Pathankot ASI Ram Singh Dies After Accidental AK-47 Discharge, Police Say
Punjab ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ
ਇੱਥੇ ਏ ਕੇ-47 ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਾਮ ਸਿੰਘ (51) ਵਾਸੀ ਪਿੰਡ ਭੋਆ ਵਜੋਂ ਹੋਈ ਹੈ, ਜੋ ਪਠਾਨਕੋਟ ਪੁਲੀਸ ਲਾਈਨ ਵਿੱਚ ਰਾਤ ਦੀ ਡਿਊਟੀ ਦੌਰਾਨ ਮੁਨਸ਼ੀ ਵਜੋਂ.

ਇੱਥੇ ਏ ਕੇ-47 ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਸਿੰਘ (51) ਵਾਸੀ ਪਿੰਡ ਭੋਆ ਵਜੋਂ ਹੋਈ ਹੈ, ਜੋ ਪਠਾਨਕੋਟ ਪੁਲੀਸ ਲਾਈਨ ਵਿੱਚ ਰਾਤ ਦੀ ਡਿਊਟੀ ਦੌਰਾਨ ਮੁਨਸ਼ੀ ਵਜੋਂ ਤਾਇਨਾਤ ਸੀ। ਪੁਲੀਸ ਅਨੁਸਾਰ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਸ ਦੀ ਦੀ ਠੋਡੀ ਤੋਂ ਲੱਗ ਕੇ ਸਿਰ ਦੇ ਆਰ-ਪਾਰ ਹੋ ਗਈ ਅਤੇ ਘਟਨਾ ਸਥਾਨ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਸਬ-ਇੰਸਪੈਕਟਰ ਪਲਵਿੰਦਰ ਸਿੰਘ ਅਨੁਸਾਰ ਰਾਮ ਸਿੰਘ ਰਾਤ ਦੀ ਡਿਊਟੀ ’ਤੇ ਤਾਇਨਾਤ ਸਨ।
ਬਾਰਡਰ ਜ਼ਿਲ੍ਹਾ ਹੋਣ ਕਾਰਨ ਰਾਤ ਦੀ ਡਿਊਟੀ ਦੌਰਾਨ ਪੁਲੀਸ ਮੁਲਾਜ਼ਮਾਂ ਦੇ ਹਥਿਆਰ ਲੋਡ ਰਹਿੰਦੇ ਹਨ। ਡਿਊਟੀ ਪੂਰੀ ਕਰਨ ਤੋਂ ਬਾਅਦ ਸਵੇਰੇ ਕਰੀਬ 7 ਵਜੇ ਰਾਮ ਸਿੰਘ ਥਾਣੇ ਦੇ ਬਾਹਰ ਬਣੇ ਟੈਂਟ ਸ਼ੈੱਡ ਵਿੱਚ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਏ ਕੇ-47 ਰਾਈਫਲ ਸਾਫ਼ ਕਰ ਰਿਹਾ ਸੀ। ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਟ੍ਰਿਗਰ ਦਬ ਗਿਆ ਅਤੇ ਗੋਲੀ ਚੱਲ ਗਈ। ਗੋਲੀ ਦੀ ਆਵਾਜ਼ ਸੁਣਦੇ ਹੀ ਡਿਊਟੀ ’ਤੇ ਮੌਜੂਦ ਪੁਲੀਸ ਮੁਲਾਜ਼ਮ ਅਤੇ ਗਾਰਡ ਮੌਕੇ ’ਤੇ ਪਹੁੰਚੇ ਪਰ ਉਦੋਂ ਤੱਕ ਰਾਮ ਸਿੰਘ ਦੀ ਮੌਤ ਹੋ ਚੁੱਕੀ ਸੀ। ਰਾਮ ਸਿੰਘ ਕਰੀਬ 8 ਸਾਲ ਤੋਂ ਪਠਾਨਕੋਟ ਪੁਲੀਸ ਲਾਈਨ ਵਿੱਚ ਤਾਇਨਾਤ ਸੀ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
Pathankot ASI Ram Singh Dies After Accidental AK-47 Discharge, Police Say
Punjab ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ
#Pathankot #PathankotNews #PunjabNews #PunjabPolice #ASIRamSingh #PoliceNews #AccidentalDischarge #PunjabUpdates
Punjab Spectrum
You must be logged in to post a comment.