Breaking News
Home / ਪੰਜਾਬ / ਕੁਝ ਆਹੁਦਿਆ ਲਈ ਕਾਬਲੀਅਤ ਨਹੀਂ ਵੇਖੀ ਜਾਂਦੀ ……… ਬੱਸ ਸਰਕਾਰੀ ਹੋਣਾ ਕਾਫ਼ੀ ਹੁੰਦਾ।

ਕੁਝ ਆਹੁਦਿਆ ਲਈ ਕਾਬਲੀਅਤ ਨਹੀਂ ਵੇਖੀ ਜਾਂਦੀ ……… ਬੱਸ ਸਰਕਾਰੀ ਹੋਣਾ ਕਾਫ਼ੀ ਹੁੰਦਾ।

ਦਲਜੀਤ ਅਮੀਂ ਬੀਬੀਸੀ ਪੰਜਾਬੀ ਵਿੱਚ ਵੀ ਕੰਮ ਕਰ ਚੁੱਕਾ ਜਿੱਥੇ ਇਸਨੇ ਆਪਣੇ ਸਮੇਂ ਦੌਰਾਨ ਸਿੱਖ ਵਿਰੋਧੀ ਪੱਤਰਕਾਰੀ ਕਰਕੇ ਬੀਬੀਸੀ ਅਦਾਰੇ ਨੂੰ ਸ਼ਰਮਸਾਰ ਕੀਤਾ। ਬਹੁਤ ਸਾਰੀਆਂ ਖਬਰਾਂ ਐਸੀਆਂ ਸਨ ਜੋ ਗਲਤ ਸਾਬਤ ਹੋਣ ਅਤੇ ਫਿਰ ਸਿੱਖਾਂ ਦੇ ਵਿਰੋਧ ਕਰਨ ਤੇ ਬੀਬੀਸੀ ਪੰਜਾਬੀ ਨੂੰ ਹਟਾਓਣੀਆਂ ਪਾਈਆਂ।

ਅੱਜ ਵੀ ‘ਸਿਆਣੇ’ ਕਾਮਰੇਡ ਸਾਰੇ ਪੱਥਰ ਚੱਟ ਕੇ ਯੂਨੀਵਰਸਿਟੀਆਂ ਵਿੱਚ ਹੀ ਆਪਣੀ ਆਪਣੀ ਜ਼ਿੰਦਗੀ ਦੀ ਢਲਦੀ ਸ਼ਾਮ ਬਿਤਾਉਣਾ ਪਸੰਦ ਕਰਦੇ ਨੇ। ਸਾਰੀ ਉਮਰ ਸਿਸਟਮ ਅਤੇ ਸਰਕਾਰਾਂ ਖਿਲਾਫ ਫੈਸ਼ਨ ਦੇ ਤੌਰ ‘ਤੇ ਲਿਖਦੇ ਨੇ। ਫੇਰ ਜਦੋਂ ਥੱਕ ਜਾਂਦੇ ਨੇ ਤਾਂ ਉਸੇ ਸਿਸਟਮ ਅਤੇ ਸਰਕਾਰਾਂ ਤੋਂ ਮੋਟੀ ਤਨਖਾਹ ਲੈ ਕੇ ਉਸੇ ਸਿਸਟਮ ਅਤੇ ਸਰਕਾਰ ਦਾ ਖੁਸ਼ੀ ਖੁਸ਼ੀ ਹਿੱਸਾ ਬਣ ਜਾਂਦੇ ਨੇ। ਇਸ ਵਰਤਾਰੇ ਦਾ ਤਾਜ਼ਾ ਉਦਾਹਰਣ ਦਲਜੀਤ ਅਮੀ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਇਕ ਮਲਾਈਦਾਰ ਅਹੁਦੇ ‘ਤੇ ਪੈਰਾਸ਼ੂਟ ਐਂਟਰੀ ਕੀਤੀ ਹੈ।

ਇਕ ਪਾਸੇ ਨੌਜਵਾਨ ਕਾਮਰੇਡ ਹਰ ਰੋਜ਼ ਧਰਨੇ ਲਾ ਰਹੇ ਨੇ। ਲੰਮੀਆਂ ਲੰਮੀਆਂ ਸਪੀਚਾਂ ਦੇ ਰਹੇ ਨੇ। ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਘਾਟੇ ‘ਚ ਲੈਜਾ ਕੇ ਸਾਜਿਸ਼ ਤਹਿਤ ਬੰਦ ਕਰਨਾ ਚਾਹੁੰਦੀ ਹੈ।

ਦੂਜੇ ਪਾਸੇ ਦਲਜੀਤ ਅਮੀ ਵਰਗੇ ਤਜਰਬੇਕਾਰ ਕਾਮਰੇਡਾਂ ਨੂੰ ਪਤਾ ਹੈ ਕਿ ਸਰਕਾਰਾਂ ਯੂਨੀਵਰਸਿਟੀਆਂ ਬੰਦ ਕਰਨ ਦੀ ਮੂਰਖਤਾ ਕਦੇ ਨਹੀਂ ਕਰ ਸਕਦੀਆਂ। ਕਿਉਂ ਕਿ ਇਹ ਯੂਨੀਵਰਸਿਟੀਆਂ ਤਾਂ ਦਲਜੀਤ ਅਮੀ ਵਰਗੇ ਕਾਮੇ ਪੈਦਾ ਕਰਦੀਆਂ ਨੇ। ਜੋ ਕਾਮੇ ਲਹਿੰਦੀ ਉਮਰੇ ਸਰਕਾਰਾਂ ਦੀਆਂ ਸਾਰੀਆਂ ਗਲਤੀਆਂ ਮੁਆਫ਼ ਕਰਕੇ ਆਪ ਸਰਕਾਰ ਬਣ ਜਾਂਦੇ ਨੇ। ਤਾਂ ਕਿ ਨਵੇਂ ਕਾਮਰੇਡਾਂ ਨੂੰ ਸਰਕਾਰ ਦਾ ਹਿੱਸਾ ਬਣਨ ਦਾ ਸਬਕ ਦੇ ਸਕਣ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੈਸ ਨੋਟ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਐਜ਼ੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਐਮ.ਆਰ.ਸੀ.) ਵਿਖੇ ਨਵ-ਨਿਯੁਕਤ ਡਾਇਰੈਕਟਰ ਸ੍ਰੀ. ਦਲਜੀਤ ਅਮੀ ਵੱਲੋਂ ਆਪਣਾ ਅਹੁਦਾ ਸੰਭਾਲ਼ ਲਿਆ ਗਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਇਸ ਰਸਮ ਸਮੇਂ ਵਾਈਸ-ਚਾਂਸਲਰ ਡਾ. ਅਰਵਿੰਦ ਉਚੇਚੇ ਰੂਪ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਉਮੀਦ ਪ੍ਰਗਟਾਈ ਗਈ ਕਿ ਸ੍ਰੀ. ਦਲਜੀਤ ਅਮੀ ਦੀ ਯੋਗ ਅਗਵਾਈ ਵਿਚ ਨਿਸ਼ਚੇ ਹੀ ਇਹ ਕੇਂਦਰ ਵੱਡੀਆਂ ਪੁਲਾਂਘਾਂ ਪੁੱਟੇਗਾ ਅਤੇ ਨਵੇਂ ਦਿਸਹੱਦਿਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਦਲਜੀਤ ਅਮੀ ਨੂੰ ਫਿ਼ਲਮਸਾਜ਼ੀ, ਪੱਤਰਕਾਰੀ, ਖੋਜ, ਅਨੁਵਾਦ ਆਦਿ ਖੇਤਰਾਂ ਵਿਚ ਵੱਡਾ ਤਜ਼ਰਬਾ ਹਾਸਿਲ ਹੈ ਜਿਸ ਦਾ ਲਾਭ ਇਸ ਕੇਂਦਰ ਨੂੰ ਹੋਵੇਗਾ।ਦਲਜੀਤ ਅਮੀ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਈ.ਐੱਮ.ਆਰ. ਸੀ. ਇਕ ਅਜਿਹਾ ਕੇਂਦਰ ਹੈ ਜੋ ਨਵੀਂ ਤਕਨਾਲੌਜੀ ਅਤੇ ਨਵੇਂ ਗਿਆਨ ਨੂੰ ਜਿਗਿਆਸੂ ਬੰਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਜਿੱਥੇ ਕੇਂਦਰ ਸਰਕਾਰ ਦੇ ਸਵੈਯਮ ਪ੍ਰਭਾ ਪ੍ਰੋਗਰਾਮ ਅਧੀਨ ਸਿੱਖਿਆ ਨਾਲ ਸੰਬੰਧਤ ਬਹੁਤ ਸਾਰੀ ਡਿਜੀਟਲ ਸਮੱਗਰੀ ਤਿਆਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸਿ਼ਸ਼ ਰਹੇਗੀ ਕਿ ਇੱਥੇ ਵਿਚਰਦਿਆਂ ਵੱਧ ਤੋਂ ਵੱਧ ਮਿਆਰੀ ਸਮੱਗਰੀ ਦਾ ਨਿਰਮਾਣ ਕੀਤਾ ਜਾਵੇ। ਜਿ਼ਕਰਯੋਗ ਹੈ ਕਿ ਦਲਜੀਤ ਅਮੀ ਇਕ ਬਹੁ-ਪਰਤੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਵੱਲੋਂ ਵਖ-ਵਖ ਵੱਕਾਰੀ ਮੀਡੀਆ ਹਾਊਸਿਜ਼ ਵਿਚ ਅਹਿਮ ਅਹੁਦਿਆਂ ਉੱਪਰ ਕੰਮ ਕਰਦਿਆਂ ਬਹੁਤ ਸਾਰਾ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਪੰਜਾਬੀ ਟ੍ਰਿਬਿਊਨ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਵਿਚਰਦਿਆਂ ਉਨ੍ਹਾਂ ਵੱਲੋਂ 700 ਦੇ ਕਰੀਬ ਅਹਿਮ ਸੰਪਾਦਕੀ-ਲੇਖ ਲਿਖੇ ਗਏ। ਇਸੇ ਤਰ੍ਹਾਂ ਡੇਅ ਐਂਡ ਨਾਈਟ ਚੈਨਲ ਵਿਚ ਐਡੀਟੋਰੀਅਲ ਕਨਸਲਟੈਂਟ ਵਜੋਂ ਕਾਰਜ ਕਰਦਿਆਂ ਇਸ ਚੈਨਲ ਦੇ ਪਰਾਈਮ-ਟਾਈਮ ਪ੍ਰੋਗਰਾਮਾਂ ਦੇ ਨਿਰਮਾਣ ਵਿਚ ਮੁੱਖ ਭੂਮਿਕਾ ਨਿਭਾਈ ਗਈ। ਬੀ.ਬੀ.ਸੀ. ਵਿਚ ਕੰਮ ਕਰਦਿਆਂ ਉਹ ਅੰਤਰਰਾਸ਼ਟਰੀ ਪੱਧਰ ਉੱਪਰ ਵਖ-ਵਖ ਮੁਲਕਾਂ ਨਾਲ ਸੰਬੰਧਤ ਅਹਿਮ ਖ਼ਬਰਾਂ ਦੇ ਨਿਰਮਾਣ ਕਾਰਜ ਨੂੰ ਕੋਆਰਡੀਨੇਟ ਕਰਦੇ ਰਹੇ। ਡਾਕੂਮੈਂਟਰੀ ਫਿ਼ਲਮ ਨਿਰਮਾਣ ਦੇ ਖੇਤਰ ਵਿਚ ਵੀ ਉਹ ਇਕ ਵੱਡਾ ਨਾਮ ਹਨ ਜਿਨ੍ਹਾਂ ਵੱਲੋਂ ਵਖ-ਵਖ ਵਿਸਿ਼ਆਂ ਨਾਲ ਸੰਬੰਧਤ 12 ਡਾਕੂਮੈਂਟਰੀ ਫਿ਼ਲਮਾਂ ਦਾ ਸ਼ਾਨਦਾਰ ਨਿਰਮਾਣ ਕੀਤਾ ਜਾ ਚੁੱਕਾ ਹੈ। ਪੱਤਰਕਾਰੀ ਅਤੇ ਫਿਲਮਸਾਜ਼ੀ ਤੋਂ ਇਲਾਵਾ ਉਨ੍ਹਾਂ ਵੱਲੋਂ ਅਕਾਦਮਿਕ ਅਤੇ ਖੋਜ ਖੇਤਰ ਵਿਚ ਵੀ ਸਲਾਹੁਣਯੋਗ ਕਾਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਵਖ-ਵਖ ਖੇਤਰਾਂ ਵਿਚ ਚਾਰ ਅੰਤਰਰਾਸ਼ਟਰੀ ਸਕਾਲਰਸਿ਼ਪ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਵੱਲੋਂ ਇਕ ਸਕਾਲਰਸਿ਼ਪ ਵਿਚ ਪੰਜਾਬੀ ਫਿ਼ਲਮਾਂ ਵਿਚਲੇ ਡਿਜੀਟਲ ਅਤੇ ਸੈਲੂਲੋਇਡ ਰੁਝਾਨਾਂ ਸੰਬੰਧੀ ਕਾਰਜ ਕੀਤਾ ਗਿਆ ਅਤੇ ਇਕ ਹੋਰ ਸਕਾਲਰਸਿ਼ਪ ਰਾਹੀਂ ਭਗਤ ਰਵਿਦਾਸ ਜੀ ਬਾਰੇ ਡਿਜੀਟਲ ਪੇਸ਼ਕਾਰੀ ਸੰਬੰਧੀ ਕਾਰਜ ਕੀਤਾ ਗਿਆ। ਇਸੇ ਤਰ੍ਹਾਂ ਰੀ-ਸਾਊਥ ਏਸ਼ੀਆ ਸਕਾਲਰਸਿ਼ਪ ਰਾਹੀਂ ਉਨ੍ਹਾਂ ਵੱਲੋਂ ਦੱਖਣੀ ਏਸ਼ੀਆ ਦੀਆਂ ਪ੍ਰੇਮ ਗਾਥਾਵਾਂ ਦੇ ਸੰਦਰਭ ਵਿਚ ‘ਸੋਹਣੀ ਮਹੀਵਾਲ’ ਪ੍ਰੇਮ ਗਾਥਾ ਉੱਪਰ ਕਾਰਜ ਕੀਤਾ ਗਿਆ। ਅਨੁਵਾਦ ਦੇ ਖੇਤਰ ਵਿਚ ਵੀ ਉਨ੍ਹਾਂ ਵੱਲੋਂ ਬਹੁਤ ਵੱਕਾਰੀ ਅਤੇ ਸਲਾਹੁਣਯੋਗ ਕਾਰਜ ਕੀਤਾ ਗਿਆ ਜਿਸ ਨੇ ਉਨ੍ਹਾਂ ਦੀ ਇਕ ਪ੍ਰਮਾਣਿਕ ਅਨੁਵਾਦਕ ਵਜੋਂ ਇਕ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਏਸ਼ੀਐਟਿਕ ਸੋਸਾਇਟੀ ਲਈ ਉਨ੍ਹਾਂ ਵੱਲੋਂ ਅਨੁਵਾਦ ਦਾ ਕਾਰਜ ਕੀਤਾ ਗਿਆ। ਉਨ੍ਹਾਂ ਨੂੰ ਸਿੰਗਾਪੁਰ ਵਿਚ ਚਾਰ ਹਫ਼ਤਿਆਂ ਲਈ ਰੈਜ਼ੀਡੈਂਸੀ ਸਕਾਲਰਸਿ਼ਪ ਹਾਸਿਲ ਹੋਈ। ਉਨ੍ਹਾਂ ਵੱਲੋਂ ਮਸ਼ਹੂਰ ਅੰਗਰੇਜ਼ੀ ਲੇਖਿਕਾ ਅਰੁੰਧਤੀ ਰੋਇ ਦੇ ਮਸ਼ਹੂਰ ਨਾਵਲ ‘ਦਿ ਮਨਿਸਟਰੀ ਅਫ਼ ਅਟਮੋਸਟ ਹੈਪੀਨੈੱਸ’ ਦਾ ਪੰਜਾਬੀ ਅਨੁਵਾਦ ‘ਦਰਬਾਰ ਏ ਖੁਸ਼ੀਆਂ ਬੇਪਨਾਹ’ ਨਾਮ ਹੇਠ ਕੀਤਾ ਗਿਆ ਜਿਸ ਨੇ ਪੰਜਾਬੀ ਪਾਠਕਾਂ ਅਤੇ ਸਮੀਖਿਅਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਡਾ. ਨਿਵੇਦਿਤਾ ਵੱਲੋਂ ਲਿਖੀ ਇਕ ਪੁਸਤਕ ਦਾ ਵੀ ਉਨ੍ਹਾਂ ਵੱਲੋਂ ਅਨੁਵਾਦ ਕੀਤਾ ਗਿਆ ਜੋ ‘ਨਾਰੀਵਾਦੀ ਨਜ਼ਰੀਆ ਇਕਵਚਨ ਤੋਂ ਬਹੁਵਚਨ ਤਕ’ ਨਾਮ ਹੇਠ ਛਪਿਆ। ਹਾਲ ਹੀ ਵਿਚ ਉਨ੍ਹਾਂ ਵੱਲੋਂ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੀ ਪੁਸਤਕ ‘ਦਿ ਫ਼ਰੀ ਵੋਇਸ’ ਦਾ ਅਨੁਵਾਦ ਕੀਤਾ ਗਿਆ ਹੈ ਜੋ ਪ੍ਰਕਾਸ਼ਨ ਅਧੀਨ ਹੈ। ਪ੍ਰਿੰਟ, ਡਿਜੀਟਲ, ਇਲੈਕਟ੍ਰੌਨਿਕ, ਟੀਵੀ, ਰੇਡੀਓ ਆਦਿ ਮੀਡੀਆ ਦੇ ਵਖ-ਵਖ ਖੇਤਰਾਂ ਵਿਚ ਉਨ੍ਹਾਂ ਕੋਲ 20 ਸਾਲ ਤੋਂ ਵੀ ਵਧੇਰੇ ਦਾ ਤਜ਼ਰਬਾ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਉਨ੍ਹਾਂ ਦੇ ਵੱਕਾਰੀ ਲੇਖ ਅਕਸਰ ਹੀ ਨਾਮੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੇ ਰਹਿੰਦੇ ਹਨ।ਦੂਜੇ ਪਾਸੇ ਦਲਜੀਤ ਅਮੀ ਵਰਗੇ ਤਜਰਬੇਕਾਰ ਕਾਮਰੇਡਾਂ ਨੂੰ ਪਤਾ ਹੈ ਕਿ ਸਰਕਾਰਾਂ ਯੂਨੀਵਰਸਿਟੀਆਂ ਬੰਦ ਕਰਨ ਦੀ ਮੂਰਖਤਾ ਕਦੇ ਨਹੀਂ ਕਰ ਸਕਦੀਆਂ। ਕਿਉਂ ਕਿ ਇਹ ਯੂਨੀਵਰਸਿਟੀਆਂ ਤਾਂ ਦਲਜੀਤ ਅਮੀ ਵਰਗੇ ਕਾਮੇ ਪੈਦਾ ਕਰਦੀਆਂ ਨੇ। ਜੋ ਕਾਮੇ ਲਹਿੰਦੀ ਉਮਰੇ ਸਰਕਾਰਾਂ ਦੀਆਂ ਸਾਰੀਆਂ ਗਲਤੀਆਂ ਮੁਆਫ਼ ਕਰਕੇ ਆਪ ਸਰਕਾਰ ਬਣ ਜਾਂਦੇ ਨੇ। ਤਾਂ ਕਿ ਨਵੇਂ ਕਾਮਰੇਡਾਂ ਨੂੰ ਸਰਕਾਰ ਦਾ ਹਿੱਸਾ ਬਣਨ ਦਾ ਸਬਕ ਦੇ ਸਕਣ।ਦੂਜੇ ਪਾਸੇ ਦਲਜੀਤ ਅਮੀ ਵਰਗੇ ਤਜਰਬੇਕਾਰ ਕਾਮਰੇਡਾਂ ਨੂੰ ਪਤਾ ਹੈ ਕਿ ਸਰਕਾਰਾਂ ਯੂਨੀਵਰਸਿਟੀਆਂ ਬੰਦ ਕਰਨ ਦੀ ਮੂਰਖਤਾ ਕਦੇ ਨਹੀਂ ਕਰ ਸਕਦੀਆਂ। ਕਿਉਂ ਕਿ ਇਹ ਯੂਨੀਵਰਸਿਟੀਆਂ ਤਾਂ ਦਲਜੀਤ ਅਮੀ ਵਰਗੇ ਕਾਮੇ ਪੈਦਾ ਕਰਦੀਆਂ ਨੇ। ਜੋ ਕਾਮੇ ਲਹਿੰਦੀ ਉਮਰੇ ਸਰਕਾਰਾਂ ਦੀਆਂ ਸਾਰੀਆਂ ਗਲਤੀਆਂ ਮੁਆਫ਼ ਕਰਕੇ ਆਪ ਸਰਕਾਰ ਬਣ ਜਾਂਦੇ ਨੇ। ਤਾਂ ਕਿ ਨਵੇਂ ਕਾਮਰੇਡਾਂ ਨੂੰ ਸਰਕਾਰ ਦਾ ਹਿੱਸਾ ਬਣਨ ਦਾ ਸਬਕ ਦੇ ਸਕਣ।

ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਦੁਨੀਆਂ ਦਾ ਇਤਿਹਾਸ ਜੇਤੂਆਂ ਦਾ ਇਤਿਹਾਸ ਹੈ ਕਿਉਂਕਿ ਇਤਿਹਾਸ ਹਾਰ ਜਾਣ ਵਾਲੇ ਨਹੀਂ ਲਿਖਦੇ। ਮਹਾਰਾਜੇ ਦੇ ਫੌਤ ਹੋ ਜਾਣ ਪਿਛੋਂ 1849 ਵਿੱਚ ਅੰਗਰੇਜ਼ਾਂ ਨੇ ਜਦੋਂ ਦੇਸ ਪੰਜਾਬ ‘ਤੇ ਕਬਜ਼ਾ ਕਰ ਲਿਆ ਤਾਂ ਸਿੱਖਾਂ ਦਾ ਵੱਡਾ ਹਿੱਸਾ ਹਾਰ ਮੰਨਣ ਤੋਂ ਆਕੀ ਸੀ। ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਭਵਿੱਖਤ ਬਚਨਾਂ ਨੂੰ ਸੱਤ ਕਰ ਜਾਨਣ ਵਾਲੇ ਭਾਈ ਮਾਹਰਾਜ ਸਿੰਘ ਹੋਣੀ ਨੂੰ ਟੱਲਣ ਲਈ ਜੱਦੋਜਹਿਦ ਕਰ ਰਹੇ ਸਨ। ਇਸ ਤਰਾਂ ਦੇ ਸੈਂਕੜੇ ਬਾਗੀ ਜਥੇ ਵੱਖ ਵੱਖ ਇਲਾਕਿਆਂ ਵਿਚ ਸਰਗਰਮ ਸਨ। ਅੰਗਰੇਜ਼ ਨੇ ਇਸੇ ਡਰ ਤਹਿਤ ਮਾਝੇ ਦੇ ਇਲਾਕੇ ਵਿਚੋਂ 200 ਤੋਂ ਵੱਧ ਕਿਲ੍ਹੇ ਢਹਿ ਢੇਰੀ ਕੀਤੇ। ਬਗਾਵਤ ਦੇ ਡਰੋੰ ਸ੍ਰੀ ਅਮ੍ਰਿਤਸਰ ਦੁਆਲੇ ਬਣਾਈ ਕੰਧ, ਮਿਸਲ ਕਾਲ ਦੇ ਕਿਲ੍ਹੇ, ਖਾਲਸਾਈ ਸ਼ਾਨ ਵਾਲੇ ਦਰਵਾਜੇ ਢਾਹ ਦਿੱਤੇ। ਮਹਿਰਾਜਾ ਦਲੀਪ ਸਿੰਘ ਨੂੰ ਇੰਗਲੈਡ ਲੈ ਗਏ। ਸਿੱਖ ਅਗਲੇ ਕਈ ਦਹਾਕੇ ਮਹਾਰਾਜੇ ਦੇ ਕਿਸੇ ਵਾਰਸ ਦੀ ਉਡੀਕ ਕਰਦੇ ਰਹੇ ਪਰ ਮਹਾਰਾਜਾ ਅਤੇ ਰਾਣੀ ਜਿੰਦਾ ਪੰਜਾਬ ਨਾ ਪਰਤ ਸਕੇ।

ਮਹਾਰਾਜੇ ਦੀਆਂ ਗਥਾਵਾਂ ਲੋਕਾਂ ਨੇ ਆਪਣੇ ਸੀਨਿਆਂ ਵਿੱਚ ਸਾਂਭ ਰੱਖੀਆਂ ਸਨ। ਪੰਜਾਬ ਦਾ ਹਰ ਵਰਗ ਕੀ ਸਿੱਖ, ਕੀ ਹਿੰਦੂ, ਮੁਸਲਮਾਨ, ਗਰੀਬ ਹਰ ਬੰਦਾ ਮਹਾਰਾਜੇ ਦੇ ਰਾਜ ਦੀਆਂ ਬਰਕਤਾਂ ਤੇ ਮੌਜਾਂ ਸੀਨਾ ਬਸੀਨਾ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਨੂੰ ਫਰਜ ਆਪਣਾ ਸਮਝਦਾ ਸੀ ਤਾਂ ਕਿ ਉਨ੍ਹਾਂ ਅੰਦਰ ਮਹਾਰਾਜੇ ਵਰਗੇ ਰਾਜ ਦੀ ਤਾਂਘ ਰਹੇ, ਗੁਲਾਮੀ ਉਨ੍ਹਾਂ ਦੇ ਅਸਾਸੇ ਨਾ ਖੋਰ ਦੇਵੇ।

ਇਸ ਗੱਲ ਨੂੰ ਭਾਪਦਿਆਂ ਅੰਗਰੇਜ਼ੀ ਅਫਸਰਾਂ , ਇਸਾਈ ਮਿਸ਼ਨਰੀਆਂ ਤੇ ਅੰਗਰੇਜੀ ਇਤਿਹਾਸਕਾਰਾਂ ਨੇ ਮਹਾਰਾਜੇ ਦੇ ਬਾਰੇ ਕੁਫਰ ਕਹਾਣੀਆਂ ਲਿਖਣੀਆਂ ਤੇ ਛਾਪਣੀਆਂ ਸ਼ੁਰੂ ਕੀਤੀਆਂ। ਭਾਵੇਂ ਕਿ ਸਾਰੇ ਅੰਗਰੇਜ ਇਤਿਹਾਸਕਾਰ ਮਹਾਰਾਜੇ ਬਾਰੇ ਭੱਦੇ ਪ੍ਰਾਪੇਗੰਡੇ ‘ਚ ਸ਼ਾਮਲ ਨਹੀਂ ਹੋਏ ਪਰ ਬਹੁਗਿਣਤੀ ਨੇ ਸੂਖਮ ਤਰੀਕੇ ਨਾਲ ਮਹਾਰਾਜੇ ਦੇ ਕਿਰਦਾਰ ਨੂੰ ਦਾਗਦਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਬਹਤੇ ਦੇਸੀ ਇਤਿਹਾਸਕਾਰ, ਜੋ ਅੰਗਰੇਜ ਦੇ ਹੀ ਸਕੂਲ ‘ਚ ਪੜ੍ਹ ਕੇ ਇਤਿਹਾਸਕਾਰੀ ਕਰਨ ਲੱਗੇ ਸਨ, ਉਹ ਵੀ ਮੱਖੀ ਤੇ ਮੱਖੀ ਮਾਰੀ ਗਏ।

ਰਾਜ ਦੇ ਸੁਪਨੇ ਤਹਿਤ ਸੀਨਾ ਬਸੀਨਾ ਚੱਲ ਰਹੀ ਮਹਿਰਾਜੇ ਦੀ ਅਸਲ ਤਸਵੀਰ ਆਧੁਨਿਕ ਸਿਖਿਆ ਸਾਧਨਾਂ ਅੱਗੇ ਧੁੰਦਲੀ ਹੁੰਦੀ ਗਈ। ਪੰਜਾਬ ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਸਫਰ ਕਰਦਾ ਮਹਾਰਾਜੇ ਦਾ ਉਹ ਜਲਾਲ ਭੁਲ ਭੁਲਾ ਗਿਆ।

ਇਹ ਗੁਲਾਮੀ ਪੱਕੀ ਕਰਨ ਲਈ ਨਵੇਂ ਲਿਖਾਰੀਆਂ ਨੇ ਅੰਗਰੇਜ ਦੇ ਉਸ ਪ੍ਰਾਪੇਗੰਡੇ ਨੂੰ ਸੱਚਾ ਮੰਨ ਕੇ ਮਾਹਰਾਜੇ ਦੀ ਕਿਰਦਾਰਕੁਸ਼ੀ ਤੇ ਲੱਕ ਧਰ ਲਿਆ। ਗੰਦੇ ਕਿਰਦਾਰ ਵਾਲੇ ਲੋਕ ਮਾਹਰਾਜੇ ਦੇ ਅੈਬਾਂ ‘ਤੇ ਕਿਤਾਬਾਂ ਲਿਖਣ ਲੱਗੇ। ਸਰਕਾਰੋੰ ਦਰਬਾਰੋਂ ਵੱਡੇ ਇਨਾਮ ਲੈਣ ਲੱਗੇ।

ਅੱਜ ਹਲਾਤ ਇਹ ਨੇ ਕਿ ਕਿਰਦਾਰ ਤੋਂ ਡਿਗਿਆ ਹੋਇਆ ਕੋਈ ਟੂਚਲ ਜਿਹਾ ਲੇਖਕ ਮਹਾਰਾਜੇ ਦੇ ਅੈਬ ਦੱਸ ਕੇ ਕਿਤਾਬ ਲਿਖ ਦੇਵੇ ਤਾਂ ਉਸ ਨੂੰ ਲੱਖਾਂ ਮਰੁਪਈਆ ਦਾ ਇਨਾਮ ਦਿੱਤਾ ਜਾਂਦਾ। ਪਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਤਾਪ ਹੈ ਕਿ ਦੋ ਸੋ ਸਾਲ ਬਾਦ ਵੀ ਜਦੋਂ ਕੋਈ ਪੰਜਾਬੀ ਮਹਾਰਾਜੇ ਦੇ ਰਾਜ ਦੀ ਗਾਥਾ ਸੁਣਦਾ ਪੜ੍ਹਦਾ ਤਾਂ ਅੱਖ ਭਰ ਆਉਂਦੀ ਏ। ਸੋ ਮਾਹਰਾਜੇ ਬਾਰੇ ਫੈਲਾਏ ਜਾਂਦੇ ਕੂੜ ਤੋਂ ਸਾਵਧਾਨ ਰਹੋ, ਇਨ੍ਹਾਂ ਦਾ ਇਕੋ ਮਕਸਦ ਪੰਜਾਬੀਆਂ ਦੇ ਅੰਦਰੋਂ ਆਪਣੇ ਰਾਜ ਦੀ ਲਲਕ ਨੂੰ ਖਤਮ ਕਰਨਾ ਹੈ।
#ਮਹਿਕਮਾ_ਪੰਜਾਬੀ

#ਬੀਬੀਸੀ_ਪੰਜਾਬੀ
ਆਪਣੇ ਪਿਉ ਨੂੰ ਝੂਠਾ ਕਰਦੇ ਖ਼ਬਰੀ ਸੋਮੇ ਵਿੱਚ ਪੱਤਰਕਾਰੀ ਅਤੇ ਸੰਵੇਦਨਸ਼ੀਲਤਾ ਦੀ ਮੌਤ।

ਬੀਬੀਸੀ ਨੇ ਪੰਜਾਬੀ ਪੱਤਰਕਾਰੀ ‘ਚ ਪੈਰ ਰੱਖਿਆ ਤਾਂ ਬਹੁਤ ਵੱਡੀ ਉਮੀਦ ਜਾਗੀ।‌ ਲੱਗਿਆ ਕਿ ਬੀਬੀਸੀ ਅੱਗੇ ਜਾ ਕੇ ਪੰਜਾਬੀ ਪੱਤਰਕਾਰੀ ਵਿੱਚ ਤੱਥ ਭਰਪੂਰ, ਖੋਜੀ ਅਤੇ ਗੰਭੀਰ ਪੱਤਰਕਾਰੀ ਵਾਸਤੇ ਮੁਕਾਬਲਾ ਪੈਦਾ ਕਰੇਗਾ।

ਤੱਥ ਭਰਪੂਰ ਅਤੇ ਖੋਜੀ ਪੱਤਰਕਾਰੀ ਤਾਂ ਛੱਡੋ, ਹੁਣ ਬੀਬੀਸੀ ਪੰਜਾਬੀ ਆਪਣੇ ਪਿਉ, ਭਾਵ ਬੀਬੀਸੀ ਨਿਊਜ਼ ਅਤੇ ਬੀਬੀਸੀ ਯੂਕੇ, ਨੂੰ ਹੀ ਝੂਠਾ ਪਾ ਰਿਹਾ ਹੈ।
ਜੇ ਤੁਸੀਂ ਦਾਹੜੀ ਵਿਚਲੇ ਕੀਟਾਣੂਆਂ ਬਾਰੇ ਗੂਗਲ ‘ਤੇ ਖੋਜ ਕਰੋਂਗੇ ਤਾਂ ਅਜਿਹੀਆਂ ਖਬਰਾਂ ਹਰ ਸਾਲ ਲੱਗਦੀਆਂ ਰਹਿੰਦੀਆਂ ਨੇ।
ਪਰ ਇਨ੍ਹਾਂ ਖਬਰਾਂ ‘ਚ ਸਿਰਫ ਇਕ ਪੱਖ ਹੁੰਦਾ ਏ।#ਬੀਬੀਸੀ_ਨਿਊਜ਼ ਦੇ 2016 ਵਿੱਚ ਛਪੇ ਇੱਕ ਲੇਖ ਨੇ ਅਜਿਹੀਆਂ ਖਬਰਾਂ ਨੂੰ ਇੱਕੋ ਵਾਰ ਰੱਦ ਕਰਕੇ ਸੁੱਟ ਦਿੱਤਾ ਸੀ। ਲੇਖ ਅਨੁਸਾਰ ਅਮਰੀਕਾ ਦੇ ਇਕ ਹਸਪਤਾਲ ਵਿੱਚ ਹੋਈ ਖੋਜ ਮੁਤਾਬਕ ਇਹ ਪਤਾ ਲੱਗਿਆ ਕਿ ਬਿਨਾਂ ਦਾਹੜੀ ਵਾਲੇ ਲੋਕਾਂ ਦੇ ਮੂੰਹ ਦੀ ਚਮੜੀ ‘ਤੇ ਦਾਹੜੀ ਵਾਲੇ ਲੋਕਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਕੀਟਾਣੂ ਹੁੰਦੇ ਹਨ।

#ਬੀਬੀਸੀ_ਯੂਕੇ ਦੇ ਇਹ ਹੋਰ ਲੇਖ ਅਤੇ ਵੀਡੀਉ ਮੁਤਾਬਕ ਦਾਹੜੀ ਵਿੱਚ ਕੋਈ ਵੀ ਖਤਰਨਾਕ ਕੀਟਾਣੂ ਨਹੀਂ ਹੁੰਦਾ।‌ ਨਾ ਹੀ ਕੋਈ ਅਜਿਹਾ ਕੀਟਾਣੂ ਹੁੰਦਾ ਜਿਹੜਾ ਸਾਡੀ ਚਮੜੀ ਵਿੱਚ ਨਹੀਂ ਲੱਭਦਾ।

ਤੁਸੀਂ ਸੱਚ ਝੂਠ ਵੀ ਛੱਡੋ।, ‘ਮਾਂ ਦਿਆ ਖ਼ਸਮਾਂ’ ਅਤੇ ਪਿਉ ਕਹਿਣ ਵਿੱਚ ਫਰਕ ਨਹੀਂ ਹੁੰਦਾ।‌ ਪਰ ਹਰੇਕ ਨੂੰ ਐਨੀ ਸਮਝ ਹੁੰਦੀ ਆ ਕਿ ਆਵਦੀ ਮਾਂ ਦੇ ਖਸਮ ਨੂੰ ਕਿਵੇਂ ਬਲਾਉਣਾ ਹੈ।

#ਬੀਬੀਸੀ_ਹਿੰਦੀ ਕਦੇ ਗਾਂ ਦੇ ਮਾਸ ਨੂੰ ਖਾਣ ਦੇ ਫਾਇਦੇ ਨਹੀਂ ਦੱਸੇਗਾ।
#ਬੀਬੀਸੀ_ਉਰਦੂ ਕਦੇ ਸੂਰ ਦੇ ਮਾਸ ਖਾਣ ਦੇ ਫਾਇਦੇ ਨਹੀਂ ਦੱਸੇਗਾ।
ਕਾਰਨ ਹਿੰਦੂ ਅਤੇ ਮੁਸਲਮਾਨ ਧਰਮਾਂ ਪ੍ਰਤੀ ਸੰਵੇਦਨਸ਼ੀਲਤਾ।

ਪਰ ਬੀਬੀਸੀ ਪੰਜਾਬੀ ਦੇ ਦਫਤਰੀ ਮੇਜ਼ ‘ਤੇ ਸੰਵੇਦਨਸ਼ੀਲਤਾ ਮਰ ਚੁੱਕੀ ਹੈ। ਇਸ ਕਰਕੇ ਬੀਬੀਸੀ ਪੰਜਾਬੀ ਦਾਹੜੀ ਵਿੱਚਲੇ ਕੀਟਾਣੂਆਂ ਨੂੰ ਕੁੱਤਿਆਂ ਦੇ ਵਾਲਾਂ ‘ਚ ਜ਼ਰੂਰ ਲੱਭੇਗਾ। ਅਤੇ ਇਸ ਬਾਰੇ ਇਹ ਸਾਲ ਪੁਰਾਣੀ ਖਬਰ ਮੁੜ ਚਲਾਵੇਗਾ।

ਖਬਰ ਵੀ ਉਹ ਜਿਸ ਨੂੰ ਬੀਬੀਸੀ ਅੰਗਰੇਜ਼ੀ ਅਤੇ ਬੀਬੀਸੀ ਯੂਕੇ ਪਹਿਲਾਂ ਹੀ ਰੱਦ ਕਰ ਚੁੱਕੇ ਹਨ।

ਜੇ ਬੀਬੀਸੀ ਅੰਗਰੇਜ਼ੀ ਅਤੇ ਬੀਬੀਸੀ ਯੂਕੇ ਸਹੀ ਹੈ ਤਾਂ ਦਾਹੜੀ ਵਿਚਲੇ ਕੀਟਾਣੂਆਂ ਵਾਲੀਆਂ ਖੋਜਾਂ ਦਾ ਕੀ ਮਤਲਬ ?


ਆਉ ਸਮਝੀਏ।
ਸਿਰ ਤੋਂ ਲ਼ੈਕੇ ਪੈਰਾਂ ਤੱਕ ਸਾਡੀ ਚਮੜੀ ‘ਤੇ 1000 ਤੋਂ ਵੀ ਜ਼ਿਆਦਾ ਕੀਟਾਣੂ ਹੁੰਦੇ ਨੇ। ਇਸੇ ਤਰ੍ਹਾਂ ਮੂੰਹ ਵਾਲੀ ਚਮੜੀ ‘ਤੇ ਵੀ ਹੁੰਦੇ ਨੇ ਅਤੇ ਵਾਲਾਂ ‘ਤੇ ਵੀ ਹੁੰਦੇ ਨੇ।
ਪਰ ਕੀ ਇਹ ਕੀਟਾਣੂ ਸਾਡੇ ਲਈ ਖਤਰਨਾਕ ਹਨ ?

ਜਵਾਬ ਹੈ ਨਹੀਂ।
ਪਰ ਸ਼ਰਤ ਹੈ ਕਿ ਤੁਸੀਂ ਹਫਤੇ ‘ਚ ਦੋ ਤਿੰਨ ਵਾਰ ਨਹਾ ਲੈਂਦੇ ਹੋਵੋਂ।

ਭਾਵ ਜੇ ਕੋਈ ਦਾਹੜੀ ਦੀ ਬਜਾਏ ਤੁਹਾਡੇ ਹੱਥ, ਲੱਤ, ਬਾਂਹ ਤੋਂ ਕੀਟਾਣੂਆਂ ਦਾ ਨਮੂਨਾਂ ਲਵੇ ਤਾਂ ਵੀ ਓਨੇ ਹੀ ਕੀਟਾਣੂ ਲੱਭਣਗੇ ਜਿੰਨੀ ਤੁਹਾਡੀ ਦਾਹੜੀ ਵਿੱਚ ਹੁੰਦੇ ਹਨ। ਅਤੇ ਖੋਜ ਮੁਤਾਬਿਕ ਇਹ ਕੀਟਾਣੂ ਬਿਲਕੁਲ ਵੀ ਖਤਰਨਾਕ ਨਹੀਂ ਹੁੰਦੇ।

ਫੇਰ ਸਿਰਫ ਦਾਹੜੀ ਨੂੰ ਮੁੱਖ ਰੱਖਕੇ ਹੀ ਖੋਜਾਂ ਕਿਉਂ ਛਪਦੀਆਂ ਹਨ?

ਬੀਬੀਸੀ ਪੰਜਾਬੀ ਉਂਝ ਤਾਂ ਬੀਬੀਆਂ ਦੇ ਮਸਲਿਆਂ ਬਾਰੇ ਬਹੁਤ ਰਾਏ ਰੱਖਦਾ। ਪਰ ਕਦੇ ਇਸ ਗੱਲ ਬਾਰੇ ਨਹੀਂ ਦੱਸਦਾ ਕਿ ਸ਼ੇਵਿੰਗ ਕਰੀਮ ਦੀ ਮਸ਼ਹੂਰੀ ਵਿੱਚ ਅੱਧ ਨੰ ਗੀ ਆਂ ਮੁਟਿਆਰਾਂ ਕਿਉਂ ਆਉਂਦੀਆਂ ?

ਅਸਲ ਵਿੱਚ ਦਾਹੜੀ ਵਿਚਲੇ ਕੀਟਾਣੂਆਂ ‘ਤੇ ਹਰੇਕ ਸਾਲ ਹੋਣ ਵਾਲੀ ਇੱਕਪਾਸੜ ਖੋਜ ਅਤੇ ਸਬੰਧਤ ਖ਼ਬਰਾਂ ਸ਼ੇਵਿੰਗ ਕੰਪਨੀਆਂ ਦੀ ਲੁਕਵੀਂ ਮਸ਼ਹੂਰੀ ਏ।

ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਲੰਬੀ ਦਾਹੜੀ ਰੱਖਣ ਦੇ ਮੁਕਾਬਲੇ ਹੁੰਦੇ ਨੇ। ਲੰਬੀ ਦਾਹੜੀ ਦੇ ਰਿਵਾਜ ਨੂੰ ਵੱਧਣ ਤੋਂ ਰੋਕਣ ਲਈ ਕਦੇ ਸ਼ੇਵਿੰਗ ਕੰਪਨੀਆਂ ਨੂੰ ਅੱਧ ਨੰਗੀਆਂ ਮੁਟਿਆਰਾਂ ਦਾ ਸਹਾਰਾ ਲੈਣਾ ਪੈਂਦਾ ਅਤੇ ਕਦੇ ਬੀਬੀਸੀ ਪੰਜਾਬੀ ਵਰਗੇ ਖ਼ਬਰੀ ਸੋਮਿਆਂ ਦਾ, ਜੋ ਤਹਾਨੂੰ ਅੱਧੀ ਖਬਰ ਹੀ ਦੱਸੇ।

ਸਾਰੀਆਂ ਗੱਲਾਂ ਛੱਡੋ।

ਕਦੇ ਦੁਨੀਆਂ ਦੇ ਕਿਸੇ ਹਿੱਸੇ ‘ਚੋਂ ਇਹ ਖਬਰ ਸੁਣੀ ਆ ਕਿ ਕੋਈ ਬੰਦਾ ਦਾਹੜੀ ਵਿਚਲੇ ਕੀਟਾਣੂਆਂ ਤੋਂ ਲੱਗੀ ਬਿਮਾਰੀ ਕਰਕੇ ਮਰ ਗਿਆ ਹੋਵੇ ?

ਪਰ ਹਾਂ, ਬੀਬੀਸੀ ਪੰਜਾਬੀ ਨੇ ਅਜਿਹੀ ਅੱਧ ਪਚੱਦੀ ਝੂਠੀ ਖਬਰ ਦਾ ਪੰਜਾਬੀ ‘ਚ ਖਾਸ ਤੌਰ ‘ਤੇ ਤਰਜਮਾ ਕਰਕੇ ਦੱਸ ਦਿੱਤਾ ਹੈ ਕਿ ਸਿਰਫ ਪੱਤਰਕਾਰੀ ਹੀ ਨਹੀਂ, ਬੀਬੀਸੀ ਪੰਜਾਬੀ ਅੰਦਰ ਸੰਵੇਦਨਸ਼ੀਲਤਾ ਦੀ ਵੀ ਮੌਤ ਹੋ ਚੁੱਕੀ ਹੈ।
#ਮਹਿਕਮਾ_ਪੰਜਾਬੀ

Check Also

BBC Report ਦਾ ਪੰਜਾਬੀ ਅਨੁਵਾਦ- ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

ਬੀਬੀਸੀ ਨੇ ਨਕਲੀ ਸਿੱਖ ਨਾਂਵਾਂ ਹੇਠ ਫੇਸਬੁੱਕ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ‘ਤੇ ਖਾਤੇ …

%d bloggers like this: