FIR ਮਗਰੋਂ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਅਸਤੀਫ਼ਾ—ਕਿਹਾ, “ਮੇਰੀ ਕਿਰਦਾਰਕੁਸ਼ੀ ਦੀ ਸਾਜ਼ਿਸ਼”
ਲੰਗਾਹ ਤੋਂ ਬਾਅਦ ਦੂਸਰੇ sgpc ਮੇਂਬਰ ਉੱਪਰ ਬਲਾਤਕਾਰ ਦਾ ਕੇਸ ਪਿਆ ਹੈ, ਬਾਦਲ ਦੱਲ ਪ੍ਰੇਮੀ ਨੂੰ ਬਚਾਉਂਦਾ ਹੋਇਆ ਖੁੱਦ ਪ੍ਰੇਮੀ ਦੱਲ ਬਣ ਗਿਆ ਹੈ,
ਸ਼੍ਰੋਮਣੀ ਕਮੇਟੀ ਮੈਂਬਰ ਤੋਂ ਬਾਅਦ ਜਿਹੜੇ ਦੋ ਹੋਰ ਚਿਹਰਿਆਂ ਦੇ ਨਾਮ ਆ ਰਹੇ ਹਨ ਉਹ ਪ੍ਰੇਮੀ ਦੱਲ ਦੇ ਪ੍ਰਧਾਨ ਦੇ ਬਿਲਕੁੱਲ ਖਾਸ ਬੰਦੇ ਮੰਨੇ ਜਾ ਰਹੇ ਹਨ
ਜਿਹੋ ਜਿਹੇ ਬੰਦੇ ਅੱਜਕੱਲ ਪ੍ਰੇਮੀ ਦੱਲ ਦੀਆਂ ਸਟੇਜਾਂ ਤੋਂ ਬੋਲ ਰਹੇ ਹਨ ਉਥੋਂ ਸਮਝ ਆ ਹੀ ਜਾਂਦਾ ਹੈ ਕੇ ਇਹਨਾਂ ਕੋਲ ਕੁੱਲ ਮਿਲਾ ਕੇ ਇਹੋ ਜਿਹੇ ਲੋਕ ਹੀ ਬਚੇ ਹਨ ਜਿਹਨਾਂ ਨੂੰ ਇਹ ਪੰਥਕ ਆਗੂ ਕਹਿ ਕੇ ਪੰਥ ਦੇ ਸਿਰ ਕਲੰਕ ਮੜ੍ਹਣਾ ਚਾਹੁੰਦੇ ਹਨ ਸੋ ਇਸ ਬਲਾਤਕਾਰ ਮਾਮਲੇ ਦੀ cbi ਪੜਤਾਲ ਹੋਣੀ ਚਾਹੀਦੀ ਹੈ,
ਸਾਨੂੰ ਲੱਗਦਾ ਹੈ ਕੇ ਪੰਜਾਬ ਸਰਕਾਰ ਅਤੇ ਪ੍ਰੇਮੀ ਦੱਲ ਇਸ ਮਸਲੇ ਵਿਚ ਆਪਸੀ ਸਮਝੌਤਾ ਨਾ ਕਰ ਜਾਉਣ ਤੇ ਅੰਦਰ ਖਾਤੇ ਇਕ ਦੂਸਰੇ ਨਾਲ ਲੁਕਵਾਂ ਗੱਠਜੋੜ੍ਹ ਨਾ ਕਰ ਲੈਣ ਕਿਉਂਕਿ ਦੋਹਾਂ ਦੀ ਸਮਝੌਤੇ ਦੀ ਰੇਂਜ ਇੱਕੋ ਜਿਹੀ ਹੈ ਦੋਹਾਂ ਪਾਸੇ ਤੀਵੀਂਬਾਜ਼ੀ ਦੇ ਰੌਲੇ ਚੱਲ ਰਹੇ ਨੇ ਸੋ ਅਜਿਹੇ ਮੌਕੇ ਕੌਹੜੀ ਤੇ ਕਲੰਕੀ ਇੱਕ ਹੋ ਜਾਣ ਇਸ ਵਿਚ ਕੋਈ ਵੱਡੀ ਗੱਲ ਨਹੀਂ ਹੋਵੇਗੀ? – Gangveer Singh Rathour

ਵੱਡਾ ਸਿਆਸੀ ਧਮਾਕਾ: FIR ਮਗਰੋਂ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਅਸਤੀਫ਼ਾ—ਕਿਹਾ, “ਮੇਰੀ ਕਿਰਦਾਰਕੁਸ਼ੀ ਦੀ ਸਾਜ਼ਿਸ਼”
ਚਾਵਲਾ ਖ਼ਿਲਾਫ਼ ਜਬਰ-ਜਨਾਹ ਨਾਲ ਸਬੰਧਤ case ਦਰਜ ਕੀਤਾ ਗਿਆ ਹੈ
Breaking: ਸ੍ਰੀ ਆਨੰਦਪੁਰ ਸਾਹਿਬ ਤੋਂ Shiromani Gurdwara Parbandhak Committee (SGPC) ਦੇ ਮੈਂਬਰ ਅਤੇ Shiromani Akali Dal ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ SGPC ਦੀ ਮੈਂਬਰਸ਼ਿਪ ਅਤੇ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ, ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮਾਲਵਾ ਖੇਤਰ ਦੀ ਇੱਕ ਔਰਤ ਦੀ complaint ਦੇ ਆਧਾਰ ’ਤੇ ਚਾਵਲਾ ਖ਼ਿਲਾਫ਼ ਜਬਰ-ਜਨਾਹ ਨਾਲ ਸਬੰਧਤ case ਦਰਜ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ Judicial Magistrate ਸਾਹਮਣੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ। ਹਾਲਾਂਕਿ FIR ਦੀਆਂ ਧਾਰਾਵਾਂ, complaint ਵਿੱਚ ਲਗਾਏ ਗਏ ਵਿਸਥਾਰਤ allegations ਅਤੇ investigation ਦੀ ਮੌਜੂਦਾ ਸਥਿਤੀ ਬਾਰੇ senior police officers ਵੱਲੋਂ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਅਮਰਜੀਤ ਸਿੰਘ ਚਾਵਲਾ ਨੇ ਇੱਕ video message ਜਾਰੀ ਕਰਦਿਆਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਨੇ allegations ਨੂੰ “ਝੂਠੇ ਅਤੇ ਮਨਘੜਤ” ਦੱਸਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ political ਅਤੇ social image ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਦੀ “ਕਿਰਦਾਰਕੁਸ਼ੀ” ਕੀਤੀ ਜਾ ਰਹੀ ਹੈ।
ਚਾਵਲਾ ਨੇ ਕਿਹਾ ਕਿ ਉਹ legal process ਦਾ ਸਾਹਮਣਾ ਕਰਨਗੇ ਅਤੇ Court ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨਗੇ। ਉਨ੍ਹਾਂ ਮੁਤਾਬਕ, ਉਹ ਨਹੀਂ ਚਾਹੁੰਦੇ ਕਿ ਇਸ ਮਾਮਲੇ ਕਾਰਨ SGPC ਜਾਂ Shiromani Akali Dal ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਜਾਂ ਨੁਕਸਾਨ ਦਾ ਸਾਹਮਣਾ ਕਰਨਾ ਪਵੇ।
ਉਨ੍ਹਾਂ ਨੇ ਦੱਸਿਆ ਕਿ ਆਪਣਾ resignation Shiromani Akali Dal ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ ਗਿਆ ਹੈ। ਚਾਵਲਾ ਦਾ ਕਹਿਣਾ ਹੈ ਕਿ Court ਤੋਂ clean chit ਮਿਲਣ ਤੱਕ ਉਹ ਕਿਸੇ ਵੀ ਅਹੁਦੇ ਉੱਤੇ ਵਾਪਸ ਨਹੀਂ ਆਉਣਗੇ।
ਦੂਜੇ ਪਾਸੇ, ਖ਼ਬਰ ਲਿਖੇ ਜਾਣ ਤੱਕ Ropar Police ਦੇ ਸੀਨੀਅਰ ਅਧਿਕਾਰੀਆਂ ਵੱਲੋਂ FIR ਦੀਆਂ ਧਾਰਾਵਾਂ ਅਤੇ ਜਾਂਚ ਦੇ ਵੇਰਵਿਆਂ ਦੀ ਪੂਰੀ official confirmation ਨਹੀਂ ਦਿੱਤੀ ਗਈ ਸੀ। ਇਸ ਲਈ ਮਾਮਲੇ ਨਾਲ ਜੁੜੇ ਸਾਰੇ ਦਾਅਵਿਆਂ ਨੂੰ allegations ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਅੱਗੇ ਦੀ ਸੱਚਾਈ Police investigation ਅਤੇ Court proceedings ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਬਾਦਲ ਦਲ ਦੇ ਅਹੁਦੇਦਾਰ ਵੱਲੋਂ ਬੀਬੀ ਨਾਲ ਬਲਾਤਕਾਰ ਦੀ ਘਟਨਾ ਨੇ ਸਮੁੱਚੇ ਸਿੱਖ ਜਗਤ ਨੂੰ ਸ਼ਰਮਸਾਰ ਕੀਤਾ : ਅਕਾਲੀ ਦਲ ਵਾਰਿਸ ਪੰਜਾਬ ਦੇ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਬਾਦਲ ਦਲ ਦੇ ਅਹੁਦੇਦਾਰ ਵੱਲੋਂ ਬੀਬੀ ਨਾਲ ਬਲਾਤਕਾਰ ਦੀ ਘਟਨਾ ਨੇ ਸਮੁੱਚੇ ਸਿੱਖ ਜਗਤ ਨੂੰ ਸ਼ਰਮਸਾਰ ਕੀਤਾ : ਅਕਾਲੀ ਦਲ ਵਾਰਿਸ ਪੰਜਾਬ ਦੇ
ਅਮ੍ਰਿਤਸਰ: ਬੇਹੱਦ ਸ਼ਰਮਸ਼ਾਰ ਕਰਨ ਵਾਲੀ ਖ਼ਬਰ ਹੈ ਕਿ ਬਾਦਲ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਸਰਾਂ ਦੇ ਵਿੱਚ ਇੱਕ ਬੀਬੀ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ। ਇਸ ਗੱਲ ਦੀ ਨਿਖੇਦੀ ਕਰਦੇ ਵੀ ਸ਼ਰਮਸ਼ਾਰੀ ਮਹਿਸੂਸ ਹੋ ਰਹੀ ਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਨਰੈਣੂ ਮਹੰਤ ਤੋਂ ਵੀ ਘਟੀਆ ਹੱਥਾਂ ਵਿੱਚ ਆ ਗਿਆ ਹੈ ਜਿੱਥੇ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਅਤ ਨਹੀਂ ਹਨ। ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਬਚਾਉਂਦੇ ਸੀ ਆਪਣੇ ਬੱਚਿਆਂ ਨੂੰ ਇਹ ਗੱਲ ਕਿਵੇਂ ਕਹਾਂਗੇ। ਇਹ ਹੋਰ ਵੀ ਦੁਖਦਾਈ ਹੈ ਕਿ ਬਲਾਤਕਾਰੀ ਵਿਅਕਤੀ ਸੁਖਬੀਰ ਬਾਦਲ ਦਾ ਅਤਿ ਨਜ਼ਦੀਕੀ ਸੀ ।
ਅਕਾਲੀ ਦਲ ਵਾਰਸ ਪੰਜਾਬ ਦੇ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਬੱਜਰ ਗੁਨਾਹ ਕਰਨ ਵਾਲਾ ਵਿਅਕਤੀ ਖੁੱਲੇ ਆਮ ਘੁੰਮ ਰਿਹਾ ਹੈ। ਸਰਕਾਰ ਦੀ ਨਕਾਮੀ ਹੈ ਕਿ ਬਲਾਤਕਾਰੀ ਵਿਅਕਤੀ ਲਾਈਵ ਹੋ ਕੇ ਆਪਣਾ ਪੱਖ ਪੇਸ਼ ਕਰ ਰਿਹਾ ਹੈ ਜਦੋਂ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਕਿਸੇ ਔਰਤ ਵੱਲੋਂ ਬਲਾਤਕਾਰ ਦੀ ਸ਼ਿਕਾਇਤ ਮਿਲਣ ਤੇ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ । ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਿੱਖਾਂ ਦੀ ਅਜਮਤ ਨਾਲ ਜੁੜਿਆ ਹੋਇਆ ਹੈ, ਸੋ ਇਸ ਦੀ ਨਿਰਪਖ ਜਾਂਚ ਹੋਣੀ ਚਾਹੀਦੀ ਹੈ ਅਤੇ ਸੁਖਬੀਰ ਬਾਦਲ ਸਣੇ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਬੇਲਗਾਮ ਅਹੁਦੇਦਾਰਾਂ ਦੀ ਸ਼ਮੂਲੀਅਤ ਅਤੇ ਆਪਹੁਦਰੀਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ।
ਉਹਨਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਖਾਮੋਸ਼ੀ ਤੇ ਵੀ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਜਥੇਦਾਰ ਨੂੰ ਤੁਰੰਤ ਸੁਖਬੀਰ ਬਾਦਲ ਅਤੇ ਉਸਦੀ ਇਸ ਜੁੰਡਲੀ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲਾਂਭੇ ਕਰਨ ਦਾ ਹੁਕਮ ਜਾਰੀ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅੱਜ ਸਿੱਖ ਜਗਤ ਨੂੰ ਬਾਦਲਾਂ ਦਾ ਪਲੀਤ ਹੋਇਆ ਇਹ ਪ੍ਰਬੰਧ ਉਖਾੜ ਕੇ ਸੁੱਟਣ ਦੀ ਲੋੜ ਹੈ। ਗੁਰਦੁਆਰਿਆਂ ਨੂੰ ਪੰਥ ਦੋਖੀ ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣ ਲਈ ਸਮੂਹ ਸਿੱਖ ਸੰਗਤ ਲਾਮਬੰਦ ਹੋਵੇ। S
Punjab Spectrum