Akali Dal Waris Punjab De ਬਹਿਬਲ ਕਲਾਂ ਗੋਲੀਕਾਂਡ ਦੌਰਾਨ ਜਾਨ ਗਵਾਉਣ ਵਾਲੇ ਗੁਰਜੀਤ ਸਿੰਘ ਦਾ ਪਰਿਵਾਰ ‘ਵਾਰਿਸ ਪੰਜਾਬ ਦੇ’ ‘ਚ ਸ਼ਾਮਲ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਪਾਰਟੀ ਵਿੱਚ ਕਰਵਾਈ ਗਈ ਸ਼ਮੂਲੀਅਤ
*ਇਨਸਾਫ ਨਾ ਮਿਲਣ ਕਰਕੇ ਸਰਦਾਰ ਸਾਧੂ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਜਤਾਈ ਉਮੀਦ*
ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਬਹਿਬਲ ਕਲਾ ਗੋਲੀ ਕਾਂਡ ਦੇ ਸ਼ਹੀਦ ਭਾਈ ਗੁਰਜੀਤ ਸਿੰਘ ਦੇ ਪਿਤਾ ਜੀ ਸਰਦਾਰ ਸਾਧੂ ਸਿੰਘ ਨੇ ਪਾਰਟੀ ਪ੍ਰਧਾਨ ਬਾਪੂ ਤਰਸੇਮ ਸਿੰਘ ਹਰਪਾਲ ਸਿੰਘ ਖਾਰਾ 13 ਮੈਂਬਰੀ ਕਮੇਟੀ ਸੰਦੀਪ ਕੌਰ ਹਲਕਾ ਇੰਚਾਰਜ ਜੈਤੋ ਦਲੇਰ ਸਿੰਘ ਹਲਕਾ ਇੰਚਾਰਜ ਫਰੀਦਕੋਟ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਦੇ ਵਿੱਚ ਅਕਲ ਵਾਰਿਸ ਪੰਜਾਬ ਦੇ ਪਾਰਟੀ ਦਾ ਪੱਲਾ ਫੜ ਲਿਆ ਇਸ ਮੌਕੇ ਸਰਦਾਰ ਸਾਧੂ ਸਿੰਘ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਦਾ ਹਰ ਇੱਕ ਲੀਡਰ ਉਸ ਦੇ ਘਰੇ ਇਨਸਾਫ ਦਵਾਉਣ ਦੀ ਗੱਲ ਕਰਕੇ ਗਿਆ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਉਹਨਾਂ ਦੇ ਘਰੇ ਆ ਕੇ ਭਰੋਸਾ ਦੇ ਕੇ ਗਏ ਕਿ ਉਹਨਾਂ ਦੀ ਸਰਕਾਰ ਆਉਣ ਤੇ ਇਨਸਾਫ ਦਵਾਇਆ ਜਾਊਗਾ ਅਤੇ ਹੁਣ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਦੀ ਬਣੀ ਖੁਰਨੀ ਦੇ ਵਿੱਚ ਬੈਠੇ ਰਹਿੰਦੇ ਸੀ ਪਰ ਸਰਕਾਰ ਬਣਨ ਤੋਂ ਬਾਅਦ ਨਾ ਪਾਰਟੀ ਪ੍ਰਧਾਨ ਨਾ ਭਗਵੰਤ ਸਿੰਘ ਮਾਨ ਕਿਸੇ ਨੇ ਵੀ ਉਹਨਾਂ ਦਾ ਫੋਨ ਨਹੀਂ ਚੱਕਿਆ ਹੁਣ ਉਹਨਾਂ ਨੇ ਉਮੀਦ ਜਤਾਈ ਹੈ ਕਿ ਪੰਥਕ ਸਰਕਾਰ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਇਨਸਾਫ਼ ਮਿਲ ਸਕਦਾ , ਬਾਪੂ ਤਰਸੇਮ ਸਿੰਘ ਨੇ ਸਾਧੂ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਬੇਅਦਬੀ ਦਾ ਇਨਸਾਫ ਅਤੇ ਸ਼ਹੀਦਾਂ ਨੂੰ ਇਨਸਾਫ ਦਵਾਇਆ ਜਾਊਗਾ ਇਸ ਮੌਕੇ ਰਣਜੋਧ ਸਿੰਘ ਭੁੱਲਰ ਮੀਤ ਪ੍ਰਧਾਨ ਲੀਗਲ ਸੈੱਲ ਪੰਜਾਬ, ਕਰਨਵੀਰ ਸਿੰਘ ਸਕੱਤਰ ਲੀਗਲ ਸੈੱਲ ਪੰਜਾਬ ਅਕਾਲੀ ਦਲ ਵਾਰਿਸ ਅਤੇਪੰਜਾਬ ਪਾਰਟੀ ਦੇ ਹੋਰ ਆਗੂ ਸਾਹਿਬਾਨ ਹਾਜ਼ਰ ਰਹੇ
ਸਰਾਵਾਂ ਪਿੰਡ ਦੇ ਵਸਨੀਕ ਅਤੇ 2015 ਵਿੱਚ ਬਹਿਬਲ ਕਲਾਂ ਵਿੱਚ ਪੁਲੀਸ ਗੋਲੀਕਾਂਡ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਰਸਮੀ ਤੌਰ ‘ਤੇ ਫਰੀਦਕੋਟ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।
ਇਲਾਕੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਪੁਲੀਸ ਗੋਲੀਬਾਰੀ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦੇ ਨਾਲ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ, ਦੋਵਾਂ ਮ੍ਰਿਤਕਾਂ- ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ- ਦੇ ਪਰਿਵਾਰ ਸਿਆਸੀ ਸੁਰਖੀਆਂ ਦਾ ਕੇਂਦਰ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਲਗਾਤਾਰ ਇਨ੍ਹਾਂ ਪਰਿਵਾਰਾਂ ਕੋਲ ਆਉਂਦੇ ਰਹੇ ਹਨ, ਕਿਉਂਕਿ ਬਹਿਬਲ ਕਲਾਂ ਪੁਲੀਸ ਗੋਲੀਕਾਂਡ ਅਤੇ ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਇੱਕ ਵੱਡਾ ਸਿਆਸੀ ਅਤੇ ਧਾਰਮਿਕ ਮੁੱਦਾ ਬਣ ਚੁੱਕਾ ਹੈ। ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਕਸਰ ਇਸ ਧਾਰਮਿਕ ਅਤੇ ਸਿਆਸੀ ਮੁੱਦੇ ਦਾ ਸਹਾਰਾ ਲਿਆ ਹੈ।

ਉੱਥੇ ਹੀ ਇਸ ਮੌਕੇ ਬੋਲਦਿਆਂ ਤਰਸੇਮ ਸਿੰਘ ਨੇ ਸਾਧੂ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਬੇਅਦਬੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਇਨਸਾਫ਼ ਲਈ ਲੜਨ ਦੀ ਆਪਣੀ ਜਥੇਬੰਦੀ ਦੀ ਵਚਨਬੱਧਤਾ ਨੂੰ ਦੁਹਰਾਇਆ।
Punjab Spectrum
You must be logged in to post a comment.