Mehul Choksi’s Lawyer Charged With Rape, Sexual Assault In LondonIndian lawyer Vijay Aggarwal faces rape and sexual assault charges in London court.
UK ਲੰਡਨ ਜੇਲ੍ਹ ਵਿੱਚ ਬੰਦ ਭਾਰਤੀ ਵਕੀਲ ਦੀਆਂ ਵਧੀਆਂ ਮੁਸ਼ਕਲਾਂ
ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਖ਼ਿਲਾਫ਼ ਬਲਾਤਕਾਰ ਦੇ ਦੋਸ਼
ਸਾਰੇ ਮੁਲਜ਼ਮ 6 ਨਵੰਬਰ ਨੂੰ ਸਾਊਥਵਾਰਕ ਕ੍ਰਾਊਨ ਕੋਰਟ ਵਿੱਚ ਹੋਣਗੇ ਪੇਸ਼

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਲੰਡਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਵਕੀਲ ਵਿਜੇ ਅਗਰਵਾਲ ‘ਤੇ ਹੁਣ ਜਬਰ-ਜਨਾਹ ਦੇ ਦੋਸ਼ ਵੀ ਲੱਗੇ ਹਨ। ਇਹ ਖ਼ੁਲਾਸਾ ਸ਼ੁੱਕਰਵਾਰ ਨੂੰ ਯੂਕੇ (ਬਰਤਾਨੀਆ) ਦੀ ਇੱਕ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਹੋਇਆ।
ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਨੇ 57 ਸਾਲਾ ਅਗਰਵਾਲ ਖ਼ਿਲਾਫ਼ ਇਨ੍ਹਾਂ ਨਵੇਂ ਦੋਸ਼ਾਂ ਦੇ ਨਾਲ-ਨਾਲ “ਸ਼ੋਸ਼ਣ ਦੇ ਮਕਸਦ ਨਾਲ ਕਿਸੇ ਦੂਜੇ ਵਿਅਕਤੀ ਦੇ ਸਫ਼ਰ ਦਾ ਪ੍ਰਬੰਧ ਕਰਨ ਜਾਂ ਸਹੂਲਤ ਦੇਣ” ਦਾ ਦੋਸ਼ ਵੀ ਸ਼ਾਮਲ ਕੀਤਾ ਹੈ। ਦੂਜੇ ਪਾਸੇ, ਉਸ ਦੀ 41 ਸਾਲਾ ਸਹਾਇਕ ਮਨਪ੍ਰੀਤ ਕੌਰ, ਜੋ ਲੰਡਨ ਦੀ ਜੇਲ੍ਹ ਵਿੱਚ ਬੰਦ ਹੈ, ‘ਤੇ ਵੀ ਇਹੋ ਦੋਸ਼ ਲੱਗਾ ਹੈ ਕਿ ਉਸ ਨੇ ਸ਼ੋਸ਼ਣ ਦੇ ਮਕਸਦ ਨਾਲ ਔਰਤਾਂ ਨੂੰ ਲੰਡਨ ਲਿਆਉਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਪ੍ਰਬੰਧਾਂ ਵਿੱਚ ਮਦਦ ਕੀਤੀ ਸੀ।
Mehul Choksi’s Lawyer Vijay Aggarwal Faces Rape and Sexual Assault Charges in London
Charges are allegations; guilt has not been established.
ਇੱਕ ਹੋਰ ਵਿਅਕਤੀ ਹਰਾ ਟਿਬਰੇਵਾਲਾ ਨੇ ਆਪਣੇ ਨਾਂ ਦੀ ਪੁਸ਼ਟੀ ਕੀਤੀ ਅਤੇ ਆਪਣੇ ਆਪ ਨੂੰ “ਬੇਕਸੂਰ” ਦੱਸਿਆ, ਜਿਸ ਤੋਂ ਬਾਅਦ ਤਿੰਨ ਜੱਜਾਂ ਦੇ ਬੈਂਚ ਨੇ ਉਸ ਨੂੰ ਸਖ਼ਤ ਸ਼ਰਤਾਂ ‘ਤੇ ਜ਼ਮਾਨਤ ਦੇ ਦਿੱਤੀ। ਅਗਰਵਾਲ, ਮਨਪ੍ਰੀਤ ਕੌਰ ਅਤੇ ਟਿਬਰੇਵਾਲਾ ਹੁਣ 6 ਨਵੰਬਰ ਨੂੰ ਟਰਾਇਲ ਤੋਂ ਪਹਿਲਾਂ ਦੀ ਸੁਣਵਾਈ ਲਈ ਸਾਊਥਵਾਰਕ ਕਰਾਊਨ ਕੋਰਟ ਵਿੱਚ ਪੇਸ਼ ਹੋਣਗੇ।

ਪਿਛਲੇ ਮਹੀਨੇ ਸਾਊਥਵਾਰਕ ਵਿੱਚ ਜ਼ਮਾਨਤ ਦੀ ਸੁਣਵਾਈ ਦੌਰਾਨ ਜਸਟਿਸ ਜੌਹਨ ਮਿਲਨੇ ਨੇ ਅਗਰਵਾਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਅਗਰਵਾਲ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲ ਵਜੋਂ ਕੇਸ ਲੜਿਆ ਸੀ। ਅਦਾਲਤ ਵਿੱਚ ਸਾਹਮਣੇ ਆਏ ਵੇਰਵਿਆਂ ਅਨੁਸਾਰ, ਦਿੱਲੀ ਦੇ ਇਸ ਵਕੀਲ ‘ਤੇ ਇੱਕ ਔਰਤ ਨੂੰ ਬਿਨਾਂ ਸਹਿਮਤੀ ਦੇ “ਗ਼ਲਤ ਢੰਗ ਨਾਲ ਛੂਹਣ” ਅਤੇ “ਸ਼ੋਸ਼ਣ ਦੇ ਮਕਸਦ ਨਾਲ” ਔਰਤਾਂ ਦੇ ਸਫ਼ਰ ਦੀ ਸਹੂਲਤ ਦੇਣ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਨੂੰ ਜੱਜ ਨੇ “ਬੇਹੱਦ ਚਿੰਤਾਜਨਕ” ਦੱਸਿਆ।
ਉੱਥੇ ਹੀ ਅਗਰਵਾਲ ਦੀ ਬੈਰਿਸਟਰ (ਵਕੀਲ) ਸਾਸ਼ਾ ਵਾਸ ਨੇ ਆਪਣੇ ਮੁਵੱਕਿਲ ਨੂੰ “ਸ਼ਾਨਦਾਰ ਕਿਰਦਾਰ ਅਤੇ ਸਾਖ” ਵਾਲਾ ਵਿਅਕਤੀ ਦੱਸਿਆ। ਯੂਕੇ ਦੇ ਕਾਨੂੰਨ ਮੁਤਾਬਕ ਇਸ ਕੇਸ ਵਿੱਚ ਗਵਾਹ ਬਣੀਆਂ ਸਾਰੀਆਂ ਪੀੜਤ ਔਰਤਾਂ ਦੀ ਪਛਾਣ ਗੁਪਤ ਰੱਖੀ ਗਈ ਹੈ।
Mehul Choksi’s Lawyer Vijay Aggarwal Faces Rape Allegations in London
#VijayAggarwal #MehulChoksi #LondonNews #UKNews #LegalNews #CourtNews #IndianLawyer #PunjabSpectrum
Punjab Spectrum
You must be logged in to post a comment.