Punjab News: ਸਰਹਿੰਦ ’ਚ 20 ਸਾਲਾ ਪ੍ਰੀਤੀ ਦੀ ਮੌਤ; ਹਸਪਤਾਲ ’ਚ ਬਣਾਈ ਵੀਡੀਓ ’ਚ ਲਾਏ ਦੋਸ਼, ਤਿੰਨ ਖ਼ਿਲਾਫ਼ ਮਾਮਲਾ ਦਰਜ
A 20-year-old woman from Sirhind died during treatment. Reports citing police say she recorded a video making allegations against individuals, and a case has been registered against three people.
ਨਸ਼ੇ ਨੂੰ ਲੈ ਕੇ ਨਿਤ ਹੁੰਦਾ ਸੀ ਕਲੇਸ਼, ਲਿਵ-ਇਨ ਪਾਰਟਨਰ ਨਾਲ ਝਗੜੇ ਮਗਰੋਂ ਪ੍ਰੀਤੀ ਨੇ ਨਿਗਲਿਆ ਜ਼ਹਿਰ; ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਲਏ ਨਾਂ!
ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਪਰਮਿੰਦਰ ਸਿੰਘ ਨਸ਼ੇ ਦਾ ਆਦੀ ਸੀ। ਪ੍ਰੀਤੀ ਅਕਸਰ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਅਤੇ ਟੋਕਦੀ ਸੀ, ਜਿਸ ਕਾਰਨ ਦੋਵਾਂ ਵਿਚਾਲੇ ਆਏ ਦਿਨ ਘਰੇਲੂ ਕਲੇਸ਼ ਅਤੇ ਝਗੜਾ ਹੁੰਦਾ ਰਹਿੰਦਾ ਸੀ। ਇਸ ਮਾਨਸਿਕ ਪਰੇਸ਼ਾਨੀ ਤੇ ਲਗਾਤਾਰ ਤਣਾਅ ਤੋਂ ਤੰਗ ਆ ਕੇ ਪ੍ਰੀਤੀ ਨੇ ਬੀਤੀ 28 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।

ਸਰਹਿੰਦ ਦੀ ਮਦਰਾਸੀ ਕਾਲੋਨੀ ਦੀ ਰਹਿਣ ਵਾਲੀ 20 ਸਾਲਾ ਪ੍ਰੀਤੀ ਦੀ ਸ਼ੱਕੀ ਹਾਲਾਤ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪ੍ਰੀਤੀ ਪਿਛਲੇ ਕੁਝ ਸਮੇਂ ਤੋਂ ਪਿੰਡ ਮਾਜਰੀ ਸੋਢੀਆਂ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਮ੍ਰਿਤਕਾ ਪ੍ਰੀਤੀ ਨੇ ਹਸਪਤਾਲ ‘ਚ ਇਲਾਜ ਅਧੀਨ ਹੋਣ ਦੌਰਾਨ ਆਪਣੇ ਮੋਬਾਈਲ ਫ਼ੋਨ ‘ਤੇ ਇਕ ਵੀਡੀਓ ਵੀ ਬਣਾਈ ਸੀ। ਇਸ ਵੀਡੀਓ ‘ਚ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਨਾਂ ਦੱਸੇ ਹਨ।
ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਪਰਮਿੰਦਰ ਸਿੰਘ ਨਸ਼ੇ ਦਾ ਆਦੀ ਸੀ। ਪ੍ਰੀਤੀ ਅਕਸਰ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਅਤੇ ਟੋਕਦੀ ਸੀ, ਜਿਸ ਕਾਰਨ ਦੋਵਾਂ ਵਿਚਾਲੇ ਆਏ ਦਿਨ ਘਰੇਲੂ ਕਲੇਸ਼ ਅਤੇ ਝਗੜਾ ਹੁੰਦਾ ਰਹਿੰਦਾ ਸੀ। ਇਸ ਮਾਨਸਿਕ ਪਰੇਸ਼ਾਨੀ ਤੇ ਲਗਾਤਾਰ ਤਣਾਅ ਤੋਂ ਤੰਗ ਆ ਕੇ ਪ੍ਰੀਤੀ ਨੇ ਬੀਤੀ 28 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।

ਹਸਪਤਾਲਾਂ ‘ਚ ਇਲਾਜ ਦੌਰਾਨ ਤੋੜਿਆ ਦਮ
ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਜਦੋਂ ਪ੍ਰੀਤੀ ਦੀ ਸਿਹਤ ਅਚਾਨਕ ਵਿਗੜਨ ਲੱਗੀ ਤਾਂ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ‘ਚ ਦਾਖ਼ਲ ਕਰਵਾਇਆ। ਉੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਹਿਲਾਂ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ, ਫਿਰ ਪੀਜੀਆਈ ਅਤੇ ਅੰਤ ‘ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪਟਿਆਲਾ ‘ਚ ਇਲਾਜ ਦੌਰਾਨ ਹੀ ਪ੍ਰੀਤੀ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਭਰਾ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਪਰਮਿੰਦਰ ਸਿੰਘ, ਰਾਣੀ ਅਤੇ ਪਰਮਿੰਦਰ ਦੇ ਇਕ ਹੋਰ ਅਣਪਛਾਤੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਅਤੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ‘ਤੇ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Sirhind Woman Dies During Treatment; Three Face Case After Video Allegations
Preeti’s Death in Sirhind: Police Report Disputes Over Alleged Drug Use
Hospital Video Allegations Emerge in 20-Year-Old Preeti’s Death Case
#Sirhind | #FatehgarhSahib | #PunjabNews | #PreetiCase | #PoliceInvestigation | #PunjabiNews | #PunjabSpectrum
Sirhind news | Fatehgarh Sahib | Preeti death case | Punjab police investigation | Live-in relationship | Punjabi news | Punjab Spectrum
Punjab Spectrum
You must be logged in to post a comment.