Sri Akal Takht Sahib declared AAP MLA from Payal “Tankhaiya” following his allegations of caste based discrimination & remarks against the Sri Darbar Sahib & Sikh institutions. Jathedar says other MLA acknowledged that caste matter was deliberately raised by Giaspura, there was not anything like the same.
Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
ਜਥੇਦਾਰ ਤੇ ਸਿੱਖ ਸੰਸਥਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਮਾਮਲਾ; ਸੰਗਤ ਨੂੰ ਵਿਧਾਇਕ ਨਾਲ ਸਾਂਝ ਨਾ ਰੱਖਣ ਦੀ ਹਦਾਇਤ

Manvinder Singh Giaspura Tankhaiya: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਜਥੇਦਾਰ ਅਤੇ ਸਿੱਖ ਸੰਸਥਾਵਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਕਾਰਨ ਕੀਤੀ ਗਈ ਹੈ। ਇਸ ਮੌਕੇ ਸੰਗਤ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਸਾਂਝ ਰੱਖਣ ਤੋਂ ਗੁਰੇਜ਼ ਕਰੇ।
ਜਾਣਕਾਰੀ ਅਨੁਸਾਰ ਅਕਾਲ ਤਖਤ ਦੀ ਫਸੀਲ ਤੋਂ ਗਿਆਸਪੁਰਾ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸਿੱਖ ਸੰਗਤ ਨੂੰ ਵੀ ਆਦੇਸ਼ ਕੀਤਾ ਹੈ ਕਿ ਉਸ ਨਾਲ ਸਾਂਝ ਨਾ ਰੱਖਣ। ਇਹ ਫੈਸਲੇ ਅੱਜ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਵਿਖੇ ਬਾਅਦ ਦੁਪਹਿਰ ਹੋਈ ਇੱਕ ਇਕੱਤਰਤਾ ਵਿੱਚ ਕੀਤੇ ਗਏ ਹਨ।

ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਪਰਮਜੀਤ ਸਿੰਘ ਹਾਜ਼ਰ ਹਨ।

ਇਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 12 ਅਕਤੂਬਰ ਨੂੰ ਵਾਪਰੀ ਘਟਨਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵਿਖੇ ਸਪਸ਼ਟੀਕਰਨ ਸੌਂਪਿਆ ਸੀ ਜਿਸ ਵਿੱਚ ਉਨ੍ਹਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਕਿਨਾਰਾ ਕੀਤਾ ਸੀ।
ਜੀਵਨ ਸਿੰਘ ਬਗੀਚੀ ਵਾਲੇ ’ਤੇ ਪ੍ਰਚਾਰ ਤੇ ਕੀਰਤਨ ਕਰਨ ਦੀ ਰੋਕ
ਇਸ ਦੌਰਾਨ ਸਿੱਖ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਵਿਰੁੱਧ ਵੀ ਆਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ’ਤੇ ਸਿੱਖੀ ਵਿਰੋਧੀ ਪ੍ਰਚਾਰ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਦੋਸ਼ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਪ੍ਰਚਾਰ ਕਰਨ ਅਤੇ ਕੀਰਤਨ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ
ਇਸ ਦੇ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਦਦ ਕਰਨ ਦਾ ਆਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ ਹੈ। ਇਸ ਮੌਕੇ ਜਥੇਦਾਰ ਟੇਕ ਸਿੰਘ ਧਨੌਲਾ, ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵੀ ਮੌਜੂਦ ਸਨ।
ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀ ਖੱਟਿਆ?
ਜਿਸ ਪਾਰਟੀ ਤੋਂ ਟਿਕਟ ਹਾਸਲ ਕਰਨ ਲਈ ਅਕਾਲ ਤਖਤ ਦੇ ਸੈਕਟਰੀਏਟ ‘ਚ ਦਾਖਲੇ ਵੇਲੇ ਜਾਤੀ ਵਿਤਕਰੇ ਦਾ ਬਿਲਕੁਲ ਝੂਠਾ ਦੋਸ਼ ਲਾਇਆ, ਉਸੇ ਪਾਰਟੀ ਦੇ ਸਾਥੀ ਵਿਧਾਇਕ ਵੀ ਨਾਲ ਨਹੀਂ ਖੜੇ।
ਇਹ ਦੁਖਾਂਤ ਹੈ ਕਿ ਜਿਸ ਸਿੱਖ ਜਗਤ ਵਿੱਚੋਂ ਸਤਿਕਾਰ ਖੱਟਿਆ, ਉਹਦੇ ਵਿੱਚੋਂ ਵੀ ਤਿੱਖੀ ਆਲੋਚਨਾ ਕਰਾਈ, ਸੱਜੇ ਪੱਖੀਆਂ ਅਤੇ ਫਰਜ਼ੀ ਅੰਬੇਡਕਰੀਆਂ ਨੂੰ ਜਾਤੀ ਵਿਤਕਰੇ ਦਾ ਝੂਠ ਪ੍ਰਚਾਰ ਕਰਨ ਲਈ ਵੱਡਾ ਮਸਾਲਾ ਮੁਹੱਈਆ ਕਰਾਇਆ, ਪਰ ਪਾਰਟੀ ਨੇ ਪੱਲਾ ਝਾੜ ਲਿਆ।
ਜਦੋਂ ਆਪਣੇ ਲੋਕ ਹੀ ਖਿਲਾਫ ਹੋ ਜਾਣ ਤਾਂ ਪਾਰਟੀ ਦੀ ਟਿਕਟ ਦੇਣ ਦੀ ਲੋੜ ਜਾਂ ਮਜਬੂਰੀ ਵੀ ਖਤਮ ਹੋ ਜਾਂਦੀ ਹੈ।
ਸਾਡਾ ਅੰਦਾਜ਼ਾ ਹੈ ਕਿ ਗਿਆਸਪੁਰਾ ਨੂੰ ਟਿਕਟ ਕੱਟੇ ਜਾਣ ਦਾ ਖਤਰਾ ਸੀ, ਜਿਸ ਕਰਕੇ ਉਸਨੇ ਕੇਂਦਰੀ ਲੀਡਰਸ਼ਿਪ ਅਤੇ ਭਗਵੰਤ ਮਾਨ ਨੂੰ ਖੁਸ਼ ਕਰਨ ਲਈ ਝੂਠਾ ਦੋਸ਼ ਲਾਇਆ ਪਰ ਉਲਟਾ ਜਿਹੜੀ ਬਦਨਾਮੀ ਹੋਈ, ਉਸ ਨੇ ਟਿਕਟ ਕੱਟੇ ਜਾਣ ਦਾ ਰਾਹ ਪੱਧਰਾ ਕਰ ਦਿੱਤਾ।
ਬਾਕੀ ਵਿਧਾਇਕਾਂ ਨੂੰ ਵੀ ਸਬਕ ਲੈਣ ਦੀ ਜਰੂਰਤ ਹੈ ਕਿ ਦਿੱਲੀ ਦੇ ਧਾੜਵੀਆਂ ਨੂੰ ਖੁਸ਼ ਕਰਨ ਲਈ ਆਪਣੇ ਲੋਕਾਂ ਦੇ ਉਲਟ ਨਾ ਚੱਲੋ।
ਲੋਕ ਬਾਦਲਾਂ ਦੇ ਵਿਰੋਧੀ ਨੇ, ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵੀ ਅਸਹਿਮਤ ਹੋ ਸਕਦੇ ਨੇ, ਪਰ ਗਿਆਸਪੁਰਾ ਨੇ ਇਹ ਕਿਵੇਂ ਮੰਨ ਲਿਆ ਕਿ ਜਾਤੀ ਵਿਤਕਰੇ ਦਾ ਝੂਠਾ ਅਤੇ ਵੱਡਾ ਨੁਕਸਾਨ ਕਰਨ ਵਾਲਾ ਦੋਸ਼ ਲੋਕਾਂ ਵਿੱਚ ਆਰਾਮ ਨਾਲ ਪ੍ਰਵਾਨ ਹੋ ਜਾਂਦਾ?
ਹਾਲੇ ਵੀ ਤਨਖਾਹੀਆ ਐਲਾਨ ਕੇ ਅਕਾਲ ਤਖਤ ਨੇ ਗਿਆਸਪੁਰਾ ਨੂੰ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਉਸ ਨੂੰ ਇਹ ਵੱਡਾ ਝੂਠ ਬੋਲਣ ਦੇ ਦਾਗ ਨਾਲ ਹੀ ਰਹਿਣਾ ਪੈਣਾ ਸੀ।

ਮਨਵਿੰਦਰ ਸਿੰਘ ਗਿਆਸਪੁਰਾ ਜੀ ਨੂੰ ਬਹੁਤ ਬਹੁਤ ਵਧਾਈ।
ਉਨ੍ਹਾਂ ਵੱਲੋਂ ਅਕਾਲ ਤਖਤ ਦੇ ਸਕੱਤਰੇਤ ਵਿੱਚ ਦਾਖਲੇ ਵੇਲੇ ਰੋਕ ਕੇ ਜਾਣ ਨੂੰ ਜਾਤੀਵਾਦੀ ਵਿਤਕਰਾ ਦੱਸ ਕੇ ਜੋ ਕੋਰਾ ਝੂਠ ਬੋਲਿਆ ਹੈ, ਉਸਨੂੰ ਹੁਣ ਹਿੰਦੂਤਵੀਆਂ ਅਤੇ ਫਰਜ਼ੀ ਅੰਬੇਦਕਰੀਆਂ ਨੇ ਬੋਚ ਲਿਆ ਹੈ ਤੇ ਸਿੱਖਾਂ ਖਿਲਾਫ ਪ੍ਰਚਾਰ ਕਰਨ ਲਈ ਵੱਡੇ ਪੱਧਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਮੁਲਕ ਭਰ ਵਿੱਚ ਇਹ ਝੂਠ ਹੁਣ ਵੱਡੇ ਪੱਧਰ ‘ਤੇ ਇੰਨਾ ਫੈਲਾਇਆ ਜਾਵੇਗਾ ਕਿ ਲੋਕਾਂ ਨੂੰ ਇਹ ਸੱਚ ਲੱਗੇਗਾ। ਬਿਲਕੁਲ ਉਵੇਂ ਹੀ ਜਿਵੇਂ ਡਾਕਟਰ ਅੰਬੇਡਕਰ ਦੇ ਸਿੱਖ ਨਾ ਬਣਨ ਲਈ ਮਾਸਟਰ ਤਾਰਾ ਸਿੰਘ ਖਿਲਾਫ ਝੂਠ ਇੰਨੀ ਵਾਰ ਦੋਹਰਾਇਆ ਗਿਆ ਕਿ ਲੋਕਾਂ ਨੇ ਇਹ ਸੱਚ ਮੰਨ ਲਿਆ।
ਵੱਡਾ ਦੁਖਾਂਤ ਹੈ ਕਿ ਕਿਸੇ ਵੇਲੇ ਹੋਂਦ ਚਿੱਲੜ ਕਤਲੇਆਮ ਦੇ ਮੁੱਦੇ ਨੂੰ ਚੁੱਕਣ ਵਾਲਾ ਕਾਰਕੁਨ ਅਗਲੀ ਵਾਰੀ ਟਿਕਟ ਲੈਣ ਦੇ ਚੱਕਰ ਵਿੱਚ ਹੁਣ ਦਿੱਲੀ ਦੇ ਧਾੜਵੀਆਂ ਦੀ ਸਾਮ, ਦਾਮ, ਦੰਡ, ਭੇਦ ਦੀ ਰਾਜਨੀਤੀ ਦਾ ਮੋਹਰਾ ਬਣ ਗਿਆ ਅਤੇ ਉਸ ਨੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਬਿਰਤਾਂਤ ਨੂੰ ਹਵਾ ਦਿੱਤੀ।
ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਹਿੰਦੂਤਵੀ ਖਾਤੇ ਨਾ ਸਿਰਫ ਜਾਤੀਵਾਦੀ ਵਿਤਕਰੇ ਵਾਲੀ ਗੱਲ ਨੂੰ ਫੈਲਾ ਰਹੇ ਨੇ, ਉਹ ਪਾਇਲ ਦੇ ਅੰਮ੍ਰਿਤਧਾਰੀ ਵਿਧਾਇਕ ਵੱਲੋਂ ਅਕਾਲ ਤਖਤ ਸਕੱਤਰੇਤ ਨੂੰ ਬਲਾਤਕਾਰੀਆਂ ਦਾ ਅੱਡਾ ਦੱਸਣ ਨੂੰ ਵੀ ਵੱਡੀ ਪੱਧਰ ‘ਤੇ ਪ੍ਰਚਾਰ ਰਹੇ ਨੇ।
ਇਤਿਹਾਸ ਵਿੱਚ ਗਿਆਸਪੁਰੇ ਦਾ ਨਾਂ ਹੋਂਦ ਚਿੱਲੜ ਦੇ ਕਤਲੇਆਮ ਨੂੰ ਉਭਾਰਨ ਲਈ ਸ਼ਾਮਿਲ ਸੀ। ਕੀ ਉਸ ਨੂੰ ਅਹਿਸਾਸ ਹੈ ਕਿ ਹੁਣ ਉਸਦਾ ਨਾਂ ਝੂਠ ਬੋਲ ਕੇ ਸਿੱਖਾਂ ਖਿਲਾਫ ਨਫਰਤੀ ਬਿਰਤਾਂਤ ਨੂੰ ਹਵਾ ਦੇਣ ਵਾਲਿਆਂ ਵਿੱਚ ਆ ਗਿਆ ਹੈ?
ਉਸ ਦੀ ਸਿਆਸੀ ਸਫਲਤਾ ਦਾ ਕਾਰਨ ਸਿੱਖਾਂ ਵਿਚਲਾ ਉਸ ਪ੍ਰਤੀ ਸਤਿਕਾਰ ਸੀ।
ਇਹੋ ਜਿਹੇ ਕੋਰੇ ਝੂਠੇ ਅਤੇ ਘਟੀਆ ਬਿਆਨ ਦੇ ਕੇ ਉਹ ਕੇਜਰੀਵਾਲ, ਸਿਸੋਦੀਆ ਅਤੇ ਭਗਵੰਤ ਮਾਨ ਨੂੰ ਤਾਂ ਖੁਸ਼ ਕਰ ਲਵੇਗਾ ਪਰ ਜੇ ਉਸ ਦੀ ਹਮਾਇਤ ਕਰਨ ਵਾਲੇ ਲੋਕ ਹੀ ਉਸਦੇ ਉਲਟ ਹੋ ਗਏ ਤਾਂ ਜਿੱਤਣਾ ਕਾਹਦੇ ਨਾਲ?
ਬੇਹੱਦ ਅਫਸੋਸ ਹੈ ਕਿ ਜਿਵੇਂ ਕੇਜਰੀਵਾਲ, ਭਗਵੰਤ ਮਾਨ ਐਂਡ ਕੰਪਨੀ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਕੋਲੋਂ ਨੋਟ ਅਤੇ ਵੋਟ ਲੈ ਕੇ ਤਾਕਤ ਵਿੱਚ ਆ ਕੇ ਉਨ੍ਹਾਂ ਦੇ ਹੀ ਖਿਲਾਫ ਚੱਲ ਰਹੇ ਨੇ, ਉਹੀ ਕੁਝ ਗਿਆਸਪੁਰਾ ਨੇ ਕਰ ਦਿੱਤਾ।
ਜਦੋਂ ਕੋਈ ਸਤਿਕਾਰ ਹਾਸਿਲ ਕਰਨ ਵਾਲਾ ਬੰਦਾ ਇਹੋ ਜਿਹੀ ਹਰਕਤ ਕਰੇ ਤਾਂ ਦੁੱਖ ਜਿਆਦਾ ਲੱਗਦਾ ਹੈ।



Sri Akal Takht Declares Payal MLA Manwinder Singh Giaspura ‘Tankhaiya’ Over Remarks
#AkalTakhtSahib #ManwinderSinghGiaspura #Payal #PunjabNews #SikhInstitutions #AAP #PunjabPolitics
Punjab Spectrum
You must be logged in to post a comment.