Breaking News
Home / ਪੰਜਾਬ / ਚਾਲੀ ਸਾਲ ਦਾ ਤਜਰਬਾ ਬੋਲਦਾ ਭਾਈ!

ਚਾਲੀ ਸਾਲ ਦਾ ਤਜਰਬਾ ਬੋਲਦਾ ਭਾਈ!

ਚਾਲੀ ਸਾਲ ਦਾ ਤਜਰਬਾ ਬੋਲਦਾ ਭਾਈ!
ਪੱਤਰਕਾਰੀ ਵਿੱਚ ਪਲਾਂਟਡ ਖਬਰ ਕਿਸੇ ਪੱਤਰਕਾਰ ਲਈ ਮਿਹਣਾ ਹੁੰਦੀ ਹੈ ਪਰ ਅੱਜ ਸਾਰਾ ਦਿਨ ਲੋਕ ਪਲਾਂਟਡ ਖਬਰ ਲਈ ਪੱਤਰਕਾਰ ਨੂੰ ਵਧਾਈਆਂ ਇਵੇੰ ਦਈ ਗਏ ਜਿਵੇੰ ਬੜਾ ਸਕੂਪ ਕੱਢਿਆ ਹੁੰਦਾ।

ਚਾਲੀ ਸਾਲ ਦਾ ਤਜਰਬਾ ਇਹੋ ਹੈ ਕਿ ਤੁਸੀਂ ਇੱਕ ਖਿਲਰੇ ਹੋਏ ਮਸਲੇ ਦੀ ਕੋਈ ਇੱਕ ਕੰਨੀ ਫੜੋ ਤੇ ਸਾਰਾ ਧਿਆਨ ਉਸੇ ਕੰਨੀ ‘ਤੇ ਕੇਂਦਰਿਤ ਕਰ ਦਿਉ।
ਜਦੋਂ ਪੰਜਾਬ ਦੀ ਜਰਖੇਜ਼ ਮਿੱਟੀ ਤੇ ਅੰਮ੍ਰਿਤ ਵਰਗੇ ਪਾਣੀ ਨੂੰ ਹਰੀ ਕ੍ਰਾਂਤੀ ਦੇ ਨਾਮ ‘ਤੇ ਤਬਾਹ ਕੀਤਾ ਜਾ ਰਿਹਾ ਸੀ ਤਾਂ ਕਿਸਾਨ ਯੂਨੀਅਨਾਂ ਦਾ ਕੰਮ ਹਰੇਕ ਸਾਲ ਕਣਕ ਝੋਨੇ ਦੇ ਰੇਟ ‘ਚ ਚਾਲੀ ਪੰਜਾਹ ਰੁਪਏ ਦਾ ਵਾਧਾ ਲੈਣ ‘ਤੇ ਕੇਂਦਰਿਤ ਕਰਨਾ ਹੁੰਦਾ ਸੀ। ਉਹ ਵਾਧਾ ਧਰਨੇ ਤੇ ਖ਼ਬਰਾਂ ਲਾ ਕੇ ਮਿਲ ਵੀ ਜਾਂਦਾ ਸੀ।‌ ਇਸ ਨੂੰ ਕਿਸਾਨ ਯੂਨੀਅਨਾਂ ਜਿੱਤ ਤਕਸੀਮ ਕਰਦੀਆਂ। ਪਰ ਕਿਸਾਨ ਸਾਲ ਦਰ ਸਾਲ ਕਰਜੇ ਦੇ ਭਾਰ ਥੱਲੇ ਆਉਂਦਾ ਗਿਆ।

ਜਦੋਂ ਕਾਲਜ ਦਰ ਕਾਲਜ ਤਬਾਹ ਹੋ ਰਹੇ ਹੁੰਦੇ ਨੇ। ਯੂਨੀਵਰਸਿਟੀਆਂ ਦੀਆਂ ਛੱਤਾਂ ਚੋ ਰਹੀਆਂ ਹੁੰਦੀਆਂ। ਤਾਂ ਕਾਮਰੇਡਾਂ ਸਾਰਾ ਧਿਆਨ ਇਸ ਮਸਲੇ ‘ਤੇ ਕੇਂਦਰਿਤ ਕਰ ਦਿੰਦੇ ਨੇ ਕਿ ਕੁੜੀਆਂ ਦਾ ਹੋਸਟਲ ਚੌਵੀ ਘੰਟੇ ਖੁੱਲਾ ਰੱਖਣਾ ਕਿੰਨਾ ਜ਼ਰੂਰੀ ਹੈ।

ਜਦੋਂ ਪੰਜਾਬ ਵਿੱਚ ਨ ਸ਼ਿ ਆਂ ਦਾ ਦਰਿਆ ਵਗ ਰਿਹਾ ਸੀ ਤਾਂ ਕਾਮਰੇਡਾਂ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਿਆ ਹੋਇਆ ਸੀ ਕਿ ਕ੍ਰਾਂਤੀਕਾਰੀ ਬਣਨ ਵਾਸਤੇ ਸਿੱਖਾਂ ਦੇ ਮੁੰਡਿਆਂ ਨੂੰ ਸਿਗਰਟਾਂ ਪੀਣੀਆਂ ਕਿੰਨੀਆਂ ਜਰੂਰੀ ਨੇ।

ਭਗਤ ਸਿੰਘ ਦੀ ਗੱਲ ਕਰਦਿਆਂ ਕਾਮਰੇਡਾਂ ਦਾ ਸਾਰਾ ਜ਼ੋਰ ਇਹ ਗੱਲ ਸਾਬਤ ਕਰਨ ‘ਤੇ ਲੱਗਿਆ ਹੁੰਦਾ ਕਿ ਭਗਤ ਸਿੰਘ ਕਿੰਨਾ ਵੱਡਾ ਨਾਸਤਿਕ ਸੀ।

ਜਦੋਂ ਛੱਬੀ ਜਨਵਰੀ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ‘ਤੇ ਹ ਮ ਲਾ ਹੋਇਆ ਤਾਂ ਕਿਸਾਨ ਯੂਨੀਅਨਾਂ ਪੂਰਾ ਜ਼ੋਰ ਲਾ ਕੇ ਕਹਿ ਰਹੀਆਂ ਸੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬੀਜੇਪੀ ਤੇ ਆਰ ਐੱਸ ਐੱਸ ਦੀ ਹੀ ਹੈ, ਤੇ ਇਹ ਹ ਮ ਲਾ ਡਰਾਮੇ ਤੋਂ ਵੱਧ ਕੁਝ ਨਹੀਂ। ਰਣਜੀਤ ਸਿੰਘ ਵਰਗੇ ਸਿੱਖ ਨੌਜਵਾਨ ‘ਤੇ ਪੁਲਸ ਅੱ ਤਿ ਆ ਚਾ ਰ ਹੋਣ ਤੋਂ ਬਾਅਦ ਕਾਮਰੇਡ ਮਾਫ਼ੀ ਵੀ ਪੁਲਿਸ ਤੋਂ ਮੰਗਦੇ ਨੇ।

ਹੁਣ ਜਦੋਂ ਪੰਜਾਬ ਵਿੱਚ ਪਿਛਲੇ ਛੇ ਸਾਲ ਵਿੱਚ 400 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਤੇ ਇਕ ਵੀ ਘਟਨਾ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੋਈ। ਤਾਂ ਵੀ ਕਿਸਾਨ ਯੂਨੀਅਨਾਂ ਨੇ ਇਕ ਸ਼ਰੇਆਮ ਹੋਈ ਮੀਟਿੰਗ ਦੀਆਂ ਤਸਵੀਰਾਂ ਦਾ ਮਸਲਾ ਬਣਾ ਲਿਆ ਹੈ।‌ ਫੋਟੋਆਂ ਕੋਈ ਲੁਕ ਛਿਪ ਕੇ ਨਹੀਂ ਖਿੱਚੀਆਂ ਗਈਆਂ।‌ ਮਰਜ਼ੀ ਨਾਲ ਖਿਚਵਾਈਆਂ ਗਈਆਂ ਹਨ। ਪਰ ਫੇਰ ਵੀ ਕਿਸਾਨ ਯੂਨੀਅਨਾਂ ਦੇ ਕਾਰਕੁੰਨ ਜੱਗਾ ਜਾਸੂਸ ਬਣੇ ਫਿਰਦੇ ਨੇ ‘ਤੇ ਸਾਬਤ ਕਰਨ ‘ਤੇ ਲੱਗੇ ਨੇ ਕਿ ਇਹ ਗੁਪਤ ਮੀਟਿੰਗ ਸੀ ਤੇ ਬੇਅਦਬੀ ਤਾਂ ਸਿੱਖਾਂ ਨੇ ਆਪ ਕਰਵਾਈ ਆ।

ਨਾਲੇ ਭਾਜਪਾ ਤਾਂ ਐਨੀ ਮੂਰਖ ਹੈ ਕੇ ਸਾਜਿਸ਼ਾਂ ਘੜ ਕੇ ਫੋਟੋਵਾਂ ਖਿਚਾ ਕੇ ਰੱਖ ਲੈਂਦੀ ਹੈ, ਤੇ ਕੰਮ ਹੋਣ ਤੇ ਆਪ ਹੀ ਵਾਇਰਲ ਕਰਦੀ ਹੈ!

ਇਹੀ ਚਾਲੀ ਸਾਲ ਦਾ ਤਜਰਬਾ ਕਿ ਕਿਵੇਂ ਇਕ ਵੱਡੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਉਣਾ ਤੇ ਇਹ ਛੋਟੇ ਜਿਹੇ ਮਸਲੇ ਨੂੰ ਵੱਡਾ ਕਰਕੇ ਪੇਸ਼ ਕਰਨਾ। ਤਾਂ ਕਿ ਸਰਕਾਰਾਂ ਨੂੰ ਚੰਮ ਦੀਆਂ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।

ਕਾਮਰੇਡ ਦਰਸ਼ਨ ਪਾਲ ਨੇ ਹੀ ਇਹ ਫੋਟੋ ਪੰਜਾਬੀ ਟ੍ਰਿਬਿਊਨ ਨੂੰ ਮੁਹੱਈਆ ਕਰਵਾਈ ਹੈ। ਤਾਂ ਕਿ ਸ਼ੱਕ ਪੈਦਾ ਕੀਤਾ ਜਾ ਸਕੇ।
ਫਿੱਟੇ ਮੂੰਹ ਐਹੋ ਜਿਹੇ ਤਜਰਬੇ ਦੇ।

Check Also

BBC Report ਦਾ ਪੰਜਾਬੀ ਅਨੁਵਾਦ- ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

ਬੀਬੀਸੀ ਨੇ ਨਕਲੀ ਸਿੱਖ ਨਾਂਵਾਂ ਹੇਠ ਫੇਸਬੁੱਕ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ‘ਤੇ ਖਾਤੇ …

%d bloggers like this: