ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਜਸ਼ਨ ਫੈਸਟੀਵਲ ਮੌਕੇ ਭੰਗੜਾ ਪਾਉਂਦਿਆਂ ਇਕ ਕੇਸਾਧਾਰੀ ਗੱਭਰੂ ਦੀ ਪੱਗ ਢਿਲੀ ਹੋ ਗਈ ਤੇ ਉਸ ਨੇ ਲਾਹ ਕੇ ਸਟੇਜ ਦੇ ਅੱਗੇ ਰੱਖ ਦਿਤੀ ਤੇ ਭੰਗੜਾ ਜਾਰੀ ਰੱਖਿਆ।
ਉਸ ਤੋਂ ਵੀ ਮਹਾਨ ਜੱਜ ਜਿਹਨਾਂ ਨੇ ਟੀਮ ਜਿਤਾ ਦਿੱਤੀ ਤੇ ਬੇਗੈਰਤਾਂ ਦੇ ਵੱਗ ਨੇ ਖੜੇ ਹੋ ਕੇ ਤਾੜੀ ਮਾਰੀ।
ਬਹੁਤ ਨੌਜਵਾਨਾਂ ਦੇ ਸਵਾਲ ਨੇ ਕਿ ਇਹ ਸਹੀ ਹੈ ਜਾਂ ਗਲਤ।
ਮੇਰਾ ਸਵਾਲ ਹੈ ਕਿ ਕੀ ਜੇ ਚਾਦਰਾ ਢਿੱਲਾ ਹੋ ਜਾਂਦਾ ਤਾਂ ਇਹ ਨੌਜਵਾਨ ਚਾਦਰਾ ਲਾਹ ਕੇ ਨੱਚ ਸਕਦਾ ਸੀ? ਦਸਤਾਰ ਦੀ ਮੁੱਲ ਕੀ ਉਤਾਰਿਆ ਹੈ, ਕੀ ਉਤਾਰ ਰਹੇ ਹਾਂ ਤੇ ਕੀ ਉਤਾਰਨਾ ਪਵੇਗਾ ਇਹ ਕਿਸੇ ਨੂੰ ਦਸਣ ਦੀ ਲੋੜ ਨਹੀਂ। ਪੱਗ ਕਦੇ ਵੀ ’ਆਪਸ਼ਨ’ ਨਹੀਂ ਹੋ ਸਕਦੀ।
ਪੱਗ ਲਾਹ ਕੇ ਨੱਚਣਾ, ਨੱਚਦਾ ਵੇਖ ਕੇ ਤਾੜੀਆਂ ਮਾਰਨੀਆਂ ਤੇ ਜੱਜਾਂ ਵਲੋਂ ਟੀਮ ਜਿਤਾਉਣੀ ਦਰਸਾਉਂਦਾ ਹੈ ਕਿ ਯੂਨੀਵਰਸਿਟੀਆਂ ਦਾ ਮਾਹੌਲ ਕੀ ਸਿਰਜਿਆ ਜਾ ਰਿਹੈ।
ਵਿਦਵਾਨਾਂ ਤੇ ਖੋਜੀਆਂ ਦੇ ਗੜ੍ਹ ਹੋਣ ਦੀ ਥਾਂ ਯੂਨੀਵਰਸਿਟੀਆਂ ਨਚਾਰਾਂ ਦੇ ਅੱਡੇ ਬਣ ਰਹੀਆਂ ਹਨ ਜਿਥੇ ਕਿਸੇ ਨਾ ਕਿਸੇ ਰੂਪ ਚ ਕੰਜਰਘਾਟ ਚਲਦੀ ਹੀ ਰਹਿੰਦੀ ਹੈ, ਕਦੇ ਯੂਥ ਫੈਸਟੀਵਲ ਦੇ ਨਾਮ ‘ਤੇ ਖੱਲੜ੍ਹ ਕਦੇ ਡੀਜੇ ਨਾਈਟਾਂ।
ਇਹ ਵਰਤਾਰਾ ਦੁੱਖਦਾਈ ਹੈ।
ਸੰਜੀਦਾ ਨੌਜਵਾਨਾਂ ਨੂੰ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੈ, ਕਿਉਂਕਿ ਪ੍ਰੋਫੈਸਰਾਂ ਚੋਂ ਬਹੁਤੇ ਆਪਣੇ ਗੌਰਵ ਤੋਂ ਮੂੰਹ ਮੋੜੀ ਬੈਠੇ ਹਨ। ਆਓ ਯੂਨੀਵਰਸਿਟੀਆਂ ਚ ਪੜਨ, ਵਿਚਾਰਨ, ਸੰਵਾਦ ਕਰਨ ਦਾ ਮਾਹੌਲ ਸਿਰਜੀਏ। ਨਹੀਂ ਤਾਂ ਅਜਿਹਾ ਕੁਝ ਵਾਪਰਦਾ ਰਹੇਗਾ।
~ ਜੁਝਾਰ ਸਿੰਘ, ਸੱਥ
‘ਉਤਮ ਨਚਾਰ’
ਇਹ ਦਰਜਾ ਉਸ ਨੂੰ ਦਿਤਾ ਜਿਸ ਨੇ ਅਪਣੀ ਅਣਖ, ਗੈਰਤ, ਸਵੈਮਾਣ ਸਭ ਖੁਦ ਦੇ ਹਥੀਂ ਲਾਹਕੇ ਪੈਰਾਂ ਵਿਚ ਰਖ ਦਿਤਾ ਅਤੇ ਅਪਣਾ ਨਚਣਾ ਜਾਰੀ ਰਖਿਆ ਅਤੇ ਇਨਾਮ ਉਸ ਨੂੰ ਮਿਲਿਆ ਉਤਮ ਨਚਾਰ!
