Breaking News
Home / Fact Check / Fact Check – ਕਨੇਡਾ ਵਿਚ ਪੜ੍ਹਨ ਗਈਆਂ ਕੁੜੀਆਂ ਬਾਰੇ ਅਫਵਾਹਾਂ ਫੈਲਾਉਣ ਵਾਲੀ ਵੈਬਸਾਈਟ ਦੀ ਖਬਰ ਦੀ ਅਸਲੀਅਤ

Fact Check – ਕਨੇਡਾ ਵਿਚ ਪੜ੍ਹਨ ਗਈਆਂ ਕੁੜੀਆਂ ਬਾਰੇ ਅਫਵਾਹਾਂ ਫੈਲਾਉਣ ਵਾਲੀ ਵੈਬਸਾਈਟ ਦੀ ਖਬਰ ਦੀ ਅਸਲੀਅਤ

ਪਿਛਲੇ ਕੁੱਝ ਦਿਨਾਂ ਦੌਰਾਨ ਇੱਕ ਆਨਲਾਈਨ ਮੀਡੀਆ ਪੋਰਟਲ ‘ਦਾ ਕੈਨੇਡਾ ਬਾਜ਼ਾਰ’ ਚ ਖਬਰ ਆਈ ਸੀ ਕਿ ਕੈਨੇਡਾ ਚ ਭਾਰਤੀ ਅੰਤਰ-ਰਾਸ਼ਟਰੀ ਵਿਦਿਆਰਥਣਾ ਵੱਲੋ ਆਪਣੀਆਂ ਫੀਸਾਂ ਭਰਨ ਲਈ ਦੇਹ ਵਪਾਰ ਦਾ ਸਹਾਰਾ ਲਿਆ ਜਾ ਰਿਹਾ ਹੈ , ਇਸ ਖਬਰ ਨੂੰ ਭਾਰਤ ਤੇ ਕੈਨੇਡਾ ਚ ਕੁੱਝ ਮੀਡੀਆ ਅਦਾਰਿਆ ਵੱਲੋ ਵੀ ਕਾਫੀ ਉਛਾਲਿਆ ਗਿਆ ਸੀ । ਪਹਿਲੀ ਗੱਲ ਇਹ ਹੈ ਕਿ ਇਸ ਮੀਡੀਆ ਪੋਰਟਲ ਨੂੰ ਸ਼ਾਇਦ ਹੀ ਕੋਈ ਕੈਨੇਡਾ ਚ ਪੜਦਾ ਹੋਵੇਗਾ,ਦੂਜੀ ਗੱਲ ਹੈ ਕਿ ਦੇਹ ਵਪਾਰ ਜਿਵੇਂ ਦੁਨੀਆ ਦੇ ਹਰ ਕੌਨੇ ਵਿੱਚ ਮੌਜੂਦ ਹੈ ਇੰਝ ਹੀ ਅੱਜ ਕੈਨੇਡਾ ਦੇ ਹਾਲਾਤ ਹਨ ਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੈਨੇਡਾ ਚ ਇਹ ਸਮੱਸਿਆ ਨਹੀਂ ਹੈ ਪਰ ਜਿਵੇ ਪੇਸ਼ ਕੀਤਾ ਜਾ ਰਿਹਾ ਹੈ ਜਮੀਨੀ ਹਕੀਕਤ ਉਸ ਤਰਾਂ ਦੀਆਂ ਨਹੀਂ ਹਨ।

ਕੈਨੇਡਾ ਚ ਇਸ ਧੰਦੇ ਚ ਕੇਵਲ ਭਾਰਤੀ ਮੂਲ ਹੀ ਨਹੀ ਬਲਕਿ ਹਰ ਮੂਲ ਦੀ ਸ਼ਮੂਲੀਅਤ ਹੈ ਤੇ ਅੰਤਰ-ਰਾਸ਼ਟਰੀ ਵਿਦਿਆਰਥਣਾ ਤੋਂ ਇਲਾਵਾ ਇੱਥੇ ਦੀਆਂ ਜੰਮਪਲ ਤੇ ਪੀਆਰ ਦੀ ਵੀ ਇਸ ਧੰਦੇ ਚ ਸ਼ਮੂਲੀਅਤ ਬਰਾਬਰ ਹੈ । 200-300 ਪਿੱਛੇ ਸ਼ਾਇਦ ਇੱਕ ਦੀ ਗਿਣਤੀ ਬਣਦੀ ਹੈ ਬਾਕੀ ਵੱਡੀ ਗਿਣਤੀ ਚ ਮੇਹਨਤ ਕਰ ਆਪਣੀਆ ਜਰੂਰਤਾ ਪੂਰੀਆ ਕਰਨ ਵਾਲਿਆ ਦੀ ਵੀ ਹੈ ਤੇ ਸ਼ਾਇਦ ਇੰਨੀ ਗਿਣਤੀ ਤਾਂ ਪੰਜਾਬ ਚ ਵੀ ਵੇਖਣ ਨੂੰ ਮਿਲ ਜਾਵੇਗੀ ਖਾਸਕਰ ਚੰਡੀਗੜ੍ਹ,ਜਲੰਧਰ ਜਾ ਲੁਧਿਆਣੇ ਵਰਗੇ ਸ਼ਹਿਰਾ ਚ। ਕਹਿ ਸਕਦੇ ਹਾਂ ਕਿ ਟੀਆਰਪੀ ਦੀ ਦੋੜ ਚ ਸ਼ਾਇਦ ਪਿਛਲੇ ਕੁੱਝ ਸਮੇਂ ਦੌਰਾਨ ਕੈਨੇਡੀਅਨ ਅੰਤਰ-ਰਾਸ਼ਟਰੀ ਵਿਦਿਆਰਥਣਾ ਦੇ ਮੁੱਦੇ ਨੂੰ ਲੋੜ ਤੋ ਜਿਆਦਾ ਕਿਸੇ ਖਾਸ ਮਕਸਦ ਅਧੀਨ ਹੀ ਪ੍ਰਮੋਟ ਕਰਨ ਦੀਆਂ ਕੌਸ਼ਿਸ਼ਾ ਜਾਰੀ ਹਨ।

