰਾਂ ਨੂੰ ਇਸ ਪੱਤਰ ਦੀ ਆੜ ਚ ਰੋਕਣ ਦਾ ਮਤਲਬ ਹੈ ਕਿ ਮੀਟਿੰਗ ਚ ਕੁਝ ਗਲਤ ਫੈਸਲੇ ਹੋਏ ਹੋ ਸਕਦੇ ਹਨ ਜਿਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ ।ਪ੍ਰਧਾਨ, ਹਰਜਿੰਦਰ ਸਿੰਘ ਧਾਮੀ (ਸਿਪਾਹੀ ਸਾਬ) ਜਿੰਨਾਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਉੱਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਸਰਾਂ ਵਿੱਚ ਰਹਿਣ ਵਾਲੀ ਕਥਿਤ ਜਬਰ ਜਿਨਾਹ ਦਾ ਦਾਅਵਾ ਕਰਨ ਵਾਲੀ ਅਕਾਲੀ ਆਗੂਆਂ ਦੇ ਸੱਦੇ ਤੇ ਬਹਿਰੀਨ ਤੋ ਪੰਜਾਬ ਆਈ ਉਕਤ ਬੀਬੀ ਨੂੰ ਇੱਕ ਲੱਖ ਰੁਪਏ ਦਿੱਤੇ ,ਉਸ ਤਰਾਂ ਹੋ ਸਕਦਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਕੁਝ ਜਾਇਜ਼ ਨਜ਼ਾਇਜ ਰਾਸ਼ੀ ਪ੍ਰਵਾਨ ਕੀਤੀ ਹੋਵੇਗੀ ਜਾਂ ਗੁਰੂ ਘਰ ਦੀਆਂ ਜਮੀਨਾਂ ਕੌਡੀਆਂ ਭਾਅ ਵੇਚਣ ਦਾ ਮਤਾ ਪਾਸ ਕੀਤਾ ਹੋਵੇਗਾ ਜਾਂ ਜਿਹੜੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਦੀ ਜਮੀਨ ਵੇਚਣ ਦੇ ਦੋਸ਼ਾਂ ਵਿੱਚ ਮੁਅੱਤਲ ਹੋਏ ਦੋਸ਼ੀ ਸਨ ,ਉਨਾਂ ਦੀ ਡਰਦਿਆਂ ਬਹਾਲੀ ਕੀਤੀ ਗਈ ਹੋਵੇਗੀ ਕਿਤੇ ਉਹ ਹੋਰਾਂ ਮੈਂਬਰਾਂ ਦੀ ਹਿੱਸੇਦਾਰੀ ਜ਼ਾਹਰ ਨਾ ਕਰ ਦੇਣ. ਕਿਉਂਕਿ ਵਿਰੋਧੀ ਧਿਰ ਜਿਹੜੀ ਕਿ ਗਲਤ ਕੰਮਾਂ ਨੂੰ ਰੋਕਣ ਤੇ ਬਾਜ ਅੱਖ ਰੱਖਦੀ ਹੈ। ਤੁਹਾਡੇ ਅੱਜ ਦੇ ਫੈਸਲੇ ਨੇ ਹਰਜਿੰਦਰ ਸਿੰਘ ਧਾਮੀ ਦੀ ਪਿੱਠ ਥਾਪੜਣ ਅਤੇ ਸੰਸਥਾ ਦੀ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਨੂੰ ਸਿੱਧੀ ਸ਼ਹਿ ਦੇਣ ਦਾ ਕੰਮ ਕੀਤਾ ਹੈ
ਜਥੇਦਾਰ ਜੀ! ਕਿਸੇ ਅਮੀਰ ਵਪਾਰੀ ਦੀ ਮੁਲਾਜਮਤ ਵਾਲਾ ਵਤੀਰਾ ਤੇ ਸੁਭਾਅ।ਇਹ ਸ਼ੋਭਨੀਕ ਨਹੀ।ਕਿਉਂਕਿ ਹੁਣ ਤੁਸੀਂ ਮੁਕੱਦਸ ਤੇ ਪਵਿੱਤਰ ਸਥਾਨ ਤੇ ਬੈਠੇ ਹੋ।ਜਿਸ ਦਫ਼ਤਰ ਤੋਂ ਤੁਸੀਂ ਇਹ ਪੱਤਰ ਜਾਰੀ ਕੀਤਾ ਹੈ ਇਸੇ ਦਫ਼ਤਰ ਤੋਂ ਕਿਸੇ ਵੇਲੇ ਸੌਧਾ ਸਾਧ ਨੂੰ ਬਿਨਾ ਮੰਗੇ ਸਿਆਸੀ ਸਾਜ਼ਿਸ਼ ਤਹਿਤ ਮੁਆਫ਼ੀ ਦਿੱਤੀ ਗਈ ਸੀ ਜਿਸ ਤੋ ਬਾਅਦ ਪੰਥ ਨੇ ਉਹ ਹੁਕਮਨਾਮਾ ਗ਼ੈਰ ਮਰਿਆਦਿਤ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਇਸ ਦਾ ਮਤਲਬ ਗ਼ੈਰ ਮਰਿਆਦਿਤ ਹੁਕਮ ਨੂੰ ਸਮੁੱਚਾ ਪੰਥ ਰੱਦ ਕਰ ਸਕਦਾ ਹੈ ਤੇ ਕਰਦਾ ਰਿਹਾ ਹੈ ਇਹ ਵੱਖਰੀ ਗੱਲ ਇੱਕ ਖਾਸ ਤੇ ਤੁਹਾਡੀ ਚਹੇਤੀ ਤੇ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਅਖੌਤੀ ਧਿਰ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਹੁਕਮਨਾਮੇ ਨਾ ਮੰਨਣ ਦੀ ਵਿਸ਼ੇਸ਼ ਛੋਟ ਦਿੱਤੀ ਹੋਈ ਹੈ ।ਅਜਿਹੇ ਹੁਕਮਨਾਮੇ ਨਾ ਮੰਨਣ ਵਾਲਿਆ ਨੂੰ ਤੁਸੀਂ ਸਿਰੋਪਾ ਵੀ ਦਿੰਦੇ ਹੋ, ਮਿਲਦੇ ਵੀ ਹੋ, ਹੋਰ ਤਾਂ ਹੋਰ ਤੁਸੀਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹੋ ਕਿ ਇੰਨਾਂ (ਹੁਕਮਨਾਮਾ ਨਾਂ ਮੰਨਣ ਵਾਲਿਆਂ) ਵਰਗੇ ਬਣੋ। ਜਥੇਦਾਰ ਜੀ ਬੇਨਤੀ ਹੈ ਕਿ ਤੁਸੀਂ ਗੁਰਬਾਣੀ ਮਰਿਆਦਾ ਤੇ ਇਤਿਹਾਸ ਦੀ ਰੌਸ਼ਨੀ ਚ ਸਿੱਧ ਕਰਿਓ ਕਿ ਦੋ ਦਸੰਬਰ 2024 ਦਾ ਹੁਕਮ ਗਲਤ ਸੀ ਤੇ ਭਗਵੰਤ ਮਾਨ ਨੂੰ ਪੰਥ ਦੋਖੀ ਵਾਲਾ ਹੁਕਮ ਸਹੀ। ਤੁਸੀ 2 ਦਸੰਬਰ 2024 ਦੇ ਹੁਕਮਨਾਮੇ ਨੂੰ ਸ੍ਰੀ ਮੁਕਤਸਰ ਸਾਹਿਬ ਜਾ ਕੇ ਮੁੱਕਰਨ ਵਾਲਿਆਂ ਤੋਂ ਕਦੋ ਜਵਾਬ ਲਵੋਗੇ? ਮੁਆਫ ਕਰਨਾ, ਅਸੀ ਜਾਣਦੇ ਹਾ ਤੁਸੀ ਇਹ ਜੁਰਅਤ ਕਦੀ ਨਹੀ ਕਰੋਗੇ। ਜੇਕਰ ਮਰਿਆਦਾ ਜਾਂ ਸਿੱਖ ਪ੍ਰੰਪਰਾ ਦੀ ਸਮਝ ਨਾ ਲੱਗੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਹੁਕਮ ਜਾਰੀ ਕਰਨ ਤੋ ਪਹਿਲ਼ਾਂ ਗੁਰਸਿੱਖ ਵਿਦਵਾਨਾਂ ਨਾਲ ਚਰਚਾ ਕਰਨੀ ਜ਼ਰੂਰੀ ਹੁੰਦੀ ਹੈ ਜਾਂ ਘੱਟੋ ਘੱਟ ਸਚਿਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਜਾਂ ਬਾਕੀ ਗ੍ਰੰਥੀ ਸਿੰਘ ਸਾਹਿਬਾਨ ਪਾਸ ਜਾ ਕੇ ਸਲਾਹ ਲੈਣ ਨਾਲ ਸ਼ਾਨ ਘੱਟਦੀ ਨਹੀ ਸਗੋਂ ਵਧਦੀ ਹੈ।ਤੁਹਾਡੇ ਤੇ ਮੇਰੇ ਤੋ ਪਹਿਲਾਂ ਵਾਲੇ ਜਥੇਦਾਰ ਸਾਹਿਬਾਨ ਇਹ ਨਿਯਮ ਪਾਲਦੇ ਰਹੇ ਹਨ।ਤੁਸੀਂ ਸ਼ਾਇਦ ਸਿਰਗੁਮ ਮੱੁਖ ਮੰਤਰੀ ਖਿਲਾਫ ਹੁਕਮਨਾਮਾ ਸੁਣਾਉਂਦੇ ਸਮੇਂ ਕਿਸੇ ਪੰਥਕ ਰਹੁਰੀਤਾਂ ਦੇ ਜਾਣਕਾਰ ਬੁਧੀਜੀਵੀ ਸਿੱਖ ਵਿਦਵਾਨ ਪਾਸੋਂ ਵਿਧੀ ਵਿਧਾਨ, ਇਤਿਹਾਸ ਤੋ ਸੇਧ ਅਤੇ ਮਰਿਆਦਾ ਬਾਰੇ ਜਾਣਕਾਰੀ ਲੈਣਾ ਮੁਨਾਸਿਬ ਨਹੀਂ ਸਮਝਿਆ।ਇਤਹਾਸ ਗਵਾਹ ਹੈ ਕਿ ਰਾਇ ਮਸ਼ਵਰੇ ਤੋਂ ਬਿਨਾਂ ਕਿਸੇ ਵਿਸ਼ੇਸ਼ ਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਕੀਤੇ ਫੈਸਲੇ ਪੰਥਕ ਸਫਾਂ ਚ ਪ੍ਰਵਾਨ ਨਹੀ ਚੜਦੇ। ਅਜਿਹੇ ਹੁਕਮਨਾਮੇ ਦੇ ਵਿਰੁੱਧ ਜਾਣ ਵਾਲਿਆਂ ਦਾ ਤੁਸੀ ਅੰਤਰਿੰਗ ਕਮੇਟੀ ਦੀ ਮੀਟਿੰਗ ਚ ਬੈਠਣ ਦਾ ਹੱਕ ਖੋਹ ਰਹੇ ਹੋ।ਕੋਈ ਸਿੱਖ, ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ।ਇਸ ਲਈ ਫੈਸਲਾ ਕਰਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਮੱੁਖ ਰਖਣਾ ਜਰੂਰੀ ਹੁੰਦਾ ਹੈ ਨਾ ਕਿ ਨਿਯੁਕਤ ਕਰਨ ਜਾਂ ਕਰਵਾਉਣ ਵਾਲੀ ਅਥਾਰਟੀ ਵੱਲ।
ਇਹ ਦੋ ਸਤਿਕਾਰਯੋਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਪੰਥ ਦੀ ਉਹ ਚਿੰਤਾ ਲੈ ਕੇ ਮੁੱਖ ਮੰਤਰੀ ਨੂੰ ਮਿਲੇ ਜਿਸ ਨੇ ਸਿੱਖ ਕੌਮ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦੁਨੀਆ ਭਰ ਵਿੱਚ ਸ਼ਰਮਸ਼ਾਰ ਕੀਤਾ। ਜੋ ਘਟਨਾ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਵਾਪਰੀ। ਤੁਸੀਂ ਜਨਤਕ ਰੂਪ ਚ ਇਹ ਆਖ ਦਿਓ ਕਿ “ਦਾਸ ਅਕਾਲ ਪੁਰਖ ਨੂੰ ਹਾਜ਼ਰ ਨਾਜਰ ਜਾਣ ਕੇ ਆਖਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਦਾਸ ਨੂੰ ਉੱਕਾ ਹੀ ਜਾਣਕਾਰੀ ਨਹੀ ਸੀ” ਸਾਡੇ ਕੋਲ ਤੱਥ ਹਨ ਕਿ ਤੁਹਾਨੂੰ ਹਰ ਗੱਲ ਦਾ ਪਤਾ ਸੀ। ਪਰ ਤੁਸੀਂ ਤਖ਼ਤ ਸਾਹਿਬ ਤੋ ਕਾਰਵਾਈ, ਸਰਕਾਰ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਕੀਤੀ ਉਹ ਵੀ ਬਿਨਾਂ ਸਪਸ਼ਟੀਕਰਨ ਲਏ। ਤੁਸੀਂ ਇਸ ਬਾਰੇ ਪੰਥ ਦੇ ਸਵਾਲਾਂ ਦੇ ਜਵਾਬ ਜਨਤਕ ਰੂਪ ਚ ਦੇ ਸਕਦੇ ਹੋ? ਜਦੋਂ ਪੰਥ ਦੇ ਸਿਰਮੌਰ ਆਗੂ ਹੀ ਕਟਿਹਰੇ ਵਿਚ ਹੋਣ ਤਾ ਮਜਬੂਰੀ ਵੱਸ ਇਨਸਾਫ਼ ਦੀ ਮੰਗ ਲੈ ਕੇ ਮੁੱਖ ਮੰਤਰੀ ਪਾਸ ਗਏ ਸਿੱਖਾਂ ਨੂੰ ਹੀ ਕਟਿਹਰੇ ਚ ਖੜਾ ਕਰਕੇ ਤੁਸੀਂ ਹੋਰ ਪੁਖ਼ਤਾ ਕਰ ਦਿੱਤਾ ਕਿ ਸ੍ਰੀ ਅਨੰਦਪੁਰ
ਸਾਹਿਬ ਵਾਪਰੀ ਘਟਨਾ ਤੋ ਬਾਅਦ ਉੱਠੀ ਗਰਦ ਤੁਹਾਡੇ ਵੱਲ ਵੀ ਆ ਰਹੀ ਹੈ ਇਹ ਤੁਹਾਨੂੰ ਦਿਸ ਰਿਹਾ ਸੀ।
ਜਥੇਦਾਰ ਜੀ! ਤੁਸੀਂ ਵਿਰਸਾ ਸਿੰਘ ਵਲਟੋਹੇ ਨੂੰ ਮੁਆਫ ਕੀਤਾ। ਤੁਸੀ ਕਰ ਸਕਦੇ ਹੋ। ਤੁਹਾਡਾ ਅਧਿਕਾਰ ਹੈ। ਉਸ ਤੇ ਦੋਸ਼ ਸੀ ਕਿ ਉਸ ਨੇ ਜਥੇਦਾਰਾਂ ਦੀ ਚੋਰੀ ਰਿਕਾਂਡਿੰਗ ਕੀਤੀ ਜਥੇਦਾਰਾਂ ਤੇ ਬੇ ਵਜਾਹ ਇਲਜ਼ਾਮ ਤਰਾਸ਼ੀ ਵੀ ਕੀਤੀ। ਜਿਸ ਦੀ ਉਸ ਨੇ ਤਖ਼ਤ ਸਾਹਿਬ ਦੇ ਸਨਮੁੱਖ ਖਿਮਾ ਜਾਚਨਾ ਵੀ ਮੰਗੀ ਜਿਸ ਤੇ ਤੁਸੀਂ ਉਸ ਤੇ ਲੱਗੀਆਂ ਪਾਬੰਦੀਆਂ ਵੀ ਹਟਾਈਆਂ ਪਰ ਕੀ ਤੁਸੀ ਸਾਡੀ ਕੀਤੀ ਨਾਜਾਇਜ਼ ਕਿਰਦਾਰਕੁਸ਼ੀ ਕਾਰਨ ਮਾਣ ਸਨਮਾਣ ਨੂੰ ਢਾਹ ਲੱਗਣ ਤੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਆਦੇਸ਼ ਜਾਰੀ ਕੀਤਾ? ਹੁਣ ਤਾਂ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਕਿ ਇਹ ਕਿਰਦਾਰਕੁਸ਼ੀ ਜਾਣ ਬੁਝ ਕੇ ਕੀਤੀ ਜਾਂ ਕਰਵਾਈ ਜਾ ਰਹੀ ਸੀ। ਪੰਥਕ ਵਿਦਵਾਨਾਂ ਦੀ ਸਲਾਹ ਅਨੁਸਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਦਾਸ ਨੇ ਇਨਸਾਫ਼ ਲਈ ਅਦਾਲਤਾ ਦਾ ਰੁੱਖ ਨਹੀ ਕੀਤਾ। ਦਾਸ ਨੇ ਦੁਨਿਆਵੀ ਅਦਾਲਤ ਤੋ ਇਨਸਾਫ਼ ਨਹੀਂ ਮੰਗਿਆ। ਕੀ ਹੁਣ ਤੁਸੀਂ ਮੈਨੂੰ ਇਨਸਾਫ਼ ਦਿਵਾਉਗੇ? ਤੁਸੀ ਇਨਸਾਫ ਨਹੀ ਦੇ ਸਕਦੇ ਹੋ ਕਿਉਂਕਿ ਤੁਸੀਂ ਉਹਨਾਂ ਕਿਰਦਾਰਕੁਸ਼ੀ ਕਰਨ ਕਰਵਾੳੋਣ ਵਾਲੇ ਦੋਸ਼ੀਆਂ ਦੇ ਆਦੇਸ਼ਾਂ ਦੇ ਪਾਬੰਦ ਹੋ। ਦੁਨਿਆਵੀ ਅਦਾਲਤਾਂ ਤੋ ਅਸੀ ਮੰਗ ਨਹੀਂ ਸਕਦੇ ਨਾ ਕੋਈ ਉਮੀਦ ਕਰਦੇ ਹਾ, ਇਸ ਲਈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਹੈ ਕਿ ਤੁਹਾਨੂੰ ਇਨਸਾਫ਼ ਕਰਨ ਦਾ ਬਲ ਬਖਸ਼ਣ । ਤਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਲਾਲ ਹਮੇਸ਼ਾ ਵਾਂਗ ਬੁਲੰਦ ਰਹੇ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਸਮਰਪਿਤ
ਛੇਵੇ ਪਾਤਸ਼ਾਹ ਦੇ ਦਰ ਦਾ ਕੂਕਰ
ਪੰਥ ਦਾ ਨਿਮਾਣਾ ਦਾਸ
ਗਿਆਨੀ ਹਰਪ੍ਰੀਤ ਸਿੰਘ

Giani Harpreet Singh Questions Decision Against Two Sikh Leaders in Letter to Akal Takht Jathedar
Disclaimer: This post reports statements and views attributed to Giani Harpreet Singh. Punjab Spectrum neither endorses nor condemns these views and does not necessarily agree with the individuals quoted. Claims are presented as attributed statements, not independently verified facts.
#GianiHarpreetSingh | #AkalTakht | #SikhNews | #PunjabNews | #SikhAffairs | #PunjabSpectrum