Breaking News
Home / ਪੰਥਕ ਖਬਰਾਂ / ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਟੇਟ ਦੇ ਹੱਕ ਵਿੱਚ ਭੁਗਤਣਾ

ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਟੇਟ ਦੇ ਹੱਕ ਵਿੱਚ ਭੁਗਤਣਾ

ਸ੍ਰੀ ਅਕਾਲ ਤਖ਼ਤ ਸਾਹਿਬ

ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ।

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ॥

ਵਿਸ਼ਾ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਮਨਸ਼ਾ ਨਾਲ ਹੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸਟੇਟ ਦੇ ਹੱਕ ਵਿੱਚ ਭੁਗਤਣਾ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਸਬੰਧੀ।

ਇਹੋ ਜਿਹੇ ਪਾਖੰਡੀ ਦਾ ਅਰਥ “ਅੰਦਰੋਂ ਹੋਰ ਬਾਹਰੋਂ ਹੋਰ” ਦਾ ਹੁੰਦਾ ਹੈ। ਲੋਕਾਂ ਅੱਗੇ ਹੋਰ, ਲੁਕ ਛਿਪ ਕੇ ਹੋਰ, ਰੱਬ ਦੇ ਨਾਂ ਤੇ ਵੀ ਪਾਖੰਡ ਇਸ ਤਰ੍ਹਾਂ ਹੀ ਹੁੰਦਾ ਜਾਪਦਾ ਹੈ। ਇਸ ਕਿਸਮ ਦੇ ਪਾਖੰਡੀਆਂ ਕੋਲ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਉਣ ਦੇ ਕਈ ਇਸ ਤਰ੍ਹਾਂ ਦੇ ਤਰੀਕਿਆਂ ਦੇ ਮਾਹਰ ਹੁੰਦੇ ਹਨ ਜਿਨ੍ਹਾਂ ਨੂੰ ਬੜੀ ਚਲਾਕੀ ਅਤੇ ਨਾਟਕੀ ਢੰਗ ਨਾਲ ਵਰਤਿਆ ਜਾਂਦਾ ਹੈ ਇਸ ਕਿਸਮ ਦੇ ਪਾਖੰਡੀਆਂ ਨੂੰ ਨੱਥ ਪਾਉਣੀ ਜ਼ਰੂਰੀ ਹੁੰਦੀ ਹੈ।

