Breaking News
Home / ਦੇਸ਼ / ਪਾਕਿਸਤਾਨ ਤੋਂ ਮੈਚ ਹਾਰਨ ਕਾਰਨ ਕੋਹਲੀ ਤੇ ਭੜਕੇ ਭਾਰਤੀ

ਪਾਕਿਸਤਾਨ ਤੋਂ ਮੈਚ ਹਾਰਨ ਕਾਰਨ ਕੋਹਲੀ ਤੇ ਭੜਕੇ ਭਾਰਤੀ

ਦੁਬਈ- ਭਾਰਤੀ ਟੀਮ ਦਾ ਵਿਸ਼ਵ ਕੱਪ ਵਿਚ ਪਾਕਿਸਤਾਨ ‘ਤੇ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਜੇਤੂ ਰੱਥ ਰੁਕਣ ‘ਤੇ ਵਿਰਾਟ ਕੋਹਲੀ ਨਿਰਾਸ਼ ਦਿਖੇ ਪਰ ਉਨ੍ਹਾਂ ਨੇ ਕਿਹਾ ਕਿ ਇਹ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਹੈ ਅਤੇ ਹੁਣ ਖਤਰੇ ਦੀ ਘੰਟੀ ਵਜਾਉਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਟੀਮ ਨੂੰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਸੁਪਰ-12 ਦੇ ਗਰੁੱਪ 2 ਮੈਚ ‘ਚ ਐਤਵਾਰ ਨੂੰ ਇੱਥੇ 10 ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ।

ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ 151 ਦੌੜਾਂ ‘ਤੇ ਰੋਕ ਦਿੱਤਾ। ਪਾਕਿਸਤਾਨ ਦੇ ਕਪਤਾਨ ਬਾਬਾਰ ਆਜ਼ਮ ਜੇਤੂ 68 ਤੇ ਮੁਹੰਮਦ ਰਿਜ਼ਵਾਨ ਜੇਤੂ 79 ਦੌੜਾਂ ਦੀ ਅਟੁੱਟ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਆਸਾਨ ਜਿੱਤ ਹਾਸਲ ਕੀਤੀ।

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਜਿਸ ਤਰ੍ਹਾਂ ਨਾਲ ਆਪਣੀ ਰਣਨੀਤੀ ‘ਤੇ ਅਮਲ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਨਹੀਂ ਕਰ ਸਕੇ। ਉਨ੍ਹਾਂ ਨੇ ਹਰ ਵਿਭਾਗ ਵਿਚ ਸਾਡੇ ਨਾਲ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਿਸ਼ਚਤ ਤੌਰ ‘ਤੇ ਸਾਡੀ ਟੀਮ ਅਜਿਹੀ ਨਹੀਂ ਹੈ ਜੋ (ਇਕ ਹਾਰ ਨਾਲ) ਖਤਰੇ ਦੀ ਘੰਟੀ ਵਜਾ ਦੇਵੇ।

ਇਹ ਟੂਰਨਾਮੈਂਟ ਦੀ ਸ਼ੁਰੂਆਤ ਹੈ ਅੰ ਤ ਨਹੀਂ। ਭਾਰਤ ਨੇ ਪਹਿਲੀ 13 ਗੇਂਦਾਂ ਦੇ ਅੰਦਰ ਦੋਵੇਂ ਸਾਲਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਦੇ ਵਿਕਟ ਗੁਆ ਦਿੱਤੇ ਸਨ ਕੋਹਲੀ ਨੇ ਕਿਹਾ ਕਿ ਇਸ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਜਦੋ ਤੁਸੀਂ ਸ਼ੁਰੂ ਵਿੱਚ ਤਿੰਨ ਵਿਕਟਾਂ ਗੁਆ ਦਿੰਦੇ ਹੋ ਤਾਂ ਵਾਪਸੀ ਕਰਨਾ ਮੁਸ਼ਕਿਲ ਹੁੰਦਾ ਹੈ।

Check Also

ਕਾਮੇਡੀਅਨ ਵੀਰ ਦਾਸ ਦੇ ਭਾਰਤ ਨੂੰ ਲੈ ਕੇ ਬਿਆਨ ਕੀਤੇ ਸੱਚ ਤੋਂ ਭੜਕੇ ਭਗਤ

ਮੁੰਬਈ-ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ ਆਪਣੀ ਕਾਮੇਡੀ ਤੋਂ ਜ਼ਿਆਦਾ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ …

%d bloggers like this: