Breaking News
Home / ਪੰਜਾਬ / ਨਹੀਂ ਹੋਏ ਬਾਦਲਾਂ ਦੀਆ ਬੱਸਾਂ ਦੇ ਪਰਮਟ ਰੱਦ, ਹਾਈਕੋਰਟ ਨੇ ਬਾਦਲਾਂ ਦੇ ਹੱਕ ‘ਚ ਸੁਣਾਇਆ ਫੈਸਲਾ

ਨਹੀਂ ਹੋਏ ਬਾਦਲਾਂ ਦੀਆ ਬੱਸਾਂ ਦੇ ਪਰਮਟ ਰੱਦ, ਹਾਈਕੋਰਟ ਨੇ ਬਾਦਲਾਂ ਦੇ ਹੱਕ ‘ਚ ਸੁਣਾਇਆ ਫੈਸਲਾ

ਹਾਈਕੋਰਟ ਨੇ ਨਿਊ ਦੀਪ ਅਤੇ ਬਾਦਲਾਂ ਦੀਆਂ ਓਰਬਿਟ ਐਵੀਏਸ਼ਨ ਦੀਆਂ ਬੱਸਾਂ ਨੂੰ ਜ਼ਬਤ ਕਰਨ ਅਤੇ ਪਰਮਿਟ ਰੱਦ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ।

ਚੰਡੀਗੜ੍ਹ – ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪਿਛਲੇ ਦਿਨੀਂ ਨਿਊ ਦੀਪ ਤੇ ਬਾਦਲਾਂ ਦੀਆਂ ਓਰਬਿਟ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਸਨ ਜਿਹਨਾਂ ਨੂੰ ਲੈ ਕੇ ਅੱਜ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ ਤੇ ਇਹ ਫੈਸਲਾ ਬਾਦਲਾਂ ਦੇ ਹੱਕ ਵਿਚ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਓਰਬਿਟ ਬਸਾਂ ਦੇ ਪਰਮਿਟ ਰੱਦ ਹੋਣ ਖ਼ਿਲਾਫ਼ ਅਦਾਲਤ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਲੈ ਕੇ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਹਾਈਕੋਰਟ ਨੇ ਨਿਊ ਦੀਪ ਅਤੇ ਬਾਦਲਾਂ ਦੀਆਂ ਓਰਬਿਟ ਐਵੀਏਸ਼ਨ ਦੀਆਂ ਬੱਸਾਂ ਨੂੰ ਜ਼ਬਤ ਕਰਨ ਅਤੇ ਪਰਮਿਟ ਰੱਦ ਕਰਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਟੈਕਸ ਨਾ ਭਰਨ ਕਰਕੇ ਨਿਊ ਦੀਪ ਤੇ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਜ਼ਬਤ ਕਰਕੇ ਪਰਮਿਟ ਰੱਦ ਕਰ ਦਿੱਤੇ ਗਏ ਸਨ। ਇਸ ਖਿਲਾਫ਼ ਇਨ੍ਹਾਂ ਦੋਵਾਂ ਟਰਾਂਸਪੋਰਟ ਕੰਪਨੀਆਂ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ ਜਿਸ ’ਤੇ ਅੱਜ ਸੁਣਵਾਈ ਹੋਈ। ਦੋਵਾਂ ਪਟੀਸ਼ਨਾਂ ’ਤੇ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 29 ਨਵੰਬਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤਹਿਤ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣਾ ਜਵਾਬ ਦਾਇਰ ਕਰਕੇ ਕਿਹਾ ਸੀ ਕਿ ਟੈਕਸ ਨਾ ਭਰਨ ਕਰਕੇ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

ਨਿਊ ਦੀਪ ਤੇ ਆਰਬਿਟ ਏਵੀਏਸ਼ਨ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਜਦੋਂ ਸਰਕਾਰ ਪਹਿਲਾਂ ਇਨ੍ਹਾਂ ਤੋਂ ਟੈਕਸ ਨੂੰ ਕਿਸ਼ਤਾਂ ’ਚ ਭਰਨ ਦੀ ਇਜਾਜ਼ਤ ਦੇ ਚੁੱਕੀ ਸੀ। ਤਾਂ ਬਾਅਦ ਵਿਚ ਕਿਵੇਂ ਪਟੀਸ਼ਨਰ ਕੰਪਨੀ ਨੂੰ ਸੂਚਿਤ ਕੀਤੇ ਬਿਨਾਂ ਇਸ ਇਜਾਜ਼ਤ ਨੂੰ ਰੱਦ ਕਰ ਦਿੱਤਾ ਗਿਆ ਤੇ ਪਰਮਿਟ ਕੈਂਸਲ ਕਰ ਦਿੱਤੇ ਗਏ। ਇਸ ਤੋਂ ਬਾਅਦ ਵੀਰਵਾਰ ਨੂੰ ਸੁਣਵਾਈ ਪਿੱਛੋਂ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਦਾਇਰ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।

Check Also

ਸੋਧਾਂ ਮੰਨਣ ਵਾਲੀ ਰਾਜੇਵਾਲ ਦੀ ਖੁਫੀਆ ਚਿੱਠੀ ਲੀਕ

ਰਾਜੇਵਾਲ ਸਾਹਬ ਕਿਰਪਾ ਕਰਕੇ ਸੋਧਾਂ ਤੇ ਮੰਨ ਜਾਣ ਵਾਲੀ ਚਿੱਠੀ ਦੇ ਤੱਥਾਂ ਤੇ ਚਾਨਣਾ ਪਾਉ …

%d bloggers like this: