Hindu American Foundation’s Misuse of “The Khalsa Today” Name to Oppose California Bill Protecting American Sikhs from Indian Threats
ਪਰਦਾਫਾਸ਼: ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ “ਦ ਖਾਲਸਾ ਟੂਡੇ” ਨਾਂ ਦਾ ਗਲਤ ਵਰਤੋਂ ਕਰਕੇ ਅਮਰੀਕਨ ਸਿੱਖਾਂ ਨੂੰ ਭਾਰਤੀ ਖਤਰਿਆਂ ਤੋਂ ਬਚਾਉਣ ਵਾਲੇ ਕੈਲੀਫੋਰਨੀਆ ਬਿੱਲ ਦਾ ਵਿਰੋਧ
ਕੈਲੀਫੋਰਨੀਆ ਨੇ ਅਮਰੀਕਨ ਸਿੱਖਾਂ ਦੀ ਸੁਰੱਖਿਆ ਲਈ ਇੱਕ ਬਿੱਲ ਪੇਸ਼ ਕੀਤਾ ਹੈ, ਜਿਨ੍ਹਾਂ ਨੂੰ ਭਾਰਤ ਵਲੋਂ ਭਾੜੇ ਦੇ ਕਾਤਲਾਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ “ਦ ਖਾਲਸਾ ਟੂਡੇ” ਨਾਮਕ ਸੰਗਠਨਾਂ ਨੇ ਅਮਰੀਕਨ ਸਿੱਖਾਂ ਦੀ ਸੁਰੱਖਿਆ ਲਈ ਲਿਆਂਦੇ ਕੈਲੀਫੋਰਨੀਆ ਦੇ ਇਸ ਬਿੱਲ ਦਾ ਵਿਰੋਧ ਕਰਨ ਲਈ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਭਾਰਤੀ ਪੱਖ ਵੱਡਾ ਕਰਨ ਲਈ ਸਿੱਖ ਨਾਮ ਵੀ ਵਰਤ ਰਹੇ ਹਨ— “ਦ ਖਾਲਸਾ ਟੂਡੇ” ਜਦਕਿ “ਦ ਖਾਲਸਾ ਟੂਡੇ” ਇੱਕ ਮੈਗਜ਼ੀਨ ਸੀ, ਨਾ ਕਿ ਕੋਈ ਐਸੋਸੀਏਸ਼ਨ ਜਾਂ ਸੰਸਥਾ। ਇਸਦੀ ਸ਼ੁਰੂਆਤ ਹਾਲ ਹੀ ਵਿੱਚ ਅਮਰੀਕਾ ‘ਚ ਮਰੇ ਕੈਟ ਸੁੱਖੀ ਚਾਹਲ ਵੱਲੋਂ ਇੱਕ ਗੈਰ-ਰਜਿਸਟਰਡ ਮੈਗਜ਼ੀਨ ਨਾਲ ਕੀਤੀ ਗਈ ਸੀ।
ਇਸਨੂੰ ਚਲਾਉਣ ਵਾਲਾ ਇਕੱਲਾ ਬੰਦਾ ਸੁੱਖੀ ਚਾਹਲ ਚੜ੍ਹਾਈ ਕਰ ਗਿਆ, ਪਰ ਇਹ ਉਸ ਦੀ ਮੌਤ ਪਿੱਛੋਂ ਵੀ ਉਹਦਾ ਨਾਂ ਵਰਤੀ ਜਾਂਦੇ, ਕਿਉਂਕਿ ਗੁਮਰਾਹ ਕਰਨ ਲਈ “ਦ ਖਾਲਸਾ ਟੂਡੇ” ਨਾਮ ਬਹੁਤ ਵੱਡਾ ਲੱਗਦਾ ਕਿ ਪਤਾ ਨੀ ਕਿੱਡੀ ਵੱਡੀ ਸੰਸਥਾ ਹੋਊ!
ਅਮਰੀਕਨ ਸਿੱਖਾਂ ਨੂੰ ਇਹ ਤੱਥ ਵੀ ਸਬੰਧਤ ਧਿਰਾਂ ਅੱਗੇ ਨੰਗਾ ਕਰਨਾ ਚਾਹੀਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