Breaking News

Gayatri Bishnoi ਮੁੱਦੇ ਤੋਂ ਧਿਆਨ ਭਟਕਾਉਣ ਲਈ ‘ਆਪ’ ਵੱਲੋਂ LPU ’ਚ ਹੰਗਾਮਾ: ਮਨਜਿੰਦਰ ਸਿੰਘ ਸਿਰਸਾ

Gayatri Bishnoi ਮੁੱਦੇ ਤੋਂ ਧਿਆਨ ਭਟਕਾਉਣ ਲਈ ‘ਆਪ’ ਵੱਲੋਂ LPU ’ਚ ਹੰਗਾਮਾ: ਮਨਜਿੰਦਰ ਸਿੰਘ ਸਿਰਸਾ

 

 

 

 

 

 

 

 

 

 

 

 

 

 

 

 

ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੋਮਵਾਰ ਨੂੰ ਆਮ ਆਦਮੀ ਪਾਰਟੀ (AAP) ‘ਤੇ ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਜਾਣਬੁੱਝ ਕੇ ਹੰਗਾਮਾ ਅਤੇ ਅਰਾਜਕਤਾ ਫੈਲਾਉਣ ਦਾ ਗੰਭੀਰ ਦੋਸ਼ ਲਗਾਇਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਿਰਸਾ ਅਨੁਸਾਰ ‘ਆਪ’ ਨੇ ਇਹ ਸਭ ‘ਆਪ’ ਮੰਤਰੀ ਮਨੀਸ਼ ਸਿਸੋਦੀਆ ਅਤੇ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਨਾਲ ਜੁੜੇ ਵਿਵਾਦ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਅਤੇ ਹੁੱਲੜਬਾਜ਼ੀ ਰਚਣ ਲਈ ਦਿੱਲੀ ਤੋਂ 400 ਤੋਂ 500 ਲੋਕਾਂ ਨੂੰ ਉਚੇਚੇ ਤੌਰ ’ਤੇ ਐੱਲਪੀਯੂ ਭੇਜਿਆ ਗਿਆ ਸੀ।

 

 

 

 

 

 

 

 

ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਕਈ ਅਪਰਾਧਿਕ ਪਿਛੋਕੜ ਵਾਲੇ ਅਨਸਰ ਸਨ, ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕੈਂਪਸ ਵਿੱਚ ਭੇਜਿਆ ਗਿਆ ਸੀ। ਸਿਰਸਾ ਨੇ ਕੈਂਪਸ ਵਿੱਚ ਬਣੇ ਅਸੁਰੱਖਿਅਤ ਮਾਹੌਲ ’ਤੇ ਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਕਿ ਅਜਿਹੀ ਨਾਜ਼ੁਕ ਸਥਿਤੀ ਨੂੰ ਤਿੰਨ ਦਿਨਾਂ ਤੱਕ ਕਿਉਂ ਬਣੇ ਰਹਿਣ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਜਬਰ-ਜ਼ਨਾਹ ਦੇ ਲੱਗੇ ਦੋਸ਼ਾਂ ਸਬੰਧੀ ਪੰਜਾਬ ਪੁਲੀਸ ਵੱਲੋਂ ਸਮੇਂ ਸਿਰ ਕੋਈ ਸਪੱਸ਼ਟੀਕਰਨ ਵੀ ਜਾਰੀ ਨਹੀਂ ਕੀਤਾ ਗਿਆ।

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ, “ਯੂਨੀਵਰਸਿਟੀ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਸਹਿਮੀਆਂ ਹੋਈਆਂ ਹਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਉਹ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਨੂੰ ਬੁਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਹ ਖੌਫ਼ ਦੇ ਸਾਏ ਹੇਠ ਜੀਅ ਰਹੀਆਂ ਹਨ।”ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਘਟਨਾਕ੍ਰਮ ਮੀਡੀਆ ਦੀਆਂ ਸੁਰਖੀਆਂ ਬਦਲਣ ਅਤੇ ਗਾਇਤਰੀ ਬਿਸ਼ਨੋਈ ਵਿਵਾਦ ਤੋਂ ਧਿਆਨ ਲਾਂਭੇ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ’ਤੇ ਵੀ ਸਿਰਸਾ ਨੇ ਇਹ ਇਲਜ਼ਾਮ ਦੁਹਰਾਉਂਦਿਆਂ ਲਿਖਿਆ ਕਿ ਬਿਸ਼ਨੋਈ ਸਰਕਾਰੀ ਕੋਠੀ ਵਿੱਚ ਸਿਸੋਦੀਆ ਨਾਲ ਰਹਿ ਰਹੀ ਸੀ, ਅਤੇ ਐੱਲਪੀਯੂ ਦੀ ਘਟਨਾ ਰਾਹੀਂ ਇਸ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਨੂੰ (Gen-Z) ’ਤੇ ਹਮਲਾ’ ਕਰਾਰ ਦਿੰਦਿਆਂ ਸਿਰਸਾ ਨੇ ਕਿਹਾ, “ਜੇਕਰ ਸਾਡੀ ਨੌਜਵਾਨ ਪੀੜ੍ਹੀ (Gen-Z) ਖੌਫ਼ ਵਿੱਚ ਜਿਊਣ ਲਈ ਮਜਬੂਰ ਹੋਵੇਗੀ, ਤਾਂ ਕੇਜਰੀਵਾਲ ਜੀ ਇਸ ਪੀੜ੍ਹੀ ਦਾ ਵਿਕਾਸ ਕਿਵੇਂ ਕਰਨਗੇ? ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।” ਸਿਰਸਾ ਨੇ ਆਪਣੀ ਇਸ ਪੋਸਟ ਵਿੱਚ ਭਾਜਪਾ ਪੰਜਾਬ ਯੂਨਿਟ ਨੂੰ ਵੀ ਟੈਗ ਕੀਤਾ ਹੈ।