Virsa Singh Valtoha ਇੱਕ-ਦੋ ਦਿਨ ਇੰਤਜ਼ਾਰ ਕਰੋ, ਸਬੂਤਾਂ ਨਾਲ ਦੇਵਾਂਗੇ ਜਵਾਬ’, ਬਹਿਰੀਨ ਵਾਲੀ ਬੀਬੀ ‘ਤੇ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਸਵਾਲ
ਬਹਿਰੀਨ ਵਾਲੀ ਬੀਬੀ ਨੂੰ ਭਾਰਤ ਤੇ ਪੰਜਾਬ ਲਿਆਉਣ ਵਿੱਚ ਮੇਰੇ ਵਿਰੁੱਧ ਉਠਾਏ ਜਾਂਦੇ ਸਵਾਲ ਸਾਰੇ ਝੂਠੇ,ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਹਨ।ਮੈਂ ਏਨਾਂ ਸਵਾਲਾਂ ਦਾ ਠੋਕਕੇ ਵਿਰੋਧ ਕਰਦਾ ਹਾਂ।
❗ਬਹਿਰੀਨ ਵਾਲੀ ਬੀਬੀ ਹੈ ਰੇਪ ਵਰਗੇ ਝੂਠੇ ਮੁਕੱਦਮੇ ਦਰਜ ਕਰਵਾਉਣ ਦੀ ਆਦੀ।ਇਹ ਪਹਿਲਾਂ ਵੀ ਧੂਰੀ ਥਾਣੇ ਵਿੱਚ ਰੇਪ ਦਾ ਝੂਠਾ ਮੁਕੱਦਮਾ ਦਰਜ ਕਰਵਾ ਚੁੱਕੀ ਹੈ।ਜਾਂਚ ਤੇ ਅਦਾਲਤਾਂ ਵਿੱਚ ਇਹ ਰੇਪ ਦਾ ਕੇਸ ਝੂਠਾ ਪਾਇਆ ਗਿਆ। ਹੁਣ ਪੀੜਤ ਵਿਅਕਤੀਆਂ ਨੇ ਇਸ ਬਹਿਰੀਨ ਵਾਲੀ ਬੀਬੀ ‘ਤੇ 182 ਦੀ ਕਾਰਵਾਈ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ,ਜੋ ਅਜੇ ਤੱਕ ਅਦਾਲਤ ਵਿੱਚ ਚੱਲ ਰਿਹਾ ਹੈ।
❗ਬਹਿਰੀਨ ਵਾਲੀ ਬੀਬੀ ਨੂੰ ਸਤੀ ਸਵਿੱਤਰੀ ਦੱਸਣ ਵਾਲੇ ਉਸਦਾ ਅਸਲੀ ਆਚਰਣ ਸਾਮਣੇ ਆਉਣ ‘ਤੇ ਜਰੂਰ ਪਛਤਾਉਣਗੇ।
❗ਇਹ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ।ਅੱਜ ਵੀ ਪੰਜ ਲੱਖ ਦੀ ਠੱਗੀ ਦਾ ਕੇਸ ਇਸ ਵਿਰੁੱਧ ਨਾਭਾ ਅਦਾਲਤ ਵਿੱਚ ਚੱਲ ਰਿਹਾ ਹੈ।ਇਹ ਬੀਬੀ ਬਹਿਰੀਨ ਤੋਂ ਭਾਰਤ ਆਉਂਦੀ ਵੀ ਏਅਰਪੋਰਟ ‘ਤੇ ਏਸੇ ਕੇਸ ਵਿੱਚ ਹੀ ਫੜੀ ਗਈ ਸੀ ਤੇ ਦੋ,ਤਿੰਨ ਮਹੀਨੇ ਜੇਲ ਵਿੱਚ ਵੀ ਰਹੀ ਸੀ।
ਧੰਨ ਹੈ ਇਹ ਬੀਬੀ।ਹੈਰਾਨੀ ਆ ਕਿ ਜਿਸ ਨਾਲ ਛੇ ਮਹੀਨੇ ਤੋਂ ਰੇਪ ਹੋ ਰਿਹਾ ਸੀ ਉਹ ਬੀਬੀ ਐਨਾਂ ਚਿਰ ਚੁੱਪ ਕਿਉਂ ਰਹੀ ? ਜਦਕਿ ਬੀਬੀ ਨਾਭਾ ਤੇ ਸੰਗਰੂਰ ਅਦਾਲਤਾਂ ਵਿੱਚ ਪੇਸ਼ੀਆਂ ਤੱਕ ਭੁਗਤਦੀ ਸੀ।ਮੋਹਾਲੀ ਤੇ ਹੋਰ ਸ਼ਹਿਰਾਂ ਵਿੱਚ ਜਾਂਦੀ ਆਉਂਦੀ ਸੀ।ਮੋਬਾਈਲ ਇਸ ਕੋਲ ਸੀ।ਫਿਰ ਵੀ ਇਹ ਚੁੱਪ ਕਿਉਂ ਰਹੀ ?ਇਹ ਸਵਾਲ ਜਰੂਰ ਵੱਡੇ ਹਨ ਪਰ ਜਵਾਬ ਵੀ ਬੜੇ ਸਪੱਸ਼ਟ ਹਨ।
ਸੋਸਲ ਮੀਡੀਆ ਤੇ ਪ੍ਰੈੱਸ ਵਿੱਚ ਕਈਆਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਬਹਿਰੀਨ ਵਾਲੀ “60 ਸਾਲਾ” ਇਸ ਬੀਬੀ ਨੂੰ ਕਿਸੇ ਵਿਰੁੱਧ ਸਾਜਿਸ਼ ਰਚਣ ਲਈ ਵਲਟੋਹਾ ਤੇ ਝਿੰਜਰ ਬਹਿਰੀਨ ਤੋਂ ਲੈਕੇ ਆਏ ਸੀ।
ਐਡਾ ਵੱਡਾ ਝੂਠ।
ਮੇਰਾ ਤਾਂ ਪਾਸਪੋਰਟ ਈ 10 ਸਾਲ ਤੋਂ ਵੀ ਵੱਧ ਸਮੇਂ ਦਾ expire ਹੋਇਆ ਪਿਆ ਹੈ।
❗ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੀਤੇ ਕੱਲ ਜਥੇਦਾਰ ਸਾਹਿਬਾਨ ਵੱਲੋਂ ਸ.ਅਮਰਜੀਤ ਸਿੰਘ ਚਾਵਲਾ ਵਿਰੁੱਧ ਸੁਣਾਏ ਗਏ ਹੁਕਮਨਾਮੇ ਅੱਗੇ ਸਿਰ ਝੁਕਾਉਂਦਾ ਹਾਂ।ਪਰ ਮੈਨੂੰ ਸਤਿਗੁਰਾਂ ‘ਤੇ ਪੂਰਨ ਭਰੋਸਾ ਹੈ ਕਿ ਸ.ਚਾਵਲਾ ਦੁਨਿਆਵੀ ਅਦਾਲਤ ਤੇ ਸਤਿਗੁਰਾਂ ਦੀ ਬਖਸ਼ੀ ਹੋਈ ਰੂਹਾਨੀ ਅਦਾਲਤ ਅਕਾਲ ਦੇ ਤਖਤ ਵੱਲੋਂ ਵੀ ਬਹੁਤ ਜਲਦ ਸੁਰਖੁਰੂ ਹੋ ਜਾਣਗੇ।
❗ਅੱਜ ਆਮ ਆਦਮੀ ਪਾਰਟੀ ਦੇ ਇੱਕ ਆਗੂ ਤੇ ਰੇਪ ਦੇ ਕੇਸ ਵਿੱਚ ਜੇਲ ਕੱਟ ਚੁੱਕੇ ਬੁਲਾਰੇ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਬਹੁਤ ਝੂਠ ਪਰੋਸਿਆ ਗਿਆ। ਪਰ ਉਸਨੇ ਇੱਕ ਗੱਲ ਜਰੂਰ ਚੰਗੀ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਹਰ ਇੱਕ ਸਿੱਖ ਨੂੰ ਮੰਨਣਾ ਚਾਹੀਦਾ ਹੈ।
❗ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਕੱਲ ਜਾਰੀ ਹੁਕਮਨਾਮੇ ਨੂੰ ਸ.ਚਾਵਲਾ ਨੇ ਵੀ ਅੱਜ ਆਪਣੇ ਬਿਆਨ ਵਿੱਚ ਸਿਰ ਝੁਕਾ ਕੇ ਪ੍ਰਵਾਨ ਕਰਨ ਦਾ ਪ੍ਰਗਟਾਵਾ ਕੀਤਾ ਹੈ।ਸਮੁੱਚੀ ਸਿੱਖ ਕੌਮ ਸਮੇਤ ਮੇਰੇ ਵਰਗੇ ਵੀ ਇਸ ਹੁਕਮਨਾਮੇ ਅੱਗੇ ਸਮਰਪਿਤ ਹਨ।
❗ਪਰ ਆਮ ਆਦਮੀ ਪਾਰਟੀ ਦੇ ਇਸ ਆਗੂ ਤੇ ਬੁਲਾਰੇ ਨੂੰ ਮੇਰਾ ਸਵਾਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗਵੰਤ ਮਾਨ ਵਿਰੁੱਧ ਵੀ ਇੱਕ ਹੁਕਮਨਾਮਾ ਜੂਨ 2026 ਵਿੱਚ,
“ਗੁਰੂ ਦੋਖੀ ਤੇ ਸਿੱਖ ਪੰਥ ਵਿਰੋਧੀ”
ਹੋਣ ਦਾ ਜਾਰੀ ਹੋਇਆ ਹੈ ਤੇ ਸਮੁੱਚੀ ਸਿੱਖ ਕੌਮ ਨੂੰ ਹੁਕਮ ਹੈ ਕਿ ਕੋਈ ਵੀ ਸਿੱਖ ਇਸ ਗੁਰ-ਅਪਰਾਧੀ ਭਗਵੰਤ ਮਾਨ ਨਾਲ ਕਿਸੇ ਵੀ ਤਰਾਂ ਦੀ ਕੋਈ ਸਾਂਝ ਨਾਂ ਰਖੇ।
❗ਗੁਰੂ ਦੋਖੀ ਦੇ ਇਸ ਬੁਲਾਰੇ ਯਾਰ ਨੂੰ ਸਵਾਲ ਹੈ ਕਿ ਤੂੰ ਤਾਂ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੋਸ਼ੀ ਐਂ ਕਿਉਂਕਿ ਤੂੰ ਤਾਂ ਰੋਜ ਹੀ ਭਗਵੰਤ ਮਾਨ ਨੂੰ ਮਿਲਦਾ ਏਂ।ਤੂੰ ਤਾਂ ਐਥੋਂ ਤੱਕ ਗੁਨਾਹ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਗਵੰਤ ਮਾਨ ਵਿਰੁੱਧ ਜਾਰੀ ਇਸ ਹੁਕਮਨਾਮੇ ‘ਤੇ ਹੀ ਸਵਾਲ ਉਠਾ ਦਿੱਤੇ ਸੀ ਤੇ ਹੁਕਮਨਾਮੇ ਨੂੰ ਗਲਤ ਤੱਕ ਕਰਾਰ ਦੇ ਦਿੱਤਾ ਸੀ ਪਰ ਉਹ ਹੁਕਮਨਾਮਾ ਅੱਜ ਵੀ ਲਾਗੂ ਹੈ।
❗ਦਿਹਾੜੀ ਕੁ ਇੰਤਜਾਰ ਕਰੋ ਪੂਰੇ ਵੇਰਵੇ ਨਾਲ ਇਸ 60 ਸਾਲਾ ਬੀਬੀ ਨੂੰ ਤੇ ਸਿੱਖ ਸੰਸਥਾਵਾਂ ਦੇ ਵਿਰੋਧੀਆਂ ਨੂੰ ਵਿਸਥਾਰ ਵਿੱਚ ਸਬੂਤਾਂ ਨਾਲ ਜਵਾਬ ਦੇਵਾਂਗੇ।
( ਧੂਰੀ ਥਾਣੇ ਵਿੱਚ 2011 ਵਿੱਚ ਇਸ ਬਹਿਰੀਨ ਵਾਲੀ ਬੀਬੀ ਵੱਲੋਂ ਦਰਜ ਕਰਵਾਏ ਗਏ ਝੂਠੇ ਰੇਪ ਕੇਸ ਦੀ FIR ਦਾ ਕੁੱਝ ਹਿੱਸਾ ਇਸ ਪੋਸਟ ਵਿੱਚ ਅਪਲੋਡ ਕਰ ਰਿਹਾ ਹਾਂ।


Punjab Spectrum