Canada –
Operation Hard Ball: Man taken into custody in El Monte
Operation Hard Ball: FBI unseals indictments against Bishnoi gang, other India-based criminal groups
ਕੇਨੈਡਾ ਦੇ ਵਿੱਚ ਫਿਰੌਤੀਆ, ਗੋ+ਲੀਬਾਰੀ, ਭਾੜੇ ਦੇ ਕ+ਤਲਾਂ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੇਨੈਡਾ ਅਮਰੀਕਾ ਅਤੇ ਯੂਰਪ ਦੀਆਂ ਸੁਰੱਖਿਆ ਏਜੰਸੀਆਂ ਨੇ ‘ਅਪ੍ਰੇਸ਼ਨ ਹਾਰਡ ਬਾਲ’ ਤਹਿਤ ਬਹੁਤ ਵੱਡੀ ਕਾਰਵਾਈ
ਵੱਡੀ ਖ਼ਬਰ:
ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਆਪਰੇਸ਼ਨ “ਆਪਰੇਸ਼ਨ ਹਾਰਡ ਬਾਲ” ਤਹਿਤ ਤਿੰਨ ਇਲਜ਼ਾਮਨਾਮੇ (Indictments) ਜਨਤਕ ਕੀਤੇ ਹਨ, ਜਿਨ੍ਹਾਂ ਵਿੱਚ ਭਾਰਤ ਅਧਾਰਿਤ ਤਿੰਨ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਨਾਲ ਜੁੜੇ 37 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਇਲਜ਼ਾਮਾਂ ਵਿੱਚ ਜੂਨ 2023 ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਇਲਾਵਾ ਵਸੂਲੀ ਫਿਰੌਤੀ, ਗੋਲੀਬਾਰੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੇ ਪੱਧਰ ਦੀ ਨਸ਼ਾ ਤਸਕਰੀ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
*ਸਰੀ ਨਾਲ ਲੱਗਦੇ ਵਾਈਟਰਾਕ ਸ਼ਹਿਰ ਦੇ ਕਲਿਫ ਐਵੇਨਿਊ ‘ਤੇ ਇੱਕ ਘਰ ਦੁਆਲੇ ਪੁਲਿਸ ਦੀ ਭਾਰੀ ਮੌਜੂਦਗੀ ਹੈ, ਹੈਲੀਕਾਪਟਰ ਘੁੰਮ ਰਿਹਾ।
*ਪੋਸਟ ਦਾ ਵਿਸਥਾਰ*
ਸਥਾਨਕ ਪੰਜਾਬੀ ਰਵਿੰਦਰ ਸਿੰਘ ਢੰਡਾ ਉਰਫ਼ “ਜੌਨ ਵਿਕ” ਦਾ ਨਾਮ ਇਸ ਚਾਰਜਸ਼ੀਟ ਵਿੱਚ ਸ਼ਾਮਲ ਹੈ।
ਅਮਰੀਕਾ ਵਿੱਚ ਜਨਤਕ ਕੀਤੀਆਂ ਗਈਆਂ ਚਾਰਜਸ਼ੀਟਾਂ ਅਨੁਸਾਰ, ਵੈਨਕੂਵਰ ਇਲਾਕੇ ਤੋਂ “ਜੌਨ ਵਿਕ” ਦੇ ਨਾਂ ਹੇਠ ਸਰਗਰਮ ਰਵਿੰਦਰ ਸਿੰਘ ਢੰਡਾ ‘ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਤਸਕਰੀ ਲਈ ਬ੍ਰੋਕਰ ਵਜੋਂ ਕੰਮ ਕਰਨ ਦੇ ਦੋਸ਼ ਹਨ।
ਇਨ੍ਹਾਂ ਚਾਰਜਸ਼ੀਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜੇਲ੍ਹਾਂ ਵਿੱਚ ਬੰਦ ਗੈਂਗ ਸਰਗਣੇ ਵਿਦੇਸ਼ਾਂ ਵਿੱਚ ਮੌਜੂਦ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਸਨ ਅਤੇ ਵੱਡੇ ਪੱਧਰ ਦੇ ਤਸਕਰੀ ਨੈੱਟਵਰਕ ਚਲਾਉਂਦੇ ਸਨ।
ਦੋਸ਼ਾਂ ਮੁਤਾਬਕ ਇਸ ਕਥਿਤ ਨੈੱਟਵਰਕ ਦੇ ਕੇਂਦਰ ਵਿੱਚ 33 ਸਾਲਾ ਲਾਰੈਂਸ ਬਿਸ਼ਨੋਈ ਸੀ, ਜਿਸ ਨੇ ਭਾਰਤ ਦੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਗੈਰ-ਕਾਨੂੰਨੀ ਤਰੀਕੇ ਨਾਲ ਅੰਦਰ ਪਹੁੰਚਾਏ ਗਏ ਮੋਬਾਈਲ ਫੋਨਾਂ ਰਾਹੀਂ ਆਪਣੇ ਕਥਿਤ ਅੰਤਰਰਾਸ਼ਟਰੀ ਗਿਰੋਹ ਨੂੰ ਚਲਾਇਆ।
ਚਾਰਜਸ਼ੀਟਾਂ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉੱਤਰੀ ਅਮਰੀਕਾ ਵਿੱਚ ਉਸ ਦੇ ਕਥਿਤ ਸਾਥੀ ਸਤਿੰਦਰਜੀਤ ਸਿੰਘ ਉਰਫ਼ “ਗੋਲਡੀ ਬਰਾੜ” ਨਾਲ ਮਿਲ ਕੇ ਉਸ ਨੇ 18 ਜੂਨ 2023 ਨੂੰ ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਇੱਕ ਸਿੱਖ ਗੁਰਦੁਆਰੇ ਦੇ ਬਾਹਰ ਸਿੱਖ ਆਗੂ “H.S.N.” (ਭਾਈ ਹਰਦੀਪ ਸਿੰਘ ਨਿੱਝਰ) ਦੀ ਹੱਤਿਆ ਕਰਵਾਉਣ ਦਾ ਹੁਕਮ ਦਿੱਤਾ।
ਚਾਰਜਸ਼ੀਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਬਿਸ਼ਨੋਈ ਗਿਰੋਹ ਉੱਚ-ਪ੍ਰੋਫ਼ਾਈਲ ਹਿੰਸਕ ਘਟਨਾਵਾਂ ਕਾਰਨ ਚਰਚਾ ਵਿੱਚ ਰਿਹਾ, ਉੱਥੇ ਜੱਗੂ ਭਗਵਾਨਪੁਰੀਆ ਦੀ ਅਗਵਾਈ ਵਾਲੇ ਭਗਵਾਨਪੁਰੀਆ ਗਿਰੋਹ ਨੇ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਕਤਲ ਲਈ ਸੁਪਾਰੀ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਦੇ ਜਾਲ ਚਲਾਏ।
ਦੋਸ਼ ਹੈ ਕਿ ਇਸ ਗਿਰੋਹ ਨੇ ਭਾਰਤ ਦੇ ਕੁਝ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ (ਭਾਰਤੀ ਪੁਲਿਸ ਅਧਿਕਾਰੀਆਂ) ਨਾਲ ਮਿਲੀਭੁਗਤ ਕਰਕੇ ਆਪਣੇ ਵਿਰੋਧੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਏ ਅਤੇ ਕੈਲੀਫੋਰਨੀਆ ਤੇ ਓਹਾਇਓ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਧਮਕੀਆਂ ਅਤੇ ਵਸੂਲੀ ਦਾ ਨਿਸ਼ਾਨਾ ਬਣਾਇਆ।
ਦੋਸ਼ਾਂ ਅਨੁਸਾਰ, ਇਸ ਕਥਿਤ ਅੰਤਰਰਾਸ਼ਟਰੀ ਅਪਰਾਧਿਕ ਸਰਗਰਮੀ ਨੂੰ ਵਿੱਤੀ ਸਹਾਰਾ ਦੇਣ ਲਈ ਨਸ਼ਿਆਂ ਦੀ ਤਸਕਰੀ ਇੱਕ ਮੁੱਖ ਸਰੋਤ ਸੀ, ਜਿਸ ਵਿੱਚ ਰਵਿੰਦਰ ਸਿੰਘ ਢੰਡਾ ਉਰਫ਼ “ਜੌਨ ਵਿਕ” ਦੀ ਕਥਿਤ ਭੂਮਿਕਾ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਢੁਆਈ ਦਾ ਪ੍ਰਬੰਧ ਕਰਨ ਵਾਲੇ ਬ੍ਰੋਕਰ ਵਜੋਂ ਦੱਸੀ ਗਈ ਹੈ।
ਇਸ ਮਾਮਲੇ ਵਿੱਚ ਕੁੱਲ 22 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 7 ਗ੍ਰਿਫ਼ਤਾਰੀਆਂ ਦੱਖਣੀ ਕੈਲੀਫੋਰਨੀਆ ਵਿੱਚ ਹੋਈਆਂ।

*
ਹੋਰ ਵੇਰਵੇ ਜਲਦ, ਪੋਸਟ ਅੱਪਡੇਟ ਹੁੰਦੀ ਰਹੇਗੀ।
-ਗੁਰਪ੍ਰੀਤ ਸਿੰਘ ਸਹੋਤਾ |
The FBI and other law enforcement officials announced dozens of charges on Tuesday in Los Angeles, California against Bishnoi gang members and other India-based organized crime groups.
First Assistant United States Attorney Bill Essayli said the charges made are part of the massive international investigation known as “Operation Hardball.”
U.S. law enforcement is “not going to allow anyone to engage in violent activities on American soil, especially those that are here unlawfully in our country,” Essayli said.
Patrick Grandy, the FBI’s L.A. Assistant Director in Charge said “these violent acts include political and religious assassinations, shootings, murders, kidnappings, extortions, assaults, weapons, and drug trafficking.”
In 2023, B.C. Sikh leader Hardeep Singh Nijjar was gunned down outside a place of worship in Surrey, B.C. The crime is tied to the “Operation Hardball” investigation.

Punjab Spectrum