LPU ਕੈਂਪਸ ’ਚ ਰੱਖੇ MiG-23 ਜਹਾਜ਼ ਤੇ ਟੈਂਕ ’ਤੇ ਚੜ੍ਹੇ ਵਿਦਿਆਰਥੀ
ਜਬਰ-ਜਨਾਹ ਦੀਆਂ ਅਫ਼ਵਾਹਾਂ ਤੋਂ ਬਾਅਦ ਹਿੰਸਕ ਹੋਇਆ ਰੋਸ; ਕੈਂਪਸ ਅੰਦਰ ਤੋੜ-ਫੋੜ, ਇਮਾਰਤ ਨੂੰ ਲਗਾਈ ਅੱਗ
ਪੰਜਾਬ ਦੇ ਜਲੰਧਰ-ਫਗਵਾੜਾ ਜੀ.ਟੀ. ਰੋਡ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਬਾਹਰੀ ਵਿਅਕਤੀ ਵੱਲੋਂ ਕਥਿਤ ਜਬਰ-ਜਨਾਹ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਨਵਾਂ ਅਤੇ ਡਰਾਮੇਬਾਜ਼ੀ ਵਾਲਾ ਮੋੜ ਲੈ ਲਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇੱਕ ਵਾਇਰਲ ਵੀਡੀਓ ਕਲਿੱਪ ਵਿੱਚ ਇੱਕ ਉਤੇਜਿਤ ਵਿਦਿਆਰਥੀ ਕੈਂਪਸ ਵਿੱਚ ਪ੍ਰਦਰਸ਼ਨੀ ਲਈ ਰੱਖੇ ਭਾਰਤੀ ਹਵਾਈ ਫੌਜ ਦੇ ‘ਮਿਗ-23ਯੂਐੱਮ’ (MiG-23UM) ਲੜਾਕੂ ਜਹਾਜ਼ ਉੱਪਰ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ, ਜਦੋਂਕਿ ਇੱਕ ਹੋਰ ਵੀਡੀਓ ਵਿੱਚ ਲਗਭਗ 10 ਵਿਦਿਆਰਥੀ ਯੂਨੀਵਰਸਿਟੀ ਅੰਦਰ ਲਗਾਏ ਗਏ ਫੌਜੀ ਟੈਂਕ ਦੇ ਉੱਪਰ ਖੜ੍ਹੇ ਹੋ ਕੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ।
Punjab Spectrum