ਇੰਨਾ ਜਰੂਰ ਹੈ ਕਿ ਅੱਜ ਭਾਰਤ ਤੋਂ ਆਪਣੇ ਬੱਚਿਆ ਨੂੰ ਕੈਨੇਡਾ ਭੇਜਣ ਵਾਲੇ ਮਾਪੇ ਇੰਨੀ ਗੱਲ ਨੂੰ ਜਰੂਰ ਗੰਭੀਰਤਾ ਨਾਲ ਵਿਚਾਰਨ ਕੀ ਕੈਨੇਡਾ ਚ ਜਿੰਦਗੀ ਸ਼ੁਰੂਆਤੀ ਦੌਰ ਚ ਇੰਨੀ ਸੌਖਾਲੀ ਨਹੀਂ ਹੈ ਜਿਵੇਂ ਭਾਰਤ ਚ ਵੇਖਣ ਨੂੰ ਲੱਗਦਾ ਹੈ ਇਸ ਲਈ ਬੱਚਿਆ ਤੋਂ ਲੋੜ ਨਾਲੋ ਵੱਧ ਉਮੀਦ ਨਾ ਰੱਖੀ ਜਾਵੇ ਬਲਕਿ ਪਹਿਲੇ ਕੁੱਝ ਸਾਲ ਸਗੋਂ ਸਹਿਯੋਗ ਦੇਣ ਲਈ ਹੀ ਰਾਖਵੇਂ ਰੱਖੇ ਜਾਣ ਤਾਂਕਿ ਬੱਚਿਆ ਨੂੰ ਖੁਦ ਨੂੰ ਸਥਾਪਿਤ ਕਰਨ ਦਾ ਸਮਾਂ ਮਿਲ ਸਕੇ। ਅੱਜ ਜਰੂਰਤ ਹੈ ਭਾਰਤ ਵਸਦੇ ਮਾਪਿਆ ਨੂੰ ਜਾਗਰੂਕ ਕਰਨ ਦੀ ਕਿ ਕੈਨੇਡਾ ਦੇ ਹਾਲਾਤ ਇੰਨੇ ਸੁਖਾਵੇਂ ਨਹੀਂ ਹਨ ਇਸ ਲਈ ਘੱਟ ਉਮਰ ਦੇ ਬੱਚਿਆ ਨੂੰ ਬਾਹਰ ਭੇਜਣ ਤੋਂ ਗੁਰੇਜ ਕੀਤੇ ਜਾਣ ਦੀ ਲੋੜ ਹੈ ਪਰ ਇਸ ਤਰਾਂ ਜਿਸਮਫਰੋਸ਼ੀ ਦੇ ਦੋਸ਼ਾ ਤਹਿਤ ਸਮੂਹ ਵਿਦਿਆਰਥੀ ਵਰਗ ਨੂੰ ਬਦਨਾਮ ਕਰਨ ਦਾ ਰੁਝਾਨ ਵੀ ਜਰੂਰ ਮੰਦਭਾਗਾ ਹੈ ਤੇ ਇਹ ਸਮਝਣਾ ਵੀ ਸਮੇਂ ਦੀ ਲੋੜ ਜਰੂਰ ਹੈ ਕਿ ਇਸ ਮੁੱਦੇ ਤੇ ਗੱਲਬਾਤ ਵੀ ਸਮੇਂ ਦੀ ਮੰਗ ਹੈ ਤੇ ਕਰਨੀ ਵੀ ਚਾਹੀਦੀ ਹੈ ਪਰ ਤੱਥਾ ਸਹਿਤ ।


ਕੁਲਤਰਨ ਸਿੰਘ ਪਧਿਆਣਾ

%d bloggers like this: