Breaking News

Punjab CBI Raid: ਮੁੱਖ ਮੰਤਰੀ ਮਾਨ ਦੇ ਕੈਂਪ ਦਫਤਰ ’ਤੇ ਸੀ ਬੀ ਆਈ ਛਾਪਾ

Punjab CBI Raid: ਮੁੱਖ ਮੰਤਰੀ ਮਾਨ ਦੇ ਕੈਂਪ ਦਫਤਰ ’ਤੇ ਸੀ ਬੀ ਆਈ ਛਾਪਾ

ਕੇਂਦਰੀ ਏਜੰਸੀ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਅੱਠ ਥਾਵਾਂ ’ਤੇ ਛਾਪੇ ਮਾਰੇ; ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ

ਬਿਕਰਮ ਮਜੀਠੀਆ ਨੇ ਸ਼ੇਅਰ ਕੀਤੀ ਵੀਡੀਉ, ਕਿਹਾ ਰਾਜਬੀਰ ਘੁੰਮਣ ਦੇ ਪਿੰਡ ਘਰਾਚੋਂ ਵੱਜੇ ਢੋਲ, CBI ਦੀ ਗੱਡੀ ਤੇ ਲੋਕਾਂ ਨੇ ਸਿੱਟੇ ਫੁੱਲ, ਮੁੱਖ ਮੰਤਰੀ ਦੇ OSD ਦੇ ਘਰ ਦੇ ਬਾਹਰ ਲੋਕਾਂ ਨੇ ਵਿਆਹ ਵਰਗਾ ਬਣਾਇਆ ਮਾਹੌਲ

 

 

 

 

 

 

 

 

 

 

 

 

 

 

 

 

 

 

 

 

 

 

 

 

ਬਿਕਰਮ ਮਜੀਠੀਆ ਨੇ ਫੇਸਬੁੱਕ ਤੇ ਲਿਖਿਆ-

👉 ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ..
🔥 *ਅੱਜ ਸਾਰਾ ਪੰਜਾਬ ਦੇਖ ਰਿਹਾ ਏ ਸੀਬੀਆਈ ਦੇ ਛਪਿਆਂ ਨੂੰ !* 🔥
👉*ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਭਗਵੰਤ ਕਿੰਨਾ ਤਰਲੋ-ਮੱਛੀ ਹੋ ਰਿਹਾ ਏ!*
👉ਪਰ ਜਿਸ ਨੂੰ ਬਚਾਉਣ ਲਈ ਏਨਾ ਤੜਫ ਰਿਹਾ ਏ…
*ਉਸੇ ਰਾਜਬੀਰ ਘੁੰਮਣ ਦੇ ਆਪਣੇ ਪਿੰਡ ਘਰਾਂਚੋਂ (ਸੰਗਰੂਰ) ਦੇ ਲੋਕ ਖੁਸ਼ੀ ‘ਚ ਝੂਮ ਉੱਠੇ ਨੇ!*
🥁 *ਪਿੰਡ ਵਾਲੇ ਢੋਲ ਵੱਜ ਰਹੇ ਨੇ…*
🌸 *ਫੁੱਲਾਂ ਦੀ ਵਰਖਾ ਹੋ ਰਹੀ ਏ…*
🙏 *CBI ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੋ ਰਿਹਾ ਏ…*
👉*ਸੋਚੋ ਪੰਜਾਬੀਓ!*
ਇਸ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਇਹਨਾਂ ਨੇ ਪੰਜਾਬ ਨੂੰ ਕਿੰਨਾ ਲੁੱਟਿਆ-ਪੁੱਟਿਆ ਏ!

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮੁੱਖਮੰਤਰੀ ਦੇ ਦੂਜੇ ਕਥਿਤ OSD ਡਾ. ਰੋਮੀ ਰਾਜਾ ਦੇ ਗੁਰਦਾਸਪੁਰ ਘਰ ਵਿਖੇ CBI ਦੀ ਛਾਪੇਮਾਰੀ
ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ ਸਮੇਤ 6 ਵਿਅਕਤੀਆਂ ਖ਼ਿਲਾਫ਼ CBI ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਜਾਂਚ ਅਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਸੇ ਤਹਿਤ ਗੁਰਦਾਸਪੁਰ ਵਿੱਚ ਨਾਮਵਰ ਡਾਕਟਰ ਡਾ. ਰੋਮੀ ਰਾਜਾ ਮਹਾਜਨ ਦੇ ਨਿਵਾਸ ਸਥਾਨ ’ਤੇ ਵੀ CBI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਕਈ ਲੋਕ ਡਾ ਰੋਮੀ ਨੂੰ CM ਦਾ ਦੂਜਾ OSD ਵੀ ਕਹਿੰਦੇ ਸਨ। ਇਸਦਾ ਨਾਮ ED ਦੁਆਰਾ ਜਾਰੀ ਕੀਤੀਆਂ ਨਿਤੱਨ ਗੋਹਾਲ ਨਾਲ ਕਈ ਚੈਟਾਂ ਵਿੱਚ ਆਇਆ ਸੀ।
ਡਾ. ਰੋਮੀ ਰਾਜਾ ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਸਨ ਅਤੇ ਹਾਲ ਹੀ ਵਿੱਚ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਇਹ ਦਿੱਲੀ ਲਾਣੇ ਦੇ ਵੀ ਚਹੇਤੇ ਦੱਸੇ ਜਾਂਦੇ ਹਨ। -Manik Goyal

Punjab CBI Raid: ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਕਰਮਚਾਰੀਆਂ ਅਤੇ ਵਿਚੋਲਿਆਂ ’ਤੇ ਕੇਸ ਦਰਜ ਕਰ ਲਿਆ ਹੈ। ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀ ਬੀ ਆਈ ਨੇ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ ਐੱਸ ਨਾਗਰਾ ਅਤੇ ਹੋਰ ਅਣਪਛਾਤੇ ਸਰਕਾਰੀ ਅਤੇ ਨਿੱਜੀ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਂਪ ਦਫ਼ਤਰ ਵਿਚ ਜਾਂਚ ਸਵਾ ਗਿਆਰਾਂ ਵਜੇ ਤਕ ਜਾਰੀ ਰਹੀ।

ਸੀ ਬੀ ਆਈ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਸੀ ਬੀ ਆਈ ਟੀਮਾਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ’ਚ ਅੱਠ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਜਿਨ੍ਹਾਂ ’ਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ, ਮੁਹਾਲੀ, ਗੁਰਦਾਸਪੁਰ, ਲੁਧਿਆਣਾ,ਪਟਿਆਲਾ, ਸੰਗਰੂਰ ਤੇ ਜਲੰਧਰ ਆਦਿ ਸ਼ਾਮਲ ਹਨ। ਇਨ੍ਹਾਂ ਛਾਪਿਆਂ ਦੌਰਾਨ ਸੀ ਬੀ ਆਈ ਨੇ ਇਨ੍ਹਾਂ ਟਿਕਾਣਿਆਂ ਤੋਂ ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ।

ਗੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ (CBI) ਟੀਮਾਂ ਨੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਘੁੰਮਣ ਮਾਮਲੇ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਮੱਦੇਨਜ਼ਰ ਸੀਬੀਆਈ ਦੀਆਂ ਟੀਮਾਂ ਨੇ ਅੱਜ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਕੈਂਪ ਆਫਿਸ, ਰਾਜਬੀਰ ਸਿੰਘ ਘੁੰਮਣ ਦੀ ਪਿੰਡ ਘਰਾਚੋਂ ਵਿਚਲੀ ਰਿਹਾਇਸ਼ ਅਤੇ ਮੁਹਾਲੀ ਦੇ ਫੇਜ਼ 11 ਦੀ ਇੱਕ ਨਿੱਜੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਦੱਸੀ ਜਾ ਰਹੀ ਹੈ।

ਸੀਬੀਆਈ ਦੇ ਵੱਲੋਂ ਕੀਤ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫ਼ੀ ਗਰਮਾ ਗਿਆ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਸ ‘ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਟਵੀਟ ਕਰਦਿਆਂ ਕਿਹਾ ਕਿ, ‘‘ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ..ਮੇਰੇ ਕੈਂਪ ਆਫ਼ਿਸ ਵਿੱਚ CBI ਰੇਡ ਕੀਤੀ ਗਈ..ਹੁਣ ਪੰਜਾਬ ਵਿੱਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ..ਤਾਂ ਕਿ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ..ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਦੇਖਕੇ ਭਾਜਪਾ ਘਬਰਾਹਟ ਵਿੱਚ ਹੈ..’’

 

 

 


 

 

 

 

 

 

 

 

 

 

 

 

 

 

 

 

 

 

 

 

 

 

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ’ਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ’ਚ ਕਥਿਤ ਲੈਣ-ਦੇਣ, ਅਨੁਕੂਲ ਨੀਤੀਆਂ ਬਣਾਉਣ ਅਤੇ ਟੈਂਡਰਾਂ ’ਚ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਸੀ। ਹਾਈ ਕੋਰਟ ਨੇ ਸੀ ਬੀ ਆਈ ਨੂੰ ਐੱਫ ਆਈ ਆਰ ਦਰਜ ਕਰ ਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਦਿੱਤੇ ਹੋਏ ਹਨ। ਇਸ ਮਾਮਲੇ ’ਤੇ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।

 

 

 

 

 

 

 

 

 

 

 

 

 

 

 

 

 

 

 

 

 

 

ਬੈਂਚ ਨੇ ਨਿਰਪੱਖ ਜਾਂਚ ਲਈ ਪੰਜਾਬ ਪੁਲੀਸ ਨੂੰ ਸੀ ਬੀ ਆਈ ਨਾਲ ਪੂਰਨ ਸਹਿਯੋਗ ਕਰਨ ਲਈ ਵੀ ਕਿਹਾ ਹੈ। ਹਾਈ ਕੋਰਟ ਨੇ ਈ ਡੀ ਵੱਲੋਂ ਪੀ ਐੱਮ ਐੱਲ ਏ ਦੀ ਧਾਰਾ 66(2) ਤਹਿਤ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਸੀ ਬੀ ਆਈ ਨੂੰ ਐੱਫ ਆਈ ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।

ਅਦਾਲਤ ਨੇ ਪੰਜਾਬ ਸਰਕਾਰ ਦੀ ਉਸ ਅਰਜ਼ੀ ਨੂੰ ਵੀ ਖ਼ਾਰਜ ਕਰ ਦਿੱਤਾ, ਜਿਸ ’ਚ ਪਟੀਸ਼ਨਰ ਦੀ ਯੋਗਤਾ ’ਤੇ ਸਵਾਲ ਚੁੱਕੇ ਗਏ ਸਨ। ਅਦਾਲਤ ਨੇ ਸੂਬਾ ਸਰਕਾਰ ਵੱਲੋਂ ਪਟੀਸ਼ਨਰ ਨਿਖਿਲ ਸਰਾਫ਼ ਦੀ ਨਿੱਜੀ ਜਾਇਦਾਦ ਨੂੰ ਢਾਹੁਣ ਦੀ ਕਾਰਵਾਈ ਨੂੰ ਬਦਲਾਖੋਰੀ ਕਰਾਰ ਦਿੱਤਾ। ਫ਼ੈਸਲੇ ’ਚ ਕਿਹਾ ਕਿ ‘ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ’ ਵੱਲੋਂ ਇਸ ਮਾਮਲੇ ਨੂੰ ਸ਼ੁਰੂਆਤੀ ਜਾਂਚ ਦੇ ਨਾਂ ’ਤੇ ਲਟਕਾਇਆ ਗਿਆ ਅਤੇ ਅਜਿਹਾ ਸਬੂਤਾਂ ਨਾਲ ਛੇੜਛਾੜ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਇਰਾਦੇ ਨਾਲ ਕੀਤਾ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦੂਜੇ ਪਾਸੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸੂਬੇ ’ਚ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਹੀ ਸੀ ਬੀ ਆਈ ਦੇ ਸਿੱਧੇ ਦਖ਼ਲ ਉੱਤੇ ਰੋਕ ਲਗਾਈ ਹੋਈ ਹੈ। ਇਸੇ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਸੀ ਬੀ ਆਈ ਜਾਂਚ ਦਾ ਵਿਰੋਧ ਕੀਤਾ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਦੇ ਘਰ ਛਾਪਾ
ਸੀਬੀਆਈ ਦੀ ਟੀਮ ਵੱਲੋਂ ਅੱਜ ਸ਼ਾਮ ਇਥੋਂ ਨੇੜਲੇ ਪਿੰਡ ਘਰਾਚੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ।

ਮੁੱਖ ਮੰਤਰੀ ਦੇ ਦਫ਼ਤਰ ਨਾਲ ਸਬੰਧਤ ਮਾਮਲੇ ਨੂੰ ਹਾਈਕੋਰਟ ਵਲੋਂ ਸੀਬੀਆਈ ਹਵਾਲੇ ਕਰਨ ਉਪਰੰਤ ਮਾਮਲਾ ਦਰਜ ਕੀਤਾ ਗਿਆ। ਇਸ ਉਪਰੰਤ ਸੀਬੀਆਈ ਦੀ ਟੀਮ ਵੱਲੋਂ ਪਿੰਡ ਘਰਾਚੋਂ ਵਿਚ ਰਾਜਬੀਰ ਸਿੰਘ ਦੇ ਘਰ ਅੰਦਰ ਦੋ ਘੰਟਿਆਂ ਤੋਂ ਪੜਤਾਲ ਜਾਰੀ ਹੈ। ਇਸ ਦੌਰਾਨ ਘਰ ਦੇ ਬਾਹਰ ਖੜ੍ਹੇ ਪੱਤਰਕਾਰਾਂ ਨੂੰ ਸ਼ਾਮ 8:25 ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੀਐਸਪੀ ਭਵਾਨੀਗੜ੍ਹ ਸਤਨਾਮ ਸਿੰਘ ਵੱਲੋਂ ਸਿਰਫ ਐਨਾ ਹੀ ਦੱਸਿਆ ਗਿਆ ਕਿ ਰੇਡ ਜਾਰੀ ਹੈ। ਟੀਮ ਵਿਚ 5-6 ਅਧਿਕਾਰੀ ਮੌਜੂਦ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮੁੱਖ ਮੰਤਰੀ ਦੇ ਓ ਐੱਸ ਡੀ ਰੋਮੀ ਰਾਜਾ ਮਹਾਜਨ ਦੇ ਘਰ ਛਾਪਾ
ਗੁਰਦਾਸਪੁਰ – ਸੀਬੀਆਈ ਦੀ ਟੀਮ ਵੱਲੋਂ ਮੁੱਖ ਮੰਤਰੀ ਦੇ ਓਐੱਸਡੀ ਡਾ. ਰੋਮੀ ਰਾਜਾ ਮਹਾਜਨ ਦੇ ਗੁਰਦਾਸਪੁਰ ਦੀ ਰੁਲੀਆ ਰਾਮ ਕਲੋਨੀ ਸਥਿਤ ਰਿਹਾਇਸ਼ ਵਿੱਚ ਮੰਗਲਵਾਰ ਦੇਰ ਸ਼ਾਮ ਛਾਪਾ ਮਾਰਿਆ ਗਿਆ। ਸੀਬੀਆਈ ਵੱਲੋਂ ਜਿਨ੍ਹਾਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਡਾ ਰੋਮੀ ਰਾਜਾ ਮਹਾਜਨ ਵੀ ਸ਼ਾਮਲ ਹਨ। ਡਾ ਰੋਮੀ ਬੀਤੇ ਕਾਫ਼ੀ ਸਮੇਂ ਤੋਂ ਪਰਿਵਾਰ ਸਣੇ ਚੰਡੀਗੜ੍ਹ ਰਹਿ ਰਹੇ ਹਨ ਅਤੇ ਅੱਜ ਦੇ ਛਾਪੇ ਦੌਰਾਨ ਕਿਸੇ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੋਈ ਖ਼ਬਰ ਨਹੀਂ। ਦੱਸਣਯੋਗ ਹੈ ਕਿ ਹਾਈ ਕੋਰਟ ਨੇ ਸੀਬੀਆਈ ਨੂੰ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੇ ਦੋ ਮਹੀਨਿਆਂ ਅੰਦਰ ਰਿਪੋਰਟ ਦਰਜ ਦੇ ਕਰਨ ਦੇ ਹੁਕਮ ਕੀਤੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ ਰੋਮੀ ਰਾਜਾ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਰਹੇ ਸਨ ਅਤੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਉਨ੍ਹਾਂ ਆਪਣੀ ਰਿਟਾਇਰਮੈਂਟ ਪਾਰਟੀ ਦੀਨਾਨਗਰ ਦੇ ਇੱਕ ਵੱਡੇ ਰਿਜ਼ੌਰਟ ਵਿੱਚ ਕੀਤੀ ਸੀ ਜਿਸ ਵਿੱਚ ਕਈ ਰਾਜਨੀਤਕ ਹਸਤੀਆਂ ਵੀ ਸ਼ਾਮਲ ਹੋਈਆਂ ਸਨ।

Majithia Shares Video, Claims Dhol and Flowers Welcomed CBI Vehicle in Gharachon
#BikramMajithia #RajbirGhumman #Gharachon #CBI #PunjabNews #PunjabPolitics #BhagwantMann #PunjabCM #ShiromaniAkaliDal #PunjabSpectrum
Disclaimer: This post reports claims made by Bikram Singh Majithia about a video he shared. These claims have not been independently verified. Punjab Spectrum does not endorse the statement.