Two Indian Nationals Found Guilty of Participating in Cargo Theft Scheme in Which Freight Was Stolen from Shippers
ਅਮਰੀਕਾ ਵਿੱਚ ਕਾਰਗੋ ਚੋਰੀ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਦੋਸ਼ੀ ਕਰਾਰ
LOS ANGELES – Two Indian nationals were found guilty by a jury today of conspiring to steal cargo from warehouses across Southern California by buying or fraudulently using legitimate trucking companies to bid on authentic shipping contracts, picking up the cargo loads, and never delivering the loads to the agreed upon destinations.
ਅਮਰੀਕਾ ਵਿੱਚ ਕਾਰਗੋ ਚੋਰੀ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਦੋਸ਼ੀ ਕਰਾਰ
ਦੱਖਣੀ ਕੈਲੀਫੋਰਨੀਆ ਭਰ ਵਿੱਚ ਗੋਦਾਮਾਂ ਵਿੱਚੋਂ ਕਾਰਗੋ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਮੰਗਲਵਾਰ ਨੂੰ ਇੱਕ ਜਿਊਰੀ ਵੱਲੋਂ ਦੋ ਭਾਰਤੀ ਨਾਗਰਿਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਦੋਸ਼ੀ ਅਸਲ ਸ਼ਿਪਿੰਗ ਠੇਕਿਆਂ ‘ਤੇ ਬੋਲੀ ਲਗਾਉਣ ਲਈ ਜਾਇਜ਼.
ਦੱਖਣੀ ਕੈਲੀਫੋਰਨੀਆ ਭਰ ਵਿੱਚ ਗੋਦਾਮਾਂ ਵਿੱਚੋਂ ਕਾਰਗੋ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਮੰਗਲਵਾਰ ਨੂੰ ਇੱਕ ਜਿਊਰੀ ਵੱਲੋਂ ਦੋ ਭਾਰਤੀ ਨਾਗਰਿਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਦੋਸ਼ੀ ਅਸਲ ਸ਼ਿਪਿੰਗ ਠੇਕਿਆਂ ‘ਤੇ ਬੋਲੀ ਲਗਾਉਣ ਲਈ ਜਾਇਜ਼ ਟਰੱਕਿੰਗ ਕੰਪਨੀਆਂ ਨੂੰ ਖਰੀਦ ਕੇ ਜਾਂ ਧੋਖੇ ਨਾਲ ਵਰਤ ਕੇ, ਕਾਰਗੋ ਲੋਡ ਚੁੱਕਦੇ ਸਨ ਅਤੇ ਤੈਅ ਕੀਤੇ ਗਏ ਟਿਕਾਣਿਆਂ ‘ਤੇ ਮਾਲ ਨਹੀਂ ਪਹੁੰਚਾਉਂਦੇ ਸਨ।
ਸੈਕਰਾਮੈਂਟੋ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ (28) ਅਤੇ ਫੋਂਟਾਨਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ (31) ਨੂੰ ਅੰਤਰ-ਰਾਜ ਜਾਂ ਵਿਦੇਸ਼ੀ ਸ਼ਿਪਮੈਂਟਾਂ ਵਿੱਚੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਅਰਸ਼ਪ੍ਰੀਤ ਸਿੰਘ ਨੂੰ ਵਾਇਰ ਫਰਾਡ (ਧੋਖਾਧੜੀ) ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ।
