Punjab News: ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
A Punjab family is seeking urgent government help after reports that their only son, Sukhchain Singh, has been sentenced to death in Saudi Arabia in a case involving a Pakistani national’s death.
ਸਮਰਾਲਾ ਨੇੜਲੇ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਦੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਦੀ ਜਾਨ ਬਚਾਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਅੱਗੇ ਮਦਦ ਦੀ ਗੁਹਾਰ ਲਾਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, 29 ਸਾਲਾ ਸੁਖਚੈਨ ਦੇ ਮਾਪੇ ਛਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਤੁਰੰਤ legal assistance ਅਤੇ diplomatic intervention ਦੀ ਮੰਗ ਕਰ ਰਹੇ ਹਨ।
ਸਜ਼ਾ ਕਿਉਂ ਸੁਣਾਈ ਗਈ?
ਰਿਪੋਰਟਾਂ ਮੁਤਾਬਕ, ਮਾਮਲਾ ਮਈ 2025 ਵਿੱਚ ਸਾਊਦੀ ਅਰਬ ਵਿੱਚ ਹੋਏ ਇੱਕ ਝਗੜੇ ਨਾਲ ਜੁੜਿਆ ਹੈ। ਰਿਪੋਰਟਾਂ ਅਨੁਸਾਰ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਨਾਲ ਝਗੜੇ ਦੌਰਾਨ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕੇਸ ਅਦਾਲਤ ਵਿੱਚ ਚੱਲਿਆ। ਪਰਿਵਾਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਇਸੇ ਮੌਤ ਨਾਲ ਸਬੰਧਤ ਕਤਲ ਕੇਸ ਵਿੱਚ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਗੁਰਦੀਪ ਸਿੰਘ ਪਿੰਡ ਬਰਸਾਲਪੁਰ, ਚਮਕੌਰ ਸਾਹਿਬ ਦਾ ਵਸਨੀਕ ਦੱਸਿਆ ਗਿਆ ਹੈ।
Punjab Spectrum