ਯਾਣੀ ਪਹਿਲੇ ਨੰਬਰ ਦਾ ਨਚਾਰ।
ਜਿਵੇਂ ਬੂਥਾ, ਮੁਖ ਅਤੇ ਮੁਖੜਾ ਹੁੰਦਾ ਅਤੇ ਜਿਵੇਂ ਝਾਟਾ, ਵਾਲ ਅਤੇ ਕੇਸ ਹੁੰਦੇ ਉਵੇਂ
ਮਾੜਾਸਾ ਪਗ ਅਤੇ ਦਸਤਾਰ ਹੁੰਦੀ।
ਰਾਜਸਥਾਨ ਵੰਨੀ ਮੜਾਸੇ ਮਾਰੀ ਫਿਰਦੇ ਜਿਥੇ ਦਿਲ ਕਰੇ ਲਾਹ ਕੇ ਸਿਰ ਹੇਠ ਦੇ ਲੈਣ ਜਾਂ ਪੈਰਾਂ ਹੇਠ ਕੋਈ ਫਰਕ ਨਾ।
ਮੁਲਾਣਾ ਇਕ ਬੋਲਦਾ ਬੋਲਦਾ ਆਵਦਾ ਮੜਾਸਾ ਲਾਹ ਸੁਟਦਾ ਸਿਰ ਤੋਂ ਫਿਰ ਰਖ ਲੈਂਦਾ ਕੋਈ ਫਰਕ ਨਾ।
ਪਗ ਪੰਜਾਬ ਹੀ ਨਹੀ ਪੂਰੇ ਮੁਲਖ ਦੇ ਪੁਰਾਣੇ ਕਲਚਰ ਦਾ ਹਿਸਾ ਰਹੀ ਹਿੰਦੂ ਵੀ ਬੰਨਦੇ ਸਨ ਮੁਸਲਮਾਨ ਵੀ ਪਰ ਇਸ ਨੂੰ ਦਸਤਾਰ ਦਾ ਰੁਤਬਾ ਗੁਰੂਆਂ ਦੇ ਸਿਰ ਤੇ ਆ ਕੇ ਮਿਲਿਆ ਅਤੇ ਇਹ ਦਸਤਾਰ ਪੰਜਾਬ ਦੀ ਗੈਰਤ ਦੀ ਪ੍ਰਤੀਕ ਹੋ ਨਿਬੜੀ।
ਨਚਦੇ ਮੁੰਡੇ ਨੇ ਪਗ ਨਹੀ ਲਾਹ ਕੇ ਪੈਰਾਂ ਹੇਠ ਰਖੀ ਬਲਕਿ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ।
ਤਰਕੀਏ ਕਹਿ ਸਕਦੇ ਜਦ ਗੁਰਦੁਆਰਿਆਂ ਵਿਚ ਪਗਾਂ ਲਥਦੀਆਂ ਪਰ ਯਾਦ ਰਖਣਾ ਓਨਾ ਉਪਰ ਕੋਈ ਫੁਲ ਨਹੀ ਬਰਸ ਰਹੇ ਹੁੰਦੇ ਆਹੀ ਕੁਤੇਖਾਣੀ ਓਨਾ ਨਾਲ ਵੀ ਹੁੰਦੀ।
ਉਤਮ ਰੁਤਬਾ ਤਾਂ ਓਹ ਫੜੀ ਬੈਠੇ ਤੁਸੀਂ ਪਗ ਤਾਂ ਲਾਹ ਕੇ ਰਖੋ ਪੈਰਾਂ ਵਿਚ। ਤੁਹਾਡੀ ਲੜਾਈ ਹੋਰ ਕਾਹਦੀ ਸੀ ਕਿ ਥੋਡੇ ਵਿਚਲੀ ਤੜੀ ਪੈਰਾਂ ਹੇਠ ਕਰਨੀ ਅਤੇ ਥੋਡੀ ਤੜੀ ਦੀ ਪ੍ਰਤੀਕ ਹੈ ਤੁਹਾਡੀ ਪਗ ਯਾਣੀ ਦਸਤਾਰ।
ਇਕ ਵਾਰ ਅਗੇ ਵੀ ਇਹ ਗਲ ਚਰਚਾ ਵਿਚ ਰਹੀ ਸੀ ਜਦ ਸਾਡੇ ਨਿਆਣੇ ਦਿਲੀ ਦੇ ਲਾਲ ਕਿਲੇ ਤੇ ਭੰਗੜ ਬਣ ਕੇ ਨਚ ਰਹੇ ਸਨ ਪਰ ਜੀਹਨਾ ਨੂੰ ਇਤਿਹਾਸ ਦਾ ਪਤਾ ਸੀ ਓਨਾ ਦਾ ਕਲਪਣਾ ਵਾਜਬ ਸੀ ਕਿ ਸਾਡੇ ਬਜੁਰਗਾਂ ਦੇ ਘੋੜੇ ਨਚਦੇ ਰਹੇ ਇਥੇ ਦਿਲੀ ਦੀ ਹਿਕ ਤੇ ਪਰ ਓਨਾ ਦੇ ਵਾਰਸ ਹੁਣ ਖੁਦ ਨਚਾਰ ਬਣਕੇ ਲੋਕਾਂ ਦਾ ਮੰਨੋਰੰਜਨ ਕਰ ਰਹੇ ਨੇ।
ਜਵਾਨ ਮੁੰਡੇ ਦੀ ਪਗ ਜਦ ਇਕ ਪੁਲਿਸ ਵਾਲੇ ਲਾਹੀ ਸੀ ਤਾਂ ਪੰਜਾਬ ਕਲਪਿਆ ਸੀ ਪਰ ਹੁਣ ਖੁਦ ਪੈਰਾਂ ਹੇਠ ਰਖਣ ਤੇ ਓਨਾ ਦੇ ਧੀਆਂ ਪੁਤ ਤਾੜੀਆਂ ਮਾਰ ਰਹੇ ਨੇ।
ਨਚਾਰ ਭੰਗੜ ਅਤੇ ਭੰਡ ਜਦ ਕੌਮਾਂ ਦੇ ਰੋਲ ਮਾਡਲ ਬਣ ਜਾਣ ਓਨਾ ਦਾ ਅਲਾ ਬੇਲੀ।
ਪੰਜਾਬ ਦੀ ਕੁੜੀ ਜਦ ਕਪੜੇ ਲਾਹ ਕੇ ਮਿਸ ਵਰਡ ਬਣੀ ਸੀ ਤਾਂ ਦਾਨੇ ਲੋਕਾਂ ਅਤੇ ਢੋਲਕੀਆਂ ਕੁਟਣ ਵਾਲਿਆਂ ਤਕ ਮੁਬਾਰਕਾਂ ਦੇ ਟੋਕਰੇ ਭਰ ਭਰ ਵੰਡੇ ਸਨ ਜਿਵੇਂ ਮੰਡੀ ਵਿਚ ਵਿਕ ਜਾਣਾ ਹੀ ਚਿਤੌੜ ਜਿਤ ਲੈਣਾ ਹੁੰਦਾ।
ਜਰਵਾਣੇ ਵਲੋਂ ਲਥ ਜਾਣੀ ਵਾਲੀ ਦਸਤਾਰ ਹੁੰਦੀ ਪਰ ਖੁਦ ਹੀ ਲਾਹ ਕੇ ਪੈਰਾਂ ਵਿਚ ਰਖ ਦੇਣੀ ਬੇਰਸ਼ਮੀ। ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
You must be logged in to post a comment.