ਸੱਤ ਦਿਨਾਂ ਦੇ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ, ਮਾਰਚ 2024 ਤੋਂ ਜੂਨ 2025 ਤੱਕ, ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਸਲ ਸ਼ਿਪਿੰਗ ਠੇਕਿਆਂ ‘ਤੇ ਬੋਲੀ ਲਗਾਉਣ ਲਈ ਅਸਲ ਟਰੱਕਿੰਗ ਕੰਪਨੀਆਂ ਨੂੰ ਖਰੀਦਿਆ ਜਾਂ ਧੋਖੇ ਨਾਲ ਵਰਤਿਆ। ਬੋਲੀਆਂ ਜਿੱਤਣ ਤੋਂ ਬਾਅਦ ਦੋਸ਼ੀਆਂ ਅਤੇ ਹੋਰਾਂ ਨੇ ਕਾਰਗੋ ‘ਤੇ ਕਬਜ਼ਾ ਕਰ ਲਿਆ ਪਰ ਇਸ ਨੂੰ ਸਹੀ ਟਿਕਾਣੇ ‘ਤੇ ਪਹੁੰਚਾਉਣ ਦੀ ਬਜਾਏ ਚੋਰੀ ਕਰ ਲਿਆ।
ਚੋਰੀ ਕੀਤਾ ਗਿਆ ਕਾਰਗੋ ਅਕਸਰ ਉੱਚ ਮੁੱਲ ਵਾਲੇ ਇਲੈਕਟ੍ਰੋਨਿਕਸ ਜਿਵੇਂ ਕਿ ਟੈਲੀਵਿਜ਼ਨ ਅਤੇ ਲੈਪਟਾਪ, ਉਪਕਰਣ ਅਤੇ ਹੋਰ ਉੱਚ-ਮੁੱਲ ਵਾਲੀਆਂ ਖਪਤਕਾਰ ਵਸਤੂਆਂ ਹੁੰਦੀਆਂ ਸਨ। ਸਾਜ਼ਿਸ਼ ਦੌਰਾਨ ਚੋਰੀ ਕੀਤੀਆਂ ਗਈਆਂ ਹੋਰ ਵਸਤੂਆਂ ਵਿੱਚ ਵੈਕਿਊਮ ਕਲੀਨਰ, ਐੱਲ.ਈ.ਡੀ. ਲਾਈਟਾਂ, ਜੁੱਤੇ ਅਤੇ ਟਾਇਰ ਸ਼ਾਮਲ ਸਨ, ਜਿਸ ਵਿੱਚ ਘੱਟੋ-ਘੱਟ 2 ਮਿਲੀਅਨ ਡਾਲਰ ਦਾ ਅਨੁਮਾਨਿਤ ਨੁਕਸਾਨ ਹੋਇਆ।
ਇਹ ਚੋਰੀਆਂ ਦੱਖਣੀ ਕੈਲੀਫੋਰਨੀਆ ਭਰ ਵਿੱਚ ਹੋਈਆਂ, ਜਿਸ ਵਿੱਚ ਫੋਂਟਾਨਾ, ਵਰਨਨ, ਸਾਂਤਾ ਫੇ ਸਪ੍ਰਿੰਗਜ਼, ਪੇਰਿਸ, ਸਿਟੀ ਆਫ਼ ਇੰਡਸਟਰੀ, ਲੌਂਗ ਬੀਚ, ਕੰਪਟਨ, ਕਾਮਰਸ, ਪਿਕੋ ਰਿਵੇਰਾ, ਚੀਨੋ, ਅਤੇ ਮੋਰੇਨੋ ਵੈਲੀ ਦੇ ਨਾਲ-ਨਾਲ ਗ੍ਰੈਂਡ ਪ੍ਰੇਰੀ, ਟੈਕਸਾਸ ਸ਼ਾਮਲ ਹਨ।
ਦੋਸ਼ੀਆਂ ਨੇ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਲਈ ਸਥਾਪਿਤ ਟਰੱਕਿੰਗ ਕੰਪਨੀਆਂ ਨੂੰ ਖਰੀਦਿਆ।
ਜ਼ਿਕਰਯੋਗ ਹੈ ਕਿ ਮਾਰਚ 2024 ਵਿੱਚ ਅਰਸ਼ਪ੍ਰੀਤ ਸਿੰਘ ਨੇ ਲਗਪਗ 22,000 ਡਾਲਰ ਵਿੱਚ ਕੰਪਨੀ ਨੂੰ ਖਰੀਦਣ ਲਈ Z&F Transportation LLC ਨਾਮਕ ਟੈਕਸਾਸ-ਅਧਾਰਤ ਕੈਰੀਅਰ ਕੰਪਨੀ ਦੇ ਮਾਲਕ ਨਾਲ ਮੁਲਾਕਾਤ ਕੀਤੀ। ਉਸੇ ਮਹੀਨੇ ਦੇ ਬਾਅਦ ਵਿੱਚ, ਇੱਕ ਸਹਿ-ਸਾਜ਼ਿਸ਼ਕਰਤਾ ਨੇ Z&F Transportation LLC ਵੱਲੋਂ, ਫੋਂਟਾਨਾ ਵਿੱਚ ਟੈਲੀਵਿਜ਼ਨਾਂ ਦਾ ਇੱਕ ਲੋਡ ਚੁੱਕਿਆ ਅਤੇ ਇਸਨੂੰ ਫਲੋਰੀਡਾ ਵਿੱਚ ਇਸਦੇ ਨਿਰਧਾਰਤ ਟਿਕਾਣੇ ‘ਤੇ ਕਦੇ ਨਹੀਂ ਪਹੁੰਚਾਇਆ।
ਮਈ 2024 ਵਿੱਚ, ਸਹਿ-ਸਾਜ਼ਿਸ਼ਕਰਤਾਵਾਂ ਨੇ Skyways Trucking LLC ਨਾਮ ਦੀ ਇੱਕ ਕੈਰੀਅਰ ਕੰਪਨੀ ਖਰੀਦੀ ਅਤੇ ਫਿਰ ਲੈਪਟਾਪ, ਟੈਲੀਵਿਜ਼ਨ, ਸੋਲਰ ਪੈਨਲ ਅਤੇ ਹੋਰ ਚੀਜ਼ਾਂ ਚੋਰੀ ਕਰਨ ਲਈ ਇਸਦੀ ਵਰਤੋਂ ਕੀਤੀ। ਸਹਿ-ਸਾਜ਼ਿਸ਼ਕਰਤਾਵਾਂ ਨੇ Uber Freight ਵਰਗੇ ਬ੍ਰੋਕਰਾਂ ਰਾਹੀਂ ਲੋਡ ਬੁੱਕ ਕੀਤੇ, ਲੋਡ ਚੁੱਕੇ, ਅਤੇ ਫਿਰ ਲੋਡ ਉਨ੍ਹਾਂ ਦੇ ਨਿਰਧਾਰਤ ਟਿਕਾਣਿਆਂ ‘ਤੇ ਨਹੀਂ ਪਹੁੰਚਾਏ।
ਵਿਕਰਮਜੀਤ ਸਿੰਘ ਨੂੰ ਵਾਇਰ ਫਰਾਡ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ।
ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਐਨ ਹਵਾਂਗ ਨੇ 20 ਜਨਵਰੀ, 2027 ਲਈ ਸਜ਼ਾ ਸੁਣਵਾਈ ਤੈਅ ਕੀਤੀ ਹੈ, ਜਿਸ ਸਮੇਂ ਅਰਸ਼ਪ੍ਰੀਤ ਸਿੰਘ ਨੂੰ ਫੈਡਰਲ ਜੇਲ੍ਹ ਵਿੱਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਅਤੇ ਵਿਕਰਮਜੀਤ ਸਿੰਘ ਨੂੰ ਫੈਡਰਲ ਜੇਲ੍ਹ ਵਿੱਚ ਵੱਧ ਤੋਂ ਵੱਧ 5 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
FBI ਦੀ ਇਨਲੈਂਡ ਵਾਇਲੈਂਟ ਕਰਾਈਮ ਸਪ੍ਰੈਸ਼ਨ ਟਾਸਕ ਫੋਰਸ, ਆਈ.ਆਰ.ਐੱਸ. ਕ੍ਰਿਮੀਨਲ ਇਨਵੈਸਟੀਗੇਸ਼ਨ, ਫੋਂਟਾਨਾ ਪੁਲੀਸ ਵਿਭਾਗ, ਸਾਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਵਿਭਾਗ, ਰਿਵਰਸਾਈਡ ਕਾਉਂਟੀ ਸ਼ੈਰਿਫ ਵਿਭਾਗ, ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ, ਅਤੇ ਫੋਰਥ ਵਰਥ (ਟੈਕਸਾਸ) ਪੁਲਿਸ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਕੀਤੀ।
ਟਰਾਂਸਨੈਸ਼ਨਲ ਆਰਗੇਨਾਈਜ਼ਡ ਕਰਾਈਮ ਸੈਕਸ਼ਨ ਦੇ ਸਹਾਇਕ ਯੂਨਾਈਟਿਡ ਸਟੇਟਸ ਅਟਾਰਨੀ ਸਟੀਫਨ ਚਾਂਗ ਅਤੇ ਜਨਰਲ ਕਰਾਈਮਜ਼ ਸੈਕਸ਼ਨ ਦੇ ਲਾਇਡ ਮੈਸਨ ਇਸ ਕੇਸ ਦੀ ਪੈਰਵੀ ਕਰ ਰਹੇ ਹਨ।
Arshpreet Singh, 28, of Sacramento, and Vikramjeet Singh, 31, of Fontana, were found guilty of one count conspiracy to commit theft from interstate or foreign shipments. Arshpreet Singh also was found guilty of one count of conspiracy to commit wire fraud.
According to evidence presented at a seven-day trial, from March 2024 to June 2025, Arshpreet Singh and his co-conspirators purchased or fraudulently used real trucking companies to bid on authentic shipping contracts. After winning the bids, the defendants and others took possession of the cargo but stole it rather than deliver it to the correct destination.
The stolen cargo was often high value electronics such as televisions and laptops, appliances and other high-value consumer goods. Other items stolen during the conspiracy included vacuums, LED lights, shoes and tires, with an estimated loss of at least $2 million.
The thefts occurred across Southern California, including in Fontana, Vernon, Santa Fe Springs, Perris, City of Industry, Long Beach, Compton, Commerce, Pico Rivera, Chino, and Moreno Valley, as well as in Grand Prairie, Texas.
The defendants purchased established trucking companies to further their scheme. For example, in March 2024, Arshpreet Singh met with the owner of a Texas-based carrier company named Z&F Transportation LLC to purchase the company for approximately $22,000. Later that month, a co-conspirator, on behalf of Z&F Transportation LLC, picked up a load of televisions in Fontana and never delivered it to its intended destination in Florida.
In May 2024, co-conspirators purchased a carrier company named Skyways Trucking LLC and then used it to steal laptops, televisions, solar panels and other items. Co-conspirators booked loads through brokers such as Uber Freight, picked up loads, then did not deliver the loads to their intended destinations.
Vikramjeet Singh was acquitted of one count of conspiracy to commit wire fraud.
United States District Judge Anne Hwang scheduled sentencings hearings for January 20, 2027, at which time Arshpreet Singh will face a statutory maximum sentence of 20 years in federal prison, and Vikramjeet Singh will face a statutory maximum sentence of five years in federal prison.
The FBI’s Inland Violent Crime Suppression Task Force, IRS Criminal Investigation, the Fontana Police Department, the San Bernardino County Sheriff Department, the Riverside County Sheriff Department, the Los Angeles County Sheriff Department, and the Fort Worth (Texas) Police Department investigated this matter.
Assistant United States Attorneys Stephen Chang of the Transnational Organized Crime Section and Lloyd Masson of the General Crimes Section are prosecuting this case.
Punjab Spectrum