Mad Sandhu murder case: ਪੰਜਾਬੀ ਇਨਫਲੂਐਂਸਰ ਮੈਡ ਸੰਧੂ ਦੀ ‘ਬਿਗ ਬੌਸ’ ’ਚ ਹੋਣੀ ਸੀ ਐਂਟਰੀ
29 ਅਕਤੂਬਰ ਨੂੰ ‘ਬਿਗ ਬੌਸ’ ਦੇ ਘਰ ਜਾਣਾ ਸੀ; ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ: ਦੋਸਤ
Mad Sandhu murder case: ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ (29) ਦਾ ਅੰਮ੍ਰਿਤਸਰ ਦੀ ਲੋਹਾਰਕਾ ਰੋਡ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੈਡ ਸੰਧੂ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ।
ਹੱਤਿਆ ਤੋਂ ਕੁਝ ਸਮਾਂ ਪਹਿਲਾਂ ਮੈਡ ਸੰਧੂ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪੰਜਾਬੀ ਗਾਇਕ ਜੀ ਖ਼ਾਨ ਦਾ ਗਾਣਾ ‘ਵੇ ਮੈਨੂੰ ਮਾਹੀ ਮਿਲਾ ਦੇ…’ ਲਗਾ ਕੇ ਆਪਣੀ ਆਖਰੀ ਰੀਲ ਸਾਂਝੀ ਕੀਤੀ ਸੀ।
ਮੈਡ ਸੰਧੂ ਦਾ ਜਲਦ ਹੋਣਾ ਸੀ ਵਿਆਹ 29 ਤਰੀਕ ਨੂੰ ਜਾਣਾ ਸੀ Bigg Boss ਯਾਰਾਂ-ਦੋਸਤਾਂ ਨੇ ਕੀਤਾ ਵੱਡਾ ਖੁਲਾਸਾ ਸਿਹਰਾ ਕਿਵੇਂ ਲਗਾਉਣਾ ਗੱਲਾਂ ਕਰਦਾ ਸੀ
ਮੈਡ ਸੰਧੂ ਦੇ ਕਤਲ ਤੋਂ ਬਾਅਦ ਉਸ ਨਾਲ ਜੁੜੀ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਉਸ ਦੇ ਦੋਸਤ ਕੁੰਵਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੈਡ ਸੰਧੂ ਦੀ ਰਿਐਲਿਟੀ ਸ਼ੋਅ ‘ਬਿਗ ਬੌਸ’ ਵਿੱਚ ਐਂਟਰੀ ਹੋਣ ਵਾਲੀ ਸੀ।

ਇਹ ਮੈਡ ਸੰਧੂ ਦਾ ਨਹੀਂ, ਲਾਅ ਐਂਡ ਆਰਡਰ ਦਾ ਕਤਲ ਹੈ: Gurjeet Singh Aujla
ਮੈਡ ਸੰਧੂ 29 ਅਕਤੂਬਰ ਨੂੰ ‘ਬਿਗ ਬੌਸ’ ਦੇ ਘਰ ਵਿੱਚ ਜਾਣ ਵਾਲਾ ਸੀ। ਇਸ ਸਬੰਧੀ ਉਸ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋ ਚੁੱਕੀ ਸੀ ਅਤੇ ਜ਼ਰੂਰੀ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਹੋ ਗਏ ਸਨ। ਹਾਲਾਂਕਿ ਮੈਡ ਸੰਧੂ ਨੇ ਇਸ ਬਾਰੇ ਜਨਤਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਸਮਾਜ ਸੇਵਾ ਵੀ ਕਰਦਾ ਸੀ ਮੈਡ ਸੰਧੂ
ਕੁੰਵਰ ਸਿੰਘ ਨੇ ਕਿਹਾ ਕਿ ਮੈਡ ਸੰਧੂ ਬੁਰਾ ਇਨਸਾਨ ਨਹੀਂ ਸੀ, ਬਲਕਿ ਉਸ ਨੂੰ ਬੁਰਾ ਬਣਾਇਆ ਗਿਆ ਸੀ। ਉਸ ਨੇ ਦੱਸਿਆ ਕਿ ਮੈਡ ਸੰਧੂ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਹਿੱਸਾ ਲੈਂਦਾ ਸੀ। ਉਹ ਛਬੀਲ ਲਗਾਉਂਦਾ ਸੀ ਅਤੇ ਲੰਗਰ ਦੀ ਸੇਵਾ ਕਰਦਾ ਸੀ। ਹੜ੍ਹਾਂ ਦੌਰਾਨ ਵੀ ਉਹ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕਾਫੀ ਸਰਗਰਮ ਰਿਹਾ ਸੀ।
ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਅਤੇ ਲੱਕੀ ਜੌਹਲ (ਸਪੇਨ) ਸਣੇ ਕੁਝ ਗੈਂਗਸਟਰਾਂ ਨੇ ਲਈ ਹੈ। ਗੈਂਗਸਟਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੈਡ ਸੰਧੂ ਦਾ ਕਤਲ ਪੈਸਿਆਂ ਜਾਂ ਕਿਸੇ ਨਿੱਜੀ ਫਾਇਦੇ ਲਈ ਨਹੀਂ ਕੀਤਾ ਗਿਆ ਸਗੋਂ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ।
ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ ’ਤੇ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਇੰਸਟਾਗ੍ਰਾਮ ਖਾਤਾ @its_madsandhuofficial ਹੈ। ਉਸ ਦੇ ਪ੍ਰੋਫਾਈਲ ’ਤੇ ਉਹ ਆਪਣੇ ਆਪ ਨੂੰ ਮੇਕਅੱਪ ਆਰਟਿਸਟ, ਉਦਯੋਗਪਤੀ, ਕਲਾਕਾਰ ਅਤੇ ਇਨਫਲੂਐਂਸਰ ਦੱਸਦਾ ਹੈ। ਉਸ ਦੇ ਇੰਸਟਾਗ੍ਰਾਮ ’ਤੇ 2.2 ਲੱਖ ਤੋਂ ਵੱਧ ਫਾਲੋਅਰ ਹਨ। ਸੋਸ਼ਲ ਮੀਡੀਆ ਵਿਸ਼ਲੇਸ਼ਣ ਵਾਲੇ ਸਰੋਤ ਮੁਤਾਬਕ ਉਸ ਦੀਆਂ ਕੁਝ ਰੀਲਾਂ ਨੂੰ ਲੱਖਾਂ ਵਿਊਜ਼ ਮਿਲੇ ਹਨ, ਜਿਸ ਤੋਂ ਉਸ ਦੀ ਸੋਸ਼ਲ ਮੀਡੀਆ ਪਹੁੰਚ ਦਾ ਅੰਦਾਜ਼ਾ ਲੱਗਦਾ ਹੈ। ਮੈਡ ਸੰਧੂ ਪੌਡਕਾਸਟਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ। 2024 ਦੇ ਇੱਕ ਪੌਡਕਾਸਟ ਵਿੱਚ ਉਸ ਦੀ ਸ਼ਮੂਲੀਅਤ ਦਰਜ ਹੈ, ਜਦਕਿ 2026 ਵਿੱਚ ਉਸ ਨੂੰ ਲੈ ਕੇ ਇੱਕ ਹੋਰ ਪੌਡਕਾਸਟ ਐਪੀਸੋਡ ਵੀ ਜਾਰੀ ਹੋਇਆ।
ਜੁਲਾਈ 2026 ਵਿੱਚ ਉਸ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਨੂੰ ਲੈ ਕੇ ਇੱਕ ਆਡੀਓ-ਵੀਡੀਓ ਵਿਵਾਦ ਵੀ ਚਰਚਾ ਵਿੱਚ ਆਇਆ ਸੀ। ਉਸ ਦੀਆਂ ਪੁਰਾਣੀਆਂ ਵੀਡੀਓਜ਼ ਮੁੜ ਸਾਂਝੀਆਂ ਕਰਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਗਿਆ ਸੀ।
ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਦੇ ਜਾਣੇ-ਪਛਾਣੇ ਇਨਫਲੂਐਂਸਰ Mad Sandhu (ਮਧੂਸੂਦਨ) ਉੱਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ਏਡੀਸੀਪੀ ਸਿਟੀ 2 ਸ੍ਰੀ ਸਿਰੀਵੇਨੇਲਾ ਨੇ ਦੱਸਿਆ ਕਿ ਲੁਹਾਰਕਾ ਰੋਡ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਮੀਡੀਆ ਇਨਫਲੂਐਂਸਰ ਮੈਡ ਸੰਧੂ ’ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ।
ਰਿਟਾਇਰਡ. ਪੁਲਿਸ ਮੁਲਾਜ਼ਮ ਦਾ ਬੇਟਾ ਸੀ ਮੈਡ ਸੰਧੂ ਪੋਸਟ/ਮਾਰਟ ਹੋਇਆ ਸ਼ੁਰੂ ਵਾਰਦਾਤ ਵਾਲੀ ਥਾਂ ਪਹੁੰਚੇ ਅੰਮ੍ਰਿਤਸਰ ਕਮਿਸ਼ਨਰ
ਮੈਡ ਸੰਧੂ ਦੇ ਸ਼ੂਟਰਾਂ ਬਾਰੇ ਦਿੱਤੀ ਜਾਣਕਾਰੀ…
ਮੈਡ ਸੰਧੂ ਤੋਂ ਬਾਅਦ ਗੁਰਸਿਮਰਨ ਮੰਡ ਤੇ ਉਸਦੀ ਮੰਡਲੀ ਨੂੰ ਧਮਕੀਆਂ ਸ਼ੁਰੂ ,ਅਰੁਪ੍ਰੀਤ ਨੇ ਬਦਲਿਆ ਨਾਂਅ ,ਅਰਸ਼ਦੀਪ ਸਿੰਘ ਲਿਖ ਕੇ ID ਕੀਤੀ Lock
ਮੈਡ ਸੰਧੂ ਦੇ ਕ/ਤ/ਲ ‘ਤੇ ਭਾਵੁਕ ਹੋਇਆ,ਕੁੱਲ੍ਹੜ ਪੀਜਾ ਵਾਲਾ ਸਹਿਜ ,ਗੰਦ-ਗੰਦ ਕਹਿੰਦੇ ਰਹਿੰਦੇ ਖੁਦ ਤਾਂ ਤੁਸੀਂ ਗੰਦ ਦੇਖਦੇ ਹੋ !
ਗੋਲਡੀ ਢਿੱਲੋਂ ਦੀ ਗੁਰਸਿਮਰਨ ਮੰਡ ਨੂੰ ਧ/ਮ/ਕੀ ,ਜਿੰਨੀ ਮਰਜ਼ੀ ਸਕਿਓਰਿਟੀ ਵਧਾ ਲੈ ,ਜਲਦੀ ਤੈਨੂੰ ਮਿਲਾਂਗੇ, ਵਹਿਮ ਕੱਢਾਂਗੇ !
Punjab Spectrum
You must be logged in to post a comment.