Amritsar ਅੰਮ੍ਰਿਤਸਰ ‘ਚ ਸਕੂਟਰ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 28 ਸਾਲਾ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ; 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ ‘ਚ ਸਕੂਟਰ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 28 ਸਾਲਾ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ; 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ ਦੇ ਗੇਟ ਹਕੀਮਾ ਥਾਣਾ ਖੇਤਰ ਦੇ ਆਨੰਦ ਐਵੇਨਿਊ ਇਲਾਕੇ ‘ਚ ਸਕੂਟਰ ਹਟਾਉਣ ਦੇ ਮਾਮੂਲੀ ਵਿਵਾਦ ਨੂੰ ਲੈ ਕੇ 28 ਸਾਲਾ ਨੌਜਵਾਨ ਅਮਿਤ ਸਭਰਵਾਲ ਦਾ ਗੋ.ਲੀਆਂ ਮਾਰ ਕੇ ਬੇਰਹਿਮੀ ਨਾਲ ਕ.ਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਸਭਰਵਾਲ ਮੁਤਾਬਕ, ਅਮਿਤ ਆਪਣੇ ਘਰ ਦੇ ਬਾਹਰ ਆਪਣੀ ਐਕਟਿਵਾ ਪਾਰਕ ਕਰ ਰਿਹਾ ਸੀ। ਇਸੇ ਦੌਰਾਨ ਉਸੇ ਇਲਾਕੇ ਦੇ ਤਿੰਨ ਨੌਜਵਾਨਾਂ ਨੇ ਉਸ ਨੂੰ ਰਸਤਾ ਖਾਲੀ ਕਰਨ ਲਈ ਸਕੂਟਰ ਪਾਸੇ ਕਰਨ ਲਈ ਕਿਹਾ।
ਅਮਿਤ ਵੱਲੋਂ ਸਕੂਟਰ ਹਟਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਮੁਲਜ਼ਮਾਂ ਨਾਲ ਬਹਿਸ ਹੋ ਗਈ ਅਤੇ ਤਕਰਾਰ ਵਧ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ‘ਤੇ ਤਾਬੜਤੋੜ 5 ਤੋਂ 6 ਰੌਂਦ ਫਾਇਰਿੰਗ ਕਰ ਦਿੱਤੀ, ਜਿਸ ਵਿੱਚੋਂ ਗੋਲੀਆਂ ਅਮਿਤ ਦੇ ਸਿਰ, ਲੱਕ ਅਤੇ ਪੱਟ ‘ਚ ਲੱਗੀਆਂ। ਪਰਿਵਾਰ ਵਾਲੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ।ਗੇਟ ਹਕੀਮਾ ਥਾਣੇ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਭਰਾਵਾਂ ਅਭੀ ਸ਼ਾਹ, ਸੰਨੀ ਸ਼ਾਹ ਅਤੇ ਰਿਤਿਕ ਸ਼ਾਹ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
👉*ਪੰਜਾਬ ‘ਚ ਹਰ ਸਮੇਂ ਗੋਲ਼ੀਆਂ ਨਾਲ ਵਿੰਨਿਆ ਲਾਸ਼ਾਂ ਡਿੱਗ ਰਹੀਆਂ ਨੇ ਤੇ ਗ੍ਰਹਿ ਮੰਤਰੀ ਗੁਰੂ ਦੋਖੀ @BhagwantMann ਗਹਿਰੀ ਨੀਂਦ ਦੇ ਨਸ਼ੇ ‘ਚ ਏ!*
👉ਅੰਮ੍ਰਿਤਸਰ ਆਨੰਦ ਐਵੇਨਿਊ ‘ਚ ਅਮਿਤ ਸਭਰਵਾਲ ਦੇ ਮੱਥੇ ‘ਚ ਗੋਲੀਆਂ ਮਾਰ ਕੇ ਕਤਲ – ਇਹ ਹੈ ਤੇਰਾ ਰੰਗਲਾ ਪੰਜਾਬ?
👉ਤੇਰਾ ਧਿਆਨ ਪੰਜਾਬ ਦੀ ਸੁਰੱਖਿਆ ‘ਤੇ ਨਹੀਂ, ਦਿੱਲੀ ‘ਚ ਕੇਜਰੀਵਾਲ-ਸਿਸੋਦੀਆ ਦੀ ਚਾਕਰੀ ‘ਤੇ ਹੈ!
👉ਗੁਰੂ-ਦੋਖੀ, ਦੱਸ – ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰਨ ਤੋਂ ਬਾਅਦ ਜਾਗੇਂਗਾ?
👉*ਪੰਜਾਬ ਨੂੰ ਗੁੰਡਾ-ਰਾਜ ਨਹੀਂ, ਸੁਰੱਖਿਆ ਚਾਹੀਦੀ ਹੈ!*
👉 Bodies riddled with bullets are falling across Punjab at all hours, while Home Minister Guru Dokhi Bhagwant Mann remains intoxicated by deep sleep!
👉 Amit Sabharwal was shot in the forehead and murdered in Amritsar’s Anand Avenue. Is this your “Rangla Punjab”?
👉 Your focus is not on Punjab’s security but on serving Kejriwal and Sisodia in Delhi!
👉 Guru Dokhi, tell us, how many more mothers must lose their sons before you wake up?
👉 Punjab needs security, not goon rule!
Punjab Spectrum