Mansa Morcha Updates
Mansa Clash: ਨੌਜਵਾਨ ਦੀ ਕਥਿਤ ਨਸ਼ੇ ਕਾਰਨ ਮੌਤ ਤੋਂ ਬਾਅਦ ਮਾਨਸਾ ’ਚ ਧਰਨਾ ਸਥਾਨ ਨੇੜੇ ਮੁੜ ਟਕਰਾਅ
ਪੁਲੀਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਪ੍ਰਦਰਸ਼ਨਕਾਰੀਆਂ ਨੇ ਕੀਤਾ ਵਿਰੋਧ, ਵਾਪਸ ਮੋੜਿਆ
ਸ਼ਹੀਦ ਪਰਵਿੰਦਰ ਲਈ ਅਰਦਾਸ ਤੋਂ ਬਾਅਦ ਸ਼ਾਂਤਮਈ ਚੱਲ ਰਿਹਾ ਇਨਸਾਫ ਮੋਰਚਾ,ਨਿਹੰਗ ਸਿੰਘ ਕਹਿੰਦੇ “ਦੇਹ ਨਹੀਂ ਚੁੱਕਣ ਦੇਣੀ”
ਦੂਰੋਂ-ਦੂਰੋਂ ਪਹੁੰਚ ਰਹੀ ਸੰਗਤ
ਮਾਨਸਾ ਮੋਰਚੇ ‘ਚ ਪਹੁੰਚੇ ਚਰਨਜੀਤ ਸਿੰਘ ਚੰਨੀ,
ਮਾਨਸਾ ਜਾਣ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਕਰ ‘ਤਾ ਵੱਡਾ ਐਲਾਨ ,ਝੋਟੇ ਦੇ ਹੱਕ ‘ਚ ਖੜ੍ਹੀ ਪੂਰੀ ਕਾਂਗਰਸ ,SSP ਮਾਨਸਾ ਬਾਰੇ ਆਹ ਕੀ ਬੋਲੇ !
Ardass at the Sri Akal Takht Sahib as the Jathedar Gaini Kuldeep Singh Gargajj has appealed for Ardaas across Gurdwara Sahib’s for the Justice of Parvinder Singh Jhota & Peace & Harmony of Punjab.
Ardass at the Sri Akal Takht Sahib as the Jathedar Gaini Kuldeep Singh Gargajj has appealed for Ardaas across Gurdwara Sahib’s for the Justice of Parvinder Singh Jhota & Peace & Harmony of Punjab. https://t.co/1zQQgCfNuq
— Akashdeep Thind (@thind_akashdeep) October 28, 2026
Mother of the Daljit Singh of Bhamme Kalan (Mansa) says people came in car to threw Daljit body should be nabbed. https://t.co/1Bo4RLNgzx
— Akashdeep Thind (@thind_akashdeep) October 27, 2026
In Our Own State Turbans are Tossed! I guess they forgot People of Punjab never forgive the Atrocities.
— Akashdeep Thind (@thind_akashdeep) October 28, 2026
MP from Bathinda @HarsimratBadal_ lashed out at the AAP led Bhagwant Mann Govt for Police action against the Protestors. https://t.co/6NPd4TQQ2j
— Akashdeep Thind (@thind_akashdeep) October 27, 2026
ਬੀਤੇ ਦਿਨ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡਾ ਭੰਮੇ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦਰਮਿਆਨ ਟਕਾਰਾਅ ਬਣਿਆ ਹੋਇਆ ਹੈ। ਮਾਨਸਾ ਵਿੱਚ ਧਰਨਾ ਸਥਾਨ ਦੇ ਨੇੜੇ ਬੁੱਧਵਾਰ ਸਵੇਰ ਇੱਕ ਵਾਰ ਫਿਰ ਤਣਾਅਪੂਰਨ ਸਥਿਤੀ ਦੇਖਣ ਨੂੰ ਮਿਲੀ। ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਉਸ ਸਮੇਂ ਟਕਰਾਅ ਵਾਲੇ ਹਾਲਾਤ ਬਣ ਗਏ, ਜਦੋਂ ਪੁਲੀਸ ਦੀ ਫੋਰੈਂਸਿਕ ਮੋਬਾਈਲ ਵੈਨ ਧਰਨਾ ਸਥਾਨ ਦੇ ਨੇੜੇ ਪਹੁੰਚੀ।
ਜਾਣਕਾਰੀ ਅਨੁਸਾਰ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਪੁਲੀਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਵਿਰੋਧ ਕੀਤਾ ਅਤੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ।
ਇਸ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਅਤੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਕਾਮਨਾ ਕਰਦਿਆਂ ਅੱਜ ਤੜਕਸਾਰ ਪੰਜਾਬ ਭਰ ਦੇ ਗੁਰੂ ਘਰਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸਾਂ ਹੋਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਪੀਲ ’ਤੇ ਸੰਗਤ ਨੇ ਨਸ਼ਿਆਂ ਕਾਰਨ ਉੱਜੜ ਰਹੇ ਘਰਾਂ ਦੀ ਸੁੱਖ ਅਤੇ ਪੀੜਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਅਰਦਾਸਾਂ ਦੌਰਾਨ ਨਸ਼ਿਆਂ ਕਾਰਨ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਮਿਲਣ ਅਤੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਵੱਲ ਪਰਤਣ ਦਾ ਰਾਹ ਮਿਲਣ ਦੀ ਕਾਮਨਾ ਕੀਤੀ ਗਈ। ਝੋਟਾ ਦੇ ਪਰਿਵਾਰ ਦੇ ਦੁੱਖ ਨਾਲ ਸਾਂਝ ਪਾਉਂਦਿਆਂ ਇਨਸਾਫ਼ ਦੀ ਅਰਜ਼ੋਈ ਕੀਤੀ ਗਈ, ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ ਅਤੇ ਕਿਸੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉੱਠੇ।
ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਮੌਜੂਦ ਨੌਜਵਾਨਾਂ ਨੇ ਪੁਲਿਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਵਿਰੋਧ ਕੀਤਾ ਅਤੇ ਉਸ ਨੂੰ ਵਾਪਸ ਮੋੜ ਦਿੱਤਾ। ਫਿਲਹਾਲ, ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਣੇ ਹਾਲਾਤ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Punjab Spectrum