Breaking News

Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ

Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ

Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ
ਲੁਧਿਆਣਾ ਦੀ ਗਿੱਲ ਕਾਲੋਨੀ ਦੀ ਵਾਰਦਾਤ; ਚੋਰੀ ਦੇ ਪੈਸਿਆਂ ਦੀ ਵੰਡ ਦਾ ਵਿਵਾਦ; ਪੁਲੀਸ ਵੱਲੋਂ ਇੱਕ ਗ੍ਰਿਫ਼ਤਾਰ

ਥਾਣਾ ਡਾਬਾ ਅਧੀਨ ਗਿੱਲ ਕਾਲੋਨੀ ਵਿੱਚ ਅੱਜ ਸਵੇਰੇ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਉਹ ਉਸ ਦਾ ਵੱਢਿਆ ਹੱਥ ਆਪਣੇ ਨਾਲ ਲੈ ਗਏ, ਜਿਸ ਨੂੰ ਉਨ੍ਹਾਂ ਬਾਅਦ ਵਿੱਚ ਕਰੀਬ ਡੇਢ ਕਿਲੋਮੀਟਰ ਦੂਰ ਕਰਿਆਨਾ ਸਟੋਰ ਦੇ ਬਾਹਰ ਸੁੱਟ ਦਿੱਤਾ ਅਤੇ ਦੁਕਾਨਦਾਰ ਨੂੰ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਦਿੱਤੀਆਂ।

ਮ੍ਰਿਤਕ ਦੀ ਪਛਾਣ ਸ਼ਕਤੀ ਸਿੰਘ ਵਜੋਂ ਹੋਈ ਹੈ। ਉਸ ਖ਼ਿਲਾਫ਼ ਲੁੱਟ-ਖੋਹ, ਕੁੱਟਮਾਰ ਅਤੇ ਚੋਰੀ ਦੇ ਕਰੀਬ 12 ਮੁਕੱਦਮੇ ਦਰਜ ਸਨ। ਸ਼ਕਤੀ ਅਤੇ ਉਸ ਦੇ ਸਾਥੀਆਂ ਵਿਚਾਲੇ ਚੋਰੀ ਦੇ ਪੈਸਿਆਂ ਦੀ ਵੰਡ ਸਬੰਧੀ ਵਿਵਾਦ ਚੱਲ ਰਿਹਾ ਸੀ। ਅੱਜ ਸਵੇਰੇ ਤਕਰਾਰ ਵਧਣ ’ਤੇ ਹਮਲਾਵਰਾਂ ਨੇ ਦਾਤਰਾਂ ਨਾਲ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਨੇ ਬਾਹਰ ਖੜ੍ਹੇ ਲੋਕਾਂ ਨੂੰ ਵੀ ਧਮਕਾਇਆ ਅਤੇ ਵੀਡੀਓ ਬਣਾਉਣ ਦੇ ਸ਼ੱਕ ਵਿੱਚ ਗੁਆਂਢੀ ਦੀ ਖਿੜਕੀ ’ਤੇ ਦਾਤਰ ਮਾਰਿਆ।

ਥਾਣਾ ਮੁਖੀ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਰੰਜਿਸ਼ ਦਾ ਜਾਪਦਾ ਹੈ ਅਤੇ ਸਾਰੇ ਮੁਲਜ਼ਮ ਨਸ਼ੇੜੀ ਹਨ। ਪੁਲੀਸ ਨੇ ਇੱਕ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਵਲ ਹਸਪਤਾਲ ਪੁੱਜੇ ਪਰ ਪਰਿਵਾਰਕ ਮੈਂਬਰਾਂ ਦੇ ਉੱਥੇ ਨਾ ਹੋਣ ਕਾਰਨ ਉਹ ਵਾਪਸ ਚਲੇ ਗਏ।

👉 **ਲੁਧਿਆਣਾ** ‘ਚ ਘਰ ਵੜ ਕੇ ਨੌਜਵਾਨ ਦਾ ਗੁੱਟ ਵੱਢਿਆ, ਨੌਜਵਾਨ ਦੀ ਮੌਤ, ਕੱਟਿਆ ਹੱਥ ਲਿਫ਼ਾਫ਼ੇ ‘ਚ ਪਾ ਕੇ ਘਰ ਪਹੁੰਚਾਉਣ ਦਾ ਸੁਨੇਹਾ!
👉 **ਪਟਿਆਲਾ** ‘ਚ ਦਿਨ-ਦਿਹਾੜੇ ਨੌਜਵਾਨ ਨੂੰ ਅਗਵਾ ਕਰਕੇ ਕਤਲ, ਸੰਗਰੂਰ ‘ਚੋਂ ਮਿਲੀ ਲਾਸ਼!
👉 **ਅੰਮ੍ਰਿਤਸਰ** ‘ਚ ਨੌਜਵਾਨ ਦੇ ਮੱਥੇ ‘ਤੇ ਮਾਰੀ ਗੋਲੀ!
**ਤਿੰਨ ਸ਼ਹਿਰ, ਤਿੰਨ ਖ਼ੌਫ਼ਨਾਕ ਵਾਰਦਾਤਾਂ!**
👉ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ , ਆਖ਼ਰ ਕਦੋਂ ਰੁਕੇਗਾ ਪੰਜਾਬ ‘ਚ ਇਹ ਖ਼ੂਨੀ ਸਿਲਸਿਲਾ ਹੁਣ ਤੇਰੀ ਉੱਲਟੀ ਗਿਣਤੀ ਸ਼ੁਰੂ ਹੋ ਗਈ ਹੈ?
👉**ਪੰਜਾਬੀਆਂ ਨੂੰ, ਗੁਰੂ ਦੋਖੀ, ਤੇਰੇ ਚੁਟਕਲੇ ਨਹੀਂ, ਠੋਸ ਕਾਰਵਾਈ ਚਾਹੀਦੀ ਹੈ!**
🚨 Bloody violence in Punjab’s three major cities, law and order in complete collapse!
👉 Ludhiana: A young man was attacked inside his house and his hand was chopped off. He died, and a message was sent to deliver the severed hand to his home in an envelope!
👉 Patiala: A young man was kidnapped in broad daylight and murdered. His body was found in Sangrur!
👉 Amritsar: A young man was shot in the forehead!
Three cities, three horrifying incidents!