ਰਣਜੀਤ ਸਿੰਘ ਢੱਡਰੀਆਂ ਵਾਲਾ ਲੰਬੇ ਸਮੇਂ ਤੋਂ ਬਿਲਕੁਲ ਇਸੇ ਤਰ੍ਹਾਂ ਹੀ ਹਰ ਮਸਲੇ ਤੇ ਸਿੱਖਾਂ ਦੇ ਵਿਰੋਧ ਵਿੱਚ ਅਤੇ ਸਟੇਟ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈ, ਹੁਣ ਫਿਰ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਨ ਦੀ ਮਨਸ਼ਾ ਨਾਲ “ਸਰਬਲੋਹ ਗ੍ਰੰਥ” ਦੀ ਬੇਅਦਬੀ ਕਰਨ ਵਾਲੇ ਪੰਥ ਦੋਖੀ ਦੇ ਹੱਕ ਵਿੱਚ ਭੁਗਤ ਕੇ ਅਤੇ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇਣ ਵਾਲੇ ਗੁਰੂ ਦੇ ਸਿੱਖਾਂ “ਨਿਹੰਗ ਸਿੰਘਾਂ” ਦੇ ਖ਼ਿਲਾਫ਼ ਜ਼ ਹਿ ਰ ਉਗਲ ਰਿਹਾ ਹੈ ਜਿਸ ਨਾਲ ਦੇਸ-ਵਿਦੇਸ਼ ਵੱਸਦੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਪੰਥ ਵਿਰੋਧੀਆਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਕਾਰਨ ਭਵਿੱਖ’ਚ ਬੇਅਦਬੀ ਦੀਆਂ ਘਟਨਾਵਾਂ ਨੂੰ ਹੋਰ ਉਤਸ਼ਾਹ ਮਿਲੇਗਾ। ਬੇਅਦਬੀ ਕਰਨ ਵਾਲਿਆਂ ਨਾਲ ਖੜ ਕੇ ਉਹ ਉਕਤ ਢੰਡਰੀਆਂ ਵਾਲਾ ਵੀ ਹੋ ਰਹੀ ਬੇਅਦਬੀ’ਚ ਭਾਗੀਦਾਰ ਬਣ ਚੁੱਕਾ ਹੈ। ਇਹਨਾਂ ਲੋਕਾਂ ਦੀ ਬਕਵਾਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਜਿਹੜਾ ਵਿਅਕਤੀ ਸਿੱਖਾਂ ਦੇ ਪਹਿਰਾਵੇ ਵਿਚ ਸਿੱਖ ਕੌਮ ਨਾਲ ਦੁ ਸ਼ ਮ ਣਾਂ ਵਾਲਾ ਵਿਹਾਰ ਕਰਦਾ ਹੈ,ਦੁਸ਼ਮਣਾਂ ਦੇ ਹੱਕ ਵਿੱਚ ਖੜ੍ਹਦਾ ਹੈ, ਵਿਵਾਦ ਖਡ਼੍ਹੇ ਕਰਦਾ ਹੈ,ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਦਾ ਹੈ ਅਤੇ ਸਿੱਖਾਂ ਨੂੰ ਆਪਸੀ ਵਿਰੋਧਤਾ ਦੇ ਮਸਲਿਆਂ ਵਿਚ ਉਲਝਾ ਕੇ ਰੱਖਦਾ ਹੈ, ਅਤੇ ਸਿੱਖਾਂ ਦੇ ਜ਼ ਖ਼ ਮਾਂ ਤੇ ਲੂਣ ਛਿੜਕਦਾ ਹੈ। ਜੇਕਰ ਢੱਡਰੀਆਂਵਾਲੇ ਨੂੰ ਨੱਥ ਨਾ ਪਾਈ ਆਉਣ ਵਾਲੇ ਸਮੇਂ ਵਿੱਚ ਇਹ ਵਿਅਕਤੀ ਸਰਸੇ ਵਾਲੇ, ਭਨਿਆਰੇ ਵਾਲੇ ਅਤੇ ਨਿਰੰਕਾਰੀਆਂ ਵਾਲਿਆਂ ਵਰਗਾ ਸ਼ਰੀਕ ਪੈਦਾ ਹੋਵੇਗਾ।

ਗਿਆਨੀ ਹਰਪ੍ਰੀਤ ਸਿੰਘ ਜੀ ਢੱਡਰੀਆਂਵਾਲੇ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ। ਇਸ ਦੇ ਡੇਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਨਾਂ ਨੂੰ ਸਤਿਕਾਰ ਸਹਿਤ ਹੋਰ ਅਸਥਾਨਾਂ’ਤੇ ਲਿਆਂਦਾ ਜਾਵੇ। ਕਿਉਂਕਿ ਇਸ ਵੱਲੋੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ’ਚ ਬੈਠ ਕੇ ਇਸ ਤਰਾਂ ਦਾ ਪ੍ਰਚਾਰ ਕਰਨਾ ਗੁਰੂ ਸਾਹਿਬ ਦੀ ਬੇਅਦਬੀ ਹੀ ਹੈ। ਇਸ ਵੱਲੋਂ ਕੀਤੇ ਜਾ ਰਹੇ ਸਿੱਖ ਵਿਰੋਧੀ ਕੂੜ ਪ੍ਰਚਾਰ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਅਤੇ ਕੋਈ ਵੀ ਗੁਰੂ ਦਾ ਸਿੱਖ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਮਿਲਾਪ ਅਤੇ ਫ਼ਤਹਿ ਦੀ ਸਾਂਝ ਤਕ ਨਾ ਰੱਖੇ। ਜਿੰਨਾ ਚਿਰ ਇਹ ਵਿਅਕਤੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿਚ ਜਾ ਕੇ ਆਪਣੀਆਂ ਭੁੱਲਾਂ ਗਲਤੀਆਂ ਲਈ ਮੁਆਫੀ ਅਤੇ ਅੱਗੇ ਤੋਂ ਕੀਤੀਆਂ ਜਾ ਰਹੀਆਂ ਗ਼ਲਤੀਆਂ ਲਈ ਮੁਆਫ਼ੀ ਮੰਗ ਕੇ ਅਹਿਸਾਸ ਨਹੀਂ ਕਰ ਲੈਂਦਾ। ਆਪ ਜੀ ਅੱਗੇ ਇਹ ਬੇਨਤੀ ਅਸੀਂ ਕਨੇਡਾ ਦੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਰ ਰਹੇ ਹਾਂ।

ਖ਼ਾਲਸਾ ਸੋਇ ਸ਼ਸਤ੍ਰ ਕਉ ਧਾਰੈ ਖਾਲਸਾ ਸੋਇ ਦੁਸਟ ਕਉ ਮਾਰੈ ।।

ਭਾਰਤੀ ਏਜੰਸੀਆਂ ਵੱਲੋਂ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਕਦੀ ਪੋਥੀਆਂ ਅਤੇ ਕਦੇ ਗੁਟਕਾ ਸਾਹਿਬ ਦੀਆਂ ਜੀ ਦੀਆਂ ਬੇਅਦਵੀਆਂ ਕਰਕੇ ਸਿੱਖਾਂ ਦੀ ਆਤਮਾ ਨੂੰ ਤੜਫਾਇਆ ਜਾ ਰਿਹਾ ਹੈ। ਕਈ ਥਾਵਾਂ ਤੇ ਦੋਸ਼ੀ ਵਿਅਕਤੀਆਂ ਨੂੰ ਫ ੜ ਕੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਜਿਸ ਤੇ ਸਰਕਾਰ ਅਤੇ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਸਜ਼ਾ ਦੇਣ ਦੀ ਬਜਾਏ ਮਾਨਸਿਕ ਰੋਗੀ ਕਹਿ ਕੇ ਸਾਜਿਸ਼ ਅਧੀਨ ਫਿਰ ਛੱਡ ਦਿੱਤਾ ਜਾਂਦਾ ਹੈ।

“ਭਾਰਤੀ ਨਿਆਂ ਪ੍ਰਣਾਲੀ ਦਾ ਦੋ ਮੂੰਹਾਂ ਚਿਹਰਾ”

ਭਾਰਤ ਦੇਸ਼ ਵਿੱਚ ਸਿੱਖਾਂ ਲਈ ਹੋਰ ਅਤੇ ਬਹੁ ਗਿਣਤੀ ਲੋਕਾਂ ਲਈ ਕਾਨੂੰਨ ਹੋਰ ਹੈ। ਸਿੱਖ ਕੌਮ ਵਲੋਂ ਲੰਬੇ ਸਮੇਂ ਤੋ ਇਨਸਾਫ਼ ਦੇ ਨਾਮ ਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ। ਜਿਸ ਕਾਰਨ ਸਿੱਖ ਕੌਮ ਦੇ ਅਣਖੀ ਯੋਧਿਆਂ “ਨਿਹੰਗ ਸਿੰਘਾਂ” ਨੇ ਹੁਣ ਬੇਅਦਬੀ ਕਰਨ ਵਾਲੇ ਪੰਥ ਦੋਖੀਆਂ ਨੂੰ ਸਿੱਖ ਰਵਾਇਤਾਂ ਅਨੁਸਾਰ ਸ ਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ।

ਖ਼ਾਲਸਾ ਮੌਤ ਦੇ ਭੈਅ ਤੋਂ ਮੁਕਤ ਹੁੰਦਾ ਹੈ

ਇਨ੍ਹਾਂ ਕੌਮ ਦੇ ਪਿਆਰੇ, ਸਤਿਕਾਰੇ “ਨਿਹੰਗ ਸਿੰਘਾਂ” ਨੇ ਆਪਣੇ ਆਪ ਨੂੰ ਬਚਾਉਣ ਜਾ ਭੱਜਣ ਦੀ ਬਜਾਏ ਸਗੋਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਕੇ ਪੰਥ ਦੋਖੀ ਦੇ ਸੋਧਣ ਨੂੰ ਹਿੱਕ ਠੋਕ ਕੇ ਸਵੀਕਾਰ ਕਿ ਸਿੱਖ ਰਵਾਇਤਾਂ ਤੇ ਪਹਿਰਾ ਦਿੱਤਾ ਹੈ। ਇਨ੍ਹਾਂ ਗੁਰੂ ਪਿਆਰਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਖ਼ਾਲਸਾ ਮੌਤ ਦੇ ਭੈਅ ਤੋਂ ਮੁਕਤ ਹੁੰਦਾ ਹੈ।
ਕੈਨੇਡਾ ਦੀ ਸਿੱਖ ਸੰਗਤ ਗੁਰੂ ਪਿਆਰੇ “ਨਿਹੰਗ ਸਿੰਘਾਂ” ਦੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ ਇਨ੍ਹਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਅਤੇ ਪਰਿਵਾਰਾਂ ਦੀ ਸਾਂਭ-ਸੰਭਾਲ’ਚ ਆਪਣਾ ਹਿੱਸਾ ਪਾਉਣਗੇ।

ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਵੱਲੋੰ ਬਖ਼ਸ਼ੀ ਹੋਈ ਆਪਣੀ ਤਾਕਤ ਦਿਖਾਉਣ ਦੀ ਅੱਜ ਲੋੜ ਹੈ ਜੋ ਕਿ ਸਿਰਫ਼ ਜਿਹੜੇ ਸਿੱਖ ਉਸ ਦੇ ਅਹੁਦੇਦਾਰ ਹਨ ਉਹਨਾਂ ਵੱਲੋਂ ਖਾਲਸਾ ਪੰਥ ਨੂੰ ਸਮਰਪਿਤ ਹੋਕੇ ਅਤੇ ਨਿਡਰਤਾ ਨਾਲ ਪੰਥ ਪ੍ਰਤੀ ਫ਼ੈਸਲੇ ਲਏ ਜਾਣ। ਲੰਮੇ ਸਮੇੰ ਤੋਂ ਸਿੱਖ ਸੰਗਤਾਂ ਇਹ ਆਸ ਲੈ ਕੇ ਬੈਠੀਆਂ ਹਨ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋੰ ਪੰਥ ਦੋਖੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅੱਜ ਫੇਰ ਉਹ ਸਮਾਂ ਆ ਗਿਆ ਹੈ।
ਅਕਾਲ ਸਹਾਇ
ਭਾਈ ਮੋਨਿੰਦਰ ਸਿੰਘ
ਬੁਲਾਰਾ: ਬੀ. ਸੀ. ਗੁਰਦੁਆਰਾ ਕੌਂਸਲ

ਭਾਈ ਅਮਰਜੀਤ ਸਿੰਘ ਮਾਨ
ਬੁਲਾਰਾ: ਓਨਟਾਰੀਓ ਗੁਰਦੁਆਰਾ ਕਮੇਟੀ

Check Also

ਢੰਡਰੀਆਂਵਾਲਾ ਸਿੱਖਾਂ ਦੇ ਮਨਾਂ’ਚੋੰ ਗੁਰੂ ਦਾ ਡਰ ਚੱਕ ਰਿਹਾ

ਡੈਮੋਕਰੇਸੀ ਦੀ ਬੀਨ ਵਜਾ ਕੇ ਢੰਡਰੀਆਂਵਾਲਾ ਸਿੱਖਾਂ ਨੂੰ ਪੱਕੇ ਤੌਰ ਤੇ ਭਾਰਤ ਦੀ ਪਟਾਰੀ’ਚ ਬੰਦ …

%d bloggers like this: