Breaking News

Virsa Singh Valtoha : AAP ਨੇ ਜ਼ਾਰੀ ਕੀਤੀ ਵਿਰਸਾ ਸਿੰਘ ਵਲਟੋਹਾ ਅਤੇ ਬੀਬੀ ਦੀ ਗੱਲਬਾਤ ਦੀ ਆਡੀਓ ਕਲਿੱਪ

AAP Says It Has Released an Audio Clip Allegedly Featuring Virsa Singh Valtoha and a Woman

Amarjit Chawla Case: ‘ਆਪ’ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਾਰੀ
ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ’ਚ ਮਹਿਲਾ ਦੇ ਲੰਮੇ ਠਹਿਰਾਅ ਅਤੇ ਵਿੱਤੀ ਲੈਣ-ਦੇਣ ’ਤੇ ਉੱਠੇ ਸਵਾਲ; ਧਾਮੀ ਤੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ

AAP ਨੇ ਜ਼ਾਰੀ ਕੀਤੀ ਵਿਰਸਾ ਸਿੰਘ ਵਲਟੋਹਾ ਅਤੇ ਬੀਬੀ ਦੀ ਗੱਲਬਾਤ ਦੀ ਆਡੀਓ ਕਲਿੱਪ

ਤੇਰੇ ਕੋਲ ਇੰਨਾ ਪਹੁੰਚ ਜਾਵੇਗਾ ..ਇਹ ਮੇਰੇ ਵੱਲੋਂ ਨਹੀਂ ਉਪਰੋਂ ਹੀ ਡਿਸਾਈਡ ਹੋ ਗਿਆ.. ਉਹ ਮੁੰਡਾ ਤੈਨੂੰ ਦੇ ਕੇ ਜਾਊਗਾ। ਇਸ ਗੱਲ ਨੂੰ 15 ਦਿਨ ਹੋ ਗਏ। ਉਹ ਕਿਸੇ ਹੋਰ ਕੰਮ ‘ਤੇ ਲੱਗ ਗਿਆ … ਤੇਰੇ ਕੋਲ ਪਹੁੰਚ ਨਹੀਂ ਸਕਿਆ। ਮੈਨੂੰ ਫੋਨ ਕਰਕੇ ਅੰਮ੍ਰਿਤਸਰ ਆ ਜਾਈ।
ਅੰਮ੍ਰਿਤਸਰ ਤਾਂ, ਮੈਨੂੰ 7 ਮਹੀਨੇ ਹੋ ਗਏ ਭਾਈ ਸਾਹਬ, ਮੈਂ ਘਰ ਜੋਗੀ ਵੀ ਨਹੀਂ ਰਹੀ ਤੇ ਨਾ ਹੀ ਬੱਚਿਆਂ ਜੋਗੀ ਰਹੀ… ਪਾਸਪੋਰਟ ਮੇਰਾ ਜਬਤ ਹੋਇਆ ਹੈ, ਮੈਂ ਤੁਹਾਡੇ ਕਰਕੇ ਆਈ, ਨਹੀਂ ਤਾਂ ਮੈਂ ਆਉਂਦੀ ਹੀ ਨਹੀਂ ਸੀ। ਹੁਣ ਮੈਂ ਤੈਨੂੰ ਦੱਸ ਦਿੱਤਾ ਕਿਤੇ ਆਪਣਾ ਰੌਲਾ ਹੀ ਨਾ ਪੈ ਜਾਵੇ….

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਆਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜਾ ਦੇ ਦਿੱਤਾ ਹੈ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਚਾਵਲਾ ਮਾਮਲੇ ’ਚ ਪੀੜਤ ਔਰਤ ਦਰਮਿਆਨ ਹੋਈ ਗੱਲਬਾਤ ’ਤੇ ਅਧਾਰਿਤ ਹੈ। ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅੱਜ ਇੱਥੇ ਇਹ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁੱਕੇ ਹਨ।

ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨਿਆਂ ਦੇ ਸਮੇਂ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਅਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤਾਂ ਵਿੱਚ ਲੰਬਾ ਸਮਾਂ ਕਿਵੇਂ ਠਹਿਰਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਇਸ ਔਰਤ ਦੀ ਸ਼ਿਕਾਇਤ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ ਜਨਾਹ ਦਾ ਪਰਚਾ ਕੀਤਾ ਸੀ।

ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਉਹ ਇਸ ਵੇਲੇ ਵਿਦੇਸ਼ ’ਚ ਹਨ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਪੰਜਾਬ ਪੁਲੀਸ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਰਿਹਾਇਸ਼ ਨਾਲ ਸਬੰਧਿਤ ਪ੍ਰਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।

ਬਲਤੇਜ ਪੰਨੂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਣ ਦੀਆਂ ਪ੍ਰਸਥਿਤੀਆਂ ਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ’ਚ ਠਹਿਰਾਉਣ ਬਾਰੇ ਜਵਾਬ ਮੰਗਿਆ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਅਤੇ ਹਾਲਾਤਾਂ ਬਾਰੇ ਜਾਣਕਾਰੀ ਸੀ। ਮਹਿਲਾ ਦੀ ਠਹਿਰ ’ਤੇ ਆਇਆ ਖ਼ਰਚ ਕਿਹੜੇ ਫ਼ੰਡਾਂ ਚੋਂ ਕੀਤਾ ਗਿਆ।

ਪੀੜਤ ਔਰਤ ਖ਼ੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਆਈ ਸੀ ਅਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਠਹਿਰ ਦਿੱਤੀ ਗਈ ਸੀ ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉੱਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੀ ਬੀ ਆਈ (CBI) ਦੀ ਜਾਂਚ ਦੀ ਵੀ ਮੰਗ ਕੀਤੀ ਹੈ

ਵਿਰਸਾ ਸਿੰਘ ਵਲਟੋਹਾ ਦਾ ਸਪੱਸ਼ਟੀਕਰਨ – ਬਹਿਰੀਨ ਵਾਲੀ ਬੀਬੀ ਦੀ ਮੇਰੇ ਨਾਲ AI distorted ਕਾਲ ਰਿਕਾਰਡਿੰਗ ਅੱਜ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਹੈ।ਇਹ ਇੱਕ ਵੱਡੀ ਸ਼ਰਾਰਤ ਹੈ।
ਪੰਜਾਬ ਦੇ ਭਖਦੇ ਮਸਲਿਆਂ ਤੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਝਾੜੂ ਵਾਲਿਆਂ ਵੱਲੋਂ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਕੀਤੀਆਂ ਜਾ ਰਹੀਆਂ ਅਜਿਹੀਆਂ ਸ਼ਰਾਰਤਾਂ ਵਿੱਚੋਂ ਇਹ ਵੀ ਇੱਕ ਗਿਣੀ ਮਿਥੀ ਸ਼ਰਾਰਤ ਹੈ।
ਇਸ ਸ਼ਰਾਰਤ ਦਾ ਠੋਕਵਾਂ ਜਵਾਬ ਦੇਣ ਲਈ
ਪੂਰੇ ਤੱਥਾਂ,ਸਬੂਤਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਇਸ ਬਹਿਰੀਨ ਵਾਲੀ “ਭੂਆ” ਦੇ ਸਾਰੇ ਕਿਰਦਾਰ ਤੇ ਅਸਲ ਸੱਚ ਦਾ ਮੈਂ ਕੱਲ 3 ਅਕਤੂਬਰ 2026 ਸ਼ਨੀਵਾਰ ਨੂੰ ਠੀਕ ਸਵੇਰੇ 11 ਵਜੇ ਆਪਣੀ ਰਿਹਾਇਸ਼,
741-D
Ranjit avenue
Amritsar
ਵਿੱਖੇ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਦੇ ਲੋਕਾਂ ਸਾਮਣੇ ਰੱਖਾਂਗਾ।
ਸਮੁੱਚੇ ਮੀਡੀਆ ਕਰਮੀਆਂ ਪ੍ਰੈੱਸ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਪ੍ਰੈੱਸ ਕਾਨਫਰੰਸ ਵਿੱਚ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨਾ।
(ਬਹਿਰੀਨ ਵਾਲੀ ਬੀਬੀ ਦਾ ਜੀਵਨ ਚਾਹੇ ਜਿੰਨਾਂ ਵੀ ਮਰਜ਼ੀ ਗੰਦਾ ਹੋਵੇ ਸਾਡੇ ਗੁਰਮਤਿ ਸੰਸਕਾਰਾਂ ਮੁਤਾਬਕ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਉਸਨੂੰ ਫਿਰ ਵੀ ਧੀ,ਭੈਣ ਜਾਂ ਮਾਂ ਸਮਝੇ।ਮੈਂ ਵੀ ਇਸ ਗੁਰਮਤਿ ਸੰਸਕਾਰ ਦੀ ਪਾਲਣਾ ਕਰਦਿਆਂ ਇਸ ਬਹਿਰੀਨ ਵਾਲੀ ਬੀਬੀ ਨੂੰ ਭੈਣ ਦੇ ਪਵਿੱਤਰ ਸ਼ਬਦ ਨਾਲ ਹੀ ਨਿਵਾਜਦਾ ਹਾਂ,ਭਾਵੇਂ ਕਿ ਇਹ ਭੈਣ ਸ਼ਬਦ ਦੇ ਸੰਬੋਧਨ ਦਾ ਕਿਸੇ ਵੀ ਪੱਖੋਂ ਹੱਕ ਨਹੀਂ ਰੱਖਦੀ।)



ਬਹਿਰੀਨ ਵਾਲੀ ਬੀਬੀ ਦੇ ਕੇਸ ਵਿੱਚ ਵਿਰਸਾ ਸਿੰਘ ਵਲਟੋਹਾ ਦਾ ਨਾਮ ਵਾਰ-ਵਾਰ ਆ ਰਿਹਾ ਹੈ। ਪਹਿਲਾਂ ਬੀਬੀ ਵੱਲੋਂ ਵੀ ਉਸਦਾ ਨਾਮ ਲਿਆ ਗਿਆ ਅਤੇ ਅੱਜ ਵਾਇਰਲ ਵੀਡੀਓ ਤੋਂ ਸਪੱਸ਼ਟ ਹੋ ਗਿਆ ਕਿ ਵਿਰਸਾ ਸਿੰਘ ਵਲਟੋਹਾ ਵੀ ਬਹਿਰੀਨ ਵਾਲੀ ਬੀਬੀ ਦੇ ਕੇਸ ਵਿੱਚ ਕਿਸੇ ਸਾਜ਼ਿਸ਼ ਵਿੱਚ ਸ਼ਾਮਲ ਹੈ।
ਅਜਿਹੇ ਪੰਥ ਦੇ ਗੱਦਾਰਾਂ ਅਤੇ ਨੀਚ ਬੰਦਿਆਂ ਨੂੰ ਤੁਰੰਤ ਪੰਥ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ। ਪੰਥ ਵਿੱਚ ਅਜਿਹੇ ਲੋਕਾਂ ਦੀ ਕੋਈ ਲੋੜ ਨਹੀਂ, ਜੋ ਵਾਰ-ਵਾਰ ਪੰਥ ਦਾ ਸਿਰ ਨੀਵਾਂ ਕਰ ਰਹੇ ਹੋਣ।
ਪੰਥ ਦੀ ਮਰਿਆਦਾ ਦਾ ਘਾਣ ਕਰਨ ਵਾਲੇ ਲੋਕ ਕਿਸੇ ਅਹੁਦੇ ਜਾਂ ਪਾਰਟੀ ਦੇ ਕਾਬਿਲ ਨਹੀਂ, ਸਗੋਂ ਉਹ ਪਾਰਟੀ ਪੰਥ ਵਿਰੋਧੀ ਹੈ, ਜੋ ਅਜਿਹੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਰਹੀ ਹੈ।
ਜਿਹੜੇ ਲੋਕ ਪੰਥਕ ਸੰਸਥਾਵਾਂ ਦੀ ਆੜ ਲੈ ਕੇ ਪੰਥ ਦਾ ਸਿਰ ਨੀਵਾਂ ਕਰਦੇ ਹਨ, ਉਨ੍ਹਾਂ ਨੂੰ ਪੰਥ ਵਿੱਚੋਂ ਹੀ ਛੇਕ ਦੇਣਾ ਚਾਹੀਦਾ ਹੈ। – ਅਕਾਲੀ ਦਲ ਵਾਰਿਸ ਪੰਜਾਬ ਦੇ

AAP Says It Has Released an Audio Clip Allegedly Featuring Virsa Singh Valtoha and a Woman
Disclaimer: This post reports claims made by AAP. The audio’s authenticity and the speakers’ identities have not been independently verified by Punjab Spectrum. Statements and allegations reflect the views of the relevant political representatives. Punjab Spectrum neither endorses nor condemns these views and does not necessarily agree with the speakers or authors.
#VirsaSinghValtoha | #AAP | #AamAadmiParty | #PunjabPolitics | #PunjabNews | #PunjabiNews | #PoliticalNews | #AudioClip | #PunjabSpectrum