Breaking News
Home / ਪੰਜਾਬ / ਦਾਗੀ ਰਾਣਾ ਗੁਰਜੀਤ ਨੂੰ ਕੈਬਿਨੇਟ ‘ਚ ਲਿਆ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ – ਸੁਖਪਾਲ ਖਹਿਰਾ

ਦਾਗੀ ਰਾਣਾ ਗੁਰਜੀਤ ਨੂੰ ਕੈਬਿਨੇਟ ‘ਚ ਲਿਆ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ – ਸੁਖਪਾਲ ਖਹਿਰਾ

ਚੰਡੀਗੜ੍ਹ – ਕੁੱਝ ਦੇਰ ਬਾਅਦ ਕੈਬਿਨਟ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੰਤਰੀ ਮੰਡਲ ਵਿਚ ਪ੍ਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਖਬਰ ਇਹ ਸਾਹਮਣੇ ਆਈ ਸੀ ਕਿ ਰਾਣਾ ਗੁਰਜੀਤ ਖਿਲਾਫ 6 ਵਿਧਾਇਕਾਂ ਨੇ ਮੋਰਚਾ ਖੋਲ ਦਿੱਤਾ ਹੈ ਪਰ ਹੁਣ ਪੂਰੀ ਸੂਚੀ ਫਾਇਨਲ ਹੋ ਗਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਰਾਣਾ ਗੁਰਜੀਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਉਨ੍ਹਾਂ (ਰਾਣਾ ਗੁਰਜੀਤ ਸਿੰਘ) ਦੇ ਮੰਤਰੀ ਵਜੋਂ ਪ੍ਰਸਤਾਵਿਤ ਨਿਯੁਕਤੀ ਨਾਲ ਵੱਡੀ ਗਲਤੀ ਕਰਨ ਜਾ ਰਹੀ ਹੈ। ਅਸੀਂ ਇਸ ਬਾਰੇ ਆਪਣੇ ਪ੍ਰਦੇਸ਼ ਪਾਰਟੀ ਪ੍ਰਧਾਨ (ਨਵਜੋਤ ਸਿੰਘ ਸਿੰਧੂ) ਨਾਲ ਗੱਲ ਕੀਤੀ। ਸਿੱਧੂ ਨੂੰ ਇੱਕ ਸਾਂਝੇ ਪੱਤਰ ਵਿੱਚ, 6 ਕਾਂਗਰਸੀ ਵਿਧਾਇਕਾਂ ਅਤੇ 1 ਸਾਬਕਾ ਪੀਸੀਸੀ ਪ੍ਰਧਾਨ ਨੇ ਰਾਣਾ ਗੁਰਜੀਤ ਸਿੰਘ ਨੂੰ ‘ਮਾਈਨਿੰਗ ਘੁਟਾਲੇ’ ਵਿਚ ਸ਼ਾਮਲ ਹੋਣ ਦੇ ਕਾਰਨ ਪ੍ਰਸਤਾਵਿਤ ਮੰਤਰੀ ਮੰਡਲ ਤੋਂ ਹਟਾਉਣ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਸਾਫ ਦਲਿਤ ਚਿਹਰੇ ਦੀ ਮੰਗ ਕੀਤੀ ਸੀ।

ਸੁਖਪਾਲ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾ ਕੇ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਮਾੜੇ ਬੰਦਿਆਂ ਨਾਲ ਕੈਬਨਿਟ ਕਦੇ ਮਜ਼ਬੂਤ ਨਹੀਂ ਹੁੰਦੀ ਤੇ ਇਹ ਹੁਣ ਪਾਰਟੀ ਹੀ ਦੱਸੇਗੀ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਵਿਚ ਉਹਨਾਂ ਦੀ ਕੀ ਮਜ਼ਬੂਰੀ ਸੀ ਤੇ ਪਾਰਟੀ ਨੇ ਕੁਲਜੀਤ ਨਾਗਰਾ ਨੂੰ ਹਟਾ ਦਿੱਤਾ ਜੋ ਕਿ ਬਿਲਕੁਲ ਬੇਦਾਗ ਬੰਦਾ ਹੈ ਤੇ ਉਸ ਨੇ ਪਾਰਟੀ ਲਈ ਅਪਣੀ ਜਿੰਦਜਾਨ ਲਗਾ ਦਿੱਤੀ ਪਰ ਰਾਣਾ ਗੁਰਜੀਤ ਨੂੰ ਮੰਤਰੀ ਬਣਆ ਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।

ਰਾਣਾ ਗੁਰਜੀਤ ਇੱਕ ਚੰਗੇ ਇਨਸਾਨ ਤੇ ਲੀਡਰ ਨੇ ਉਨ੍ਹਾਂ ਨੂੰ ਦਬਾਵਾਂਗੇ ਤਾਂ ਪਾਰਟੀਆਂ ਕਿਵੇਂ ਚੱਲਣਗੀਆਂ’- MLA ਮਦਨਲਾਲ ਜਲਾਲਪੁਰ
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ Sukhpal Khaira ਦਾ ਵੱਡਾ ਬਿਆਨ
ਬਲਬੀਰ ਸਿੱਧੂ ਨੂੰ ਮਿਲਣ ਪਹੁੰਚੇ ਖਹਿਰਾ ਨੇ ਸੁਣੋ ਕੀ ਕਿਹਾ

ਰਾਣਾ ਗੁਰਜੀਤ ਦੇ ਰਾਹ ‘ਚ ਖਹਿਰਾ ਨੇ ਪੱਟੀਆਂ ਰੇਤ ਦੀਆਂ ਖੱਡਾਂ, ਅੱਜ ਨਹੀਂ ਹੋਵੇਗਾ ਸਹੁੰ ਚੁੱਕ ਸਮਾਗਮ?

Rana Gurjeet ਖਿਲਾਫ਼ ਖੁੱਲ੍ਹਕੇ ਬੋਲੇ Sukhpal Khaira,
Navjot Sidhu ਕੋਲ ਪਹੁੰਚ ਗਏ MLA, ਕਹਿੰਦੇ ਨਾ ਬਣਾਓ Minister

ਦਾਗੀ ਰਾਣਾ ਗੁਰਜੀਤ ਨੂੰ ਕੈਬਿਨੇਟ ‘ਚ ਲਿਆ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ – ਸੁਖਪਾਲ ਖਹਿਰਾ ਨਿਊਜ਼ 18 ‘ਤੇ LIVE

Check Also

ਸੋਧਾਂ ਮੰਨਣ ਵਾਲੀ ਰਾਜੇਵਾਲ ਦੀ ਖੁਫੀਆ ਚਿੱਠੀ ਲੀਕ

ਰਾਜੇਵਾਲ ਸਾਹਬ ਕਿਰਪਾ ਕਰਕੇ ਸੋਧਾਂ ਤੇ ਮੰਨ ਜਾਣ ਵਾਲੀ ਚਿੱਠੀ ਦੇ ਤੱਥਾਂ ਤੇ ਚਾਨਣਾ ਪਾਉ …

%d bloggers like this: