Breaking News

Eknath Shinde’s X Account Briefly Hacked, Hackers Post Pics Of Pak, Turkey Flags – ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਐਕਸ ਖਾਤਾ ਹੈਕ

Eknath Shinde’s X Account Briefly Hacked, Hackers Post Pics Of Pak, Turkey Flags
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਐਕਸ ਖਾਤਾ ਹੈਕ
ਹੈਕਰਾਂ ਨੇ ਪਾਕਿਸਤਾਨ ਤੇ ਤੁਰਕੀ ਦੇ ਝੰਡੇ ਪੋਸਟ ਕੀਤੇ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ‘ਐਕਸ’ ਹੈਂਡਲ ਹੈਕ ਹੋ ਗਿਆ ਹੈ। ਹੈਕਰਾਂ ਨੇ ਸ਼ਿੰਦੇ ਦੇ ਹੈਂਡਲ ਤੋਂ ਪਾਕਿਸਤਾਨ ਤੇ ਤੁਰਕੀ ਦੇ ਝੰਡੇ ਪੋਸਟ ਕੀਤੇ ਹਨ। ਹੈਕਰਾਂ ਨੇ ਦੋਵਾਂ ਇਸਲਾਮਿਕ ਦੇਸ਼ਾਂ ਦੀਆਂ ਤਸਵੀਰਾਂ ਦੇ ਨਾਲ ਲਾਈਵ-ਸਟ੍ਰੀਮਿੰਗ ਕੀਤੀ ਅਤੇ ਇਸ ਸਭ ਕੁਝ ਉਸ ਦਿਨ ਕੀਤਾ ਗਿਆ ਜਦੋਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਵਿੱਚ ਆਪਣਾ ਦੂਜਾ ਮੈਚ ਖੇਡਣ ਲਈ ਤਿਆਰ ਹਨ।

ਅਧਿਕਾਰੀ ਨੇ ਕਿਹਾ, ‘‘ਅਸੀਂ ਫੌਰੀ ਸਾਈਬਰ ਕ੍ਰਾਈਮ ਪੁਲੀਸ ਨੂੰ ਚੌਕਸ ਕੀਤਾ। ਸਾਡੀ ਟੀਮ, ਜੋ ਡਿਪਟੀ ਸੀਐੱਮ ਦੇ ਐਕਸ ਹੈਂਡਲ ਦੀ ਇੰਚਾਰਜ ਹੈ, ਨੇ ਮਗਰੋਂ ਖਾਤੇ ਨੂੰ ਮੁੜ ਸੁਰਜੀਤ ਕੀਤਾ।’’ ਅਧਿਕਾਰੀਆਂ ਨੇ ਖਾਤੇ ਨੂੰ ਠੀਕ ਕਰਨ ਲਈ 30 ਤੋਂ 45 ਮਿੰਟ ਲੱਗੇ।