Firozpur
ਫਿਰੋਜ਼ਪੁਰ : ਪਿਓ ਨੇ ਆਪਣੀ ਹੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟਿਆ, ਧੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ
ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਕਲਯੁਗੀ ਪਿਓ ਨੇ ਆਪਣੀ ਹੀ ਧੀ ਨੂੰ ਨਹਿਰ ਵਿਚ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿਤਾ ਸੁਰਜੀਤ ਸਿੰਘ ਨੇ ਆਪਣੀ ਹੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ‘ਚ ਸੁੱਟ ਦਿੱਤਾ ਕਿਉਂਕਿ ਉਹ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ । ਘਟਨਾ ਨੂੰ ਅੰਜਾਮ ਦੇਣ ਮਗਰੋਂ ਪਿਤਾ ਨੇ ਵੀਡੀਓ ਵੀ ਬਣਾਈ।
ਘਟਨਾ ਬੀਤੀ 30 ਸਤੰਬਰ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿਤਾ ਸੁਰਜੀਤ ਸਿੰਘ ਆਪਣੀ ਧੀ ਨੂੰ ਬਾਈਕ ‘ਤੇ ਬਿਠਾ ਕੇ ਨਹਿਰ ਨੇੜੇ ਲੈ ਗਿਆ ਤੇ ਉਥੇ ਦੋਵੇਂ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਵੱਲੋਂ ਕੀਤੀ ਕੁੜੀ ਦੀ ਭਾਲ ਜਾ ਰਹੀ ਹੈ ਤੇ ਮੁਲਜ਼ਮ ਪਿਤਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਐਸ.ਐਚ.ਓ. ਜਤਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਦਾ ਮਾਮਾ ਸੁਰਜੀਤ ਸਿੰਘ ਉਸ ਦੀ ਲੜਕੀ ਦੇ ਚਾਲ-ਚਲਣ ’ਤੇ ਸ਼ੱਕ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਦਸਿਆ ਕਿ ਬੀਤੀ ਰਾਤ ਸੁਰਜੀਤ ਸਿੰਘ ਅਪਣੀ ਲੜਕੀ ਪ੍ਰੀਤ ਨੂੰ ਮੋਟਰਸਾਈਕਲ ’ਤੇ ਰਿਸ਼ਤੇਦਾਰੀ ’ਚ ਜਾਣ ਦੇ ਬਹਾਨੇ ਲੈ ਕੇ ਮੋਗਾ ਰੋਡ ’ਤੇ ਜਾ ਰਿਹਾ ਹੈ ਤਾਂ ਸ਼ਿਕਾਇਤਕਰਤਾ ਨੇ ਤੁਰਤ ਮੋਟਰਸਾਈਕਲ ’ਤੇ ਅਪਣੇ ਮਾਮੇ ਦਾ ਪਿੱਛਾ ਕੀਤਾ, ਜਿਸ ਨੇ ਦੇਖਦੇ ਹੀ ਦੇਖਦੇ ਅਪਣੀ ਲੜਕੀ ਦੇ ਹੱਥ ਬੰਨ੍ਹ ਕੇ ਨਹਿਰ ’ਚ ਸੁੱਟ ਦਿਤਾ ਅਤੇ ਫ਼ਰਾਰ ਹੋ ਗਿਆ।
You must be logged in to post a comment.